Home Blog Page 1035

ਮੋਹਾਲੀ: ਬੇਕਾਬੂ ਹੋਈ ਕਾਰ ਪਲਟੀ, 3 ਦੀ ਮੌਤ

0

ਮੋਹਾਲੀ ਦੇ ਸਿਸਵਾਂ ਰੋਡ ‘ਤੇ ਪਿਛਲੇ ਐਤਵਾਰ ਰਾਤ ਨੂੰ ਇੱਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਇੱਕ ਛੋਟੀ ਕੁੜੀ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੋਹਾਲੀ ਫੇਜ਼ 6 ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਿਸ਼ਵਤ ਮੰਗਣ ਦੇ ਦੋਸ਼ ਹੇਠ ਐਸਐਚਓ ਤੇ ਏਐਸਆਈ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰਨ ਕਾਰ ਬ੍ਰੇਕਰ ‘ਤੇ ਕੰਟਰੋਲ ਤੋਂ ਬਾਹਰ ਹੋ ਗਈ। ਜਿਸ ਤੋਂ ਬਾਅਦ ਕਾਰ ਕਈ ਵਾਰ ਪਲਟ ਗਈ। ਕਾਰ ਵਿੱਚ 4 ਲੋਕ ਸਵਾਰ ਸਨ।

3 ਮੌਤਾਂ, ਇੱਕ ਗੰਭੀਰ

ਪੁਲਿਸ ਦੇ ਅਨੁਸਾਰ, ਮ੍ਰਿਤਕਾਂ ਵਿੱਚ ਸ਼ੁਭਮ ਜੱਟਾਵਾਲ ਵੀ ਸ਼ਾਮਲ ਸੀ, ਜੋ ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਫੋਰੈਂਸਿਕ ਸਾਇੰਸ ਵਿੱਚ ਪੀਐਚਡੀ ਸਕਾਲਰ ਸੀ, ਜੋ ਯੂਨੀਵਰਸਿਟੀ ਦੇ ਬੀਐਚ-3 ਹੋਸਟਲ ਵਿੱਚ ਰਹਿੰਦਾ ਸੀ। ਇਸ ਤੋਂ ਇਲਾਵਾ, ਰੁਬੀਨਾ, ਜੋ ਕਿ ਨੌਕਰੀ ਕਰਦੀ ਸੀ, ਅਤੇ ਸੌਰਭ ਪਾਂਡੇ, ਜੋ ਕਿ 2023 ਵਿੱਚ ਪੀਯੂ ਦੇ ਮਨੁੱਖੀ ਜੀਨੋਮ ਵਿਭਾਗ ਤੋਂ ਪਾਸ ਆਊਟ ਹੋਇਆ ਸੀ ਅਤੇ ਪੀਜੀਆਈ ਨਾਲ ਜੁੜਿਆ ਹੋਇਆ ਸੀ, ਦੀ ਵੀ ਹਾਦਸੇ ਵਿੱਚ ਜਾਨ ਚਲੀ ਗਈ।

ਹਾਦਸੇ ਵਿੱਚ ਜ਼ਖਮੀ ਹੋਣ ਵਾਲਾ ਇੱਕੋ ਇੱਕ ਵਿਅਕਤੀ ਮਾਨਵੇਂਦਰ ਹੈ, ਜੋ ਕਿ ਪੀਯੂ ਵਿੱਚ ਫੋਰੈਂਸਿਕ ਸਾਇੰਸ ਦਾ ਰਿਸਰਚ ਸਕਾਲਰ ਹੈ ਅਤੇ ਡੇਅ ਸਕਾਲਰ ਵਜੋਂ ਪੜ੍ਹ ਰਿਹਾ ਹੈ। ਉਸਦੀ ਹਾਲਤ ਅਜੇ ਵੀ ਨਾਜ਼ੁਕ ਹੈ।

ਹਿਸਾਰ ‘ਚ ਮਹਿੰਗਾ ਹੋ ਜਾਵੇਗਾ ਸਫ਼ਰ: ਸਾਰੇ ਟੋਲ ਪਲਾਜ਼ਿਆਂ ‘ਤੇ ਅੱਜ ਰਾਤ ਤੋਂ ਲਾਗੂ ਹੋ ਜਾਣਗੀਆਂ ਨਵੀਆਂ ਦਰਾਂ

0

ਹਰਿਆਣਾ : ਹੁਣ ਹਿਸਾਰ ‘ਚ ਟੋਲ ਪਲਾਜ਼ਾ ਤੋਂ ਲੰਘਣਾ ਮਹਿੰਗਾ ਹੋ ਜਾਵੇਗਾ। ਨਵੀਆਂ ਦਰਾਂ ਜ਼ਿਲ੍ਹੇ ਦੇ ਸਾਰੇ ਟੋਲ ਪਲਾਜ਼ਿਆਂ (ਰਾਮਾਇਣ ਟੋਲ ਪਲਾਜ਼ਾ, ਬੱਦੋਪੱਟੀ ਟੋਲ ਪਲਾਜ਼ਾ, ਲੰਢੀ ਟੋਲ ਪਲਾਜ਼ਾ ਅਤੇ ਚੌਧਰੀਵਾਸ ਟੋਲ ਪਲਾਜ਼ਾ) ‘ਤੇ 31 ਮਾਰਚ ਦੀ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। NHAI ਨੇ ਇਨ੍ਹਾਂ ਸਾਰੇ ਟੋਲ ਪਲਾਜ਼ਿਆਂ ‘ਤੇ ਵਧੀਆਂ ਦਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।

