Home Blog Page 1086

ਟਰੈਕਟਰ ਨਾਲ ਟਕਰਾਉਣ ਬਾਅਦ ਪਲਟਿਆ ਸਵਾਰੀਆਂ ਨਾਲ ਭਰਿਆ ਆਟੋ

0

ਹਰਿਆਣਾ : ਪਲਵਲ ‘ਚ ਨੈਸ਼ਨਲ ਹਾਈਵੇ-19 ‘ਤੇ ਹੋਏ ਦਰਦਨਾਕ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸ ਦਈਏ ਕਿ ਦੀਪ ਵਾਟਿਕਾ ਨੇੜੇ ਇੱਕ ਟਰੈਕਟਰ-ਟਰਾਲੀ ਨੇ ਇੱਕ ਆਟੋ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਆਟੋ ਪਲਟ ਗਿਆ। ਰਵੀ ਕੁਮਾਰ ਆਟੋ ਚਲਾ ਰਿਹਾ ਸੀ। ਉਸ ਦੇ ਨਾਲ ਨਵਲ ਕਿਸ਼ੋਰ ਅਤੇ ਸੱਦਾਮ ਸਫ਼ਰ ਕਰ ਰਹੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਗੰਭੀਰ ਜ਼ਖ਼ਮੀ ਹੋ ਗਏ। ਫਰੀਦਾਬਾਦ ਦੇ ਬੀਕੇ ਹਸਪਤਾਲ ਲਿਜਾਂਦੇ ਸਮੇਂ ਸੱਦਾਮ ਦੀ ਮੌਤ ਹੋ ਗਈ।

ਟਰੈਕਟਰ ਚਾਲਕ ਦੀ ਭਾਲ ‘ਚ ਜੁਟੀ ਪੁਲਿਸ

ਹਾਦਸੇ ਤੋਂ ਬਾਅਦ ਗਦਪੁਰੀ ਥਾਣਾ ਇੰਚਾਰਜ ਨੇ ਦੱਸਿਆ ਕਿ ਜ਼ਖਮੀ ਨਵਲ ਕਿਸ਼ੋਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਹ ਹਾਦਸਾ ਟਰੈਕਟਰ ਚਾਲਕ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਪੁਲਿਸ ਅਣਪਛਾਤੇ ਟਰੈਕਟਰ ਚਾਲਕ ਦੀ ਭਾਲ ‘ਚ ਜੁਟੀ ਹੋਈ ਹੈ।

ਹੋਲੀ ਮੌਕੇ ਲੋਕਾਂ ‘ਤੇ ਪਾਇਆ ਰੰਗ ਤਾਂ ਹੋਵੇਗੀ ਕਾਰਵਾਈ! ਇਸ ਸੂਬੇ ਦੀ ਪੁਲਿਸ ਵੱਲੋਂ ਹੁਕਮ ਹੋਏ ਜਾਰੀ

ਸਲਮਾਨ-ਸ਼ਾਹਰੁਖ ਪਹੁੰਚੇ ਆਮਿਰ ਖਾਨ ਦੇ ਘਰ: ਆਮਿਰ ਦੇ 60ਵੇਂ ਜਨਮਦਿਨ ਤੋਂ ਪਹਿਲਾਂ ਮਿਲ ਕੇ ਮਨਾਇਆ ਜਸ਼ਨ

0

ਮੁੰਬਈ, 13 ਮਾਰਚ 2025 – ਆਮਿਰ ਖਾਨ 14 ਮਾਰਚ ਨੂੰ ਆਪਣਾ 60ਵਾਂ ਜਨਮਦਿਨ ਮਨਾਉਣਗੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਦਾਕਾਰ ਦੇ ਘਰ ਸਖ਼ਤ ਸੁਰੱਖਿਆ ਦੇਖੀ ਗਈ ਸੀ। ਸਲਮਾਨ ਅਤੇ ਸ਼ਾਹਰੁਖ ਆਮਿਰ ਦੇ ਜਨਮਦਿਨ ਤੋਂ ਪਹਿਲਾਂ ਉਸਦੇ ਘਰ ਪਹੁੰਚੇ। ਤਿੰਨਾਂ ਦੀ ਇਸ ਮੁਲਾਕਾਤ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਇਨ੍ਹਾਂ ਵੀਡੀਓਜ਼ ਵਿੱਚ, ਸ਼ਾਹਰੁਖ ਪਾਪਰਾਜ਼ੀ ਤੋਂ ਬਚਦੇ ਹੋਏ ਦਿਖਾਈ ਦੇ ਰਹੇ ਹਨ।

