Home Blog Page 1034

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 25-12-2024

0

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 25-12-2024

ਬੁੱਧਵਾਰ, ੧੧ ਪੋਹ (ਸੰਮਤ ੫੫੬ ਨਾਨਕਸ਼ਾਹੀ)

ਸੋਰਠਿ ਮਹਲਾ ੩ ॥

 

ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥

ਬੁੱਧਵਾਰ, ੧੧ ਪੋਹ (ਸੰਮਤ ੫੫੬ ਨਾਨਕਸ਼ਾਹੀ)

(ਅੰਗ: ੬੦੩)

ਪੰਜਾਬੀ ਵਿਆਖਿਆ:

ਸੋਰਠਿ ਮਹਲਾ ੩ ॥

 

ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ ਜੀਵ, ਤੇਰੇ ਦਰ ਦੇ ਮੰਗਤੇ ਹਾਂ, ਤੂੰ ਸਦਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈਂ, ਮੇਹਰ ਕਰ, ਗੁਰੂ ਦੇ ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼।੧।ਹੇ ਪਿਆਰੇ ਪ੍ਰਭੂ ਜੀ ! ਮੇਰੇ ਉਤੇ ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਮੈਨੂੰ ਦੇਹ। ਰਹਾਉ।ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ, ਨਾਮ ਦੀ ਬਰਕਤਿ ਨਾਲ ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ। ਹੇ ਭਾਈ ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ। ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ, ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।੨। ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਵਲੋਂ ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।੩। ਹੇ ਭਾਈ! ਦਾਤਾਰ ਨੇ ਨਾਮ ਦੀ ਇਹ ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਇਥੇ ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।੪।੧੧।

 

ਦਿੱਲੀ ਅੰਦੋਲਨ 2: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਹ ਖਾਸ ਅਪੀਲ

0

ਦਿੱਲੀ ਅੰਦੋਲਨ 2: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਹ ਖਾਸ ਅਪੀਲ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵੱਲੋਂ ਅੱਜ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਪਿੰਡ ਵੱਲ੍ਹਾ ਵਿਖੇ ਜਿਲ੍ਹੇ ਭਰ ਤੋਂ ਜੋਨ ਪੱਧਰੀ ਟੀਮਾਂ ਨਾਲ ਮੀਟਿੰਗ ਕਰਕੇ, ਦਿੱਲੀ ਅੰਦੋਲਨ 2 ਦੇ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਕਾਮਜਾਬ ਕਰਨ ਲਈ ਤਿਆਰੀਆਂ ਸਬੰਧੀ, ਵਿਚਾਰ ਵਟਾਂਦਰਾ ਕੀਤਾ ਗਿਆ।

ਪੰਜਾਬ ਦੇ ਲੋਕਾਂ ਨੂੰ ਅਪੀਲ

ਇਸ ਮੌਕੇ ਹਾਜ਼ਿਰ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ , ਜਰਮਨਜੀਤ ਸਿੰਘ ਬੰਡਾਲਾ ਅਤੇ ਜਿਲ੍ਹਾ ਆਗੂ ਬਾਜ਼ ਸਿੰਘ ਸਰੰਗੜਾ ਨੇ ਕਿਹਾ ਕਿ ਜਿਵੇਂ ਵਿਕਾਸ ਦੇ ਨਾਮ ਤੇ ਕੇਂਦਰ ਅਤੇ ਪੰਜਾਬ ਸਰਕਾਰ ਖੇਤੀ ਸਮੇਤ ਸਾਰੇ ਕਾਰੋਬਾਰਾਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਪੱਧਰ ਤੇ ਖੁੱਲ੍ਹ ਦੇ ਕੇ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਰੇੜ੍ਹੀ ਫੜ੍ਹੀ ਵਾਲਿਆਂ।ਅਤੇ ਮਜਦੂਰਾਂ ਦੇ ਰੁਜਗਾਰ ਖਤਮ ਕਰਨ ਦੇ ਸਮਿਆਨੇ ਬਣਾ ਚੁੱਕੀ ਹੈ ਅਤੇ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ 13 ਫਰਵਰੀ ਤੋਂ ਸ਼ੁਰੂ ਹੋਏ ਦਿੱਲੀ ਅੰਦੋਲਨ ਤੇ ਅਤਿਆਚਾਰ ਕੀਤਾ ਗਿਆ ਹੈ ਅਤੇ 26 ਨਵੰਬਰ ਤੋਂ ਜਾਰੀ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ, ਅਜਿਹੀਆਂ ਹਾਲਤਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਅੰਦੋਲਨ ਨਾਲ ਇੱਕਜੁਟਤਾ ਦਿਖਾਉਂਦੇ ਹੋਏ ਆਪਣੇ ਕਾਰੋਬਾਰ ਇੱਕ ਦਿਨ ਲਈ ਬੰਦ ਕਰਕੇ ਸਹਿਯੋਗ ਦੇਣ ਤਾਂ ਜ਼ੋ ਇਹਨਾਂ ਕਾਰੋਬਾਰਾਂ ਤੇ ਬੁਰੀ ਨਜ਼ਰ ਰੱਖਣ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਸਾਂਝੇ ਰੂਪ ਵਿੱਚ ਹੱਕਾਂ ਦੀ ਰਾਖੀ ਲਈ ਦ੍ਰਿੜਤਾ ਜ਼ਾਹਰ ਕੀਤੀ ਜਾ ਸਕੇ।