ਰਾਮਾਇਣ ਟੋਲ ਪਲਾਜ਼ਾ ਦੀਆਂ ਨਵੀਆਂ ਦਰਾਂ

ਵਾਹਨ ਸ਼੍ਰੇਣੀ ਸਿੰਗਲ — ਟ੍ਰਿਪ ਫੀਸ —- ਆਉਣ/ਜਾਣ ਇਕ ਦਿਨ
ਕਾਰ, ਜੀਪ, ਵੈਨ ਜਾਂ LMV — 95 ਰੁਪਏ —145 ਰੁਪਏ
LCV,LGV, ਮਿੰਨੀ ਬੱਸ —155 — 235
ਬੱਸ ਜਾਂ ਟਰੱਕ (2 ਐਕਸਲ) —- 330 —- 495
ਐਕਸਲ ਵਪਾਰਕ ਵਾਹਨ — 360 — 535
HCM ਜਾਂ EME ਜਾਂ MAV — 515 — 775
ਵੱਡੇ ਵਾਹਨ — 625 — 940

ਬਡੋਪੱਟੀ ਟੋਲ ਪਲਾਜ਼ਾ ਦੀਆਂ ਨਵੀਆਂ ਦਰਾਂ

ਵਾਹਨ ਸ਼੍ਰੇਣੀ ਸਿੰਗਲ — ਟ੍ਰਿਪ ਫੀਸ — ਆਉਣ/ਜਾਣ ਇਕ ਦਿਨ
ਕਾਰ, ਜੀਪ, ਵੈਨ ਜਾਂ LMV — 125 ਰੁਪਏ — 190 ਰੁਪਏ
LCV,LGV, ਮਿੰਨੀ ਬੱਸ — 205 — 305
ਬੱਸ ਜਾਂ ਟਰੱਕ (2 ਐਕਸਲ) — 425 — 640
3 ਐਕਸਲ ਵਪਾਰਕ ਵਾਹਨ— 465 —700
HCM ਜਾਂ EME ਜਾਂ MAV — 670 — 1005
ਵੱਡੇ ਵਾਹਨ — 815 —- 1220

 

ਦੋਪਹੀਆ ਵਾਹਨ ਖਰੀਦਣ ਵਾਲਿਆਂ ਲਈ ਨਿਤਿਨ ਗਡਕਰੀ ਦਾ ਵੱਡਾ ਐਲਾਨ, ਜਾਣੋ ਨਵੇਂ ਨਿਯਮ

ਦੋਪਹੀਆ ਵਾਹਨ ਖਰੀਦਣ ਵਾਲਿਆਂ ਲਈ ਨਿਤਿਨ ਗਡਕਰੀ ਦਾ ਵੱਡਾ ਐਲਾਨ, ਜਾਣੋ ਨਵੇਂ ਨਿਯਮ

0

ਨਵੀ ਦਿੱਲੀ, 31 ਮਾਰਚ: ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਐਲਾਨ ਕੀਤਾ ਹੈ। ਦਿੱਲੀ ਵਿੱਚ ਆਯੋਜਿਤ ਇੱਕ ਆਟੋ ਕਾਨਫਰੰਸ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਕੰਪਨੀਆਂ ਲਈ ਦੇਸ਼ ਵਿੱਚ ਵਿਕਣ ਵਾਲੇ ਹਰ ਦੋਪਹੀਆ ਵਾਹਨ ਦੇ ਨਾਲ ਦੋ ਆਈਐਸਆਈ ਪ੍ਰਮਾਣਿਤ ਹੈਲਮੇਟ ਪ੍ਰਦਾਨ ਕਰਨਾ ਲਾਜ਼ਮੀ ਹੋਵੇਗਾ।

ਦੇਸ਼ ਭਰ ‘ਚ ਈਦ ਦੇ ਤਿਓਹਾਰ ਦਾ ਜਸ਼ਨ; PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਦਰਅਸਲ, ਇਹ ਐਲਾਨ ਦੇਸ਼ ਵਿੱਚ ਵੱਧ ਰਹੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਕੀਤਾ ਗਿਆ ਹੈ। ਹਰ ਸਾਲ 69,000 ਤੋਂ ਵੱਧ ਲੋਕ ਹਾਦਸਿਆਂ ਵਿੱਚ ਮਰਦੇ ਹਨ। ਹਾਲਾਂਕਿ ਹੁਣ ਦੇਸ਼ ਦੇ ਨਾਗਰਿਕਾਂ ਲਈ ਰਾਹਤ ਦੀ ਖਬਰ ਹੈ ਕਿਉਂਕਿ ਉਨ੍ਹਾਂ ਨੂੰ ਵਾਹਨ ਲਈ ਵੱਖਰਾ ਹੈਲਮੇਟ ਖਰੀਦਣ ਦੀ ਜ਼ਰੂਰਤ ਨਹੀਂ ਹੋਵੇਗੀ, ਸਗੋਂ ਵਾਹਨ ਖਰੀਦਣ ਸਮੇਂ ਉਨ੍ਹਾਂ ਨੂੰ ਹੈਲਮੇਟ ਹੀ ਦਿੱਤਾ ਜਾਵੇਗਾ। ਇਸ ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਹ ਫੈਸਲਾ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਇਸ ਵੱਡੇ ਫੈਸਲੇ ਨੂੰ ਟੂ ਵ੍ਹੀਲਰ ਹੈਲਮੇਟ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ ਨੇ ਵੀ ਸਮਰਥਨ ਦਿੱਤਾ ਹੈ। ਇਹ ਮੰਗ ਟੀ.ਐਮ.ਏ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ।