ਆਮਿਰ ਖਾਨ ਦੇ ਘਰ ਦੇ ਬਾਹਰੋਂ ਕਈ ਝਲਕੀਆਂ ਸਾਹਮਣੇ ਆਈਆਂ ਹਨ। ਸਲਮਾਨ ਖਾਨ ਨੂੰ ਆਮਿਰ ਦੀ ਇਮਾਰਤ ਤੋਂ ਬਾਹਰ ਆਉਂਦੇ ਦੇਖਿਆ ਗਿਆ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਨੂੰ ਜੱਫੀ ਪਾਈ। ਜਦੋਂ ਕਿ ਸ਼ਾਹਰੁਖ ਖਾਨ ਪਾਪਰਾਜ਼ੀ ਤੋਂ ਬਚਦੇ ਹੋਏ ਦਿਖਾਈ ਦਿੱਤੇ। ਸ਼ਾਹਰੁਖ ਭਾਰੀ ਸੁਰੱਖਿਆ ਵਿਚਕਾਰ ਆਮਿਰ ਦੇ ਘਰ ਪਹੁੰਚੇ। ਅਦਾਕਾਰ ਨੇ ਕਾਲੀ ਹੂਡੀ ਪਾਈ ਹੋਈ ਸੀ ਤਾਂ ਜੋ ਪਾਪਰਾਜ਼ੀ ਉਸਨੂੰ ਰਿਕਾਰਡ ਨਾ ਕਰ ਸਕਣ।

ਇਹ ਵੀ ਪੜ੍ਹੋ: ਸ਼ੁਭਮਨ ਗਿੱਲ ਬਣਿਆ ਆਈਸੀਸੀ ‘ਪਲੇਅਰ ਆਫ ਦਿ ਮੰਥ’: ਤੀਜੀ ਵਾਰ ਜਿੱਤਿਆ ਪੁਰਸਕਾਰ

ਇਸ ਤੋਂ ਪਹਿਲਾਂ, ਤਿੰਨੋਂ ਖਾਨ ਪਿਛਲੇ ਸਾਲ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਇਕੱਠੇ ਦੇਖੇ ਗਏ ਸਨ। ਜਾਮਨਗਰ ਵਿੱਚ ਅਨੰਤ-ਰਾਧਿਕਾ ਦੇ ਵਿਆਹ ਤੋਂ ਪਹਿਲਾਂ ਹੋਏ ਵਿਆਹ ਤੋਂ ਪਹਿਲਾਂ ਦੇ ਸਮਾਰੋਹ ਵਿੱਚ ਤਿੰਨੋਂ ਕਲਾਕਾਰ ਇਕੱਠੇ ਦੇਖੇ ਗਏ ਸਨ। ਇਸ ਦੌਰਾਨ, ਤਿੰਨਾਂ ਨੇ ‘ਨਾਟੂ ਨਾਟੂ’ ਗੀਤ ‘ਤੇ ਇਕੱਠੇ ਡਾਂਸ ਪੇਸ਼ਕਾਰੀ ਦਿੱਤੀ। ਸ਼ਾਹਰੁਖ, ਸਲਮਾਨ ਅਤੇ ਆਮਿਰ ‘ਆਰਆਰਆਰ’ ਗੀਤ ਦੇ ਹੁੱਕ ਸਟੈੱਪ ‘ਤੇ ਨੱਚਦੇ ਨਜ਼ਰ ਆਏ। ਤਿੰਨਾਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ।

ਤੁਹਾਨੂੰ ਦੱਸ ਦੇਈਏ ਕਿ ਆਮਿਰ ਖਾਨ ਨੂੰ ਉਨ੍ਹਾਂ ਦੇ 60ਵੇਂ ਜਨਮਦਿਨ ਦੇ ਮੌਕੇ ‘ਤੇ ਬਾਲੀਵੁੱਡ ਇੰਡਸਟਰੀ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਇੱਕ ਵਿਸ਼ੇਸ਼ ਫਿਲਮ ਫੈਸਟੀਵਲ ਵਿੱਚ ਸਨਮਾਨਿਤ ਕੀਤਾ ਜਾਵੇਗਾ। ਹਾਲ ਹੀ ਵਿੱਚ, ਇੱਕ ਪ੍ਰੋਗਰਾਮ ਵਿੱਚ ‘ਆਮਿਰ ਖਾਨ: ਮੈਜੀਸ਼ੀਅਨ ਆਫ਼ ਸਿਨੇਮਾ’ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਸ ਵਿੱਚ ਅਦਾਕਾਰ ਦੀਆਂ ਕਈ ਫਿਲਮਾਂ ਦਿਖਾਈਆਂ ਜਾਣਗੀਆਂ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਸੁਜੋਏ ਘੋਸ਼ ਦੀ ਫਿਲਮ ਕਿੰਗ ਵਿੱਚ ਨਜ਼ਰ ਆਉਣਗੇ। ਜਦੋਂ ਕਿ ਸਲਮਾਨ ਖਾਨ, ਏਆਰ ਮੁਰੂਗਦਾਸ ਦੀ ਫਿਲਮ ਸਿਕੰਦਰ ਈਦ ਦੇ ਮੌਕੇ ‘ਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਆਮਿਰ ਖਾਨ ਦੀ ਅਗਲੀ ਫਿਲਮ ਸਿਤਾਰੇ ਜ਼ਮੀਨ ਪਰ ਹੈ।

ਸ਼ੁਭਮਨ ਗਿੱਲ ਬਣਿਆ ਆਈਸੀਸੀ ‘ਪਲੇਅਰ ਆਫ ਦਿ ਮੰਥ’: ਤੀਜੀ ਵਾਰ ਜਿੱਤਿਆ ਪੁਰਸਕਾਰ

0

– ਆਸਟ੍ਰੇਲੀਆ ਦੇ ਸਟੀਵ ਸਮਿਥ ਨੂੰ ਪਿੱਛੇ ਛੱਡਿਆ

ਨਵੀਂ ਦਿੱਲੀ, 13 ਮਾਰਚ 2025 – ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਆਈਸੀਸੀ ‘ਪਲੇਅਰ ਆਫ ਦਿ ਮੰਥ’ ਪੁਰਸਕਾਰ ਮਿਲਿਆ ਹੈ। ਉਸਨੇ ਇਹ ਪੁਰਸਕਾਰ ਆਸਟ੍ਰੇਲੀਆ ਦੇ ਸਟੀਵ ਸਮਿਥ ਅਤੇ ਨਿਊਜ਼ੀਲੈਂਡ ਦੇ ਗਲੇਨ ਫਿਲਿਪਸ ਨੂੰ ਪਿੱਛੇ ਛੱਡ ਕੇ ਜਿੱਤਿਆ ਹੈ। ਇਹ ਗਿੱਲ ਦਾ ਤੀਜਾ ‘ਪਲੇਅਰ ਆਫ ਦਿ ਮੰਥ’ ਪੁਰਸਕਾਰ ਹੈ, ਜਿਸਨੇ ਪਹਿਲਾਂ ਇਹ ਪੁਰਸਕਾਰ 2023 ਵਿੱਚ ਜਨਵਰੀ ਅਤੇ ਸਤੰਬਰ ਵਿੱਚ ਜਿੱਤਿਆ ਸੀ।

ਫਰਵਰੀ ਮਹੀਨੇ ਖੇਡੇ ਗਏ 5 ਵਨਡੇ ਮੈਚਾਂ ਵਿੱਚ, ਸ਼ੁਭਮਨ ਨੇ 101.50 ਦੀ ਔਸਤ ਅਤੇ 94.19 ਦੇ ਸਟ੍ਰਾਈਕ ਰੇਟ ਨਾਲ 406 ਦੌੜਾਂ ਬਣਾਈਆਂ। ਉਹ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਗਈ 3 ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ 259 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ। ਭਾਰਤ ਨੇ ਇਹ ਲੜੀ 3-0 ਨਾਲ ਜਿੱਤੀ ਸੀ।

ਇਹ ਵੀ ਪੜ੍ਹੋ: ਸੂਬੇ ਦੇ ਹਰੇਕ ਰੂਟ ‘ਤੇ ਸਰਕਾਰੀ ਬੱਸ ਸੇਵਾ ਯਕੀਨੀ ਬਣਾਈ ਜਾਵੇ, ਲਾਲਜੀਤ ਭੁੱਲਰ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਸ਼ੁਭਮਨ ਗਿੱਲ ਨੇ ਇੰਗਲੈਂਡ ਖਿਲਾਫ 3 ਮੈਚਾਂ ਦੀ ਵਨਡੇ ਸੀਰੀਜ਼ ਵਿੱਚ ਲਗਾਤਾਰ 3 ਅਰਧ ਸੈਂਕੜੇ ਲਗਾਏ ਸਨ। ਉਸਨੇ ਨਾਗਪੁਰ ਵਿੱਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ 87 ਦੌੜਾਂ ਬਣਾਈਆਂ। ਕਟਕ ਵਿਖੇ ਦੂਜੇ ਇੱਕ ਰੋਜ਼ਾ ਮੈਚ ਵਿੱਚ 60 ਦੌੜਾਂ ਬਣਾਈਆਂ। ਇਸ ਤੋਂ ਬਾਅਦ, ਅਹਿਮਦਾਬਾਦ ਵਿੱਚ ਸੈਂਕੜਾ ਲਗਾ ਕੇ, ਉਸਨੇ ਭਾਰਤੀ ਟੀਮ ਲਈ ਲੜੀ ਜਿੱਤ ਲਈ। ਉਸਨੇ ਸਿਰਫ਼ 102 ਗੇਂਦਾਂ ਵਿੱਚ 112 ਦੌੜਾਂ ਬਣਾਈਆਂ ਅਤੇ ਇਸ ਵਿੱਚ 14 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਗਿੱਲ ਨੂੰ ਇਸ ਪਾਰੀ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ ਅਤੇ ਉਸਨੂੰ ਪਲੇਅਰ ਆਫ਼ ਦ ਸੀਰੀਜ਼ ਦਾ ਪੁਰਸਕਾਰ ਵੀ ਮਿਲਿਆ।

ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਪਹਿਲੇ ਮੈਚ ਵਿੱਚ ਅਜੇਤੂ 101 ਦੌੜਾਂ ਬਣਾਈਆਂ। ਉਸਨੇ ਬੰਗਲਾਦੇਸ਼ ਖਿਲਾਫ ਆਪਣੀ ਪਾਰੀ ਵਿੱਚ 9 ਚੌਕੇ ਅਤੇ 2 ਛੱਕੇ ਵੀ ਲਗਾਏ। 23 ਫਰਵਰੀ ਨੂੰ ਪਾਕਿਸਤਾਨ ਵਿਰੁੱਧ ਵੱਡੇ ਮੈਚ ਵਿੱਚ, ਉਸਨੇ 7 ਚੌਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ। ਉਹ ਟੂਰਨਾਮੈਂਟ ਵਿੱਚ ਭਾਰਤ ਲਈ ਤੀਜਾ ਸਭ ਤੋਂ ਵੱਧ ਸਕੋਰਰ ਸੀ। ਉਸਨੇ 5 ਮੈਚਾਂ ਵਿੱਚ 188 ਦੌੜਾਂ ਬਣਾਈਆਂ।