ਕੰਪਨੀ ਵੱਲੋਂ ਆਨਲਾਈਨ ਸੇਲ ਕੀਤੀ ਗਈ ਕਮੀਜ਼ ਤੇ ਰਾਸ਼ਟਰੀ ਚਿੰਨ੍ਹ ਬਣਾਉਣ ਖਿਲਾਫ ਵਕੀਲਾਂ ਦੇ ਇੱਕ ਸਮੂਹ ਵੱਲੋਂ SSP ਨੂੰ ਸੌਂਪੀ ਸ਼ਿਕਾਇਤ

ਆਗੂਆਂ ਕਿਹਾ ਕਿ ਅੱਜ ਅੰਦੋਲਨ ਦੇਸ਼ ਪੱਧਰ ਤੇ ਪਹੁੰਚ ਬਣਾ ਚੁੱਕਾ ਹੈ ਅਤੇ ਦੇਸ਼ ਭਰ ਵਿੱਚ ਅੱਜ ਅੰਦੋਲਨ ਦੀ ਹਮਾਇਤ ਵਿੱਚ ਮੋਮਬੱਤੀ ਮਾਰਚ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ 27 ਦਸੰਬਰ ਨੂੰ ਪੂਰੇ ਜਿਲ੍ਹੇ ਦੇ ਪਿੰਡ ਕਸਬਿਆਂ ਅਤੇ ਵੱਡੇ ਸ਼ਹਿਰਾਂ ਵਿੱਚ ਕਿਸਾਨਾਂ ਮਜਦੂਰਾਂ ਵੱਲੋਂ ਪੈਦਲ ਯਾਤਰਾ ਕਰਕੇ ਦੁਕਾਨਦਾਰਾਂ, ਰੇੜ੍ਹੀ ਫੜ੍ਹੀ ਵਾਲਿਆਂ, ਵਿੱਦਿਅਕ ਅਦਾਰਿਆਂ ਆਦਿ ਨੂੰ ਬੰਦ ਦਾ ਸਮਰਥਨ ਕਰਨ ਲਈ ਬੇਨਤੀ ਕੀਤੀ ਜਾਵੇਗੀ।

ਉਹਨਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸਟੋਰ, ਹਸਪਤਾਲ, ਐਂਬੁਲੈਂਸ, ਵਿਆਹ ਸ਼ਾਦੀਆਂ, ਏਅਰਪੋਰਟ ਨੂੰ ਜਾਣ ਆਉਣ ਆਦਿਕ ਨੂੰ ਛੋਟ ਰਹੇਗੀ। ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਕੰਧਾਰ ਸਿੰਘ ਭੋਏਵਾਲ, ਸਵਿੰਦਰ ਸਿੰਘ ਰੂਪੋਵਾਲੀ, ਗੁਰਦੇਵ ਸਿੰਘ ਗੱਗੋਮਾਹਲ, ਕੁਲਜੀਤ ਸਿੰਘ ਕਾਲੇ ਘਣੂਪੁਰ, ਸੁਖਦੇਵ ਸਿੰਘ ਚਾਟੀਵਿੰਡ ਅਤੇ ਕੰਵਰਦਲੀਪ ਸੈਦੋਲੇਹਲ ਤੋਂ ਇਲਾਵਾ ਸੈਕੜੇ ਜੋਨ ਪੱਧਰੀ ਕਿਸਾਨ ਮਜ਼ਦੂਰ ਆਗੂ ਹਾਜ਼ਿਰ ਰਹੇ।

ਪੰਜਾਬ ਸਰਕਾਰ ਵੱਲੋਂ ਅਡੀਸ਼ਨਲ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ || Punjab News

0

ਪੰਜਾਬ ਸਰਕਾਰ ਵੱਲੋਂ ਅਡੀਸ਼ਨਲ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵੱਲੋਂ ਅਡੀਸ਼ਨਲ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਐਡਮਿਨਸਟਰੇਟਰ ਜਨਰਲ ਅਤੇ ਆਫੀਸ਼ੀਅਲ ਟਰੱਸਟੀ ਦਾ ਵਾਧੂ ਚਾਰਜ ਦਿੱਤਾ ਗਿਆ। ਇਸ ਸਬੰਧੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ (ਜੂਡੀਸ਼ਅਲ ਬ੍ਰਾਂਚ-1) ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਅਡੀਸ਼ਨਲ ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਨੂੰ ਐਡਮਿਨਸਟਰੇਟਰ ਜਨਰਲ ਅਤੇ ਆਫੀਸ਼ੀਅਲ ਟਰੱਸਟੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਸੰਯੁਕਤ ਕਿਸਾਨ ਮੋਰਚਾ ਫਿਲਹਾਲ ਅੰਦੋਲਨ ਤੋਂ ਰਹੇਗਾ ਦੂਰ, ਜਨਵਰੀ ‘ਚ ਹੋਵੇਗੀ ਰਾਸ਼ਟਰਪਤੀ ਨਾਲ ਮੁਲਾਕਾਤ

ਸੰਯੁਕਤ ਕਿਸਾਨ ਮੋਰਚਾ ਫਿਲਹਾਲ ਅੰਦੋਲਨ ਤੋਂ ਰਹੇਗਾ ਦੂਰ, ਜਨਵਰੀ ‘ਚ ਹੋਵੇਗੀ ਰਾਸ਼ਟਰਪਤੀ ਨਾਲ ਮੁਲਾਕਾਤ