 

ਦੇਸ਼ ਭਰ ‘ਚ ਈਦ ਦੇ ਤਿਓਹਾਰ ਦਾ ਜਸ਼ਨ; PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

0

ਨਵੀ ਦਿੱਲੀ, 31 ਮਾਰਚ: ਦੇਸ਼ ‘ਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਈਦ ਦੇ ਖਾਸ ਮੌਕੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਸਮੇਤ ਕਈ ਹੋਰ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ “ਈਦ ਦਾ ਤਿਉਹਾਰ ਸਾਡੇ ਸਮਾਜ ਵਿੱਚ ਉਮੀਦ, ਸਦਭਾਵਨਾ ਅਤੇ ਦਇਆ ਦੀ ਭਾਵਨਾ ਨੂੰ ਵਧਾਏ। ਤੁਹਾਨੂੰ ਤੁਹਾਡੇ ਸਾਰੇ ਯਤਨਾਂ ਵਿੱਚ ਖੁਸ਼ੀ ਅਤੇ ਸਫਲਤਾ ਮਿਲੇ। ਈਦ ਮੁਬਾਰਕ!

ਲੁਧਿਆਣਾ ‘ਚ ਹੌਜ਼ਰੀ ਫੈਕਟਰੀ ‘ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਸੁਆਹ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਇਹ ਤਿਉਹਾਰ ਭਾਈਚਾਰੇ ਅਤੇ ਦਾਨ ਦੀ ਭਾਵਨਾ ਨੂੰ ਮਜ਼ਬੂਤ ​​ਕਰਦਾ ਹੈ। ਉਨ੍ਹਾਂ ਨੇ ਲਿਖਿਆ, ”ਈਦ-ਉਲ-ਫਿਤਰ ਦੇ ਇਸ ਸ਼ੁਭ ਮੌਕੇ ‘ਤੇ ਸਾਰੇ ਦੇਸ਼ਵਾਸੀਆਂ, ਖਾਸ ਕਰਕੇ ਸਾਡੇ ਮੁਸਲਿਮ ਭਰਾਵਾਂ ਅਤੇ ਭੈਣਾਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ।

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਈਦ ਦੀ ਵਧਾਈ ਦਿੱਤੀ ਅਤੇ ਸੋਸ਼ਲ ਮੀਡੀਆ ‘ਤੇ ਲਿਖਿਆ, “ਈਦ ਮੁਬਾਰਕ! ਇਹ ਖੁਸ਼ੀ ਦਾ ਮੌਕਾ ਤੁਹਾਡੇ ਅਤੇ ਤੁਹਾਡੇ ਚਹੇਤਿਆਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਚੰਗੀ ਸਿਹਤ ਦਾ ਸੰਦੇਸ਼ ਲੈ ਕੇ ਆਵੇ।” ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ। ਬਿਹਾਰ ਦੇ ਸੀਐਮ ਨਿਤੀਸ਼ ਕੁਮਾਰ ਈਦ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਪਟਨਾ ਦੇ ਗਾਂਧੀ ਮੈਦਾਨ ਪਹੁੰਚੇ। ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਦਿੱਲੀ ਦੇ ਸੰਸਦ ਮਾਰਗ ‘ਤੇ ਸਥਿਤ ਮਸਜਿਦ ‘ਚ ਨਮਾਜ਼ ਅਦਾ ਕੀਤੀ।

ਦੱਸ ਦਈਏ ਕਿ ਵਾਰਾਣਸੀ ਦੀ ਜਾਮਾ ਮਸਜਿਦ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਇਕੱਠੇ ਪਹੁੰਚੇ। ਇਸ ਕਾਰਨ ਸਾਰੇ ਲੋਕਾਂ ਨੂੰ ਮਸਜਿਦ ‘ਚ ਨਮਾਜ਼ ਅਦਾ ਕਰਨ ਲਈ ਜਗ੍ਹਾ ਨਹੀਂ ਮਿਲੀ। ਇਸ ਤੋਂ ਬਾਅਦ ਕੁਝ ਲੋਕਾਂ ਨੇ ਪੌੜੀਆਂ ‘ਤੇ ਈਦ ਦੀ ਨਮਾਜ਼ ਅਦਾ ਕੀਤੀ।

 

ਲੁਧਿਆਣਾ ‘ਚ ਹੌਜ਼ਰੀ ਫੈਕਟਰੀ ‘ਚ ਲੱਗੀ ਅੱਗ, ਕਰੀਬ 64 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਇਆ ਅੱਗ ‘ਤੇ ਕਾਬੂ

0

ਲੁਧਿਆਣਾ ਦੇ ਕਿਰਪਾਲ ਨਗਰ ਸਥਿਤ ਜੈ ਮਹਾਦੇਵ ਹੌਜ਼ਰੀ ਫੈਕਟਰੀ ਵਿੱਚ ਤੜਕੇ 2.30 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ। ਜਦੋਂ ਆਸਪਾਸ ਦੇ ਲੋਕਾਂ ਨੇ ਅੱਗ ਦੀਆਂ ਲਪਟਾਂ ਦੇਖੀਆਂ ਤਾਂ ਉਨ੍ਹਾਂ ਨੇ ਰੌਲਾ ਪਾਇਆ ਅਤੇ ਫੈਕਟਰੀ ਮਾਲਕ ਨੂੰ ਸੂਚਿਤ ਕੀਤਾ। ਜਿਸ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਬ੍ਰਿਗੇਡ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।

