Home Blog Page 1026

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ || National News

0

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ

ਨਵੀ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅੱਜ ਦਿੱਲੀ ਦੇ ਨਿਗਮਬੋਧ ਘਾਟ ‘ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਲੋਕ ਉਨ੍ਹਾਂ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਹਨ। ਸਾਬਕਾ ਪ੍ਰਧਾਨ ਮੰਤਰੀ ਦਾ 26 ਦਸੰਬਰ ਨੂੰ ਦਿੱਲੀ ਏਮਜ਼ ਵਿਖੇ ਦੇਹਾਂਤ ਹੋ ਗਿਆ ਸੀ।

ਅੰਤਿਮ ਯਾਤਰਾ 9:30 ਵਜੇ ਹੋਵੇਗੀ ਰਵਾਨਾ

ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਜਿਸ ਵਾਹਨ ਵਿੱਚ ਰੱਖੀ ਜਾਵੇਗੀ, ਉਹ ਵਾਹਨ ਡਾ: ਮਨਮੋਹਨ ਸਿੰਘ ਦੇ ਨਿਵਾਸ ਦੇ ਬਾਹਰ ਪਹੁੰਚ ਚੁੱਕਾ ਹੈ। ਉਨ੍ਹਾਂ ਦੀ ਅੰਤਿਮ ਯਾਤਰਾ ਸਵੇਰੇ 9:30 ਵਜੇ ਦਿੱਲੀ ਸਥਿਤ ਏਆਈਸੀਸੀ (ਆਲ ਇੰਡੀਆ ਕਾਂਗਰਸ ਕਮੇਟੀ) ਦੇ ਹੈੱਡਕੁਆਰਟਰ ਤੋਂ ਨਿਗਮਬੋਧ ਘਾਟ ਲਈ ਰਵਾਨਾ ਹੋਵੇਗੀ।

ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਦਿਤੀ ਸ਼ਰਧਾਂਜਲੀ

ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ- ਡਾ. ਸਿੰਘ ਦੀ ਮ੍ਰਿਤਕ ਦੇਹ ਸ਼ਨੀਵਾਰ ਸਵੇਰੇ ਉਨ੍ਹਾਂ ਦੀ ਰਿਹਾਇਸ਼ ਤੋਂ ਏ.ਆਈ.ਸੀ.ਸੀ ਹੈੱਡਕੁਆਰਟਰ ਲਿਆਂਦੀ ਜਾਵੇਗੀ, ਇੱਥੇ ਸਾਢੇ 9 ਵਜੇ ਤੱਕ ਲੋਕ ਅਤੇ ਕਾਂਗਰਸੀ ਵਰਕਰ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣਗੇ। ਦੱਸ ਦਈਏ ਕਿ ਬੀਤੇ ਦਿਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੀਆਂ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਮਰਹੂਮ ਡਾ. ਸਿੰਘ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਸ਼ਰਧਾਂਜਲੀ ਦਿੱਤੀ। ਉਪ ਪ੍ਰਧਾਨ ਜਗਦੀਪ ਧਨਖੜ, ਕਾਂਗਰਸ ਨੇਤਾ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਈ ਕੇਂਦਰੀ ਮੰਤਰੀ ਵੀ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ।

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ,28-12-2024

0

ਬੀਤੇ ਦਿਨ ਦੀਆਂ ਚੋਣਵੀਆਂ ਖਬਰਾਂ,28-12-2024

ਖਨੌਰੀ ਬਾਰਡਰ ‘ਤੇ ਡੱਲੇਵਾਲ ਦਾ ਮਰਨ ਵਰਤ ਜਾਰੀ, ਡਾਕਟਰਾਂ ਵੱਲੋਂ ਕਿਸਾਨ ਆਗੂਆਂ ਨੂੰ ਸੌਪੀ ਗਈ ਮੈਡੀਕਲ ਰਿਪੋਰਟ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਮੋਰਚੇ ‘ਤੇ ਚੱਲ ਰਿਹਾ ਮਰਨ ਵਰਤ ਅੱਜ 32ਵੇਂ ਦਿਨ ਵੀ ਜਾਰੀ ਰਿਹਾ, ਅੱਜ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀਆਂ ਟੀਮਾਂ ਨੇ ਕੀਟੋਨ ਬਾਡੀ ਟੈਸਟ ਦੀ ਤਾਜ਼ਾ ਰਿਪੋਰਟ ਕਿਸਾਨ ਆਗੂਆਂ ਨੂੰ ਸਸੌਂਪੀ ਗਈ। ਜਗਜੀਤ ਸਿੰਘ ਡੱਲੇਵਾਲ ਦੀ ..ਹੋਰ ਪੜੋ