0

ਸੰਯੁਕਤ ਕਿਸਾਨ ਮੋਰਚਾ ਫਿਲਹਾਲ ਅੰਦੋਲਨ ਤੋਂ ਰਹੇਗਾ ਦੂਰ, ਜਨਵਰੀ ‘ਚ ਹੋਵੇਗੀ ਰਾਸ਼ਟਰਪਤੀ ਨਾਲ ਮੁਲਾਕਾਤ

ਸੰਯੁਕਤ ਕਿਸਾਨ ਮੋਰਚਾ (SKM) ਫਿਲਹਾਲ ਸ਼ੰਭੂ-ਖਨੌਰੀ ਸਰਹੱਦ ‘ਤੇ ਅੰਦੋਲਨ ਵਿੱਚ ਸ਼ਾਮਲ ਨਹੀਂ ਹੋਵੇਗਾ। ਇਹ ਫੈਸਲਾ ਚੰਡੀਗੜ੍ਹ ਵਿੱਚ ਸਾਢੇ ਚਾਰ ਘੰਟੇ ਚੱਲੀ ਕਿਸਾਨ ਆਗੂਆਂ ਦੀ ਮੀਟਿੰਗ ਵਿੱਚ ਲਿਆ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਏਕਤਾ ਲਈ ਲਗਾਤਾਰ ਯਤਨ ਜਾਰੀ ਹਨ।

ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ

ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਸਿਰਫ਼ ਇੱਕ ਮੰਚ ਤੋਂ ਹੀ ਪੱਤਰ ਮਿਲਿਆ ਹੈ। ਕਿਸਾਨ ਆਗੂ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਅਸੀਂ ਜਨਵਰੀ ਦੇ ਪਹਿਲੇ ਹਫ਼ਤੇ ਇਸ ਮੁੱਦੇ ਨੂੰ ਲੈ ਕੇ ਦੇਸ਼ ਦੇ ਰਾਸ਼ਟਰਪਤੀ ਜਾਂ ਖੇਤੀਬਾੜੀ ਮੰਤਰੀ ਨੂੰ ਮਿਲਾਂਗੇ। ਇਸ ਮੁੱਦੇ ਨੂੰ ਲੈ ਕੇ ਅਗਲੀ ਮੀਟਿੰਗ ਵੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿਖੇਧੀ ਕੀਤੀ ਹੈ।

ਦਿਲਜੀਤ ਦੋਸਾਂਝ ਇਸ ਜਗ੍ਹਾਂ ‘ਤੇ ਮਨਾਉਣਗੇ ਨਵੇਂ ਸਾਲ ਦਾ ਜਸ਼ਨ

ਇਸ ਦੇ ਨਾਲ ਹੀ ਅੱਜ 4 ਦਿਨਾਂ ਬਾਅਦ ਡੱਲੇਵਾਲ ਨੂੰ ਖਨੌਰੀ ਸਰਹੱਦ ‘ਤੇ ਲੱਗੇ ਮੋਰਚੇ ‘ਚ ਸ਼ੀਸ਼ੇ ਦੇ ਕੈਬਿਨ ‘ਚ ਪਾ ਕੇ ਲਿਆਂਦਾ ਗਿਆ | ਉਨ੍ਹਾਂ ਨੇ ਸਾਰੇ ਰਾਜਾਂ ਨੂੰ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਦੇ ਸੀਐਮ ਭਗਵੰਤ ਮਾਨ ਵੀ ਕਿਸਾਨ ਅੰਦੋਲਨ ਨੂੰ ਲੈ ਕੇ ਵੱਡਾ ਬਿਆਨ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਆਪਣੀ ਜ਼ਿੱਦ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਕੰਪਨੀ ਵੱਲੋਂ ਆਨਲਾਈਨ ਸੇਲ ਕੀਤੀ ਗਈ ਕਮੀਜ਼ ਤੇ ਰਾਸ਼ਟਰੀ ਚਿੰਨ੍ਹ ਬਣਾਉਣ ਖਿਲਾਫ ਵਕੀਲਾਂ ਦੇ ਇੱਕ ਸਮੂਹ ਵੱਲੋਂ SSP ਨੂੰ ਸੌਂਪੀ ਸ਼ਿਕਾਇਤ

0

 ਕੰਪਨੀ ਵੱਲੋਂ ਆਨਲਾਈਨ ਸੇਲ ਕੀਤੀ ਗਈ ਕਮੀਜ਼ ਤੇ ਰਾਸ਼ਟਰੀ ਚਿੰਨ੍ਹ ਬਣਾਉਣ ਖਿਲਾਫ ਵਕੀਲਾਂ ਦੇ ਇੱਕ ਸਮੂਹ ਵੱਲੋਂ SSP ਨੂੰ ਸੌਂਪੀ ਸ਼ਿਕਾਇਤ

