Home Blog Page 1150

ਸਕਾਰਾਤਮਕ ਵਿਚਾਰ

0
Positive thoughts

ਸਕਾਰਾਤਮਕ ਵਿਚਾਰ

ਅਜੀਬ ਫ਼ਿਤਰਤ ਹੈ ਸਿਰਫ਼ ਖ਼ਾਲੀ ਹੱਥ ਜਾਣ ਲਈ ਇਨਸਾਨ ਸਭ ਕੁਝ ਬਟੋਰਨ ਵਿੱਚ ਲੱਗਿਆ ਹੋਇਆ ਹੈ

0
It is a strange nature that man is engaged in collecting everything just to leave empty handed

ਅਜੀਬ ਫ਼ਿਤਰਤ ਹੈ, ਸਿਰਫ਼ ਖ਼ਾਲੀ ਹੱਥ ਜਾਣ ਲਈ
ਇਨਸਾਨ ਸਭ ਕੁਝ ਬਟੋਰਨ ਵਿੱਚ ਲੱਗਿਆ ਹੋਇਆ ਹੈ

ਕੈਨੇਡਾ ਗਏ ਵਿਦਿਆਰਥੀਆਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ! ਸਰਕਾਰ ਲੈਣ ਜਾ ਰਹੀ ਇਹ ਫ਼ੈਸਲਾ || International News

0
The increasing problems of students who went to Canada! The government is going to take this decision

ਕੈਨੇਡਾ ਗਏ ਵਿਦਿਆਰਥੀਆਂ ਦੀਆਂ ਵੱਧ ਸਕਦੀਆਂ ਨੇ ਮੁਸ਼ਕਲਾਂ! ਸਰਕਾਰ ਲੈਣ ਜਾ ਰਹੀ ਇਹ ਫ਼ੈਸਲਾ

ਕੈਨੇਡਾ ਸਰਕਾਰ ਵਿਦੇਸ਼ੀ ਵਿਦਿਆਰਥੀਆਂ ਲਈ ਦਿਨੋ -ਦਿਨ ਸਖ਼ਤ ਹੁੰਦੀ ਜਾ ਰਹੀ ਹੈ ਤੇ ਮੁੜ ਤੋਂ ਫਿਰ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਸਰਕਾਰ ਕੈਨੇਡਾ ਗਏ ਵਿਦਿਆਰਥੀਆਂ ਲਈ  ਕੋਈ ਸਖ਼ਤ ਫ਼ੈਸਲਾ ਲੈ ਸਕਦੀ ਹੈ | ਦਰਅਸਲ, ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਹੈ ਕਿ ਆਉਣ ਵਾਲੇ ਹਫ਼ਤਿਆਂ ਵਿਚ ਕੈਨੇਡਾ ਦੇ ਇਮੀਗ੍ਰੇਸ਼ਨ ਅਤੇ ਸ਼ਰਨ ਪ੍ਰਣਾਲੀਆਂ ਵਿਚ ਹੋਰ ਸੁਧਾਰਾਂ ਦਾ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਕੌਮਾਂਤਰੀ ਵਿਦਿਆਰਥੀਆਂ ਵੱਲੋਂ ਕੈਨੇਡਾ ਵਿਚ ਪਨਾਹ ਮੰਗਣ ਦਾ ਰਾਹ ਬੰਦ ਕੀਤਾ ਜਾ ਸਕਦਾ ਹੈ। ਇਸ ਨਾਲ ਕੈਨੇਡਾ ਗਏ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ |

ਅੰਕੜਾ ਲਗਾਤਾਰ ਵਧਦਾ ਜਾ ਰਿਹਾ

ਮਾਰਕ ਮਿਲਰ ਨੇ ਪਾਰਲੀਮਾਨੀ ਕਮੇਟੀ ਅੱਗੇ ਪੇਸ਼ ਹੋਣ ਦੌਰਾਨ ਆਖਿਆ ਕਿ ਅਸਾਇਲਮ ਸਿਸਟਮ (Asylum system) ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਜਿਸ ਨੂੰ ਮੁਕੰਮਲ ਤੌਰ ਉਤੇ ਬਦਲਣਾ ਹੋਵੇਗਾ। ਕੈਨੇਡੀਅਨ ਅਧਿਕਾਰੀਆਂ ਵੱਲੋਂ ਪ੍ਰਦਾਨ ਕੀਤੇ ਗਏ ਅੰਕੜੇ ਦਰਸਾਉਂਦੇ ਹਨ ਕਿ ਸ਼ਰਨਾਰਥੀ ਤੇ ਪਨਾਹ ਦੇ ਦਾਅਵਿਆਂ ’ਤੇ ਕਾਰਵਾਈ ਕਰਨ ਲਈ ਔਸਤਨ ਉਡੀਕ ਦਾ ਸਮਾਂ ਲਗਭਗ 44 ਮਹੀਨੇ ਹੈ। ਇਮੀਗ੍ਰੇਸ਼ਨ ਅਤੇ ਰਫ਼ਿਊਜੀ ਬੋਰਡ ਕੋਲ ਅਕਤੂਬਰ ਦੇ ਅੰਤ ਤੱਕ ਅਸਾਇਲਮ ਦੇ 2 ਲੱਖ 60 ਹਜ਼ਾਰ ਤੋਂ ਵੱਧ ਦਾਅਵੇ ਵਿਚਾਰ ਅਧੀਨ ਸਨ ਅਤੇ ਜਦਕਿ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।

ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਦਾਅਵੇ ਹੋ ਸਕਦੇ ਰੱਦ

ਵਿਜ਼ਟਰ ਵੀਜ਼ੇ ਉਤੇ ਆਉਣ ਮਗਰੋਂ ਅਸਾਇਲਮ ਦਾ ਦਾਅਵਾ ਕਰਨ ਵਾਲਿਆਂ ਦੇ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਬੇੜਨ ਲਈ ਕੈਨੇਡਾ ਸਰਕਾਰ ਨੇ ਤਿਆਰੀ ਕਰ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹਜ਼ਾਰਾਂ ਦਾਅਵੇ ਰੱਦ ਹੋ ਸਕਦੇ ਹਨ। ਮਾਰਕ ਮਿਲਰ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕਾਂ ਨੇ ਗ਼ੈਰਵਾਜਬ ਤਰੀਕੇ ਨਾਲ ਪਨਾਹ ਦੇ ਦਾਅਵੇ ਕੀਤੇ ਜਦਕਿ ਉਹ ਇਸ ਦੇ ਬਿਲਕੁਲ ਵੀ ਯੋਗ ਨਹੀਂ ਸਨ। ਇਹ ਹਜ਼ਾਰਾਂ ਸ਼ਰਨਾਰਥੀ ਦਾਅਵੇ ਦਾਇਰ ਕਰਨ ਵਾਲੇ ਕੌਮਾਂਤਰੀ ਵਿਦਿਆਰਥੀ ਹਨ, ਜਿਨ੍ਹਾਂ ਦੀ ਸਚਾਈ ਉਤੇ ਮਿਲਰ ਨੇ ਸਵਾਲ ਚੁੱਕੇ ਹਨ।