ਪੰਜਾਬੀ ਬਾਗ ‘ਚ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਲੱਗੀ ਅੱਗ, ਦੋ ਬੱਚਿਆਂ ਦੀ ਦਰਦਨਾਕ ਮੌਤ

ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੈ। ਕਿਰਪਾਲ ਨਗਰ ਵਿੱਚ ਜਦੋਂ ਇਹ ਹਾਦਸਾ ਵਾਪਰਿਆ ਤਾਂ ਲੋਕਾਂ ਵਿੱਚ ਇੱਕਦਮ ਦਹਿਸ਼ਤ ਦਾ ਮਾਹੌਲ ਬਣ ਗਿਆ। ਆਸ-ਪਾਸ ਦੀਆਂ ਇਮਾਰਤਾਂ ਤੋਂ ਵੀ ਲੋਕਾਂ ਨੂੰ ਬਾਹਰ ਕੱਢਿਆ ਗਿਆ।ਇਸ ਘਟਨਾ ‘ਚ ਫੈਕਟਰੀ ਵਿੱਚ ਪਿਆ ਸਾਰਾ ਸਾਮਾਨ ਨਸ਼ਟ ਹੋ ਗਿਆ। ਫੈਕਟਰੀ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ। ਜਦੋਂ ਅੱਗ ਲੱਗੀ ਤਾਂ ਫੈਕਟਰੀ ਬੰਦ ਸੀ। ਜਾਣਕਾਰੀ ਦਿੰਦਿਆਂ ਫਾਇਰ ਅਫ਼ਸਰ ਰਜਿੰਦਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 2.40 ਵਜੇ ਅੱਗ ‘ਤੇ ਕਾਬੂ ਪਾਉਣ ਦੀ ਸੂਚਨਾ ਮਿਲੀ | ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀ ਬਿਨਾਂ ਦੇਰੀ ਦੇ ਪਹੁੰਚ ਗਏ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ‘ਚ ਇਸ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ‘ਚ ਲੈ ਲਿਆ। ਅੱਗ ਬੁਝਾਉਣ ਲਈ ਕਰੀਬ 64 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰਾਤ ਭਰ ਲਗਾਈਆਂ ਗਈਆਂ। ਕਰੀਬ 7 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

ਰਿਸ਼ਵਤ ਮੰਗਣ ਦੇ ਦੋਸ਼ ਹੇਠ ਐਸਐਚਓ ਤੇ ਏਐਸਆਈ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

0

ਚੰਡੀਗੜ੍ਹ, 31 ਮਾਰਚ, 2025: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਬੁੱਲੋਵਾਲ ਵਿਖੇ ਤਾਇਨਾਤ ਥਾਣੇਦਾਰ (ਐਸਐਚਓ) ਰਮਨ ਕੁਮਾਰ ਸਬ-ਇੰਸਪੈਕਟਰ (ਐਸਆਈ) ਅਤੇ ਉਸਦੇ ਮਾਤਹਿਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਗੁਰਦੀਪ ਸਿੰਘ ਨੂੰ 1,50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਅਮਰੀਕੀ ਰਾਸ਼ਰਪਤੀ ਟਰੰਪ ਨੇ ਪ੍ਰਮਾਣੂ ਸਮਝੌਤੇ ‘ਤੇ ਈਰਾਨ ਨੂੰ ਦਿੱਤੀ ਧਮਕੀ, ਕਹੀ ਆਹ ਵੱਡੀ ਗੱਲ

ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਅਸਲਪੁਰ ਦੇ ਇੱਕ ਨਿਵਾਸੀ ਦੁਆਰਾ ਦਾਇਰ ਕੀਤੀ ਗਈ ਇੱਕ ਔਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ।

ਐਸਐਚਓ ਨੇ 1,50,000 ਰੁਪਏ ਦੀ ਰਿਸ਼ਵਤ ਮੰਗੀ

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਥਾਣੇ ਵਿੱਚ ਉਸਦੇ ਭਤੀਜੇ ਵਿਰੁੱਧ ਐਨਡੀਪੀਐਸ ਕਾਨੂੰਨ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਕਤ ਪੁਲਿਸ ਮੁਲਾਜ਼ਮ ਉਸਦੇ ਪੁੱਤਰ ਨੂੰ ਐਨਡੀਪੀਐਸ ਕਾਨੂੰਨ ਦੀ ਧਾਰਾ 29 ਤਹਿਤ ਇਸ ਮੁਕੱਦਮੇ ਵਿੱਚ ਫਸਾਉਣ ਦੀ ਧਮਕੀ ਦੇ ਰਹੇ ਸਨ। ਸ਼ਿਕਾਇਤ ਅਨੁਸਾਰ, ਉਕਤ ਏਐਸਆਈ ਨੇ ਉਸਦੇ ਪੁੱਤਰ ਨੂੰ ਕੇਸ ਵਿੱਚੋਂ ਕੱਢਣ ਲਈ ਐਸਐਚਓ ਦੀ ਤਰਫੋਂ 1,50,000 ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਸ਼ਿਕਾਇਤਕਰਤਾ ਵੱਲੋਂ ਮਿੰਨਤਾਂ ਕਰਨ ਤੋਂ ਬਾਅਦ ਰਿਸ਼ਵਤ ਦੀ ਇਹ ਰਕਮ ਘਟਾ ਕੇ 1 ਲੱਖ ਰੁਪਏ ਕਰ ਦਿੱਤੀ ਗਈ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦਿਆਂ ਉਕਤ ਦੋਵਾਂ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਆਡੀਓ ਸਬੂਤ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਹੁਸ਼ਿਆਰਪੁਰ ਯੂਨਿਟ ਵੱਲੋਂ ਸ਼ਿਕਾਇਤ ਦੀ ਜਾਂਚ ਕਰਨ ਅਤੇ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਉਕਤ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 7ਏ, ਬੀਐਨਐਸ ਦੀ ਧਾਰਾ 61(2) ਅਤੇ ਐਨਡੀਪੀਐਸ ਕਾਨੂੰਨ ਦੀ ਧਾਰਾ 59 ਤਹਿਤ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦੇ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਮੰਡੇਰ, ਐਸਐਸਪੀ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਨੇ ਦੱਸਿਆ ਉਕਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕੱਲ੍ਹ ਉਨ੍ਹਾਂ ਨੂੰ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੁਕੱਦਮੇ ਦੀ ਹੋਰ ਜਾਂਚ ਜਾਰੀ ਹੈ।