ਫਰੀਦਕੋਟ ਦੇ ਇੱਕ ਵਕੀਲ ਵੱਲੋਂ ਦੇਸ਼ ਦੀ ਇੱਕ ਨਾਮੀ ਗਾਰਮੈਂਟਸ ਕੰਪਨੀ French Crown pvt lmtd ਦੀ ਆਨਲਾਈਨ ਵੈਬਸਾਈਟ ਤੋਂ ਖਰੀਦੀ ਗਈ ਇੱਕ ਕਮੀਜ਼ ਤੇ ਭਾਰਤ ਦੇ ਰਾਸ਼ਟਰੀ ਚਿੰਨ੍ਹ ਉਕਰੇ ਹੋਣ ਤੇ ਉਕਤ ਵਕੀਲ ਵੱਲੋਂ ਇਸ ਸਬੰਧੀ ਦੇਸ਼ ਦੇ ਰਾਸ਼ਟਰੀ ਚਿਨ੍ਹ ਦੇ ਇਸਤੇਮਾਲ ਨੂੰ ਲੈਕੇ ਬਣੇ 2005 Act ਦੀ ਉਲੰਘਣਾ ਨੂੰ ਦੇਖਦੇ ਹੋਏ ਇਸ ਸਬੰਧੀ ਵਕੀਲਾਂ ਦੇ ਇੱਕ ਸਮੂਹ ਵੱਲੋਂ ਇੱਕ ਸ਼ਿਕਾਇਤ ਐਸਐਸਪੀ ਫਰੀਦਕੋਟ ਨੂੰ ਸੌਂਪੀ ਗਈ ਜਿਸ ਚ ਮੰਗ ਕੀਤੀ ਗਈ ਕੇ ਦੇਸ਼ ਦੇ ਰਾਸ਼ਟਰੀ ਚਿੰਨ ਨੂੰ ਲੈਕੇ ਬਣੇ ਐਕਟ ਦੀ ਉਲੰਘਣਾ ਕਰਨ ਵਾਲੀ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਇਸ ਕੰਪਨੀ ਵੱਲੋਂ ਇਸ ਤਰੀਕੇ ਦਾ ਵੇਚਿਆ ਗਿਆ ਸਾਰਾ ਮਾਲ ਮਾਰਕੀਟ ਚੋ ਵਾਪਿਸ ਲਿਆ ਜਾਵੇ ।

ਬਜੁਰਗਾਂ ਦੀ ਸਿਹਤ ਸੰਭਾਲ ਪੰਜਾਬ ਸਰਕਾਰ ਦਾ ਮੁੱਖ ਟੀਚਾ: ਡਾ. ਬਲਜੀਤ ਕੌਰ

ਸ਼ਿਕਾਇਤ ਸਬੰਧੀ ਦਸਦੇ ਵਕੀਲ ਕਰਨ ਸੇਠੀ ਨੇ ਦੱਸਿਆ ਕਿ ਦੇਸ਼ ਦੇ ਰਾਸ਼ਟਰੀ ਚਿਨ੍ਹ ਸਬੰਧੀ ਬਣੇ ਕਨੂੰਨ ਅਨੁਸਾਰ ਇਸ ਚਿਨ੍ਹ ਦਾ ਇਸਤੇਮਾਲ ਕੋਈ ਮੇੱਬਰ ਪਾਰਲੀਮੈਂਟ, ਰਿਟਾਇਰ ਜੱਜ ਯਾ ਕੋਈ ਵੀ ਕੇਂਦਰ ਦਾ ਅਧਿਕਾਰੀ ਇਸ ਦਾ ਇਸਤੇਮਾਲ ਨਹੀਂ ਨਹੀਂ ਕਰ ਸਕਦਾ ਨਾ ਹੀ ਇਸ ਨੂੰ ਮਸ਼ਹੂਰੀ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ।

ਇਸ ਚਿੰਨ ਨੂੰ ਇਸਤੇਮਾਲ ਕਰਨ ਲਈ ਕੇਂਦਰ ਸਰਕਾਰ ਦੀ ਮਨਜ਼ੂਰੀ ਲੈਣੀ ਜਰੂਰੀ ਹੈ ਪਰ ਉਕਤ ਕੰਪਨੀ ਜੋ 90 ਦੇਸ਼ਾਂ ਚ ਵਪਾਰ ਕਰਦੀ ਹੈ ਉਸ ਵੱਲੋਂ ਨਾ ਸਿਰਫ ਕਮੀਜ਼ ਉਪਰ ਰਾਸ਼ਟਰੀ ਚਿੰਨ ਨੂੰ ਬਿਨਾਂ ਕਿਸੇ ਮਨਜ਼ੂਰੀ ਦੇ ਉਕਾਰਿਆ ਬਲਕਿ ਇਸਦੀ ਮਸ਼ਹੂਰੀ ਲਈ ਸੋਸ਼ਲ ਮੀਡੀਆ ਤੇ ਅਤੇ ਆਪਣੀ ਵੈਬਸਾਈਟ ਤੇਂ ਅਪਲੋਡ ਕੀਤਾ ਗਿਆ ਜੋ ਰਾਸ਼ਟਰੀ ਚਿਨ੍ਹ ਸਬੰਧੀ ਬਣੇ ਕਨੂੰਨ ਦੀ ਉਲੰਘਣਾ ਹੈ ਜਿਸ ਨੂੰ ਲੈਕੇ ਉਨ੍ਹਾਂ ਵੱਲੋਂ ਐਸਐਸਪੀ ਫਰੀਦਕੋਟ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਤਾਂ ਜੋ ਕੰਪਨੀ ਖਿਲਾਫ ਕਾਰਵਾਈ ਕੀਤੀ ਜਾਵੇ ਨਾਲ ਹੀ ਕੰਪਨੀ ਵੱਲੋਂ ਇਸ ਤਰੀਕੇ ਦਾ ਵੇਚਿਆ ਸਾਰਾ ਮਾਲ ਬਾਜ਼ਾਰ ਚੋ ਵਾਪਿਸ ਲਿਆ ਜਾਵੇ।