ਹੋਲੀ ਮੌਕੇ ਲੋਕਾਂ ‘ਤੇ ਪਾਇਆ ਰੰਗ ਤਾਂ ਹੋਵੇਗੀ ਕਾਰਵਾਈ! ਇਸ ਸੂਬੇ ਦੀ ਪੁਲਿਸ ਵੱਲੋਂ ਹੁਕਮ ਹੋਏ ਜਾਰੀ

0

ਨਵੀ ਦਿੱਲੀ,13 ਮਾਰਚ : ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ‘ਚ 14 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ। ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਤੇਲੰਗਾਨਾ ਦੀ ਹੈਦਰਾਬਾਦ ਪੁਲਿਸ ਅਤੇ ਸਾਈਬਰਾਬਾਦ ਪੁਲਿਸ ਨੇ ਲੋਕਾਂ ਨੂੰ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਹੈਦਰਾਬਾਦ ਪੁਲਿਸ ਨੇ ਲੋਕਾਂ ਨੂੰ ਸੜਕਾਂ ਅਤੇ ਜਨਤਕ ਥਾਵਾਂ ‘ਤੇ ਜ਼ਬਰਦਸਤੀ ਰੰਗ ਲਗਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਗਰੁੱਪ ‘ਚ ਬਾਈਕ ਅਤੇ ਕਾਰ ਰਾਹੀਂ ਲੋਕਾਂ ਦੇ ਆਉਣ-ਜਾਣ ‘ਤੇ ਵੀ ਪਾਬੰਦੀ ਲਗਾਈ ਹੈ।

ਅਮਨ-ਕਾਨੂੰਨ ਦੀ ਸਥਿਤੀ ਭੰਗ ਨਾ ਹੋਵੇ

ਹੈਦਰਾਬਾਦ ਸ਼ਹਿਰ ਅਤੇ ਸਾਈਬਰਾਬਾਦ ਵਿਚ ਪੁਲਿਸ ਨੇ ਸੜਕਾਂ ਅਤੇ ਜਨਤਕ ਥਾਵਾਂ ‘ਤੇ ਸਮੂਹਾਂ ਵਿਚ ਦੋਪਹੀਆ ਵਾਹਨਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀ ਮੁਤਾਬਿਕ ਸ਼ਹਿਰ ‘ਚ ਅਮਨ-ਕਾਨੂੰਨ ਦੀ ਸਥਿਤੀ ਭੰਗ ਨਾ ਹੋਵੇ ਇਸ ਲਈ ਇਹ ਫੈਸਲਾ ਲਿਆ ਗਿਆ ਹੈ।

15 ਮਾਰਚ ਤੱਕ ਹੁਕਮ ਲਾਗੂ

ਪੁਲਿਸ ਨੇ ਇਹ ਵੀ ਕਿਹਾ ਹੈ ਕਿ ਇਹ ਹੁਕਮ ਹੈਦਰਾਬਾਦ ਵਿੱਚ 13 ਮਾਰਚ 2025 ਨੂੰ ਸ਼ਾਮ 6 ਵਜੇ ਤੋਂ 15 ਮਾਰਚ 2025 ਨੂੰ ਸਵੇਰੇ 6 ਵਜੇ ਤੱਕ ਅਤੇ ਸਾਈਬਰਾਬਾਦ ਵਿੱਚ 14 ਮਾਰਚ 2025 ਨੂੰ ਸਵੇਰੇ 6 ਵਜੇ ਤੋਂ 15 ਮਾਰਚ 2025 ਨੂੰ ਸਵੇਰੇ 6 ਵਜੇ ਤੱਕ ਲਾਗੂ ਰਹੇਗਾ।

ਖੱਟੀ- ਮਿੱਠੀ ਇਮਲੀ ਦੇ ਇਹ 5 ਫਾਇਦੇ ਜਾਣ ਕੇ ਤੁਸੀਂ ਰਹਿ ਜਾਵੋਗੇ ਹੈਰਾਨ, ਕੋਲੈਸਟ੍ਰੋਲ ਨੂੰ ਕੰਟਰੋਲ ਕਰਕੇ ਦਿਲ ਦਾ ਰੱਖੇ ਖਾਸ ਖਿਆਲ

ਖੱਟੀ- ਮਿੱਠੀ ਇਮਲੀ ਦੇ ਇਹ 5 ਫਾਇਦੇ ਜਾਣ ਕੇ ਤੁਸੀਂ ਰਹਿ ਜਾਵੋਗੇ ਹੈਰਾਨ, ਕੋਲੈਸਟ੍ਰੋਲ ਨੂੰ ਕੰਟਰੋਲ ਕਰਕੇ ਦਿਲ ਦਾ ਰੱਖੇ ਖਾਸ ਖਿਆਲ