ਗੰਦੇ ਨਾਲੇ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਹੋਈ ਮੌ.ਤ

ਪੰਜਾਬ ਦੇ ਬਠਿੰਡਾ ਵਿੱਚ ਸ਼ੁੱਕਰਵਾਰ ਨੂੰ ਇੱਕ ਨਿੱਜੀ ਕੰਪਨੀ ਦੀ ਬੱਸ (ਪੀਬੀ 11 ਡੀਬੀ-6631) ਬੇਕਾਬੂ ਹੋ ਕੇ ਗੰਦੇ ਨਾਲੇ ਵਿੱਚ ਡਿੱਗ ਗਈ। ਜਿਸ ‘ਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 24….ਹੋਰ ਪੜੋ

ਪੰਜਾਬ ਬੰਦ ਦੇ ਸੱਦੇ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਪੂਰੇ ਅੰਮ੍ਰਿਤਸਰ ‘ਚ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪ੍ਰਚਾਰ ਮੁਹਿੰਮ

ਫਰਵਰੀ 13 ਤੋਂ ਦਿੱਲੀ ਕੂਚ ਦੇ ਨਾਲ ਸ਼ੁਰੂ ਹੋਇਆ ਦਿੱਲੀ ਅੰਦੋਲਨ 2 ਲਗਾਤਾਰ ਤੇਜ਼ੀ ਨਾਲ ਵਧ ਰਿਹਾ ਹੈ, ਜਿਸਦੇ ਚਲਦੇ ਸ਼ੰਭੂ ਬਾਰਡਰ ਉਪਰ ਨਿਹੱਥੇ ਕਿਸਾਨਾਂ ਮਜਦੂਰਾਂ ਤੇ ਹੋਏ ਅਤਿਆਚਾਰ ਅਤੇ 26 ਨਵੰਬਰ ਤੋਂ ਲਗਾਤਾਰ ਜਾਰੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੋਂ….ਹੋਰ ਪੜੋ

SC ਵੱਲੋਂ ਪੰਜਾਬ ਸਰਕਾਰ ਨੂੰ ਡੱਲੇਵਾਲ ਨੂੰ ਮੈਡੀਕਲ ਸਹਾਇਤਾ ਦੇਣ ਬਾਰੇ ਹਲਫਨਾਮਾ ਦਾਖ਼ਲ ਕਰਨ ਦੇ ਹੁਕਮ

ਸੁਪਰੀਮ ਕੋਰਟ ਨੇ 31 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ‘ਤੇ ਚਿੰਤਾ ਪ੍ਰਗਟਾਈ ਹੈ। ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੀਆਂ ਹਦਾਇਤਾਂ ਨੂੰ ਅਮਲ ਵਿੱਚ ਨਾ ਲਿਆਉਣ ਲਈ….ਹੋਰ ਪੜੋ

92 ਸਾਲ ਦੀ ਉਮਰ ‘ਚ ਡਾਇਬਟੀਜ਼ ਦੀ ਸ਼ਿਕਾਇਤ ਸਣੇ ਇਨ੍ਹਾਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ ਸਾਬਕਾ PM ਮਨਮੋਹਨ ਸਿੰਘ

ਨਵੀ ਦਿੱਲੀ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ, ਜਿਨ੍ਹਾਂ ਦੀਆਂ ਨੀਤੀਆਂ ਅਤੇ ਅਗਵਾਈ ਭਾਰਤੀ ਰਾਜਨੀਤੀ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹਨ,ਦਾ 26 ਦਸੰਬਰ ਨੂੰ ਏਮਜ਼ ਵਿੱਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਸਾਬਕਾ ਪ੍ਰਧਾਨ ਮੰਤਰੀ ਦੇ ਦੇਹਾਂਤ ‘ਤੇ 7 ਦਿਨ ਦਾ ਰਾਸ਼ਟਰੀ ਸੋਗ ਐਲਾਨਿਆ ਗਿਆ ਹੈ। ਇਸ ਦੇ….ਹੋਰ ਪੜੋ

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 28-12-2024

0

ਅੱਜ ਦਾ ਹੁਕਮਨਾਮਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, 28-12-2024

ਸ਼ਨਿਚਰਵਾਰ, ੧੪ ਪੋਹ (ਸੰਮਤ ੫੫੬ ਨਾਨਕਸ਼ਾਹੀ)
28-12-2024

ਸੋਰਠਿ ਮਹਲਾ ੫ ॥

ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧੁ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥ ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ॥ ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥੨॥ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੋੁਪਾਲਾ ॥ ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥੩॥ ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥ ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥੪॥੧੨॥੨੩॥

ਸ਼ਨਿਚਰਵਾਰ, ੧੪ ਪੋਹ (ਸੰਮਤ ੫੫੬ ਨਾਨਕਸ਼ਾਹੀ)

 

ਪੰਜਾਬੀ ਵਿਆਖਿਆ:
ਸੋਰਠਿ ਮਹਲਾ ