Home Blog Page 1087

ਵਿਆਹ ਤੋਂ ਬਾਅਦ ਵਿਦੇਸ਼ ਭੇਜਣ ਦਾ ਲਾੜੀ ਨੂੰ ਲਗਾਇਆ ਲਾਰਾ, ਹੁਣ ਮੁੱਕਰੇ ਸਹੁਰੇ || Punjab News

0

ਵਿਆਹ ਤੋਂ ਬਾਅਦ ਵਿਦੇਸ਼ ਭੇਜਣ ਦਾ ਲਾੜੀ ਨੂੰ ਲਗਾਇਆ ਲਾਰਾ, ਹੁਣ ਮੁੱਕਰੇ ਸਹੁਰੇ

ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਦੀ ਇਕ ਨੌਜਵਾਨ ਕੁੜੀ ਨੇ ਪੁਲਸ ਤੋਂ ਇਨਸਾਫ ਨਾ ਮਿਲਣ ’ਤੇ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਐੱਸ.ਐੱਸ.ਪੀ. ਦਫ਼ਤਰ ਅੱਗੇ ਆਤਮਦਾਹ ਦੀ ਧਮਕੀ ਦਿੱਤੀ ਹੈ। ਉਸ ਨੇ ਦੋਸ਼ ਲਾਇਆ ਕਿ ਉਹ ਇਨਸਾਫ ਲੈਣ ਲਈ ਪਿਛਲੇ ਇਕ ਸਾਲ ਤੋਂ ਪੁਲਸ ਅਧਿਕਾਰੀਆਂ ਦੇ ਹਾੜੇ ਕੱਢ ਰਹੀ ਹੈ, ਪਰ ਉਸ ਦੇ ਸਹੁਰਾ ਪਰਿਵਾਰ ਦੇ ਦਬਾਅ ਹੇਠ ਮੋਗਾ ਜ਼ਿਲੇ ਦੀ ਪੁਲਸ ਉਸ ਨੂੰ ਇਨਸਾਫ ਨਹੀਂ ਦਿਵਾ ਰਹੀ।

ਫਿਰ ਵਿਆਹ ਤੋਂ ਚਾਰ-ਪੰਜ ਦਿਨ ਬਾਅਦ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਦਾਜ ਵਿਚ ਕੁਝ ਨਾ ਲਿਆਉਣ ਦੇ ਤਾਅਨੇ-ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਸ ਦੇ ਪਤੀ ਨੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਜਾਨੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ। ਕਈ ਮਹੀਨੇ ਬੀਤ ਜਾਣ ਬਾਅਦ ਵੀ ਮੇਰੇ ਸਹੁਰਾ ਪਰਿਵਾਰ ਨੇ ਮੇਰਾ ਕੋਈ ਵੀ ਕਾਗਜ਼ੀ ਪਰੂਫ ਆਪਣੇ ਨਾਲ ਨਹੀਂ ਬਣਾਇਆ ਮੇਰੇ ਪੁੱਛਣ ਤੇ ਮੈਨੂੰ ਟਾਲ ਦਿੰਦੇ ਸੀ। ਫੇਰ ਮੈਨੂੰ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਪਤਾ ਲੱਗਿਆ ਕਿ ਉਸ ਦਾ ਪਤੀ ਪਹਿਲਾਂ ਹੀ ਵਿਆਹਿਆ ਹੋਇਆ ਸੀ। ਜਦ ਉਸ ਨੇ ਇਹ ਗੱਲ ਪੁੱਛੀ ਤਾਂ ਉਸ ਦੇ ਸਹੁਰੇ ਸਾਫ਼ ਮੁੱਕਰ ਗਏ।

ਪਹਿਲਾਂ ਨਹਾਉਣ ਨੂੰ ਲੈ ਕੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕ.ਤਲ || Punjab News

ਇਸ ਤੋਂ ਬਾਅਦ ਜਸਪ੍ਰੀਤ ਨੇ ਐੱਸ.ਐੱਸ.ਪੀ. ਦਫ਼ਤਰ ਮੋਗਾ ਵਿਖੇ ਇਨਸਾਫ਼ ਲਈ ਦਰਖਾਸਤ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਤੀ ਦੇ ਮਾਮੇ, ਉਸ ਦੇ ਦੋਸਤਾਂ, ਚਾਚਾ ਤੇ ਪੁਲਸ ਵਾਲਿਆਂ ਨੇ ਇਹ ਕਹਿ ਕੇ ਰਾਜ਼ੀਨਾਮਾ ਕਰਵਾਇਆ ਸੀ ਕਿ ਸਾਡਾ ਮੁੰਡਾ ਕੁੜੀ ਨਾਲ 25 ਦਿਨਾਂ ਵਿਚ ਕੋਰਟ ਮੈਰਿਜ ਕਰਵਾਏਗਾ ਤੇ ਦੂਜੇ ਪਰੂਫ ਬਣਾਏਗਾ, ਪਰ ਉਸ ਦਾ ਸਹੁਰਾ ਪਰਿਵਾਰ ਮੁੜ ਇਸ ਵਾਅਦੇ ਤੋਂ ਮੁੱਕਰ ਗਿਆ ਤੇ ਉਸ ਨਾਲ ਪਹਿਲਾ ਵਾਂਗ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਅੱਗੇ ਦੱਸਿਆ ਕਿ ਉਹ ਸਭ ਕੁਝ 4 ਮਹੀਨੇ ਤਕ ਸਹਿੰਦੀ ਰਹੀ, ਫਿਰ 23 ਜੂਨ 2024 ਨੂੰ ਉਸ ਦੇ ਸਹੁਰਿਆਂ ਨੇ  ਕੁੱਟ-ਮਾਰ ਕਰ ਕੇ ਉਸ ਨੂੰ ਘਰੋ ਕੱਢ ਦਿੱਤਾ।

ਅਸੀਂ ਆਪਣਾ ਪੁੱਤ ਜ਼ਮੀਨ ਵੇਚ ਕੇ ਛੁਡਾ ਲਵਾਂਗੇ

ਇਸ ਤੋਂ ਬਾਅਦ ਉਸ ਨੇ ਆਪਣੇ ਨਾਲ ਹੋਏ ਧੋਖੇ ਦਾ ਇਨਸਾਫ਼ ਲੈਣ ਲਈ ਸੁਹਰਿਆਂ ਖਿਲਾਫ ਮੁੜ ਐੱਸ.ਐੱਸ.ਪੀ. ਮੋਗਾ ਨੂੰ ਦਰਖਾਸਤ ਦਿੱਤੀ ਪਰ ਪੁਲਸ ਪ੍ਰਸ਼ਾਸਨ ਨੇ ਲਾਰੇ ਲੱਪਿਆਂ ਤੋਂ ਬਗੈਰ ਇਨਸਾਫ ਦੇਣ ਲਈ ਕੁਝ ਨਹੀਂ ਕੀਤਾ। ਇਸ ਦੌਰਾਨ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਧਮਕੀਆਂ ਦਿੰਦਾ ਰਿਹਾ ਕਿ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਕਿ ਅਸੀਂ ਆਪਣਾ ਪੁੱਤ ਜ਼ਮੀਨ ਵੇਚ ਕੇ ਛੁਡਾ ਲਵਾਂਗੇ।

ਪੀੜਤ ਲੜਕੀ ਨੇ ਕਿਹਾ ਕਿ ਉਹ ਜ਼ਿਲ੍ਹਾ ਪੁਲਸ ਮੁਖੀ ਮੋਗਾ ਦੇ ਦਫ਼ਤਰ ਅੱਗੇ ਦਿਨ-ਰਾਤ ਦੇ ਧਰਨੇ ’ਤੇ ਬੈਠੇਗੀ ਅਤੇ ਜੇਕਰ ਫਿਰ ਵੀ ਇਨਸਾਫ ਨਾ ਮਿਲਿਆ ਤਾਂ ਉਹ ਆਤਮ-ਦਾਹ ਵੀ ਕਰ ਸਕਦੀ ਹੈ। ਉਸ ਨੇ ਕਿਹਾ ਕਿ ਮੈਂ ਗਰੀਬ ਪਰਿਵਾਰ ਦੀ ਧੀ ਹਾਂ, ਉਸ ਨੇ ਇਨਸਾਫ ਪਸੰਦ ਜਥੇਬੰਦੀਆ, ਪੰਚਾਇਤਾ ਅਤੇ ਹੋਰ ਸੰਸਥਾਵਾ ਤੋਂ ਅਪੀਲ ਕੀਤੀ ਕਿ ਉਸ ਨੂੰ ਇਨਸਾਫ ਦਿਵਾਉਣ ਲਈ ਸਹਿਯੋਗ ਕੀਤਾ ਜਾਵੇ।

ਮਸੀਹ ਸਮਾਜ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

0

ਮਸੀਹ ਸਮਾਜ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ

ਅੰਕੁਰ ਨਰੂਲਾ ਮਨਿਸਟਰੀ ਚਰਚ ਨੇ ਐਤਵਾਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਚਰਚ ਦੇ ਜਤਿੰਦਰ ਮਸੀਹ ਗੌਰਵ ਨੇ ਖੁੱਲ੍ਹ ਕੇ ਐਲਾਨ ਕੀਤਾ ਕਿ ਮਸੀਹ ਸਮਾਜ ਇਸ ਜਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਦਾ ਸਮਰਥਨ ਕਰੇਗਾ। ਹਾਲ ਹੀ ‘ਚ ਗੁਰਦੀਪ ਰੰਧਾਵਾ ਨੇ ਅੰਕੁਰ ਨਰੂਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਸੀ।

ਐਤਵਾਰ ਨੂੰ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਠੇਠਰਕੇ ਵਿੱਚ ਨਵੇਂ ਚਰਚ ਦਾ ਉਦਘਾਟਨ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਵਿੱਚ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ, ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਸਮੇਤ ਕਈ ‘ਆਪ’ ਆਗੂਆਂ ਨੇ ਵੀ ਸ਼ਿਰਕਤ ਕੀਤੀ।

ਇਸ ਮੌਕੇ ਖਾਬੜਾ ਚਰਚ ਜਲੰਧਰ ਦੇ ਪੋਸਟਰਲ ਅੰਕੁਰ ਨਰੂਲਾ ਜੀ ਸੋਸ਼ਲ ਮੀਡੀਆ ਤੇ ਲਾਈਵ ਸਕਰੀਨ ਰਾਹੀਂ ਇਕੱਤਰ ਹੋਏ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਚ ਸਾਢੇ ਚਾਰ ਏਕੜ ਜ਼ਮੀਨ ਬਣਨ ਜਾ ਰਹੇ ਮਸੀਹ ਸਤਿਸੰਗ ਭਵਨ ਦੇ ਹੋਏ ਉਦਘਾਟਨ ਦੀ ਵਧਾਈ ਦਿੱਤੀ ਗਈ।ਸੀ੍ ਅੰਕੁਰ ਨਰੂਲਾ ਜੀ ਨੇ ਡੇਰਾ ਬਾਬਾ ਨਾਨਕ ਚ ਹਜ਼ਾਰਾਂ ਦੀ ਗਿਣਤੀ ਚ ਪਹੁੰਚੇ ਸਮੁੱਚੇ ਮਸੀਹ ਭਾਈਚਾਰੇ ਨੂੰ ਪ੍ਰਭੂ ਯਿਸ਼ੂ ਮਸੀਹ ਜੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਸੰਗਤਾਂ ਨੂੰ ਉਨਾਂ ਵੱਲੋਂ ਦਰਸਾਏ ਗਏ ਮਾਲਕ ਮਾਰਗ ਤੇ ਚੱਲਣ ਲਈ ਪ੍ਰੇਰਤ ਕੀਤਾ ਗਿਆ।

ਇਸ ਮੌਕੇ ਜਤਿੰਦਰ ਮਸੀਹ ਗੌਰਵ ਨੇ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦਾ ਸਮੂਹ ਮਸੀਹ ਭਾਈਚਾਰਾ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਹੈ ਤੇ ਅੱਜ ਰੰਧਾਵਾ ਨਵੀਂ ਬਣੀ ਚਰਚ ਵਿਚ  ਨਤਮਸਤਕ ਹੋਏ ਹਨ ਅਤੇ ਪੂਰੇ ਮਸੀਹ ਭਾਈਚਾਰੇ ਵੱਲੋਂ ਉਹਨਾਂ ਦੀ ਜਿੱਤ ਲਈ ਪ੍ਰਾਥਨਾ ਕੀਤੀ।

ਇਸਦੇ ਨਾਲ ਹੀ ਉਹਨਾਂ ਕਿਹਾ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਹੋਈ ਮੀਟਿੰਗ ਚ ਉਹਨਾਂ ਮਸੀਹ ਭਾਈਚਾਰੇ ਨੂੰ ਵਿਸ਼ਵਾਸ ਦਵਾਇਆ ਅਤੇ ਵਾਅਦਾ ਕੀਤਾ ਕਿ ਕਿ ਸਰਕਾਰ ਵੱਲੋਂ ਵੱਡਾ ਦਿਨ ਗੁਰਦਾਸਪੁਰ ਵਿੱਚ ਪੰਜਾਬ ਸਰਕਾਰ ਵੱਲੋਂ ਮਨਾਇਆ ਜਾਵੇਗਾ।

ਪੁਲਿਸ ਨੇ ਅੰਤਰਰਾਜੀ ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਕੀਤਾ ਕਾਬੂ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਇਹ ਚੋਣ ਵੱਡੇ ਫਰਕ ਨਾਲ ਜਿੱਤ ਰਹੀ ਹੈ। ਗੁਰਦੀਪ ਰੰਧਾਵਾ ਦਾ ਵਿਧਾਨ ਸਭਾ ਵਿੱਚ ਪੁੱਜਣਾ ਯਕੀਨੀ ਹੈ। ਈਟੀਓ ਨੇ ਕਿਹਾ ਕਿ ਅੰਕੁਰ ਨਰੂਲਾ ਦਾ ਸਹਿਯੋਗ ਸਾਡੇ ਲਈ ਬਹੁਤ ਜ਼ਰੂਰੀ ਹੈ।

ਇਸ ਦੌਰਾਨ ‘ਆਪ’ ਉਮੀਦਵਾਰ ਗੁਰਦੀਪ ਰੰਧਾਵਾ ਨੇ ਅੰਕੁਰ ਨਰੂਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਚੋਣਾਂ ਵਿਚ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰ ਰਹੇ ਹਾਂ, ਉਥੇ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਡੇਰਾ ਬਾਬਾ ਨਾਨਕ ‘ਚ ਆਮ ਆਦਮੀ ਪਾਰਟੀ ਦੀ ਵੱਡੇ ਪੱਧਰ ਉੱਤੇ ਲਹਿਰ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਦੇ ਰੁਝਾਨ ਨੂੰ ਦੇਖਦਿਆਂ ਸਾਫ਼ ਜਾਪਦਾ ਹੈ ਕਿ ਆਮ ਆਦਮੀ ਪਾਰਟੀ 2027 ਵਿੱਚ ਵੀ ਵੱਡੀ ਜਿੱਤ ਦਰਜ ਕਰੇਗੀ।

ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਦੇਸ਼ ਸੁਣਾਉਂਦੇ ਹੋਏ ਐਲਾਨ ਕੀਤਾ ਕਿ ਈਸਾਈ ਭਾਈਚਾਰੇ ਦੇ ਸਨਮਾਨ ਵਿੱਚ ਪੰਜਾਬ ਸਰਕਾਰ ਵੱਲੋਂ ਇਸ ਵਾਰ ਗੁਰਦਾਸਪੁਰ ਵਿੱਚ ਰਾਜ ਪੱਧਰੀ ਕ੍ਰਿਸਮਿਸ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੈਨੂੰ ਸਰਕਾਰ ਦੇ ਇਸ ਸੰਦੇਸ਼ ਨਾਲ ਇੱਥੇ ਭੇਜਿਆ ਹੈ।

ਪਹਿਲਾਂ ਨਹਾਉਣ ਨੂੰ ਲੈ ਕੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕ.ਤਲ || Punjab News

0
Unknown assailants entered the house and shot three bullets at the NRI

ਪਹਿਲਾਂ ਨਹਾਉਣ ਨੂੰ ਲੈ ਕੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕ.ਤਲ

ਟਿੱਬੀ ਸਾਹਿਬ ਰੋਡ ਦੀ ਆਬਾਦੀ ਵਿਚ ਰਹਿੰਦੇ ਜੀਤ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਜੀਤਾ ਨੇ ਆਪਣੇ ਸਕੇ ਭਰਾ ਕੁਲਦੀਪ ਸਿੰਘ ਗਗਨ ਦਾ ਮਾਮੂਲੀ ਗੱਲ ਨੂੰ ਲੈ ਕੇ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 10 ਵਜੇ ਜਦੋਂ ਕੁਲਦੀਪ ਸਿੰਘ ਡੀਜੇ ਦੇ ਰਾਤ ਦੇ ਪ੍ਰੋਗਰਾਮ ’ਤੇ ਜਾਣ ਵਾਸਤੇ ਨਹਾਉਣ ਲਈ ਪਾਣੀ ਗਰਮ ਕਰ ਰਿਹਾ ਸੀ ਤਾਂ ਉਸਦੇ ਵੱਡੇ ਭਰਾ ਗੁਰਮੀਤ ਸਿੰਘ ਜੀਤਾ ਨੇ ਪਹਿਲਾਂ ਨਹਾਉਣ ਦੀ ਜਿੱਦ ਕੀਤੀ ਅਤੇ ਇਸੇ ਹੀ ਖਿੱਚੋਤਾਣ ਨੂੰ ਲੈ ਕੇ ਲੜਾਈ ਐਨੀ ਵੱਧ ਗਈ ਕਿ ਉਸ ਨੇ ਆਪਣੇ ਸਕੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ || Punjab News

ਕੁਲਦੀਪ ਸਿੰਘ ਨੇ ਖ਼ੁਦ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਰੌਲ਼ਾ ਪਾਉਂਦਾ ਹੋਇਆ ਘਰ ਤੋਂ 100 ਕੁ ਮੀਟਰ ਦੀ ਦੂਰੀ ’ਤੇ ਜਾ ਕੇ ਡਿੱਗ ਪਿਆ ਅਤੇ ਜ਼ਖ਼ਮ ਡੂੰਘਾ ਹੋਣ ਕਰਕੇ ਖੂਨ ਨਾਲ ਲਥਪਥ ਹੋ ਗਿਆ, ਰੌਲ਼ਾ ਸੁਣ ਕੇ ਇਕੱਠੇ ਹੋਏ ਮੁਹੱਲਾ ਵਾਸੀਆਂ ਨੇ ਉਸਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਲਈ ਰੈਫਰ ਕਰ ਦਿੱਤਾ ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।

ਜੈਤੋ ਥਾਣੇ ਦੇ ਐੱਸਐੱਚਓ ਹਰਪ੍ਰੀਤ ਸਿੰਘ ਮੁਤਾਬਿਕ ਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਲਜ਼ਮ ਗੁਰਮੀਤ ਸਿੰਘ ਜੀਤਾ ਨੂੰ ਨਾਮਜ਼ਦ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਉਕਤ ਮਾਮਲੇ ਦਾ ਦੁਖਦਾਇਕ ਅਤੇ ਅਫਸੋਸਨਾਕ ਪਹਿਲੂ ਇਹ ਵੀ ਹੈ ਕਿ ਮਰਨ ਵਾਲਾ ਮਹਿਜ 21 ਸਾਲ ਦਾ ਜਦਕਿ ਮਾਰਨ ਵਾਲੇ ਭਰਾ ਦੀ ਉਮਰ ਸਿਰਫ 23 ਸਾਲ ਹੈ।

ਪੁਲਿਸ ਨੇ ਅੰਤਰਰਾਜੀ ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਕੀਤਾ ਕਾਬੂ

0

ਪੁਲਿਸ ਨੇ ਅੰਤਰਰਾਜੀ ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਕੀਤਾ ਕਾਬੂ

ਪੰਜਾਬ  ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਇੱਕ ਵੱਡੀ ਸਫਲਤਾ ਦਰਜ ਕਰਦੇ ਹੋਏ ਐਸ.ਏ.ਐਸ.ਨਗਰ ਪੁਲਿਸ ਨੇ , ਬੰਦੂਕ ਦੀ ਨੋਕ ’ਤੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ  ਹਾਈਵੇਅ ਲੁਟੇਰਾ ਗਿਰੋਹ ਦੇ ਸਰਗਨਾ ਨੂੰ ਪਿੰਡ ਲੇਹਲੀ ਨੇੜੇ ਸੰਖੇਪ  ਮੁੱਠਭੇੜ ਤੋਂ ਬਾਅਦ ਗ੍ਰਿਫਤਾਰ ਕੀਤਾ ਅਤੇ ਉਸਦੇ ਕਬਜ਼ੇ ਚੋਂ ਇੱਕ .32 ਕੈਲੀਬਰ ਪਿਸਤੌਲ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ(ਡੀਜੀਪੀ)ਪੰਜਾਬ ਨੇ ਐਤਵਾਰ ਨੂੰ ਇਥੇ ਦੱਸਿਆ ਕਿ  ਫੜੇ ਗਏ ਮੁਲਜ਼ਮ ਦੀ ਪਛਾਣ ਸਤਪ੍ਰੀਤ ਸਿੰਘ ਉਰਫ ਸੱਤੀ ਵਾਸੀ ਦੰਦਰਾਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇੱਕ ਪਲੈਟੀਨਾ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ ਜਿਸਨੂੰ ਉਕਤ ਖੁਦ ਚਲਾ ਰਿਹਾ ਸੀ।

ਲੁੱਟਾਂ/ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ  ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸ ਵਿਰੁੱਧ ਚੋਰੀ ਅਤੇ ਲੁੱਟ-ਖੋਹ ਦੇ ਕਈ ਅਪਰਾਧਿਕ ਮਾਮਲੇ ਦਰਜ ਹਨ। ਸੱਤੀ ਦੇ ਗਿਰੋਹ ਨੇ ਮੁੱਖ ਤੌਰ ’ਤੇ ਅੰਬਾਲਾ-ਡੇਰਾਬੱਸੀ ਹਾਈਵੇਅ ’ਤੇ ਰੁਕੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਹਾਲ ਹੀ ਵਿੱਚ ਇਸ ਗਿਰੋਹ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਕਈ ਲੁੱਟਾਂ/ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਮੁਲਜ਼ਮ ਸੱਤੀ ਆਪਣੇ  ਤਿੰਨ ਹੋਰ ਸਾਥੀਆਂ ਨਾਲ 3 ਅਤੇ 10 ਨਵੰਬਰ 2024 ਨੂੰ ਹਾਈਵੇਅ ’ਤੇ ਦੇਰ ਰਾਤ ਹੋਈਆਂ ਦੋ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਸੀ, ਜਿਸ ਵਿੱਚ ਸਬ-ਡਵੀਜ਼ਨ ਡੇਰਾਬੱਸੀ ਦੇ ਲਾਲੜੂ ਇਲਾਕੇ ਵਿੱਚ ਬੰਦੂਕ ਦੀ ਨੋਕ ’ਤੇ ਨਕਦੀ, ਮੋਬਾਈਲ ਅਤੇ ਸੋਨੇ ਦੇ ਗਹਿਣੇ ਲੁੱਟੇ ਗਏ ਸਨ।

ਡੀਜੀਪੀ ਨੇ ਦੱਸਿਆ ਕਿ ਉਸਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਐਸ.ਏ.ਐਸ.ਨਗਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਦੀਪਕ ਪਾਰੀਕ ਨੇ ਦੱਸਿਆ ਕਿ ਲੁੱਟ/ਖੋਹ ਦੀਆਂ ਵਾਰਦਾਤਾਂ ਦੀ ਜਾਂਚ ਦੌਰਾਨ ਸੱਤੀ ਦੀ ਅਗਵਾਈ ਵਾਲੇ ਇਸ ਲੁਟੇਰਾ ਗਿਰੋਹ ਬਾਰੇ ਪੁਖ਼ਤਾ ਇਤਲਾਹ ਮਿਲੀ ਸੀ ,ਜੋ ਕਿ ਹਾਲ ਹੀ ਵਿੱਚ ਲਾਲੜੂ ਵਿਖੇ ਦੇਰ ਰਾਤ ਵਾਪਰੀਆਂ ਘਟਨਾਵਾਂ ਤੋਂ ਜੁਟਾਏ ਗਏ ਸਬੂਤਾਂ ਅਤੇ ਤੱਥਾਂ ਨਾਲ ਮੇਲ ਖਾਂਦੀ ਸੀ।

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ || Punjab News

ਉਨ੍ਹਾਂ ਕਿਹਾ ਕਿ ਪੂਰੀ ਮੁਸਤੈਦੀ ਨਾਲ ਫੌਰੀ ਕਾਰਵਾਈ ਕਰਦਿਆਂ ਹੋਏ ਡੀ.ਐਸ.ਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਵੱਲੋਂ ਤਕਨੀਕੀ ਸਾਧਨਾਂ ਦਾ ਸੁਚੱਜਾ ਇਸਤੇਮਾਲ ਕਰਦੇ ਹੋਏ ਪਿੰਡ ਲੇਹਲੀ ਨੇੜੇ ਸੱਤੀ ਦੀ ਮੌਜੂਦਗੀ ਨੂੰ ਟਰੇਸ ਕਰ ਲਿਆ ਗਿਆ। ਜਦੋਂ ਪੁਲਿਸ ਟੀਮਾਂ ਮੋਟਰਸਾਈਕਲ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਸੱਤੀ ਦਾ ਪਿੱਛਾ ਕਰ ਰਹੀਆਂ ਸਨ, ਤਾਂ ਉਕਤ ਨੇ ਪੁਲਿਸ ਟੀਮ ’ਤੇ ਗੋਲੀ ਬਾਰੀ ਕਰਨੀ ਸ਼ੁਰੂ ਕਰ ਦਿੱਤੀ।

ਐਸਐਸਪੀ ਨੇ ਦੱਸਿਆ ਕਿ  ਪੁਲਿਸ ਦੀ ਗੱਡੀ ’ਤੇ ਤਿੰਨ ਗੋਲੀਆਂ ਲੱਗੀਆਂ ਅਤੇ ਪੁਲੀਸ ਟੀਮਾਂ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਮੁਲਜ਼ਮ ਸੱਤੀ ਦੀ ਸੱਜੀ ਲੱਤ ’ਤੇ ਗੋਲੀ ਲੱਗੀ । ਉਨ੍ਹਾਂ ਕਿਹਾ ਕਿ ਸੱਤੀ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰੀ  ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਥਾਣਾ ਲਾਲੜੂ ਵਿਖੇ ਐਫਆਈਆਰ ਨੰਬਰ 171 ਅਧੀਨ  ਧਾਰਾ 109, 132 ਅਤੇ 221 ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਕੇਸ ਦਰਜ ਕੀਤਾ  ਗਿਆ ਹੈ।
ਅੰਬਾਲਾ-ਡੇਰਾਬੱਸੀ ਹਾਈਵੇਅ ’ਤੇ ਰੁਕੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਪੰਜਾਬ ਤੇ ਹਰਿਆਣਾ ਵਿੱਚ ਕਈ ਲੁੱਟਾਂ/ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਮੁਲਜ਼ਮ ਸੱਤੀ ਆਪਣੇ  ਤਿੰਨ ਹੋਰ ਸਾਥੀਆਂ ਨਾਲ 3 ਅਤੇ 10 ਨਵੰਬਰ 2024 ਨੂੰ ਹਾਈਵੇਅ ’ਤੇ ਦੇਰ ਰਾਤ ਹੋਈਆਂ ਦੋ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਸੀ, ਜਿਸ ਵਿੱਚ ਸਬ-ਡਵੀਜ਼ਨ ਡੇਰਾਬੱਸੀ ਦੇ ਲਾਲੜੂ ਇਲਾਕੇ ਵਿੱਚ ਬੰਦੂਕ ਦੀ ਨੋਕ ’ਤੇ ਨਕਦੀ, ਮੋਬਾਈਲ ਅਤੇ ਸੋਨੇ ਦੇ ਗਹਿਣੇ ਲੁੱਟੇ ਗਏ ਸਨ।

ਡੀਜੀਪੀ ਨੇ ਦੱਸਿਆ ਕਿ ਉਸਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਐਸ.ਏ.ਐਸ.ਨਗਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਦੀਪਕ ਪਾਰੀਕ ਨੇ ਦੱਸਿਆ ਕਿ ਲੁੱਟ/ਖੋਹ ਦੀਆਂ ਵਾਰਦਾਤਾਂ ਦੀ ਜਾਂਚ ਦੌਰਾਨ ਸੱਤੀ ਦੀ ਅਗਵਾਈ ਵਾਲੇ ਇਸ ਲੁਟੇਰਾ ਗਿਰੋਹ ਬਾਰੇ ਪੁਖ਼ਤਾ ਇਤਲਾਹ ਮਿਲੀ ਸੀ ,ਜੋ ਕਿ ਹਾਲ ਹੀ ਵਿੱਚ ਲਾਲੜੂ ਵਿਖੇ ਦੇਰ ਰਾਤ ਵਾਪਰੀਆਂ ਘਟਨਾਵਾਂ ਤੋਂ ਜੁਟਾਏ ਗਏ ਸਬੂਤਾਂ ਅਤੇ ਤੱਥਾਂ ਨਾਲ ਮੇਲ ਖਾਂਦੀ ਸੀ।

ਡੇਂਗੂ ਦਾ ਕਹਿਰ ਜਾਰੀ, ਇੱਕ ਨੌਜਵਾਨ ਦੀ ਹੋਈ ਮੌ.ਤ || Punjab News

ਉਨ੍ਹਾਂ ਕਿਹਾ ਕਿ ਪੂਰੀ ਮੁਸਤੈਦੀ ਨਾਲ ਫੌਰੀ ਕਾਰਵਾਈ ਕਰਦਿਆਂ ਹੋਏ ਡੀ.ਐਸ.ਪੀ ਡੇਰਾਬਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਵੱਲੋਂ ਤਕਨੀਕੀ ਸਾਧਨਾਂ ਦਾ ਸੁਚੱਜਾ ਇਸਤੇਮਾਲ ਕਰਦੇ ਹੋਏ ਪਿੰਡ ਲੇਹਲੀ ਨੇੜੇ ਸੱਤੀ ਦੀ ਮੌਜੂਦਗੀ ਨੂੰ ਟਰੇਸ ਕਰ ਲਿਆ ਗਿਆ। ਜਦੋਂ ਪੁਲਿਸ ਟੀਮਾਂ ਮੋਟਰਸਾਈਕਲ ’ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਸੱਤੀ ਦਾ ਪਿੱਛਾ ਕਰ ਰਹੀਆਂ ਸਨ, ਤਾਂ ਉਕਤ ਨੇ ਪੁਲਿਸ ਟੀਮ ’ਤੇ ਗੋਲੀ ਬਾਰੀ ਕਰਨੀ ਸ਼ੁਰੂ ਕਰ ਦਿੱਤੀ।

ਐਸਐਸਪੀ ਨੇ ਦੱਸਿਆ ਕਿ  ਪੁਲਿਸ ਦੀ ਗੱਡੀ ’ਤੇ ਤਿੰਨ ਗੋਲੀਆਂ ਲੱਗੀਆਂ ਅਤੇ ਪੁਲੀਸ ਟੀਮਾਂ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਮੁਲਜ਼ਮ ਸੱਤੀ ਦੀ ਸੱਜੀ ਲੱਤ ’ਤੇ ਗੋਲੀ ਲੱਗੀ । ਉਨ੍ਹਾਂ ਕਿਹਾ ਕਿ ਸੱਤੀ ਦੇ ਹੋਰ ਸਾਥੀਆਂ ਦੀ ਪਛਾਣ ਕਰਨ ਅਤੇ ਗ੍ਰਿਫਤਾਰੀ  ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਥਾਣਾ ਲਾਲੜੂ ਵਿਖੇ ਐਫਆਈਆਰ ਨੰਬਰ 171 ਅਧੀਨ  ਧਾਰਾ 109, 132 ਅਤੇ 221 ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਕੇਸ ਦਰਜ ਕੀਤਾ  ਗਿਆ ਹੈ।

ਡੇਂਗੂ ਦਾ ਕਹਿਰ ਜਾਰੀ, ਇੱਕ ਨੌਜਵਾਨ ਦੀ ਹੋਈ ਮੌ.ਤ || Punjab News

0

ਡੇਂਗੂ ਦਾ ਕਹਿਰ ਜਾਰੀ, ਇੱਕ ਨੌਜਵਾਨ ਦੀ ਹੋਈ ਮੌ.ਤ

ਰਾਜਪੁਰਾ : ਨੇੜਲੇ ਪਿੰਡ ਮੰਡਵਾਲ ਵਿਖੇ ਇੱਕ 23 ਸਾਲਾ ਨੌਜਵਾਨ ਦੀ ਡੇਂਗੂ ਨਾਲ ਪੀੜਤ ਹੋਣ ਕਰਕੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ਵਿੱਚ ਮਾਤਮ ਛਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੰਡਵਾਲ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਦੁੱਗਲ ਨੇ ਦੱਸਿਆ ਕਿ ਕਮਲਦੀਪ ਸਿੰਘ (23) ਪੁੱਤਰ ਸਵਰਨ ਸਿੰਘ ਜੋ ਕਿ ਬੀਤੇ ਦਿਨਾਂ ਤੋਂ ਬੁਖਾਰ ਨਾਲ ਪੀੜਤ ਸੀ ਜਦੋਂ ਉਸਦਾ ਮੈਡੀਕਲ ਲੈਬੋਰੇਟਰੀ ਤੋਂ ਚੈੱਕਅਪ ਕਰਵਾਇਆ ਗਿਆ ਤਾਂ ਡੇਂਗੂ ਨਾਲ ਪੀੜਤ ਪਾਇਆ ਗਿਆ।

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ || Punjab News

ਜਿਸ ਮਗਰੋਂ ਪਿੰਡ ਦੇ ਇੱਕ ਝੋਲਾ ਛਾਪ ਡਾਕਟਰ ਨੇ ਉਸ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਕਮਲਦੀਪ ਸਿੰਘ ਦੀ ਹਾਲਤ ਵਿੱਚ ਸੁਧਾਰ ਦੀ ਥਾਂ ਦਿਨ ਪ੍ਰਤੀ ਦਿਨ ਉਸ ਦੇ ਪਲੈਟਲੇਟਸ ਘਟਣੇ ਸ਼ੁਰੂ ਹੋ ਗਏ। ਜਿਸ ਨਾਲ ਨਾਲ ਉਸ ਦਾ ਬੀਪੀ ਵੀ ਲੋਅ ਆ ਗਿਆ। ਜਦੋਂ ਉਸ ਨੂੰ ਗੰਭੀਰ ਹਾਲਤ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਤਾਂ ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ || Punjab News

0

ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਦਿਨ ਦਿਹਾੜੇ ਗੋ.ਲੀਆਂ ਮਾਰ ਕੇ ਕੀਤੇ ਕਤ.ਲ

ਤਰਨਤਾਰਨ ਵਿਧਾਨ ਸਭਾ ਹਲਕੇ ਦੇ ਪਿੰਡ ਲਾਲੂਘੁੰਮਣ ਵਿਖੇ ਪਾਠ ਦੇ ਭੋਗ ਤੋਂ ਵਾਪਸ ਪਰਤ ਰਹੇ ਆਮ ਆਦਮੀ ਪਾਰਟੀ ਦੇ ਹਾਲ ਹੀ ‘ਚ ਬਣੇ ਸਰਪੰਚ ਨੂੰ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਮਾਰ ਦਿੱਤੀਆਂ ਜਿਸ ਕਾਰਨ ਉਨ੍ਹਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਦੋਂਕਿ ਇਸ ਗੋਲੀਬਾਰੀ ਦੌਰਾਨ ਉਥੇ ਮੌਜੂਦ ਸੇਵਾਮੁਕਤ ਥਾਣੇਦਾਰ ਬੁੱਧ ਸਿੰਘ, ਭਗਵੰਤ ਸਿੰਘ ਸਾਬਾ ਪੁੱਤਰ ਮਹਿੰਦਰ ਸਿੰਘ ਅਤੇ ਰਾਜਨ ਸਿੰਘ ਰਾਜਾ ਪੁੱਤਰ ਇੰਦਰਜੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਦੂਜੇ ਪਾਸੇ ਘਟਨਾ ਦਾ ਪਤਾ ਚੱਲਦਿਆਂ ਹੀ ਐੱਸਐੱਸਪੀ ਅਭੀਮੰਨਿਊ ਰਾਣਾ ਅਤੇ ਡੀਐੱਸਪੀ ਸਬ ਡਵੀਜ਼ਨ ਤਰਨਤਾਰਨ ਕਮਲਮੀਤ ਸਿੰਘ ਤੋਂ ਇਲਾਵਾ ਥਾਣਾ ਝਬਾਲ ਦੀ ਪੁਲਿਸ ਮੌਕੇ ਉੱਪਰ ਪਹੁੰਚ ਗਈ।

10 ਨਵਜੰਮੇ ਬੱਚਿਆਂ ਦੀ ਮੌ.ਤ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਵੱਡਾ ਐਕਸ਼ਨ || Today News

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਲਾਲੂਘੁੰਮਣ ਵਿਖੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਦੇ ਹੀ ਇਕ ਘਰ ਵਿਚ ਭੋਗ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਸਨ। ਜਦੋਂ ਉਹ ਉਥੋਂ ਵਾਪਸ ਪਰਤ ਰਹੇ ਸੀ ਤਾਂ ਰਸਤੇ ਵਿਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।

ਕ.ਤਲ ਦਾ ਮੁਕੱਦਮਾਂ ਦਰਜ

ਜਿਸਦੇ ਚੱਲਦਿਆਂ ਸਰਪੰਚ ਪ੍ਰਤਾਪ ਸਿੰਘ ਪੁੱਤਰ ਗਿਆਨ ਸਿੰਘ ਦੀ ਮੌਕੇ ਉੱਪਰ ਹੀ ਮੌਤ ਹੋ ਗਈ। ਐੱਸਐੱਸਪੀ ਅਭੀਮੰਨਿਊ ਰਾਣਾ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਥਾਣਾ ਝਬਾਲ ਵਿਖੇ ਕਤਲ ਦਾ ਮੁਕੱਦਮਾਂ ਦਰਜ ਕੀਤਾ ਜਾ ਰਿਹਾ ਹੈ। ਡੀਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।

10 ਨਵਜੰਮੇ ਬੱਚਿਆਂ ਦੀ ਮੌ.ਤ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਵੱਡਾ ਐਕਸ਼ਨ || Today News

0

10 ਨਵਜੰਮੇ ਬੱਚਿਆਂ ਦੀ ਮੌ.ਤ ਤੋਂ ਬਾਅਦ ਪ੍ਰਸ਼ਾਸਨ ਨੇ ਲਿਆ ਵੱਡਾ ਐਕਸ਼ਨ

ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ, ਝਾਂਸੀ ਦੇ ਐਨਆਈਸੀਯੂ ਵਿੱਚ ਭਿਆਨਕ ਅੱਗ ਵਿੱਚ 10 ਨਵਜੰਮੇ ਬੱਚਿਆਂ ਦੀ ਮੌਤ ਤੋਂ ਬਾਅਦ ਲਖਨਊ ਵਿੱਚ ਫਾਇਰ ਵਿਭਾਗ ਵੀ ਅਲਰਟ ਮੋਡ ‘ਤੇ ਹੈ। ਸ਼ਨੀਵਾਰ ਨੂੰ ਬਿਨਾਂ ਸੁਰੱਖਿਆ ਪ੍ਰਬੰਧਾਂ ਤੋਂ ਚੱਲ ਰਹੇ 80 ਹਸਪਤਾਲਾਂ ਨੂੰ ਬੰਦ ਕਰਨ ਦੇ ਨੋਟਿਸ ਜਾਰੀ ਕੀਤੇ ਗਏ ਸਨ।

ਸੀਐਮਓ ਨੂੰ ਭੇਜੇ ਪੱਤਰ ਅਨੁਸਾਰ ਇਨ੍ਹਾਂ ਹਸਪਤਾਲਾਂ ਵਿੱਚ ਕਈ ਸਾਲਾਂ ਤੋਂ ਫਾਇਰ ਸੇਫਟੀ ਦੇ ਪੁਖਤਾ ਪ੍ਰਬੰਧ ਨਹੀਂ ਹਨ। ਖਾਸ ਗੱਲ ਇਹ ਹੈ ਕਿ ਮਾਪਦੰਡਾਂ ਦੇ ਉਲਟ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਕੇਜੀਐਮਯੂ ਅਤੇ ਬਲਰਾਮਪੁਰ ਵੀ ਸ਼ਾਮਲ ਹਨ, ਜਿੱਥੇ ਹਰ ਰੋਜ਼ ਸੂਬੇ ਭਰ ਤੋਂ ਹਜ਼ਾਰਾਂ ਮਰੀਜ਼ ਆਉਂਦੇ ਹਨ।

ਲਖਨਊ ਵਿੱਚ 906 ਹਸਪਤਾਲ

ਰਾਜਧਾਨੀ ਵਿੱਚ ਕੁੱਲ 906 ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਅਤੇ ਨਰਸਿੰਗ ਹੋਮ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਸਿਰਫ਼ 301 ਕੋਲ ਹੀ ਐਨ.ਓ.ਸੀ. ਹੈ।

ਚੀਫ਼ ਫਾਇਰ ਅਫ਼ਸਰ (ਸੀਐਫਓ) ਮੰਗੇਸ਼ ਕੁਮਾਰ ਅਨੁਸਾਰ ਲਖਨਊ ਵਿੱਚ ਚੱਲ ਰਹੇ ਦੋ ਸੌ ਤੋਂ ਵੱਧ ਹਸਪਤਾਲ ਅੱਗ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੇ ਹਨ। ਜਾਂਚ ਦੌਰਾਨ ਨੁਕਸ ਪਾਏ ਗਏ। ਉਨ੍ਹਾਂ ਨੂੰ ਪਹਿਲਾਂ ਵੀ ਨੋਟਿਸ ਦਿੱਤੇ ਗਏ ਹਨ ਪਰ ਕੋਈ ਕਦਮ ਨਹੀਂ ਚੁੱਕਿਆ ਗਿਆ।

ਦਰਅਸਲ, ਨੈਸ਼ਨਲ ਬਿਲਡਿੰਗ ਕੋਡ (ਐਨਬੀਸੀ) ਦੇ ਮਾਪਦੰਡਾਂ ਨੂੰ ਪੂਰਾ ਕੀਤੇ ਬਿਨਾਂ, ਇਮਾਰਤ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਚੀਫ ਮੈਡੀਕਲ ਅਫਸਰ (ਸੀਐਮਓ) ਦੇ ਦਫਤਰ ਤੋਂ ਮਨਜ਼ੂਰੀ ਲੈ ਕੇ ਹਸਪਤਾਲ ਦਾ ਸੰਚਾਲਨ ਕੀਤਾ ਜਾ ਰਿਹਾ ਹੈ।

2005 ਤੋਂ ਨੈਸ਼ਨਲ ਬਿਲਡਿੰਗ ਕੋਡ ਦੇ ਦਿਸ਼ਾ-ਨਿਰਦੇਸ਼ਾਂ ਦੇ ਲਾਗੂ ਹੋਣ ਤੋਂ ਬਾਅਦ ਹਸਪਤਾਲ ਖੋਲ੍ਹਣ ਵਿੱਚ ਮੁਸ਼ਕਲ ਵਧ ਗਈ ਹੈ। ਹਸਪਤਾਲ ਦੇ ਸੰਚਾਲਕ ਮਾਪਦੰਡਾਂ ‘ਤੇ ਖਰੇ ਉਤਰਨ ਦਾ ਹਲਫ਼ਨਾਮਾ ਦੇ ਕੇ ਸੀਐਮਓ ਦਫ਼ਤਰ ਤੋਂ ਇਜਾਜ਼ਤ ਲੈ ਰਹੇ ਹਨ।

ਨਾ ਤਾਂ ਹਲਫ਼ੀਆ ਬਿਆਨ ਦੀ ਕੋਈ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਨਾ ਹੀ ਫਾਇਰ ਸੇਫਟੀ ਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

0
SI of STF arrested in Ludhiana on the charge of letting drug smugglers take bribe
Close-up. Arrested man handcuffed hands at the back

ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਹਥਿਆਰਾਂ ਦੇ ਕਾਰਟੇਲ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 3.5 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਮੈਥਾਕੋਲੋਨ ਪਾਊਡਰ, 1 ਗਲੋਕ 9 ਐਮ.ਐਮ. (ਆਸਟ੍ਰੀਆ ਵਿੱਚ ਬਣੀ) ਅਤੇ 1 ਪਿਸਤੌਲ .32 ਬੋਰ ਬਰਾਮਦ ਕੀਤਾ ਗਿਆ।
ਐਨ.ਡੀ.ਪੀ.ਐਸ. ਅਤੇ ਆਰਮਜ਼ ਐਕਟ ਦੇ ਤਹਿਤ ਪੀ.ਐਸ. ਮੋਹਕਮਪੁਰਾ, ਅੰਮ੍ਰਿਤਸਰ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਪਿਛਲੇ ਅਤੇ ਅਗਲੇ ਸਬੰਧ ਸਥਾਪਤ ਕਰਨ ਲਈ ਜਾਂਚ ਜਾਰੀ ਹੈ। ਪੰਜਾਬ ਪੁਲਿਸ ਸੰਗਠਿਤ ਅਪਰਾਧ ਦੇ ਖਾਤਮੇ ਅਤੇ ਸਾਰੇ ਨਾਗਰਿਕਾਂ ਲਈ ਇੱਕ ਸੁਰੱਖਿਅਤ, ਨਸ਼ਾ ਮੁਕਤ ਪੰਜਾਬ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਸੰਘਣੀ ਧੁੰਦ ਕਾਰਨ ਖੜ੍ਹੇ ਕੈਂਟਰ ਨਾਲ ਟਕਰਾਇਆ ਟੈਂਪੂ; ਇੱਕ ਵਿਅਕਤੀ ਦੀ ਮੌਕੇ ‘ਤੇ ਮੌ/ਤ || Punjab News

0

ਸੰਘਣੀ ਧੁੰਦ ਕਾਰਨ ਖੜ੍ਹੇ ਕੈਂਟਰ ਨਾਲ ਟਕਰਾਇਆ ਟੈਂਪੂ; ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ

ਸੰਘਣੀ ਧੁੰਦ ਕਾਰਨ ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ‘ਤੇ ਪਿੰਡ ਕੱਲਰਖੇੜਾ ਨੇੜੇ ਇਕ ਟੈਂਪੂ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ, ਜਿਸ ਕਾਰਨ ਟੈਂਪੂ ਚਾਲਕ ਦੀ ਮੌਤ ਹੋ ਗਈ। ਉਸ ਦਾ ਸਾਥੀ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਤੋਂ ਬਾਅਦ ਸ੍ਰੀ ਗੰਗਾਨਗਰ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਮ੍ਰਿਤਕ ਟੈਂਪੂ ਚਾਲਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕਰੇਗੀ ਨਾਈਜੀਰੀਆ ਸਰਕਾਰ

ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਇਕ ਬੱਚੇ ਦਾ ਪਿਤਾ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਕਰੀਬ 46 ਸਾਲਾ ਅੰਗਰੇਜ਼ ਸਿੰਘ ਸਵੇਰੇ ਮੀਟ ਲੈ ਕੇ ਟੈਂਪੂ ‘ਤੇ ਆਪਣੇ ਦੋਸਤ ਸਚਿਨ ਨਾਲ ਵਿਆਹ ਸਮਾਗਮ ਲਈ ਸ੍ਰੀ ਗੰਗਾਨਗਰ ਜਾ ਰਿਹਾ ਸੀ। ਜਦੋਂ ਉਹ ਦੋਵੇਂ ਟੈਂਪੂ ਲੈ ਕੇ ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇ ‘ਤੇ ਪਿੰਡ ਕੱਲਰਖੇੜਾ ਨੇੜੇ ਪਹੁੰਚੇ ਤਾਂ ਸੰਘਣੀ ਧੁੰਦ ਕਾਰਨ ਸੜਕ ਕਿਨਾਰੇ ਖੜ੍ਹਾ ਕੈਂਟਰ ਨਜ਼ਰ ਨਹੀਂ ਆਇਆ। ਜਿਸ ਕਾਰਨ ਟੈਂਪੂ ਸੜਕ ਕਿਨਾਰੇ ਖੜ੍ਹੇ ਕੈਂਟਰ ਨਾਲ ਟਕਰਾ ਗਿਆ। ਹਾਦਸੇ ‘ਚ ਅੰਗਰੇਜ਼ ਸਿੰਘ ਦੀ ਮੌਤ ਹੋ ਗਈ, ਜਦਕਿ ਸਚਿਨ ਦਾ ਸ੍ਰੀਗੰਗਾਨਗਰ ‘ਚ ਇਲਾਜ ਚੱਲ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕਰੇਗੀ ਨਾਈਜੀਰੀਆ ਸਰਕਾਰ || International news

0

ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸਰਵ ਉੱਚ ਸਨਮਾਨ ਨਾਲ ਸਨਮਾਨਿਤ ਕਰੇਗੀ ਨਾਈਜੀਰੀਆ ਸਰਕਾਰ

ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੇ ਦੌਰੇ ‘ਤੇ ਹਨ ਅਤੇ ਐਤਵਾਰ ਨੂੰ ਉਹ ਨਾਈਜੀਰੀਆ ਪਹੁੰਚੇ। 17 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਨਾਈਜੀਰੀਆ ਦੌਰਾ ਹੈ। ਅਬੂਜਾ ਹਵਾਈ ਅੱਡੇ ‘ਤੇ ਪੀਐਮ ਮੋਦੀ ਦਾ ਨਿੱਘਾ ਸਵਾਗਤ ਕੀਤਾ ਗਿਆ। ਨਾਈਜੀਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਵਉੱਚ ਰਾਸ਼ਟਰੀ ਸਨਮਾਨ ‘ਦਿ ਗ੍ਰੈਂਡ ਕਮਾਂਡਰ ਆਫ ਦਿ ਆਰਡਰ ਆਫ ਨਾਈਜਰ’ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ।

ਮਹਾਰਾਣੀ ਐਲਿਜ਼ਾਬੇਥ ਤੋਂ ਬਾਅਦ ਇਹ ਸਨਮਾਨ ਹਾਸਲ ਕਰਨ ਵਾਲੇ ਪਹਿਲੇ ਵਿਅਕਤੀ

ਪ੍ਰਧਾਨ ਮੰਤਰੀ ਮੋਦੀ ਨਾਈਜੀਰੀਆ ਦਾ ਇਹ ਸਰਵਉੱਚ ਸਨਮਾਨ ਪ੍ਰਾਪਤ ਕਰਨ ਵਾਲੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸ਼ਖਸੀਅਤ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ 1969 ਵਿੱਚ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਨੂੰ ਇਹ ਸਨਮਾਨ ਦਿੱਤਾ ਗਿਆ ਸੀ।
ਦੱਸ ਦਈਏ ਕਿ ਨਾਈਜੀਰੀਆ ‘ਚ ਹਵਾਈ ਅੱਡੇ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿੱਘਾ ਸੁਆਗਤ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੇ ਪਹੁੰਚਣ ‘ਤੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਭਾਰਤੀ ਝੰਡੇ ਲਹਿਰਾਏ ਅਤੇ ਜੈਕਾਰੇ ਲਾਏ।