ਬਜੁਰਗਾਂ ਦੀ ਸਿਹਤ ਸੰਭਾਲ ਪੰਜਾਬ ਸਰਕਾਰ ਦਾ ਮੁੱਖ ਟੀਚਾ: ਡਾ. ਬਲਜੀਤ ਕੌਰ

0
Punjab Government promoted 10 CDPOs as DPOs: Dr. Baljit Kaur

ਬਜੁਰਗਾਂ ਦੀ ਸਿਹਤ ਸੰਭਾਲ ਪੰਜਾਬ ਸਰਕਾਰ ਦਾ ਮੁੱਖ ਟੀਚਾ: ਡਾ. ਬਲਜੀਤ ਕੌਰ

ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਭਾਗ ਸੂਬੇ ਦੇ ਬਜ਼ੁਰਗਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਕੜੀ ਤਹਿਤ “ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ ਵਿਭਾਗ ਦੇ ਅਧਿਕਾਰੀ ਘਰ-ਘਰ ਜਾ ਕੇ ਬਜ਼ੁਰਗਾਂ ਦੀ ਸਿਹਤ ਸਬੰਧੀ ਜਾਣਕਾਰੀ ਇੱਕਠੀ ਕਰਨਗੇ।

ਬਜ਼ੁਰਗ ਸਾਡੇ ਸਮਾਜ ਦਾ ਅਹਿਮ ਹਿੱਸਾ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬਜ਼ੁਰਗਾਂ ਦੇ ਜੀਵਨ ਨੂੰ ਸੌਖਾ ਬਣਾਉਣ ਅਤੇ ਉਨ੍ਹਾਂ ਦੀ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਿਹਤ ਸਰਵੇਖਣ ਕਰਨ ਲਈ ਉਨ੍ਹਾਂ ਦੀ ਮੁਕੰਮਲ ਜਾਣਕਾਰੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਨੂੰ ਸਨਮਾਨ ਦਿੰਦੇ ਹੋਏ ਉਹਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਸਰਕਾਰ ਦਾ ਮੁੱਖ ਟੀਚਾ ਹੈ। ਸਾਡੇ ਬਜ਼ੁਰਗ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਹਨਾਂ ਦੀ ਸਿਹਤ  ਸੰਭਾਲ ਕਰਨੀ ਸਾਡੀ ਨੈਤਿਕ ਜਿੰਮੇਵਾਰੀ ਹੈ।

ਓਲੰਪਿਕ ਤਗਮਾ ਜੇਤੂ ਮਨੂ ਨੂੰ ਮਿਲ ਸਕਦਾ ਹੈ ਖੇਡ ਰਤਨ || Latest News

ਉਨ੍ਹਾਂ ਦੱਸਿਆ ਕਿ ਆਂਗਣਵਾੜੀ ਸੁਪਰਵਾਈਜ਼ਰ ਘਰ-ਘਰ ਜਾ ਕੇ ਐਮ-ਸੇਵਾ ਮੋਬਾਈਲ ਐਪ ਵਿੱਚ ਡਾਟਾ ਇਕੱਠਾ ਕਰਨਗੇ। ਮੋਬਾਈਲ ਐਪ ਹਰੇਕ ਸੁਪਰਵਾਈਜ਼ਰ ਨੂੰ ਨਿਰਧਾਰਤ ਪੈਨਸ਼ਨਰਾਂ ਦੇ ਵੇਰਵੇ ਪ੍ਰਦਰਸ਼ਿਤ ਕਰੇਗੀ। ਇਸ ਵਿੱਚ ਲਾਭਪਾਤਰੀ ਦਾ ਨਾਮ, ਪਿਤਾ/ਪਤੀ ਦਾ ਨਾਮ, ਪਿੰਡ/ਪਤਾ, ਫ਼ੋਨ ਨੰਬਰ, ਉਮਰ ਅਤੇ ਲਿੰਗ ਦੇ ਨਾਲ-ਨਾਲ ਉਹਨਾਂ ਦੀ ਸਿਹਤ ਅਤੇ ਤੰਦਰੁਸਤੀ ਦਾ ਮੁਲਾਂਕਣ ਕਰਨ ਲਈ ਤਿਆਰ ਕੀਤੇ ਗਏ ਸਰਵੇਖਣ ਸ਼ਾਮਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਜੁਰਗਾਂ ਦੀ ਫੋਟੋ, ਮ੍ਰਿਤਕ ਦੀ ਸੂਰਤ ਵਿੱਚ ਮੌਤ ਦੀ ਤਾਰੀਖ, ਮੌਤ ਸਰਟੀਫਿਕੇਟ ਅਪਲੋਡ ਕਰਕੇ ਰੀ-ਚੈਕਿੰਗ ਕੀਤੀ ਜਾਵੇ। ਉਨ੍ਹਾਂ ਨੇ ਸਿਹਤ ਸਰਵੇਖਣਾਂ ਲਈ ਬਜ਼ੁਰਗਾਂ ਨਾਲ ਸਤਿਕਾਰ ਨਾਲ ਪੇਸ਼ ਆਉਣ ਲਈ ਵੀ ਕਿਹਾ।

ਸਿਹਤ ਸਰਵੇਖਣ ਲਈ ਟਰੇਨਿੰਗ

ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰਾਂ, ਬਾਲ ਵਿਕਾਸ ਪ੍ਰਜੈਕਟ ਅਫਸਰਾਂ ਅਤੇ ਸੁਪਰਵਾਈਜ਼ਰਾਂ ਨੂੰ ਬਜੁਰਗਾਂ ਦੇ ਸਿਹਤ ਸਰਵੇਖਣ ਲਈ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਪੈਨਸ਼ਨਰਾਂ ਦੀ ਪੈਨਸ਼ਨ ਅਧੂਰੀ ਜਾਂ ਗਲਤ ਜਾਣਕਾਰੀ ਕਾਰਨ ਰੋਕੀ ਗਈ ਹੈ, ਉਹ ਡੀ.ਜੀ.ਆਰ ਹੈਲਪਲਾਈਨ (1100) ਰਾਹੀਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

ਸਰਦੀਆਂ ‘ਚ ਕਿਉਂ ਹੈ ਸ਼ਕਰਕੰਦੀ ਖਾਣਾ ਜ਼ਿਆਦਾ ਫਾਇਦੇਮੰਦ? ਜਾਣੋ ਹੈਰਾਨੀਜਨਕ ਕਾਰਨ || Health Tips

0

ਸਰਦੀਆਂ ‘ਚ ਕਿਉਂ ਹੈ ਸ਼ਕਰਕੰਦੀ ਖਾਣਾ ਜ਼ਿਆਦਾ ਫਾਇਦੇਮੰਦ? ਜਾਣੋ ਹੈਰਾਨੀਜਨਕ ਕਾਰਨ

ਨਵੀ ਦਿੱਲੀ : ਸਰਦੀਆਂ ਦਾ ਮੌਸਮ ਆਉਂਦੇ ਹੀ ਸਰੀਰ ਨੂੰ ਨਿੱਘ ਅਤੇ ਊਰਜਾ ਦੀ ਲੋੜ ਹੁੰਦੀ ਹੈ। ਸਰਦੀਆਂ ਵਿੱਚ ਸ਼ਕਰਕੰਦੀ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਹ ਨਾ ਸਿਰਫ਼ ਸਰੀਰ ਨੂੰ ਊਰਜਾ ਦਿੰਦਾ ਹੈ, ਸਗੋਂ ਇਮਿਊਨਿਟੀ ਵੀ ਵਧਾਉਂਦਾ ਹੈ ਅਤੇ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਸ਼ਕਰਕੰਦੀ ਨੂੰ ਕਈ ਤਰੀਕਿਆਂ ਨਾਲ ਖਾਧਾ ਜਾਂਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਰੋਜ਼ਾਨਾ ਇਸ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਇਸ ਤੋਂ ਜ਼ਿਆਦਾ ਫਾਇਦੇ ਮਿਲਣਗੇ। ਜਾਣੋ ਇਸ ਦੇ ਬੇਮਿਸਾਲ ਖਾਸ ਫਾਇਦਿਆਂ ਬਾਰੇ-

ਇਮਿਊਨਿਟੀ ਵਧਾਏ

ਸ਼ਕਰਕੰਦੀ ‘ਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ, ਜੋ ਜ਼ੁਕਾਮ, ਖੰਘ ਅਤੇ ਇਨਫੈਕਸ਼ਨ ਤੋਂ ਬਚਾਉਣ ‘ਚ ਮਦਦ ਕਰਦੇ ਹਨ।

ਪਾਚਨ ਤੰਤਰ ਲਈ ਫਾਇਦੇਮੰਦ

ਇਸ ‘ਚ ਫਾਈਬਰ ਭਰਪੂਰ ਮਾਤਰਾ ‘ਚ ਹੁੰਦਾ ਹੈ, ਜੋ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ

ਚਮੜੀ ਲਈ ਵਰਦਾਨ

ਸ਼ਕਰਕੰਦੀ ਵਿੱਚ ਵਿਟਾਮਿਨ ਏ ਅਤੇ ਬੀਟਾ-ਕੈਰੋਟੀਨ ਹੁੰਦਾ ਹੈ, ਜੋ ਚਮੜੀ ਨੂੰ ਨਮੀ ਦਿੰਦਾ ਹੈ ਅਤੇ ਸਰਦੀਆਂ ਵਿੱਚ ਖੁਸ਼ਕ ਚਮੜੀ ਨੂੰ ਠੀਕ ਕਰਦਾ ਹੈ।

ਸਰੀਰ ਨੂੰ ਰੱਖੇ ਗਰਮ

ਸ਼ਕਰਕੰਦੀ ਖਾਣ ਨਾਲ ਸਰੀਰ ਅੰਦਰੋਂ ਗਰਮ ਰਹਿੰਦਾ ਹੈ, ਜਿਸ ਨਾਲ ਠੰਡੇ ਮੌਸਮ ਵਿਚ ਠੰਢ ਦਾ ਅਹਿਸਾਸ ਘੱਟ ਜਾਂਦਾ ਹੈ। ਸ਼ਕਰਕੰਦੀ ਖਾਣ ਨਾਲ ਨਾ ਸਿਰਫ ਸਰੀਰ ਗਰਮ ਰਹਿੰਦਾ ਹੈ ਸਗੋਂ ਇਸ ਨਾਲ ਸਿਹਤ ਲਈ ਵੀ ਕਈ ਫਾਇਦੇ ਹੁੰਦੇ ਹਨ। ਤੁਸੀਂ ਇਸ ਨੂੰ ਭੁੰਨ ਕੇ, ਉਬਾਲ ਕੇ ਜਾਂ ਹੋਰ ਪਕਵਾਨਾਂ ਵਿਚ ਮਿਲਾ ਕੇ ਇਸ ਦਾ ਪੂਰਾ ਲਾਭ ਲੈ ਸਕਦੇ ਹੋ। ਇਸ ਲਈ ਇਸ ਸਰਦੀਆਂ ਵਿਚ ਸ਼ਕਰਕੰਦੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ ਅਤੇ ਸਿਹਤਮੰਦ ਰਹੋ।

ਦਿਲ ਨੂੰ ਰੱਖੇ ਸਿਹਤਮੰਦ

ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਹੋਣ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ।

ਹੱਡੀਆਂ ਨੂੰ ਕਰੇ ਮਜ਼ਬੂਤ

ਸ਼ਕਰਕੰਦੀ ‘ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਠੰਡ ਵਿੱਚ ਹੱਡੀਆਂ ਦੀ ਕਠੋਰਤਾ ਤੋਂ ਰਾਹਤ ਦਿਵਾਉਂਦਾ ਹੈ।

ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, 24 ਘੰਟੇ ਸਾਫ਼ ਪਾਣੀ ਦੀ ਸਪਲਾਈ ਦਾ ਕੀਤਾ ਵਾਅਦਾ

ਓਲੰਪਿਕ ਤਗਮਾ ਜੇਤੂ ਮਨੂ ਨੂੰ ਮਿਲ ਸਕਦਾ ਹੈ ਖੇਡ ਰਤਨ || Latest News

0

ਓਲੰਪਿਕ ਤਗਮਾ ਜੇਤੂ ਮਨੂ ਨੂੰ ਮਿਲ ਸਕਦਾ ਹੈ ਖੇਡ ਰਤਨ

ਪੈਰਿਸ ਓਲੰਪਿਕ ‘ਚ 2 ਕਾਂਸੀ ਦੇ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ਸਰਕਾਰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦੇ ਸਕਦੀ ਹੈ। ਮਨੂ ਭਾਕਰ ਦਾ ਨਾਂ ਖੇਡ ਪੁਰਸਕਾਰਾਂ ਲਈ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ‘ਚ ਨਹੀਂ ਸੀ।

ਪੰਜਾਬ ‘ਚ 27 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਖਬਰਾਂ ਮੁਤਾਬਕ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਨੇ ਖੇਡ ਰਤਨ ਲਈ ਮਨੂ ਭਾਕਰ ਦਾ ਨਾਂ ਨਹੀਂ ਭੇਜਿਆ ਸੀ ਪਰ ਇਸ ‘ਤੇ ਵਿਵਾਦ ਤੋਂ ਬਾਅਦ ਹੁਣ ਐਸੋਸੀਏਸ਼ਨ ਨੇ ਖੁਦ ਹੀ ਨਾਮਜ਼ਦਗੀ ਲਈ ਖੇਡ ਮੰਤਰਾਲੇ ਕੋਲ ਪਹੁੰਚ ਕੀਤੀ ਹੈ। ਖੇਡ ਮੰਤਰਾਲਾ ਖੁਦ ਹੁਣ ਮਨੂ ਦੀ ਨਾਮਜ਼ਦਗੀ ਦੀ ਤਿਆਰੀ ਕਰ ਰਿਹਾ ਹੈ।

ਮੰਤਰਾਲੇ ਕੋਲ 2 ਨਾਂ ਭੇਜਣ ਦਾ ਅਧਿਕਾਰ

ਮੰਤਰਾਲਾ ਧਾਰਾ 5.1 ਅਤੇ 5.2 ਦੇ ਤਹਿਤ ਮਨੂ ਨੂੰ ਨਾਮਜ਼ਦ ਕਰ ਸਕਦਾ ਹੈ। ਨਿਯਮਾਂ ‘ਚ ਕਿਹਾ ਗਿਆ ਹੈ ਕਿ ਜੇਕਰ ਖਿਡਾਰੀ ਖੇਲ ਰਤਨ ਲਈ ਦਿੱਤੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਖੁਦ ਪੁਰਸਕਾਰ ਲਈ ਆਪਣਾ ਨਾਂ ਭੇਜ ਸਕਦਾ ਹੈ। ਇਸ ਤੋਂ ਇਲਾਵਾ ਮੰਤਰਾਲੇ ਕੋਲ ਅਜਿਹੇ 2 ਨਾਂ ਭੇਜਣ ਦਾ ਅਧਿਕਾਰ ਵੀ ਹੈ।

ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, 24 ਘੰਟੇ ਸਾਫ਼ ਪਾਣੀ ਦੀ ਸਪਲਾਈ ਦਾ ਕੀਤਾ ਵਾਅਦਾ

0

ਦਿੱਲੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ, 24 ਘੰਟੇ ਸਾਫ਼ ਪਾਣੀ ਦੀ ਸਪਲਾਈ ਦਾ ਕੀਤਾ ਵਾਅਦਾ

ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਅਗਲੇ ਕੁਝ ਸਾਲਾਂ ਵਿੱਚ ਪੂਰੇ ਦਿੱਲੀ ਵਿੱਚ 24 ਘੰਟੇ ਸਾਫ਼ ਪਾਣੀ ਦੀ ਸਪਲਾਈ ਕੀਤੀ ਜਾਵੇਗੀ। ਨਾਲ ਹੀ ਕਿਸੇ ਨੂੰ ਵੀ ਪਾਣੀ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ‘ਆਪ’ ਆਗੂ ਨੇ ਕਿਹਾ ਕਿ ਅੱਜ ਤੋਂ ਰਾਜਿੰਦਰ ਨਗਰ ਦੀ ਇੱਕ ਕਲੋਨੀ ਵਿੱਚ 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ।

ਕਿਸਾਨਾਂ ਦੇ ਹੱਕ ‘ਚ CM ਮਾਨ ਦਾ ਵੱਡਾ ਬਿਆਨ, ਕਿਹਾ “ਕੇਂਦਰ ਸਰਕਾਰ ਨੂੰ ਆਪਣੀ ਪੁਰਾਣੀ ਜ਼ਿੱਦ ਛੱਡ ਕੇ…

ਉਨ੍ਹਾਂ ਕਿਹਾ, ‘ਕੇਜਰੀਵਾਲ ਜੋ ਕਹਿੰਦਾ ਹੈ, ਉਹ ਕਰਦਾ ਹੈ, ਮੈਂ ਕੋਈ ਚੁਣਾਵੀ ਜੁਮਲੇ ਨਹੀਂ ਸੁਣਾਉਂਦਾ ਹਾਂ। ਅੱਜ ਤੋਂ 24 ਘੰਟੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਪੂਰੀ ਦਿੱਲੀ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ। ਹੁਣ 24 ਘੰਟੇ ਪਾਣੀ ਵੀ ਮਿਲੇਗਾ, 2100 ਰੁਪਏ ਵੀ ਦੇਵਾਗੇ, ਸੰਜੀਵਨੀ ਸਕੀਮ ਵੀ ਦੇਵਾਗੇ। ਦੱਸ ਦਈਏ ਕਿ ਕੇਜਰੀਵਾਲ ਨੇ 1 ਮਹੀਨੇ ‘ਚ 5 ਐਲਾਨ ਕੀਤੇ ਹਨ। ਇਸ ਵਿੱਚ ਔਰਤਾਂ ਲਈ 2100 ਰੁਪਏ, 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਮੁਫ਼ਤ ਇਲਾਜ ਅਤੇ ਦਲਿਤ ਬੱਚਿਆਂ ਦੀ ਪੜ੍ਹਾਈ ਲਈ ਵਜ਼ੀਫ਼ਾ ਸ਼ਾਮਲ ਹਨ।

 

ਪੰਜਾਬ ‘ਚ 27 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

0

ਪੰਜਾਬ ‘ਚ 27 ਦਸੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ ਵਿੱਚ 27 ਦਸੰਬਰ ਦਿਨ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਰਹੇਗੀ। ਇਹ ਐਲਾਨ ਪੰਜਾਬ ਯੂਨੀਵਰਸਿਟੀ (ਪੀ.ਯੂ.) ਨੇ ਕੀਤਾ ਹੈ। ਪੰਜਾਬ ਯੂਨੀਵਰਸਿਟੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਸਥਿਤ ਪੰਜਾਬ ਯੂਨੀਵਰਸਿਟੀ ਨਾਲ ਜੁੜੇ ਸਾਰੇ ਅਦਾਰੇ, ਖੇਤਰੀ ਕੇਂਦਰਾਂ, ਪੇਂਡੂ ਕੇਂਦਰਾਂ ਸਮੇਤ ਕਾਲਜ ਅਤੇ ਮਾਨਤਾ ਪ੍ਰਾਪਤ ਕਾਲਜ ਬੰਦ ਰਹਿਣਗੇ। ਇਸ ਤੋਂ ਇਲਾਵਾ ਸਾਰੇ ਅਦਾਰਿਆਂ ਦੇ ਦਫ਼ਤਰਾਂ ਵਿੱਚ ਛੁੱਟੀ ਰਹੇਗੀ।

ਦਿਲਜੀਤ ਦੋਸਾਂਝ ਇਸ ਜਗ੍ਹਾਂ ‘ਤੇ ਮਨਾਉਣਗੇ ਨਵੇਂ ਸਾਲ ਦਾ ਜਸ਼ਨ

ਇਹ ਫੈਸਲਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਲਿਆ ਗਿਆ ਹੈ। 27 ਦਸੰਬਰ ਨੂੰ ਰਾਸ਼ਟਰੀ ਬਾਲ ਸ਼ਹੀਦੀ ਦਿਵਸ ਐਲਾਨਿਆ ਗਿਆ ਸੀ।

ਕੀ ਹੈ ਸਹਿਬਜ਼ਾਦਿਆਂ ਦਾ ਇਤਿਹਾਸ, ਪੜ੍ਹੋ…

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਰ ਸਾਲ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਲੱਗਦਾ ਹੈ। ਦੂਰ-ਦੁਰਾਡੇ ਤੋਂ ਸੰਗਤਾਂ ਸ਼ਹੀਦੀ ਦਿਹਾੜੇ ‘ਤੇ ਮੱਥਾ ਟੇਕਣ ਆਉਂਦੀਆਂ ਹਨ। ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਅਨੰਦਪੁਰ ਕਿਲ੍ਹਾ ਛੱਡਿਆ ਤਾਂ ਉਨ੍ਹਾਂ ਦਾ ਪਰਿਵਾਰ ਸਿਰਸਾ ਨਦੀ ਵੱਲ ਚਲਾ ਗਿਆ ਅਤੇ ਉਹ ਵੱਖ ਹੋ ਗਏ। ਵੱਡੇ ਦੋ ਸਾਹਿਬਜ਼ਾਦੇ ਗੁਰੂ ਜੀ ਕੋਲ ਰਹਿ ਗਏ ਅਤੇ ਛੋਟੇ ਦੋ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਕੋਲ ਰਹਿ ਗਏ। ਵੱਡੇ ਸਾਹਿਬਜ਼ਾਦੇ ਮੁਗਲਾਂ ਦੇ ਨਾਲ ਹੋਈ ਚਮਕੌਰ ਸਾਹਿਬ ਦੀ ਜੰਗ ਦੌਰਾਨ ਸ਼ਹੀਦ ਹੋ ਗਏ ਸਨ।