ਇਹ ਵੀ ਪੜ੍ਹੋ : “ਪ੍ਰਵਾਸੀਆਂ ਨਾਲ ਜੇ ਕਰਾਓਗੇ ਵਿਆਹ ਤਾਂ ਜਾਓਗੇ ਪਿੰਡ ਤੋਂ ਬਾਹਰ”, ਪੜ੍ਹੋ ਕਿਹੜੇ ਪਿੰਡ ਦੀ ਪੰਚਾਇਤ ਨੇ ਚੁੱਕਿਆ ਕਦਮ

ਪਨਾਹ ਦਾ ਦਾਅਵਾ ਕਰਨ ਦੇ ਹੱਕ ਤੋਂ ਵਾਂਝਾ ਕੀਤਾ ਜਾ ਸਕਦਾ

ਅਕਤੂਬਰ ਵਿਚ 17,400 ਜਣਿਆਂ ਨੇ ਕੈਨੇਡਾ ਵਿਚ ਪਨਾਹ ਦਾ ਦਾਅਵਾ ਕੀਤਾ ਜਦਕਿ ਜੁਲਾਈ ਵਿਚ ਅੰਕੜਾ 20 ਹਜ਼ਾਰ ਦਰਜ ਕੀਤਾ ਗਿਆ ਸੀ। ਅਸਾਇਲਮ ਦੇ 14 ਹਜ਼ਾਰ ਤੋਂ ਵੱਧ ਦਾਅਵੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਕੀਤੇ ਗਏ। ਇਮੀਗ੍ਰੇਸ਼ਨ ਮੰਤਰੀ ਨੇ ਪਾਰਲੀਮਾਨੀ ਕਮੇਟੀ ਨੂੰ ਦੱਸਿਆ ਕਿ ਅਸਾਇਲਮ ਸਿਸਟਮ ਵਿਚ ਸੁਧਾਰਾਂ ਦੌਰਾਨ ਕੌਮਾਂਤਰੀ ਵਿਦਿਆਰਥੀਆਂ ਨੂੰ ਪਨਾਹ ਦਾ ਦਾਅਵਾ ਕਰਨ ਦੇ ਹੱਕ ਤੋਂ ਵਾਂਝਾ ਕੀਤਾ ਜਾ ਸਕਦਾ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਨਿਯਮਾਂ ਬਾਰੇ ਵਿਸਤਾਰਤ ਜਾਣਕਾਰੀ ਨਹੀਂ ਦਿੱਤੀ ਗਈ।

 

 

 

 

 

 

 

 

 

 

 

 

 

 

 

 

 

 

 

 

 

 

“ਪ੍ਰਵਾਸੀਆਂ ਨਾਲ ਜੇ ਕਰਾਓਗੇ ਵਿਆਹ ਤਾਂ ਜਾਓਗੇ ਪਿੰਡ ਤੋਂ ਬਾਹਰ”, ਪੜ੍ਹੋ ਕਿਹੜੇ ਪਿੰਡ ਦੀ ਪੰਚਾਇਤ ਨੇ ਚੁੱਕਿਆ ਕਦਮ || Punjab News || Mansa News

0
"If you marry migrants, you will go out of the village", read which village panchayat took the step

“ਪ੍ਰਵਾਸੀਆਂ ਨਾਲ ਜੇ ਕਰਾਓਗੇ ਵਿਆਹ ਤਾਂ ਜਾਓਗੇ ਪਿੰਡ ਤੋਂ ਬਾਹਰ”, ਪੜ੍ਹੋ ਕਿਹੜੇ ਪਿੰਡ ਦੀ ਪੰਚਾਇਤ ਨੇ ਚੁੱਕਿਆ ਕਦਮ

ਇੱਕ ਵਾਰ ਫਿਰ ਪ੍ਰਵਾਸੀਆਂ ‘ਤੇ ਪੰਜਾਬ ਦੇ ਲੋਕ ਸਖ਼ਤੀ ਦਿਖਾਉਂਦੇ ਨਜ਼ਰ ਆ ਰਹੇ ਹਨ | ਜਿਸਦੇ ਚੱਲਦਿਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗ੍ਰਾਮ ਪੰਚਾਇਤ ਨੇ ਪਰਵਾਸੀਆਂ ਦੇ ਖਿਲਾਫ ਮਤਾ ਪਾਸ ਕੀਤਾ ਹੈ। ਜਿਸ ’ਚ ਉਨ੍ਹਾਂ ਨੇ ਕਿਹਾ ਕਿ ਪਿੰਡ ’ਚ ਪਰਵਾਸੀ ਨਾਲ ਵਿਆਹ ਕਰਨ ਵਾਲੇ ਵਿਅਕਤੀ ਨੂੰ ਪਿੰਡ ’ਚ ਨਹੀਂ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਸ ਨੂੰ ਪਿੰਡ ’ਚ ਰਹਿਣ ਨਹੀਂ ਜਾਵੇਗਾ। ਗ੍ਰਾਮ ਪੰਚਾਇਤ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਪਿੰਡ ’ਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਇਹ ਸਾਰੇ ਨਿਯਮ ਮੰਨਣੇ ਪੈਣਗੇ।

ਦੂਜਾ ਮਤਾ ਨਸ਼ੇ ਦੇ ਖਿਲਾਫ

ਇਸ ਦੇ ਨਾਲ ਹੀ ਦੂਜਾ ਮਤਾ ਨਸ਼ੇ ਦੇ ਖਿਲਾਫ ਪਾਸ ਕੀਤਾ ਗਿਆ ਹੈ। ਜਿਸ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਚਿੱਟਾ ਜਾਂ ਹੋਰ ਕੋਈ ਮੈਡੀਕਲ ਨਸ਼ਾ ਵੇਚੇਗਾ ਉਸਦੇ ਖਿਲਾਫ ਸਖਤ ਕਾਰਵਰਾਈ ਕੀਤੀ ਜਾਵੇਗੀ ਅਤੇ ਉਸ ਦਾ ਸਹਿਯੋਗ ਵੀ ਨਹੀਂ ਕੀਤਾ ਜਾਵੇਗਾ ਪਿੰਡ ਦੀਆਂ ਦੁਕਾਨਾਂ ਦੇ ਦੁਕਾਨਦਾਰ ਬੱਚਿਆਂ ਨੂੰ ਤੰਬਾਕੂ ਅਤੇ ਸਟਿੰਗ ਨਹੀਂ ਵੇਚਣਗੇ।

ਇਹ ਵੀ ਪੜ੍ਹੋ : ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਨੇ Badshah ਦੀ ਬੋਲਤੀ ਕਰ ਦਿੱਤੀ ਬੰਦ !

ਜ਼ਿਕਰਯੋਗ ਹੈ ਕਿ ਮੋਹਾਲੀ ਦੇ ਪਿੰਡ ਮੁੰਦੋ ਸੰਗਤੀਆਂ ਅਤੇ ਜੰਡਪੁਰਾ ਵਿੱਚ ਪ੍ਰਵਾਸੀਆਂ ਦੇ ਰਹਿਣ ‘ਤੇ ਰੋਕ ਲਗਾ ਦਿੱਤੀ ਗਈ ਸੀ | ਕਿ ਜੇਕਰ ਕੋਈ ਵੀ ਵਿਅਕਤੀ ਪ੍ਰਵਾਸੀਆਂ ਨੂੰ ਆਪਣੇ ਘਰ ‘ਚ ਪਨਾਹ ਦਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ |

 

 

 

 

 

 

 

 

 

 

 

 

 

 

 

 

 

 

 

 

 

 

ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਨੇ Badshah ਦੀ ਬੋਲਤੀ ਕਰ ਦਿੱਤੀ ਬੰਦ ! || Entertainment news

0
Famous actor Nana Patekar stopped talking about Badshah!

ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਨੇ Badshah ਦੀ ਬੋਲਤੀ ਕਰ ਦਿੱਤੀ ਬੰਦ !

ਮਸ਼ਹੂਰ ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਹਾਲੀ ਦੇ ਵਿੱਚ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਈਡਲ 15’ ਦੇ ਮੰਚ ‘ਤੇ ਪਹੁੰਚੇ। ਦੱਸ ਦਈਏ ਕਿ ਇਹ ਪਹਿਲੀ ਵਾਰ ਸੀ ਜਦੋਂ ਅਦਾਕਾਰ ਨੂੰ ਕਿਸੇ ਸਿੰਗਿੰਗ ਰਿਐਲਿਟੀ ਸ਼ੋਅ ਵਿੱਚ ਮਹਿਮਾਨ ਵਜੋਂ ਦੇਖਿਆ ਗਿਆ ਸੀ, ਜਿਸ ਦਾ ਪ੍ਰੋਮੋ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪ੍ਰੋਮੋ ‘ਚ ਨਾਨਾ ਰੈਪਰ ਬਾਦਸ਼ਾਹ ਦੇ ਰੈਪ ਦਾ ਮਜ਼ਾਕ ਉਡਾਉਂਦੇ ਨਜ਼ਰ ਆਏ। ਉਨ੍ਹਾਂ ਨੇ ਜੱਜਾਂ ਅਤੇ ਮੁਕਾਬਲੇਬਾਜ਼ਾਂ ਦੇ ਸਾਹਮਣੇ ਬਾਦਸ਼ਾਹ ਦੇ ਰੈਪ ਦਾ ਮਜ਼ਾਕ ਉਡਾਇਆ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਲਾਈਵ ਸ਼ੋਅ ‘ਚ ਪਰਫਾਰਮ ਕਰਨ ਦੀ ਚੈਲੇਂਜ ਵੀ ਦਿੱਤੀ ਗਈ। ਉਸ ਦਾ ਮਜ਼ਾਕ ਬਣਦਾ ਦੇਖ ਕੇ ਬਾਦਸ਼ਾਹ ਦਾ ਵੀ ਮੂੰਹ ਬੰਦ ਹੋ ਗਿਆ।

ਨਾਨਾ ਪਾਟੇਕਰ ਮਹਿਮਾਨ ਦੇ ਤੌਰ ‘ਤੇ ਸ਼ੋਅ ‘ਚ ਸ਼ਾਮਲ ਹੋਣ ਲਈ ਪਹੁੰਚੇ

‘ਇੰਡੀਅਨ ਆਈਡਲ 15’ ਦਾ ਇੱਕ ਪ੍ਰੋਮੋ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਇਸ ਪ੍ਰੋਮੋ ‘ਚ ਨਾਨਾ ਪਾਟੇਕਰ ਮਹਿਮਾਨ ਦੇ ਤੌਰ ‘ਤੇ ਸ਼ੋਅ ‘ਚ ਸ਼ਾਮਲ ਹੋਣ ਲਈ ਪਹੁੰਚੇ ਹਨ। ਦਰਅਸਲ, ਅਦਾਕਾਰ ਆਪਣੀ ਫਿਲਮ ‘ਵਨਵਾਸ’ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਉਨ੍ਹਾਂ ਤੋਂ ਇਲਾਵਾ ਉਤਕਰਸ਼ ਸ਼ਰਮਾ, ਸਿਮਰਤ ਕੌਰ ਅਤੇ ਅਨਿਲ ਸ਼ਰਮਾ ਵੀ ਇਸ ਸ਼ੋਅ ਦਾ ਹਿੱਸਾ ਬਣੇ। ਇਸ ਦੌਰਾਨ ਨਾਨਾ ਪਾਟੇਕਰ ਨੇ ਸਭ ਦੇ ਸਾਹਮਣੇ ਰੈਪਰ ਦਾ ਮਜ਼ਾਕ ਉਡਾਇਆ। ਉਸ ਨੇ ਬਾਦਸ਼ਾਹ ਨੂੰ ਦੱਸਿਆ ਕਿ ਬਾਦਸ਼ਾਹ ਕਿਸ ਤਰ੍ਹਾਂ ਰੈਪ ਕਰਦਾ ਹੈ, ਉਸ ਬਾਰੇ ਉਸ ਨੇ ਕਦੇ ਨਹੀਂ ਸੁਣਿਆ।

ਵਾਇਰਲ ਪ੍ਰੋਮੋ

ਵਾਇਰਲ ਪ੍ਰੋਮੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁਕਾਬਲੇਬਾਜ਼ ਦੀ ਮਾਂ ਸ਼ੋਅ ਦੇ ਜੱਜ ਬਾਦਸ਼ਾਹ ਨੂੰ ਪੁੱਛਦੀ ਹੈ ਕਿ ਉਹ ਰੈਪ ਕਿਵੇਂ ਕਰਦਾ ਹੈ? ਜਿਵੇਂ ਹੀ ਰੈਪਰ ਜਵਾਬ ਦੇਣ ਗਿਆ ਤਾਂ ਨਾਨਾ ਪਾਟੇਕਰ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ, ‘ਬੇਟਾ, ਮੈਂ ਤੁਹਾਡੇ ਬਾਰੇ ਕਦੇ ਨਹੀਂ ਸੁਣਿਆ, ਅਜਿਹਾ ਕਿਵੇਂ ਹੁੰਦਾ ਹੈ?’ ਅਭਿਨੇਤਾ ਦੇ ਇਸ ਸਵਾਲ ‘ਤੇ ਬਾਦਸ਼ਾਹ ਕਹਿੰਦੇ ਹਨ, ‘ਜਿਵੇਂ ਤੁਸੀਂ ਇੱਥੇ ਆਏ, ਮੈਨੂੰ ਬੜੇ ਪਿਆਰ ਨਾਲ ਮਿਲੇ। ਜੇਕਰ ਤੁਸੀਂ ਸੁਣਿਆ ਹੁੰਦਾ ਤਾਂ ਸ਼ਾਇਦ ਤੁਸੀਂ ਨਾ ਇਸ ਤਰ੍ਹਾਂ ਨਾ ਮਿਲਦੇ।’

ਕਲਿੱਪ ਹੁਣ ਸੋਸ਼ਲ ਮੀਡੀਆ ‘ਤੇ ਵੀ ਵਾਇਰਲ

ਦੋਵਾਂ ਦੀ ਇਹ ਵੀਡੀਓ ਕਲਿੱਪ ਹੁਣ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਦੌਰਾਨ ਇੱਕ ਯੂਜ਼ਰ ਨੇ ਲਿਖਿਆ, ‘ਇਸ ਨੂੰ ਬਿਨਾਂ ਵਜ੍ਹਾ ਸ਼ੋਅ ‘ਤੇ ਪਾ ਦਿੱਤਾ ਗਿਆ ਹੈ। ਇਸ ਦਾ ਕੋਈ ਫਾਇਦਾ ਨਹੀਂ ਹੈ।’ ਇੱਕ ਹੋਰ ਯੂਜ਼ਰ ਨੇ ਮਜ਼ਾਕੀਆ ਲਹਿਜੇ ‘ਚ ਲਿਖਿਆ, ‘ਇਹ ਹਨੀ ਗੈਂਗ ਦੇ ਲੋਕ ਹਨ।’

ਇਹ ਵੀ ਪੜ੍ਹੋ : ਆਪਣਾ PF ਕਢਵਾਉਣ ਲਈ ਹੁਣ ਮਿਲੇਗਾ ਤੁਹਾਨੂੰ ATM ਵਰਗਾ ਕਾਰਡ!

ਪਹਿਲਾਂ ਵੀ ਬਾਦਸ਼ਾਹ ਦੇ ਰੈਪ ਦਾ ਉਡਾਇਆ ਗਿਆ ਮਜ਼ਾਕ

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਬਾਦਸ਼ਾਹ ਦੇ ਰੈਪ ਦਾ ਮਜ਼ਾਕ ਉਡਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਬਾਦਸ਼ਾਹ ਨੇ ਅਧਿਆਤਮਿਕ ਗੁਰੂ ਸ਼੍ਰੀ ਰਵੀਸ਼ੰਕਰ ਨਾਲ ਲਾਈਵ ਵੀਡੀਓ ਪਾਈ ਸੀ। ਉਸ ਸਮੇਂ ਦੌਰਾਨ ਬਾਦਸ਼ਾਹ ਨੇ ਗੁਰੂ ਰਵੀ ਸ਼ੰਕਰ ਨੂੰ ਭਗਵਾਨ ਸ਼ਿਵ ਨਾਲ ਸਬੰਧਤ ਇੱਕ ਰੈਪ ਗੀਤ ਸੁਣਾਇਆ ਸੀ। ਰੈਪ ਸੁਣਨ ਤੋਂ ਬਾਅਦ, ਰਵੀ ਸ਼ੰਕਰ ਨੇ ਰੈਪਰ ਨੂੰ ਉਹ ਲਾਈਨਾਂ ਗਾਉਣ ਲਈ ਕਿਹਾ ਜੋ ਉਸਨੇ ਹੁਣੇ ਸੁਣਾਈਆਂ ਸਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਸੀ। ਇਸ ਕਾਰਨ ਲੋਕਾਂ ਨੇ ਰੈਪਰ ਨੂੰ ਕਾਫ਼ੀ ਟ੍ਰੋਲ ਕੀਤਾ।

 

 

 

 

 

 

 

 

 

 

 

 

 

 

 

 

 

 

ਕਮਲਜੀਤ ਖੇਡਾਂ ‘ਚ ਭਲਕੇ 1 ਦਸੰਬਰ ਨੂੰ ਸਨਮਾਨੇ ਜਾਣਗੇ ਪੈਰਿਸ ਓਲੰਪਿਕਸ ਵਾਲੇ ਛੇ ਖਿਡਾਰੀ || Punjab News

0

ਕਮਲਜੀਤ ਖੇਡਾਂ ‘ਚ ਭਲਕੇ 1 ਦਸੰਬਰ ਨੂੰ ਸਨਮਾਨੇ ਜਾਣਗੇ ਪੈਰਿਸ ਓਲੰਪਿਕਸ ਵਾਲੇ ਛੇ ਖਿਡਾਰੀ

ਬਟਾਲਾ- ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਉਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਕਰਵਾਈਆਂ ਜਾ ਰਹੀਆਂ 31ਵੀਆਂ ਕਮਲਜੀਤ ਖੇਡਾਂ-2024 ਦੇ ਸਮਾਪਤੀ ਵਾਲੇ ਦਿਨ 1 ਦਸੰਬਰ ਨੂੰ ਪੈਰਿਸ ਓਲੰਪਿਕਸ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਛੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ।

ਨਗਦ ਇਨਾਮ ਰਾਸ਼ੀ, ਸਨਮਾਨ ਪੱਤਰ ਤੇ ਵਿਰਾਸਤ ਤੇ ਸਾਹਿੱਤਕ ਪੁਸਤਕਾਂ ਨਾਲ ਕੀਤਾ ਜਾਵੇਗਾ ਸਨਮਾਨ

ਸੁਰਜੀਤ ਸਪੋਰਟਸ ਅਸੋਸੀਏਸ਼ਨ (ਰਜਿਃ) ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਪੈਰਿਸ ਓਲੰਪਿਕ ਖੇਡਾਂ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਛੇ ਖਿਡਾਰੀਆਂ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਜਰਮਨਪ੍ਰੀਤ ਸਿੰਘ, ਤੇਜਿੰਦਰ ਪਾਲ ਸਿੰਘ ਤੂਰ, ਅਰਜੁਨ ਸਿੰਘ ਚੀਮਾ ਤੇ ਮੁਹੰਮਦ ਇਆਸਰ ਨੂੰ 1 ਦਸੰਬਰ ਨੂੰ ਸਨਮਾਨਤ ਕੀਤਾ ਜਾਵੇਗਾ। ਸਨਮਾਨਤ ਖਿਡਾਰੀਆਂ ਨੂੰ 25-25 ਹਜ਼ਾਰ ਰੁਪਏ ਦੀ ਨਗਦ ਇਨਾਮ ਰਾਸ਼ੀ, ਸਨਮਾਨ ਪੱਤਰ ਤੇ ਵਿਰਾਸਤ ਤੇ ਸਾਹਿੱਤਕ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਜਾਵੇਗਾ।

ਕੈਬਨਿਟ ਮੰਤਰੀ ਧਾਲੀਵਾਲ ਐਵਾਰਡ ਜੇਤੂਆਂ ਨੂੰ ਕਰਨਗੇ ਸਨਮਾਨਤ

ਇਸ ਵਾਰ ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਸੁਰਜੀਤ ਯਾਦਗਾਰੀ ਐਵਾਰਡ, ਹਾਕੀ ਓਲੰਪੀਅਨ ਸ਼ਮਸ਼ੇਰ ਸਿੰਘ ਨੂੰ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਐਵਾਰਡ, ਹਾਕੀ ਓਲੰਪੀਅਨ ਜਰਮਨਪ੍ਰੀਤ ਸਿੰਘ ਨੂੰ ਮਾਝੇ ਦਾ ਮਾਣ ਐਵਾਰਡ ਓਲੰਪੀਅਨ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਨੂੰ ਕਮਲਜੀਤ ਯਾਦਗਾਰੀ ਐਵਾਰਡ, ਓਲੰਪੀਅਨ ਨਿਸ਼ਾਨੇਬਾਜ਼ ਅਰਜੁਨ ਸਿੰਘ ਚੀਮਾ ਨੂੰ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਅਤੇ ਓਲੰਪੀਅਨ ਪੈਰਾ ਅਥਲੀਟ ਮੁਹੰਮਦ ਇਆਸਰ ਨੂੰ ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਖਿਡਾਰੀਆਂ ਦੇ ਸਨਮਾਨ ਦੀ ਰਸਮ ਪੰਜਾਬ ਦੇ ਕੈਬਨਿਟ ਮੰਤਰੀ  ਕੁਲਦੀਪ ਸਿੰਘ ਧਾਲੀਵਾਲ , ਤਰੁਣਪ੍ਰੀਤ ਸਿੰਘ ਸੌਂਦ , ਪਿੰਡ ਦੇ ਜੰਮਪਲ ਤੇ ਖੇਡ ਆਯੋਜਨ ਕਮੇਟੀ ਦੇ ਚੇਅਰਮੈਨ ਅਮਨ਼ਸ਼ੇਰ ਸਿੰਘ ਕਲਸੀ(ਸ਼ੈਰੀ) ਵਿਧਾਇਕ ਬਟਾਲਾ ਨਿਭਾਉਣਗੇ। ਡਿਪਟੀ ਕਮਿਸ਼ਨਰ ਉਮਾ ਸ਼ੰਕਰ ਤੇ ਐੱਸ ਐੱਸ ਪੀ ਬਟਾਲਾ ਸੁਹੇਲ ਮੀਰ ਵੀ ਇਸ ਮੌਕੇ ਸਨਮਾਨਿਤ ਮਹਿਮਾਨ ਵਜੋਂ ਸ਼ਾਮਲ ਹੋਣਗੇ।

10ਵੀਂ ਜਮਾਤ ਦੇ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ

ਆਪਣਾ PF ਕਢਵਾਉਣ ਲਈ ਹੁਣ ਮਿਲੇਗਾ ਤੁਹਾਨੂੰ ATM ਵਰਗਾ ਕਾਰਡ! || Latest News

0
You will now get an ATM-like card to withdraw your PF!

ਆਪਣਾ PF ਕਢਵਾਉਣ ਲਈ ਹੁਣ ਮਿਲੇਗਾ ਤੁਹਾਨੂੰ ATM ਵਰਗਾ ਕਾਰਡ!

ਕੇਂਦਰ ਸਰਕਾਰ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ EPFO ​​3.0 ਦੇ ਡਰਾਫਟ ਮੁਤਾਬਕ ਹੁਣ ਕਰਮਚਾਰੀਆਂ ਨੂੰ PF ਫੰਡ ਸਿੱਧੇ ATM ਤੋਂ ਕਢਵਾਉਣ ਦੀ ਸਹੂਲਤ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਹੂਲਤ ਅਗਲੇ ਸਾਲ ਜੂਨ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ, ਪਰ ਇਸ ਰਾਹੀਂ ਸਿਰਫ਼ ਇੱਕ ਨਿਸ਼ਚਿਤ ਰਕਮ ਹੀ ਕਢਵਾਈ ਜਾ ਸਕਦੀ ਹੈ। ਇਸ ਦਾ ਮਤਲਬ ਹੋਵੇਗਾ ਕਿ ਕਰਮਚਾਰੀ ਐਮਰਜੈਂਸੀ ਲਈ ਪੈਸੇ ਕਢਵਾ ਸਕਣਗੇ, ਪਰ ਸੇਵਾਮੁਕਤੀ ਤੋਂ ਬਾਅਦ ਵੀ ਖਾਤੇ ਵਿੱਚ ਲੋੜੀਂਦੀ ਰਕਮ ਰਹੇਗੀ।