ਅਮਰੀਕੀ ਰਾਸ਼ਰਪਤੀ ਟਰੰਪ ਨੇ ਪ੍ਰਮਾਣੂ ਸਮਝੌਤੇ ‘ਤੇ ਈਰਾਨ ਨੂੰ ਦਿੱਤੀ ਧਮਕੀ, ਕਹੀ ਆਹ ਵੱਡੀ ਗੱਲ

0

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਪ੍ਰਮਾਣੂ ਪ੍ਰੋਗਰਾਮ ‘ਤੇ ਸਮਝੌਤੇ ‘ਤੇ ਨਹੀਂ ਪਹੁੰਚਦਾ ਹੈ ਤਾਂ ਅਮਰੀਕਾ ਉਸ ‘ਤੇ ਬੰਬ ਸੁੱਟ ਸਕਦਾ ਹੈ। ਟਰੰਪ ਨੇ ਈਰਾਨ ‘ਤੇ ਸੈਕੰਡਰੀ ਟੈਰਿਫ ਲਗਾਉਣ ਦੀ ਧਮਕੀ ਵੀ ਦਿੱਤੀ।

ਜੇ ਉਹ ਕੋਈ ਸੌਦਾ ਨਹੀਂ ਕਰਦੇ ਤਾਂ ਬੰਬਾਰੀ ਹੋਵੇਗੀ। ਇਹ ਇੱਕ ਅਜਿਹੀ ਬੰਬਾਰੀ ਹੋਵੇਗੀ ਜੋ ਉਨ੍ਹਾਂ ਨੇ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ।

ਟਰੰਪ ਨੇ ਅੱਗੇ ਕਿਹਾ, “ਉਨ੍ਹਾਂ (ਈਰਾਨ) ਕੋਲ ਇੱਕ ਮੌਕਾ ਹੈ, ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਮੈਂ ਉਨ੍ਹਾਂ ‘ਤੇ ਸੈਕੰਡਰੀ ਟੈਰਿਫ ਲਗਾਵਾਂਗਾ ਜਿਵੇਂ ਮੈਂ ਚਾਰ ਸਾਲ ਪਹਿਲਾਂ ਲਗਾਇਆ ਸੀ।” ਅਮਰੀਕੀ ਅਤੇ ਈਰਾਨੀ ਅਧਿਕਾਰੀ ਪ੍ਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਕਰ ਰਹੇ ਹਨ। ਹਾਲਾਂਕਿ, ਉਸਨੇ ਇਸ ਬਾਰੇ ਵਿਸਥਾਰ ਵਿੱਚ ਨਹੀਂ ਦੱਸਿਆ।

ਇਸ ਦੌਰਾਨ, ਈਰਾਨੀ ਫੌਜ ਨੇ ਕਿਸੇ ਵੀ ਅਮਰੀਕੀ ਹਮਲੇ ਦਾ ਜਵਾਬ ਦੇਣ ਲਈ ਆਪਣੀਆਂ ਮਿਜ਼ਾਈਲਾਂ ਤਾਇਨਾਤ ਕਰ ਦਿੱਤੀਆਂ ਹਨ।

ਮਿਜ਼ਾਇਲ ਕੀਤੀ ਤਿਆਰ

ਤਹਿਰਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, ਈਰਾਨ ਦੀਆਂ ਸਾਰੀਆਂ ਮਿਜ਼ਾਈਲਾਂ ਭੂਮੀਗਤ ਮਿਜ਼ਾਈਲ ਸ਼ਹਿਰ ਵਿੱਚ ਲਾਂਚਰਾਂ ‘ਤੇ ਲੋਡ ਕੀਤੀਆਂ ਗਈਆਂ ਹਨ ਅਤੇ ਲਾਂਚ ਲਈ ਤਿਆਰ ਹਨ।

“ਪੈਂਡੋਰਾ ਦਾ ਡੱਬਾ ਖੋਲ੍ਹਣ ਦੀ ਅਮਰੀਕੀ ਸਰਕਾਰ ਅਤੇ ਉਸਦੇ ਸਹਿਯੋਗੀਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ,” ਤਹਿਰਾਨ ਟਾਈਮਜ਼ ਨੇ X ‘ਤੇ ਇੱਕ ਪੋਸਟ ਵਿੱਚ ਲਿਖਿਆ। ਸਰਲ ਸ਼ਬਦਾਂ ਵਿੱਚ, “ਪੈਂਡੋਰਾ ਦਾ ਡੱਬਾ ਖੋਲ੍ਹਣ” ਦਾ ਅਰਥ ਹੈ ਕੁਝ ਅਜਿਹਾ ਸ਼ੁਰੂ ਕਰਨਾ ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਣਗੀਆਂ ਅਤੇ ਇਸਨੂੰ ਰੋਕਣਾ ਔਖਾ ਹੋਵੇਗਾ।

ਈਰਾਨ ਨੇ ਸਿੱਧੇ ਸਮਝੌਤੇ ਤੋਂ ਇਨਕਾਰ ਕੀਤਾ

ਇਸ ਤੋਂ ਪਹਿਲਾਂ ਟਰੰਪ ਨੇ ਪ੍ਰਮਾਣੂ ਪ੍ਰੋਗਰਾਮ ਸਬੰਧੀ ਸਿੱਧੀ ਗੱਲਬਾਤ ਲਈ ਈਰਾਨ ਨੂੰ ਪੱਤਰ ਲਿਖਿਆ ਸੀ, ਪਰ ਈਰਾਨੀ ਰਾਸ਼ਟਰਪਤੀ ਨੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਾਕਿਆਨ ਨੇ ਐਤਵਾਰ ਨੂੰ ਕਿਹਾ ਕਿ ਉਹ ਅਮਰੀਕਾ ਨਾਲ ਕੋਈ ਸਿੱਧਾ ਸੌਦਾ ਨਹੀਂ ਕਰਨਗੇ।

ਪਜ਼ਾਕਿਆਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਿੱਧੀ ਗੱਲਬਾਤ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਗਿਆ ਹੈ, ਪਰ ਇਹ ਸਪੱਸ਼ਟ ਨਹੀਂ ਹੈ ਕਿ ਟਰੰਪ ਅਸਿੱਧੇ ਗੱਲਬਾਤ ਲਈ ਸਹਿਮਤ ਹੋਣਗੇ ਜਾਂ ਨਹੀਂ। 2018 ਵਿੱਚ ਟਰੰਪ ਵੱਲੋਂ ਅਮਰੀਕਾ ਨੂੰ ਈਰਾਨ ਪ੍ਰਮਾਣੂ ਸਮਝੌਤੇ ਤੋਂ ਬਾਹਰ ਕੱਢਣ ਤੋਂ ਬਾਅਦ ਅਸਿੱਧੇ ਗੱਲਬਾਤ ਅਸਫਲ ਰਹੀ ਹੈ।

ਟਰੰਪ ਨੇ ਈਰਾਨ ਨੂੰ ਲਿਖੀ ਚਿੱਠੀ

ਰਿਪੋਰਟਾਂ ਅਨੁਸਾਰ, ਟਰੰਪ ਨੇ 12 ਮਾਰਚ ਨੂੰ ਯੂਏਈ ਦੇ ਇੱਕ ਰਾਜਦੂਤ ਰਾਹੀਂ ਈਰਾਨ ਨੂੰ ਇੱਕ ਪੱਤਰ ਲਿਖਿਆ ਸੀ। ਇਸ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਨੂੰ ਪ੍ਰਮਾਣੂ ਪ੍ਰੋਗਰਾਮ ‘ਤੇ ਨਵੀਂ ਗੱਲਬਾਤ ਲਈ ਸੱਦਾ ਦਿੱਤਾ ਗਿਆ ਸੀ।

ਇਸ ਨੇ ਇਹ ਵੀ ਧਮਕੀ ਦਿੱਤੀ ਕਿ ਜੇਕਰ ਈਰਾਨ ਗੱਲਬਾਤ ਵਿੱਚ ਹਿੱਸਾ ਨਹੀਂ ਲੈਂਦਾ, ਤਾਂ ਅਮਰੀਕਾ ਤਹਿਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਕੁਝ ਕਰੇਗਾ।

ਪੰਜਾਬੀ ਬਾਗ ‘ਚ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਲੱਗੀ ਅੱਗ, ਦੋ ਬੱਚਿਆਂ ਦੀ ਦਰਦਨਾਕ ਮੌਤ

0
Breaking

ਨਵੀ ਦਿੱਲੀ, 31 ਮਾਰਚ: ਪੰਜਾਬੀ ਬਾਗ ਦੇ ਮਨੋਹਰ ਪਾਰਕ ਇਲਾਕੇ ‘ਚ ਐਤਵਾਰ ਰਾਤ ਨੂੰ ਇਕ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗ ਗਈ। ਅੱਗ ਦੀ ਲਪੇਟ ‘ਚ ਆ ਕੇ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਮਕਾਨ ਮਾਲਕ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਝੁਲਸ ਗਿਆ। ਜ਼ਖਮੀਆਂ ਦਾ ਅਚਾਰੀਆ ਭਿਖਸ਼ੂ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸਮਰਥਨ ‘ਚ ਉਤਰੇ ਪੰਜਾਬੀ ਗਾਇਕ ਬੱਬੂ ਮਾਨ; ਦਿੱਤਾ ਵੱਡਾ ਬਿਆਨ

ਮ੍ਰਿਤਕ ਬੱਚਿਆਂ ਦੀ ਪਛਾਣ 14 ਸਾਲਾ ਸਾਕਸ਼ੀ ਅਤੇ 7 ਸਾਲਾ ਆਕਾਸ਼ ਵਜੋਂ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਸੰਦੀਪ ਪਾਠਕ ਵਜੋਂ ਹੋਈ ਹੈ। ਫਾਇਰ ਵਿਭਾਗ ਮੁਤਾਬਕ ਐਤਵਾਰ ਰਾਤ 8.21 ਵਜੇ ਮਨੋਹਰ ਪਾਰਕ ਸਥਿਤ ਇਕ ਘਰ ਦੀ ਤੀਜੀ ਮੰਜ਼ਿਲ ‘ਤੇ ਸਥਿਤ ਇਕ ਘਰ ‘ਚ ਅੱਗ ਲੱਗਣ ਦੀ ਸੂਚਨਾ ਫਾਇਰ ਵਿਭਾਗ ਨੂੰ ਮਿਲੀ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਉਦੋਂ ਤੱਕ ਪੁਲਿਸ ਅੱਗ ਵਿੱਚ ਝੁਲਸੇ ਤਿੰਨ ਲੋਕਾਂ ਨੂੰ ਨੇੜੇ ਦੇ ਹਸਪਤਾਲ ਪਹੁੰਚਾ ਚੁੱਕੀ ਸੀ। ਫਾਇਰ ਕਰਮੀਆਂ ਨੇ ਅੱਗ ‘ਤੇ ਕਾਬੂ ਪਾਇਆ। ਜਾਂਚ ‘ਚ ਪਤਾ ਲੱਗਾ ਕਿ ਲਾਲ ਬਹਾਦੁਰ ਆਪਣੀ ਪਤਨੀ ਸਵਿਤਾ ਅਤੇ ਤਿੰਨ ਬੱਚਿਆਂ 14 ਸਾਕਸ਼ੀ, 11 ਸਾਲ ਦੀ ਮੀਨਾਕਸ਼ੀ ਅਤੇ 7 ਸਾਲ ਦੇ ਆਕਾਸ਼ ਨਾਲ ਘਰ ‘ਚ ਰਹਿੰਦਾ ਸੀ।

ਪ੍ਰਾਪਤ ਜਾਣਕਾਰ ਅਨੁਸਾਰ ਘਰ ਚ ਮੌਜੂਦ ਔਰਤ ਸਵਿਤਾ ਐਤਵਾਰ ਰਾਤ ਘਰ ‘ਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਸਿਲੰਡਰ ਦੇ ਰੈਗੂਲੇਟਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਕਮਰੇ ਵਿੱਚ ਫੈਲ ਗਈ। ਅੱਗ ਲੱਗਦੇ ਹੀ ਸਵਿਤਾ ਅਤੇ ਮੀਨਾਕਸ਼ੀ ਆਪਣੀ ਜਾਨ ਬਚਾਉਣ ਲਈ ਘਰ ਤੋਂ ਬਾਹਰ ਭੱਜੀਆਂ ਪਰ ਸਾਕਸ਼ੀ ਅਤੇ ਆਕਾਸ਼ ਕਮਰੇ ਵਿੱਚ ਹੀ ਫਸ ਗਏ। ਰੌਲਾ ਪੈਣ ਕਾਰਨ ਮਕਾਨ ਮਾਲਕ ਸੰਦੀਪ ਪਾਠਕ ਉਥੇ ਪਹੁੰਚ ਗਿਆ ਅਤੇ ਅੱਗ ਵਿੱਚ ਫਸੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਵੀ ਅੱਗ ਦੀ ਲਪੇਟ ਵਿੱਚ ਆ ਕੇ ਝੁਲਸ ਗਿਆ। ਪੁਲਿਸ ਵੱਲੋਂ ਸੰਦੀਪ ਪਾਠਕ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਰਿਆਣਵੀ ਗਾਇਕ ਮਾਸੂਮ ਸ਼ਰਮਾ ਦੇ ਸਮਰਥਨ ‘ਚ ਉਤਰੇ ਪੰਜਾਬੀ ਗਾਇਕ ਬੱਬੂ ਮਾਨ; ਦਿੱਤਾ ਵੱਡਾ ਬਿਆਨ

0

ਹਰਿਆਣਾ ‘ਚ ਗਨ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਪਾਬੰਦੀ ਲੱਗਣ ਤੋਂ ਬਾਅਦ ਪੈਦਾ ਹੋਏ ਵਿਵਾਦ ‘ਚ ਪੰਜਾਬੀ ਗਾਇਕ ਬੱਬੂ ਮਾਨ ਦੀ ਵੀ ਐਂਟਰੀ ਹੋ ਗਈ ਹੈ। ਬੱਬੂ ਮਾਨ ਨੇ ਮਾਸੂਮ ਸ਼ਰਮਾ ਸਮੇਤ ਹੋਰ ਗਾਇਕਾਂ ਦੇ ਹੱਕ ਚ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਮਾਸੂਮ ਸ਼ਰਮਾ ਸਮੇਤ ਹੋਰ ਗਾਇਕਾਂ ਦੇ ਗੀਤਾਂ ‘ਤੇ ਪਾਬੰਦੀ ਲਗਾਉਣਾ ਗਲਤ ਹੈ।

ਅੱਜ ਪੰਜਾਬ ‘ਚ 17 ਥਾਵਾਂ ‘ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ; ਮੁੱਖ ਮੰਤਰੀ-ਮੰਤਰੀਆਂ ਦੀਆਂ ਰਿਹਾਇਸ਼ਾਂ ਦਾ ਕਰਨਗੇ ਘਿਰਾਓ