0

ਤੁਸੀਂ ਬਚਪਨ ‘ਚ ਇਮਲੀ ਤਾਂ ਬਹੁਤ ਖਾਧੀ ਹੋਵੇਗੀ ਅਤੇ ਸ਼ਾਇਦ ਤੁਸੀਂ ਅਜੇ ਵੀ ਇਸ ਨੂੰ ਖਾਂਦੇ ਹੋਵੋਗੇ ਪਰ ਕੀ ਤੁਸੀਂ ਇਸ ਦੇ ਫਾਇਦਿਆਂ ਬਾਰੇ ਜਾਣਦੇ ਹੋ? ਇਮਲੀ ਖਾਣ ਦੇ ਇੰਨੇ ਸਾਰੇ ਫਾਇਦੇ ਹਨ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਵਿਸ਼ਵਾਸ ਨਹੀਂ ਕਰ ਪਾਓਗੇ। ਦੱਖਣ ਭਾਰਤ ਵਿੱਚ ਇਸ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਇਸ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਹਾਰਟ ਅਟੈਕ ਦੇ ਖਤਰੇ ਤੋਂ ਵੀ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਮਲੀ ਖਾਣ ਦੇ ਵੱਡੇ ਫਾਇਦਿਆਂ ਬਾਰੇ

ਮੋਟਾਪਾ ਘਟਾਏ

ਇਮਲੀ ਖਾਣ ਨਾਲ ਮੋਟਾਪੇ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਮਲੀ ਵਿੱਚ ਹਾਈਡ੍ਰੋਸੀਟਰਿਕ ਐਸਿਡ ਨਾਮਕ ਐਸਿਡ ਹੁੰਦਾ ਹੈ ਜੋ ਤੁਹਾਡੇ ਸਰੀਰ ਵਿੱਚ ਬਣਨ ਵਾਲੀ ਚਰਬੀ ਨੂੰ ਹੌਲੀ-ਹੌਲੀ ਘਟਾਉਂਦਾ ਹੈ।

ਕੈਂਸਰ ਦੇ ਮਰੀਜ਼ਾਂ ਲਈ ਫਾਇਦੇਮੰਦ

ਜੇਕਰ ਤੁਸੀਂ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਇਮਲੀ ਖਾਣ ਨਾਲ ਫਾਇਦਾ ਮਿਲ ਸਕਦਾ ਹੈ। ਇਮਲੀ ਐਂਟੀਆਕਸੀਡੈਂਟ ਤੱਤਾਂ ਨਾਲ ਭਰਪੂਰ ਹੁੰਦੀ ਹੈ ਅਤੇ ਇਸ ਵਿੱਚ ਟਾਰਟਾਰਿਕ ਐਸਿਡ ਹੁੰਦਾ ਹੈ ਜੋ ਸਰੀਰ ਵਿੱਚ ਕੈਂਸਰ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ।

ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ

ਇਮਲੀ ‘ਚ ਆਇਰਨ ਅਤੇ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਲਾਲ ਖੂਨ ਦੇ ਸੈੱਲਾਂ ਨੂੰ ਪੈਦਾ ਕਰਨ ‘ਚ ਮਦਦ ਕਰਦਾ ਹੈ।

ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦਗਾਰ

ਇਮਲੀ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦਗਾਰ ਹੈ। ਆਮ ਤੌਰ ‘ਤੇ ਦਿਲ ਦੇ ਦੌਰੇ ਦੇ ਜ਼ਿਆਦਾ ਮਾਮਲੇ ਸਰਦੀਆਂ ‘ਚ ਹੀ ਦੇਖਣ ਨੂੰ ਮਿਲਦੇ ਹਨ। ਸਰਦੀਆਂ ‘ਚ ਇਮਲੀ ਦਾ ਸੇਵਨ ਕਰਨ ਨਾਲ ਕੋਲੈਸਟ੍ਰੋਲ ਘੱਟ ਰਹਿੰਦਾ ਹੈ, ਜਿਸ ਨਾਲ ਹਾਰਟ ਅਟੈਕ ਦੀ ਸੰਭਾਵਨਾ ਘੱਟ ਜਾਂਦੀ ਹੈ।

ਦਿੱਗਜ ਕ੍ਰਿਕਟਰ ਦੀ ਹੋਈ ਮੌਤ, ਕ੍ਰਿਕਟ ਜਗਤ ‘ਚ ਫੈਲੀ ਸੋਗ ਦੀ ਲਹਿਰ

ਸੂਬੇ ਦੇ ਹਰੇਕ ਰੂਟ ‘ਤੇ ਸਰਕਾਰੀ ਬੱਸ ਸੇਵਾ ਯਕੀਨੀ ਬਣਾਈ ਜਾਵੇ, ਲਾਲਜੀਤ ਭੁੱਲਰ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