ਇਸ ਦੇ ਨਾਲ ਹੀ, EPF ਵਿੱਚ ਕਰਮਚਾਰੀ ਦੁਆਰਾ ਮੌਜੂਦਾ 12% ਯੋਗਦਾਨ ਨੂੰ ਵਧਾਉਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਵਰਤਮਾਨ ਵਿੱਚ ਕਰਮਚਾਰੀ ਆਪਣੀ ਮੂਲ ਤਨਖਾਹ, ਮਹਿੰਗਾਈ ਭੱਤੇ ਅਤੇ ਰਿਟੇਨਿੰਗ ਭੱਤੇ ਦਾ 12% ਯੋਗਦਾਨ ਪਾਉਂਦਾ ਹੈ, ਜਿਸ ਵਿੱਚੋਂ 8.33% ਤਨਖਾਹ ਪੈਨਸ਼ਨ ਫੰਡ ਅਤੇ 3.67% EPF ਵਿੱਚ ਜਾਂਦਾ ਹੈ।

ਕਰਮਚਾਰੀ ਵੀ ਪੈਨਸ਼ਨ ਸਕੀਮ ਵਿੱਚ ਯੋਗਦਾਨ ਵਧਾ ਸਕਣਗੇ

 

  • ਕੇਂਦਰ ਸਰਕਾਰ ਨੇ ਪੈਨਸ਼ਨ ਸਕੀਮ (ਈ.ਪੀ.ਐੱਸ.-95) ‘ਚ ਬਦਲਾਅ ਦਾ ਪ੍ਰਸਤਾਵ ਵੀ ਤਿਆਰ ਕੀਤਾ ਹੈ। ਇਸ ਤਹਿਤ ਕਰਮਚਾਰੀ ਮੌਜੂਦਾ ਸਮੇਂ ਵਿੱਚ ਲਾਗੂ 8.33% ਦੇ ਯੋਗਦਾਨ ਨੂੰ ਵੀ ਵਧਾ ਸਕਣਗੇ।
  • ਰੁਜ਼ਗਾਰਦਾਤਾ (ਕੰਪਨੀ) ਦੇ ਯੋਗਦਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਉਸਨੂੰ ਇਹ ਭੁਗਤਾਨ ਕਰਮਚਾਰੀ ਦੀ ਤਨਖਾਹ ਦੇ ਅਨੁਪਾਤ ਵਿੱਚ ਕਰਨਾ ਹੋਵੇਗਾ।
  • ਕਰਮਚਾਰੀ ਕਿਸੇ ਵੀ ਸਮੇਂ ਯੋਗਦਾਨ ਅਤੇ ਪੈਨਸ਼ਨ ਫੰਡ ਨੂੰ ਟਾਪ ਅਪ ਕਰਨ ਦੀ ਸਹੂਲਤ ਪ੍ਰਾਪਤ ਕਰਨ ਦੇ ਯੋਗ ਹੋਵੇਗਾ।
  • ਕਰਮਚਾਰੀ ਨੂੰ ਪੀ.ਐੱਫ. ਦੀਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਉਣ ਲਈ ਪੋਰਟਲ ਨੂੰ ਹੋਰ ਜ਼ਿਆਦਾ ਇੰਟਰਐਕਟਿਵ ਬਣਾਇਆ ਜਾਵੇਗਾ।

EPFO 1.0: ਖਾਤਿਆਂ ਨੂੰ ਹੱਥੀਂ ਸੰਭਾਲਿਆ ਜਾਂਦਾ ਸੀ। ਅਰਜ਼ੀ ਅਤੇ ਵਾਪਸੀ ਕਾਗਜ਼ੀ ਪ੍ਰਕਿਰਿਆ ਦੁਆਰਾ ਕੀਤੀ ਗਈ ਸੀ।

EPFO 2.0: EPFO ​​ਡਿਜੀਟਲ ਹੋ ਗਿਆ। ਔਨਲਾਈਨ ਪੋਰਟਲ ਸਹੂਲਤ। ਕਰਮਚਾਰੀ ਨੂੰ ਯੂਨੀਵਰਸਲ ਖਾਤਾ ਨੰਬਰ (UAN) ਮਿਲਿਆ।

PF ਖਾਤੇ ਤੋਂ 75% ਪੈਸੇ ਕਢਵਾ ਸਕਦਾ

ਜੇਕਰ ਤੁਸੀਂ ਆਪਣੀ ਨੌਕਰੀ ਗੁਆ ਦਿੰਦੇ ਹੋ, ਤਾਂ ਤੁਸੀਂ ਇੱਕ ਮਹੀਨੇ ਬਾਅਦ ਆਪਣੀ PF ਰਕਮ ਦਾ 75% ਕਢਵਾਉਣ ਦੇ ਯੋਗ ਹੋਵੋਗੇ, PF ਨਿਕਾਸੀ ਦੇ ਨਿਯਮਾਂ ਦੇ ਅਨੁਸਾਰ, ਜੇਕਰ ਕੋਈ ਮੈਂਬਰ ਆਪਣੀ ਨੌਕਰੀ ਗੁਆ ਦਿੰਦਾ ਹੈ, ਤਾਂ ਉਹ ਆਪਣੇ PF ਖਾਤੇ ਤੋਂ 75% ਪੈਸੇ ਕਢਵਾ ਸਕਦਾ ਹੈ। ਇੱਕ ਮਹੀਨੇ ਬਾਅਦ. ਇਸ ਨਾਲ ਉਹ ਬੇਰੁਜ਼ਗਾਰੀ ਦੌਰਾਨ ਆਪਣੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। PF ਵਿੱਚ ਜਮ੍ਹਾ ਬਾਕੀ 25% ਨੌਕਰੀ ਛੱਡਣ ਤੋਂ ਦੋ ਮਹੀਨੇ ਬਾਅਦ ਕਢਵਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਪੰਜਾਬ-ਹਰਿਆਣਾ ਦੇ 321 ਪਿੰਡਾਂ ਦੀ ਜ਼ਮੀਨ ਕਰੇਗੀ ਐਕੁਆਇਰ, ਜ਼ਮੀਨ ਮਾਲਕਾਂ ਨੂੰ ਮਿਲੇਗਾ 5 ਗੁਣਾ ਪੈਸਾ