ਇੱਕ ਚੈਨਲ ਨਾਲ ਗੱਲਬਾਤ ਕਰਦੇ ਹੋਏ ਬੱਬੂ ਮਾਨ ਨੇ ਕਿਹਾ – “ਜੇਕਰ ਅਜਿਹੇ ਗੀਤ ਗਲਤ ਹਨ ਤਾਂ ਸੈਂਸਰ ਬੋਰਡ ਟੀਵੀ ‘ਤੇ ਬਾਹੂਬਲੀ ਅਤੇ ਪੁਸ਼ਪਾ ਵਰਗੀਆਂ ਫਿਲਮਾਂ ਨੂੰ ਪਾਸ ਕਿਉਂ ਕਰਦਾ, ਜਿਸ ਵਿੱਚ 100-100 ਲੋਕ ਮਾਰ ਜਾਂਦੇ ਦਿਖਾਉਂਦੇ ਹਨ? ਇਨ੍ਹਾਂ ਗੀਤਾਂ ‘ਤੇ ਪਾਬੰਦੀ ਕਿਉਂ ਲਾਈ ਜਾ ਰਹੀ ਹੈ? ਜੇਕਰ ਗਾਇਕੀ ਤੋਂ ਨੁਕਸਾਨ ਹੁੰਦਾ ਹੈ ਤਾਂ ਸਰਕਾਰ ਨੂੰ ਹਥਿਆਰਾਂ ‘ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਲਾਇਸੈਂਸ ਬੰਦ ਕਰਨੇ ਚਾਹੀਦੇ ਹਨ।”

ਉਨ੍ਹਾਂ ਕਿਹਾ ਕਿ “15 ਸਾਲ ਪਹਿਲਾਂ ਹਰਿਆਣੇ ਦੇ ਨੌਜਵਾਨ ਮੈਨੂੰ ਮੇਰੇ ਦਫ਼ਤਰ ਵਿੱਚ ਮਿਲਣ ਆਉਂਦੇ ਸਨ। ਮੈਂ ਉਨ੍ਹਾਂ ਨੂੰ ਲੋਕ ਗੀਤ ਸ਼ੁਰੂ ਕਰਨ ਲਈ ਕਹਿੰਦਾ ਸੀ। ਉਸ ਸਮੇਂ ਰਾਗਣੀਆਂ ਹੁੰਦੀਆਂ ਸਨ ਪਰ ਪੰਜਾਬੀ ਗੀਤਾਂ ਦਾ ਵਧੇਰੇ ਪ੍ਰਭਾਵ ਸੀ। ਹਰਿਆਣਾ ਦੇ ਨੌਜਵਾਨ ਲੋਕ ਗੀਤਾਂ ਦੇ ਸ਼ੌਕੀਨ ਹੋ ਗਏ। ਇਸ ਤੋਂ ਬਾਅਦ ਹੁਣ ਹਰਿਆਣਾ ਵਿੱਚ ਚੰਗੇ ਕਲਾਕਾਰ ਅਤੇ ਰੈਪਰ ਉੱਭਰ ਰਹੇ ਹਨ। ਹੁਣ ਇਨ੍ਹਾਂ ਗਾਇਕਾਂ ਦੇ ਗੀਤਾਂ ‘ਤੇ ਪਾਬੰਦੀ ਲਾਉਣਾ ਠੀਕ ਨਹੀਂ ਹੈ। ਮੈਂ ਪੂਰੀ ਤਰ੍ਹਾਂ ਕਲਾਕਾਰਾਂ ਦੇ ਨਾਲ ਹਾਂ।”

ਅੱਜ ਪੰਜਾਬ ‘ਚ 17 ਥਾਵਾਂ ‘ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ; ਮੁੱਖ ਮੰਤਰੀ-ਮੰਤਰੀਆਂ ਦੀਆਂ ਰਿਹਾਇਸ਼ਾਂ ਦਾ ਕਰਨਗੇ ਘਿਰਾਓ

0

ਚੰਡੀਗੜ੍ਹ,31 ਮਾਰਚ: ਅੱਜ ਕਿਸਾਨ ਮਜ਼ਦੂਰ ਮੋਰਚਾ (KMM) ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਕੱਲ੍ਹ ਬਾਅਦ ਦੁਪਹਿਰ ਕੇ.ਐਮ.ਐਮ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਇਸ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਗੈਰ-ਸਿਆਸੀ SKM ਨਾਲ ਆਨਲਾਈਨ ਮੀਟਿੰਗ ਕੀਤੀ ਗਈ। ਜਿਸ ਵਿੱਚ SKM ਗੈਰ-ਸਿਆਸੀ ਨੇ ਵੀ ਇੱਕਠੇ ਹੋਣ ਦੀ ਗੱਲ ਕਹੀ।

ਰੂਸੀ ਰਾਸ਼ਟਰਪਤੀ ਪੁਤਿਨ ਦੇ ਕਾਫਲੇ ਦੀ ਕਾਰ ਵਿੱਚ ਧਮਾਕਾ

ਦੱਸ ਦੇਈਏ ਕਿ ਬੀਤੀ 19 ਮਾਰਚ ਨੂੰ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਸ਼ੰਭੂ ਅਤੇ ਖਨੌਰੀ ਸਰਹੱਦ ਖਾਲੀ ਕਰਵਾਈ ਗਈ ਸੀ। ਇਸ ਤੋਂ ਬਾਅਦ ਦੋਵੇਂ ਸਰਹੱਦਾਂ ‘ਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋਈ। SKM ਅਤੇ KMM ਵੱਲੋਂ ਸ਼ੰਭੂ-ਖਨੌਰੀ ਮੋਰਚੇ ‘ਤੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ‘ਚ 17 ਥਾਵਾਂ ‘ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।