0

– ਨਵੀਂਆਂ ਬੱਸਾਂ ਖ਼ਰੀਦਣ ਸਬੰਧੀ ਕੀਤੀ ਸਮੀਖਿਆ ਮੀਟਿੰਗ

ਚੰਡੀਗੜ੍ਹ, 13 ਮਾਰਚ 2025 – ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗੀ ਅਧਿਕਾਰੀਆਂ ਨੂੰ ਸੂਬੇ ਦੇ ਹਰੇਕ ਰੂਟ ‘ਤੇ ਸਰਕਾਰੀ ਬੱਸ ਸੇਵਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ਰੋਡਵੇਜ਼/ਪਨਬਸ, ਪੀ.ਆਰ.ਟੀ.ਸੀ. ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਦੇ ਕੰਮ-ਕਾਜ ਦੀ ਸਮੀਖਿਆ ਕਰਨ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਵੀਂਆਂ ਬੱਸਾਂ ਖ਼ਰੀਦਣ ਦੀ ਕਾਰਵਾਈ ਨੂੰ ਤੇਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਮਿੱਥੇ ਗਏ ਟੀਚਿਆਂ ਨੂੰ ਸਮੇਂ ਸਿਰ ਹਾਸਲ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਸਰਕਾਰੀ ਮਾਲੀਏ ਨੂੰ ਵਧਾਉਣ ਦ ਦਿਸ਼ਾ ‘ਚ ਕਦਮ ਚੁੱਕੇ ਜਾਣ।

ਇਹ ਵੀ ਪੜ੍ਹੋ: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 16 ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਸਬੰਧੀ ਪ੍ਰੋਗਰਾਮ ਜਾਰੀ

ਭੁੱਲਰ ਨੇ ਦਿੱਲੀ ਵਿਖੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਘਟਾਉਣ ਲਈ ਦਿੱਲੀ ਏਅਰਪੋਰਟ ‘ਤੇ ਕੇਵਲ ਬੀ.ਐਸ.-6 ਬੱਸਾਂ ਆਉਣ-ਜਾਣ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਈ ਨਵੀਆਂ ਬੀ.ਐਸ.-6 ਬੱਸਾਂ ਖਰੀਦਣ ਲਈ ਲੋੜੀਂਦੇ ਕਦਮ ਚੁੱਕਣ ਦੇ ਆਦੇਸ਼ ਵੀ ਦਿੱਤੇ। ਉਨ੍ਹਾਂ ਵਿਭਾਗ ਵੱਲੋਂ ਨਵੀਆਂ ਬੱਸਾਂ ਖਰੀਦਣ ਲਈ ਟੈਂਡਰ ਪ੍ਰਕਿਰਿਆ ਜਲਦ ਪੂਰੀ ਕਰਨ ਦੇ ਨਿਰਦੇਸ਼ ਵੀ ਦਿੱਤੇ।

ਕੈਬਨਿਟ ਮੰਤਰੀ ਨੇ ਕਿ ਸੂਬੇ ਦੇ ਬੱਸ ਅੱਡਿਆਂ ਨੰ ਦੀ ਸਾਂਭ-ਸੰਭਾਲ ਅਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਉਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਸੇਵਾਵਾਂ ਨੂੰ ਹੋਰ ਪ੍ਰਭਾਵੀ ਬਣਾਇਆ ਜਾਵੇ ਅਤੇ ਸਰਵਿਸ ਡਿਲੀਵਰੀ ਸਮਾਂਬੱਧ ਤਰੀਕੇ ਨਾਲ ਪ੍ਰਦਾਨ ਕਰਨ ਨੂੰ ਯਕੀਨੀ ਬਣਾਇਆ ਜਾਵੇ।

ਮੀਟਿੰਗ ਦੌਰਾਨ ਪੀ.ਆਰ.ਟੀ.ਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ, ਵਧੀਕ ਮੁੱਖ ਸਕੱਤਰ ਟਰਾਂਸਪੋਰਟ ਡੀ.ਕੇ. ਤਿਵਾੜੀ, ਐਸ.ਟੀ.ਸੀ. ਸ੍ਰੀ ਜਸਪ੍ਰੀਤ ਸਿੰਘ, ਐਮ.ਡੀ. ਪਨਬੱਸ ਰਾਜੀਵ ਕੁਮਾਰ ਗੁਪਤਾ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਦਿੱਗਜ ਕ੍ਰਿਕਟਰ ਦੀ ਹੋਈ ਮੌਤ, ਕ੍ਰਿਕਟ ਜਗਤ ‘ਚ ਫੈਲੀ ਸੋਗ ਦੀ ਲਹਿਰ

0

ਭਾਰਤ ਦੇ ਸਾਬਕਾ ਆਲਰਾਊਂਡਰ ਸਈਅਦ ਆਬਿਦ ਅਲੀ ਦਾ ਬੁੱਧਵਾਰ ਨੂੰ 83 ਸਾਲ ਦੀ ਉਮਰ ‘ਚ ਅਮਰੀਕਾ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖਬਰ ਦੇ ਨਾਲ ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ ਫੈਲ ਗਈ ਹੈ।