ਪੀਐਫ ਕਢਵਾਉਣ ਦੇ ਇਨਕਮ ਟੈਕਸ ਦੇ ਨਿਯਮ: ਜੇਕਰ ਕੋਈ ਕਰਮਚਾਰੀ ਕਿਸੇ ਕੰਪਨੀ ਵਿੱਚ 5 ਸਾਲ ਦੀ ਸੇਵਾ ਪੂਰੀ ਕਰਦਾ ਹੈ ਅਤੇ ਉਹ ਪੀਐਫ ਕਢਵਾ ਲੈਂਦਾ ਹੈ, ਤਾਂ ਉਸ ‘ਤੇ ਕੋਈ ਇਨਕਮ ਟੈਕਸ ਦੇਣਦਾਰੀ ਨਹੀਂ ਹੈ। 5 ਸਾਲ ਦੀ ਮਿਆਦ ਇੱਕ ਜਾਂ ਇੱਕ ਤੋਂ ਵੱਧ ਕੰਪਨੀਆਂ ਨੂੰ ਮਿਲਾ ਕੇ ਵੀ ਹੋ ਸਕਦੀ ਹੈ। ਇੱਕ ਹੀ ਕੰਪਨੀ ਵਿੱਚ 5 ਸਾਲ ਪੂਰੇ ਕਰਨੇ ਜ਼ਰੂਰੀ ਨਹੀਂ ਹਨ। ਕੁੱਲ ਮਿਆਦ ਘੱਟੋ-ਘੱਟ 5 ਸਾਲ ਹੋਣੀ ਚਾਹੀਦੀ ਹੈ।

ਜੇਕਰ ਕਰਮਚਾਰੀ 5 ਸਾਲ ਦੀ ਸੇਵਾ ਪੂਰੀ ਹੋਣ ਤੋਂ ਪਹਿਲਾਂ PF ਖਾਤੇ ਤੋਂ 50 ਹਜ਼ਾਰ ਰੁਪਏ ਤੋਂ ਵੱਧ ਕਢਵਾ ਲੈਂਦਾ ਹੈ, ਤਾਂ ਉਸ ਨੂੰ 10% TDS ਦੇਣਾ ਹੋਵੇਗਾ। ਜਦੋਂ ਕਿ ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਤੁਹਾਨੂੰ 30% TDS ਦਾ ਭੁਗਤਾਨ ਕਰਨਾ ਹੋਵੇਗਾ। ਹਾਲਾਂਕਿ, ਜੇਕਰ ਕਰਮਚਾਰੀ ਫਾਰਮ 15G/15H ਜਮ੍ਹਾ ਕਰਦਾ ਹੈ ਤਾਂ ਕੋਈ TDS ਨਹੀਂ ਕੱਟਿਆ ਜਾਂਦਾ ਹੈ।

 

 

 

 

 

 

 

 

 

 

 

 

 

 

 

 

 

 

 

 

10ਵੀਂ ਜਮਾਤ ਦੇ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ || Punjab News

0

10ਵੀਂ ਜਮਾਤ ਦੇ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ, ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ

ਅਬੋਹਰ ਦੇ ਪਿੰਡ ਖੰਟਵਾ ਦੇ ਰਹਿਣ ਵਾਲੇ ਇੱਕ ਨਾਬਾਲਗ ਵਿਦਿਆਰਥੀ ਨੇ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਅਬੋਹਰ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਤੂੜੀ ਵਾਲੇ ਕਮਰੇ ‘ਚ ਲਿਆ ਫਾਹਾ

ਮ੍ਰਿਤਕ ਦੀ ਪਛਾਣ 17 ਸਾਲਾ ਰਵਿੰਦਰ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਜੋਂ ਹੋਈ ਹੈ। ਰਵਿੰਦਰ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ। ਦੱਸਿਆ ਜਾ ਰਿਹਾ ਹੈ ਕਿ ਪੜ੍ਹਾਈ ਦੇ ਤਣਾਅ ਕਾਰਨ ਉਸ ਨੇ ਬੀਤੀ ਰਾਤ ਘਰ ਚ ਬਣੇ ਤੂੜੀ ਵਾਲੇ ਕਮਰੇ ਵਿੱਚ ਫਾਹਾ ਲੈ ਲਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹੇਠਾਂ ਉਤਾਰ ਕੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਬਹਾਵਾਲਾ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ।ਅੱਜ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਹੈ।

ਜਾਣੋ ਅਮਰੂਦ ਖਾਣ ਦਾ ਦੇਸੀ ਤਰੀਕਾ, ਦੂਰ ਭੱਜ ਜਾਣਗੀਆਂ ਇਹ ਬੀਮਾਰੀਆਂ

ਕੇਂਦਰ ਸਰਕਾਰ ਪੰਜਾਬ-ਹਰਿਆਣਾ ਦੇ 321 ਪਿੰਡਾਂ ਦੀ ਜ਼ਮੀਨ ਕਰੇਗੀ ਐਕੁਆਇਰ, ਜ਼ਮੀਨ ਮਾਲਕਾਂ ਨੂੰ ਮਿਲੇਗਾ 5 ਗੁਣਾ ਪੈਸਾ || Punjab-Haryana News

0
Central government will acquire land of 321 villages of Punjab-Haryana, land owners will get 5 times money

ਕੇਂਦਰ ਸਰਕਾਰ ਪੰਜਾਬ-ਹਰਿਆਣਾ ਦੇ 321 ਪਿੰਡਾਂ ਦੀ ਜ਼ਮੀਨ ਕਰੇਗੀ ਐਕੁਆਇਰ, ਜ਼ਮੀਨ ਮਾਲਕਾਂ ਨੂੰ ਮਿਲੇਗਾ 5 ਗੁਣਾ ਪੈਸਾ

ਦਿੱਲੀ ਤੋਂ ਅੰਮ੍ਰਿਤਸਰ ਤੱਕ ਚੱਲਣ ਵਾਲੀ ਬੁਲੇਟ ਟਰੇਨ ਲਈ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੇ ਕਰੀਬ 321 ਪਿੰਡਾਂ ਤੋਂ ਜ਼ਮੀਨ ਐਕੁਆਇਰ ਕਰੇਗੀ। ਹੁਣ ਸਰਵੇਖਣ ਜੰਗੀ ਪੱਧਰ ’ਤੇ ਸ਼ੁਰੂ ਹੋ ਗਿਆ ਹੈ। ਇਸ ਹਾਈ ਸਪੀਡ ਰੇਲ ਲਾਈਨ ਲਈ ਸਰਵੇਖਣ ਦਾ ਕੰਮ ਦੋਵਾਂ ਰਾਜਾਂ ਵਿੱਚ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਬੁਲੇਟ ਟਰੇਨ ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ 465 ਕਿਲੋਮੀਟਰ ਦਾ ਸਫਰ ਸਿਰਫ 2 ਘੰਟਿਆਂ ਵਿੱਚ ਪੂਰਾ ਕਰੇਗੀ।

ਇਕ ਵਾਰ ‘ਚ ਕਰੀਬ 750 ਯਾਤਰੀ ਕਰ ਸਕਣਗੇ ਸਫਰ

ਦਿੱਲੀ ਅਤੇ ਅੰਮ੍ਰਿਤਸਰ ਵਿਚਕਾਰ ਇਹ ਰੇਲ ਗੱਡੀ ਚੰਡੀਗੜ੍ਹ ਸਮੇਤ 15 ਸਟੇਸ਼ਨਾਂ ‘ਤੇ ਰੁਕੇਗੀ। ਇਸ ਬੁਲੇਟ ਟਰੇਨ ਦੀ ਵੱਧ ਤੋਂ ਵੱਧ ਸਪੀਡ 350 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਦੀ ਰਨਿੰਗ ਸਪੀਡ 320 ਕਿਲੋਮੀਟਰ ਪ੍ਰਤੀ ਘੰਟਾ ਅਤੇ ਔਸਤ ਰਫਤਾਰ 250 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਸ ਤੋਂ ਇਲਾਵਾ ਇਕ ਵਾਰ ‘ਚ ਕਰੀਬ 750 ਯਾਤਰੀ ਇਸ ਟਰੇਨ ‘ਚ ਸਫਰ ਕਰ ਸਕਣਗੇ। ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਕੁੱਲ 343 ਪਿੰਡਾਂ ਤੋਂ ਜ਼ਮੀਨ ਐਕੁਆਇਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਤੇ ਚੰਡੀਗੜ੍ਹ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਹੋਇਆ ਐਲਾਨ

ਪੰਜਾਬ ਦੇ ਕੁੱਲ 186 ਪਿੰਡਾਂ ਦੀ ਜ਼ਮੀਨ ਕਰੇਗੀ ਐਕੁਆਇਰ

ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਪੰਜਾਬ ਦੇ ਕੁੱਲ 186 ਪਿੰਡਾਂ ਦੀ ਜ਼ਮੀਨ ਐਕੁਆਇਰ ਕਰੇਗੀ। ਇਸ ਵਿੱਚ ਮੁਹਾਲੀ ਦੇ 39, ਜਲੰਧਰ ਦੇ 49, ਲੁਧਿਆਣਾ ਦੇ 37, ਅੰਮ੍ਰਿਤਸਰ ਦੇ 22, ਫਤਿਹਗੜ੍ਹ ਸਾਹਿਬ ਦੇ 25, ਕਪੂਰਥਲਾ ਦੇ 12 ਅਤੇ ਤਰਨਤਾਰਨ ਅਤੇ ਰੂਪਨਗਰ ਜ਼ਿਲ੍ਹੇ ਦੇ ਇੱਕ-ਇੱਕ ਪਿੰਡ ਸ਼ਾਮਲ ਹਨ। ਨਵੀਂ ਰੇਲਵੇ ਲਾਈਨ ਦੇ ਦਾਇਰੇ ਵਿੱਚ ਆਉਂਦੇ ਪਿੰਡਾਂ ਦੇ ਕਿਸਾਨਾਂ ਨਾਲ IIMR ਏਜੰਸੀ ਦੀ ਤਰਫੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਕਿਸਾਨਾਂ ਨੂੰ ਜ਼ਮੀਨ ਲਈ ਹਰੇਕ ਪਿੰਡ ਦੇ ਕੁਲੈਕਟਰ ਰੇਟ ਤੋਂ ਪੰਜ ਗੁਣਾ ਵੱਧ ਦਿੱਤਾ ਜਾਵੇਗਾ। ਇਸ ਸਬੰਧੀ ਕੇਂਦਰੀ ਅਤੇ ਰੇਲਵੇ ਅਧਿਕਾਰੀਆਂ ਵੱਲੋਂ ਵੱਡੇ ਪੱਧਰ ’ਤੇ ਸਰਵੇਖਣ ਕੀਤਾ ਜਾ ਰਿਹਾ ਹੈ।

 

 

 

 

 

 

ਪੰਜਾਬ ਤੇ ਚੰਡੀਗੜ੍ਹ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਹੋਇਆ ਐਲਾਨ || Holiday News

0
An official holiday was announced in Punjab and Chandigarh on this day

ਪੰਜਾਬ ਤੇ ਚੰਡੀਗੜ੍ਹ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਹੋਇਆ ਐਲਾਨ

ਪੰਜਾਬ ਤੇ ਚੰਡੀਗੜ੍ਹ ਵਿਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ ਹੋ ਗਿਆ ਹੈ | ਜਿਸਦੇ ਚੱਲਦਿਆਂ 6 ਦਸੰਬਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ। ਇਸ ਦਿਨ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਹੋਰ ਅਦਾਰੇ ਬੰਦ ਰਹਿਣਗੇ। ਦਰਅਸਲ, ਇਹ ਛੁੱਟੀ ਇਸ ਲਈ ਕੀਤੀ ਗਈ ਹੈ ਕਿਉਂਕਿ 6 ਦਸੰਬਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਜਿਸਦੇ ਤਹਿਤ 6 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ | ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

ਕੀ-ਕੀ ਰਹੇਗਾ ਬੰਦ ?

ਨੋਟੀਫਿਕੇਸ਼ਨ ਅਨੁਸਾਰ 6 ਦਸੰਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰ, ਬੋਰਡ, ਕਾਰਪੋਰੇਸ਼ਨ ਅਤੇ ਹੋਰ ਅਦਾਰੇ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਪਹਿਲਾਂ ਇਹ ਛੁੱਟੀ 24 ਨਵੰਬਰ 2024 ਨੂੰ ਐਲਾਨੀ ਗਈ ਸੀ ਪਰ ਹੁਣ ਇਸ ਨੂੰ ਬਦਲ ਕੇ 6 ਦਸੰਬਰ 2024 ਕਰ ਦਿੱਤਾ ਗਿਆ ਹੈ।