ਕ੍ਰਿਕਟਰ ਸੁਨੀਲ ਗਾਵਸਕਰ ਨੇ ਜਤਾਇਆ ਦੁੱਖ 

ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ, ” ਇਹ ਬਹੁਤ ਹੀ ਦੁਖਦਾਈ ਖਬਰ ਹੈ, ਉਹ ਇੱਕ ਸ਼ੇਰ-ਦਿਲ ਕ੍ਰਿਕਟਰ ਸੀ ਜੋ ਟੀਮ ਦੀ ਹਰ ਜ਼ਰੂਰਤ ਨੂੰ ਪੂਰਾ ਕਰਦਾ ਸੀ। ਮੱਧ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਵਾਲੇ ਆਲਰਾਊਂਡਰ ਹੋਣ ਦੇ ਬਾਵਜੂਦ ਲੋੜ ਪੈਣ ‘ਤੇ ਬੱਲੇਬਾਜ਼ੀ ਕੀਤੀ। ਲੇਗ ਸਾਈਡ ਕੋਰਡਨ ਵਿੱਚ ਕੁਝ ਸ਼ਾਨਦਾਰ ਕੈਚ ਲਏ, ਜਿਸ ਨਾਲ ਸਾਡੀ ਸ਼ਾਨਦਾਰ ਸਪਿਨ ਚੌਕੜੀ ਹੋਰ ਮਜ਼ਬੂਤ ​​ਹੋ ਗਈ।”

1967 ਵਿੱਚ ਕੀਤੀ ਸੀ ਸ਼ੁਰੂਆਤ

ਦੱਸ ਦਈਏ ਕਿ ਸਈਦ ਦਾ ਜਨਮ 9 ਸਤੰਬਰ 1941 ਨੂੰ ਹੈਦਰਾਬਾਦ ਵਿੱਚ ਹੋਇਆ ਸੀ। ਉਨ੍ਹਾਂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ 397 ਵਿਕਟਾਂ ਲਈਆਂ। ਸਈਅਦ ਨੇ ਦਸੰਬਰ 1967 ਵਿੱਚ ਐਡੀਲੇਡ ਵਿੱਚ ਭਾਰਤ ਲਈ ਆਪਣੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੇ ਪਹਿਲੇ ਮੈਚ ਵਿੱਚ ਹੀ 6 ਵਿਕਟਾਂ ਲਈਆਂ, ਜੋ ਉਨ੍ਹਾਂ ਦੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਸੀ।

ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਵਾਪਸੀ ਫਿਰ ਹੋਈ ਮੁਲਤਵੀ, 280 ਦਿਨਾਂ ਤੋਂ ਸਪੇਸ ਸਟੇਸ਼ਨ ‘ਤੇ ਫਸੇ

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 16 ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਕਰਵਾਉਣ ਸਬੰਧੀ ਪ੍ਰੋਗਰਾਮ ਜਾਰੀ

0
Municipal elections will be held in Punjab on this date

ਡੀਗੜ੍ਹ, 13 ਮਾਰਚ 2025: ਪੰਜਾਬ ਰਾਜ ਚੋਣ ਕਮਿਸ਼ਨ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਬਲਾਕ ਸਨੌਰ ਦੀਆਂ 16 ਗ੍ਰਾਮ ਪੰਚਾਇਤਾਂ ਭੱਠਲਾਂ, ਬੀੜ ਬਹਾਦਰਗੜ੍ਹ, ਦੀਲਵਾਲ, ਫਾਰਮ ਬਹਾਦਰਗੜ੍ਹ, ਮਾਜਰੀ, ਪੀਰ ਕਲੋਨੀ, ਵਿਦਿਆ ਨਗਰ, ਹੀਰਾ ਕਲੋਨੀ, ਗੁਰੂ ਨਾਨਕ ਨਗਰ, ਹਰ ਗੋਬਿੰਦ ਕਲੋਨੀ, ਕਰਹੇੜੀ, ਕਸਬਾ ਰੁੜਕੀ, ਮਹਿਮਦਪੁਰ ਜੱਟਾਂ, ਨਵਾਂ ਮਹਿਮਦਪੁਰ ਜੱਟਾਂ, ਸ਼ਮਸਪੁਰ ਅਤੇ ਸ਼ੇਖਪੁਰ ਕੰਬੋਆਂ ਦੇ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਮਿਤੀ 30.03.2025 (ਐਤਵਾਰ) ਨੂੰ ਕਰਵਾਈਆਂ ਜਾਣਗੀਆਂ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਪਹਿਲੀ ਮਿਤੀ 17.03.2025 (ਸੋਮਵਾਰ) ਨੂੰ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 20.03.2025 (ਵੀਰਵਾਰ) ਨੂੰ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗੀ ਅਤੇ 21.03.2025 (ਸ਼ੁੱਕਰਵਾਰ) ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ। ਇਸ ਸਬੰਧੀ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 22.03.2025 (ਸ਼ਨੀਵਾਰ) ਨੂੰ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗੀ ਅਤੇ ਇਸ ਉਪਰੰਤ 30.03.2025 (ਐਤਵਾਰ) ਨੂੰ ਚੋਣਾਂ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ: ਪੰਜਾਬ ‘ਚ ਮੀਂਹ ਦੀ ਸੰਭਾਵਨਾ: 3 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ

ਉਨ੍ਹਾਂ ਅੱਗੇ ਦੱਸਿਆ ਕਿ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨਾਂ ’ਤੇ ਵੋਟਾਂ ਦੀ ਸਮਾਪਤੀ ਤੋਂ ਤੁਰੰਤ ਬਾਅਦ ਕੀਤੀ ਜਾਵੇਗੀ ਅਤੇ 01.04.2025 (ਮੰਗਲਵਾਰ) ਨੂੰ ਚੋਣਾਂ ਮੁਕੰਮਲ ਹੋ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ ਚੋਣ ਪ੍ਰੋਗਰਾਮ ਸਬੰਧੀ ਰਸਮੀ ਨੋਟੀਫਿਕੇਸ਼ਨ 17.03.2025 ਨੂੰ ਜਾਰੀ ਕੀਤਾ ਜਾਵੇਗਾ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਪਟਿਆਲਾ ਨੂੰ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਬਲਾਕ ਸਨੌਰ ਦੀਆਂ ਉਕਤ 16 ਗ੍ਰਾਮ ਪੰਚਾਇਤਾਂ ਦੇ ਮਾਲ ਅਧਿਕਾਰ ਖੇਤਰ ਵਿੱਚ ਨੋਟੀਫਿਕੇਸ਼ਨ ਦੀ ਮਿਤੀ ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ

0

ਅੰਮ੍ਰਿਤਸਰ, 13 ਮਾਰਚ 2025 : ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਮਿਲਣ ਲਈ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬੀਤੇ ਦਿਨ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਬੀਬੀ ਕਮਲਜੀਤ ਕੌਰ ਨੇ ਉਨ੍ਹਾਂ ਨੂੰ ਸਿਰੋਪਾਓ ਅਤੇ ਦਸਤਾਰ ਭੇਟ ਕੀਤੀ।

ਇਹ ਵੀ ਪੜ੍ਹੋ: ਪੰਜਾਬ ‘ਚ ਮੀਂਹ ਦੀ ਸੰਭਾਵਨਾ: 3 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ

ਬੀਬੀ ਕਮਲਜੀਤ ਕੌਰ ਨੇ ਇਸ ਮੁਲਾਕਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਅਤੇ ਲਿਖਿਆ ਕਿ, “ਸੱਭ ਤੋਂ ਪਹਿਲਾਂ ਅਸੀਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ। ਅੱਜ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਸਾਡੇ ਘਰੇ ਆਏ ਸਨ। ਅਸੀਂ ਉਨ੍ਹਾਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਆਪਣੇ ਵੱਲੋਂ ਸਤਿਕਾਰ ਭੇਂਟ ਕਰਦੇ ਹਾਂ।

ਸਾਡਾ ਜੀਵਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਅਤੇ ਕੌਮ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਹੈ। ਸਾਡੇ ਭਰਾ ਹੁਕਮਰਾਨਾਂ ਵੱਲੋਂ ਢਹਿ ਢੇਰੀ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮਾਣ ਸਨਮਾਨ ਲਈ ਸ਼ਹੀਦ ਹੋਏ ਅਤੇ 30 ਸਾਲਾਂ ਤੋਂ ਜੇਲ੍ਹ ਵਿੱਚ ਅਤੇ 18 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਆਪਣੇ ਕੇਸ ਦੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਹਨ । ਅਸੀਂ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ।”

ਪੰਜਾਬ ‘ਚ ਮੀਂਹ ਦੀ ਸੰਭਾਵਨਾ: 3 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ

0

ਚੰਡੀਗੜ੍ਹ, 13 ਮਾਰਚ 2025 – ਪੰਜਾਬ ਵਿੱਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ ਔਸਤਨ 1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.9 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਤਿਹਗੜ੍ਹ ਸਾਹਿਬ ਵਿੱਚ 31.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਕੁਝ ਰਾਹਤ ਮਿਲੇਗੀ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 16 ਮਾਰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਦੇ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ। ਪਰ ਉਸ ਤੋਂ ਬਾਅਦ ਤਾਪਮਾਨ 2 ਤੋਂ 3 ਡਿਗਰੀ ਘੱਟ ਜਾਵੇਗਾ ਅਤੇ ਸਥਿਤੀ ਆਮ ਹੋ ਜਾਵੇਗੀ।

ਇਹ ਵੀ ਪੜ੍ਹੋ: ਪਾਕਿਸਤਾਨੀ ਫੌਜ ਨੇ ਕਿਹਾ- ਟ੍ਰੇਨ ਹਾਈਜੈਕ ਦੇ ਸਾਰੇ ਬੰਧਕਾਂ ਨੂੰ ਛੁਡਵਾਇਆ: 28 ਸੈਨਿਕਾਂ ਦੀ ਮੌਤ: 33 ਬਾਗੀ ਮਾਰੇ ਗਏ

ਮੈਦਾਨੀ ਇਲਾਕਿਆਂ ‘ਤੇ ਸਰਗਰਮ ਪੱਛਮੀ ਗੜਬੜੀ ਦਾ ਪ੍ਰਭਾਵ
ਕੁਝ ਦਿਨ ਪਹਿਲਾਂ ਸਰਗਰਮ ਹੋਏ ਪੱਛਮੀ ਗੜਬੜ ਦਾ ਪ੍ਰਭਾਵ ਅੱਜ ਤੋਂ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਦਿਖਾਈ ਦੇਵੇਗਾ। ਪਹਿਲਾਂ ਇਸਦਾ ਪ੍ਰਭਾਵ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਤੱਕ ਸੀਮਤ ਸੀ। ਪੱਛਮੀ ਗੜਬੜੀ ਦੇ ਕਾਰਨ, ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਜਦੋਂ ਕਿ ਸ਼ੁੱਕਰਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਐਸਏਐਸ ਨਗਰ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।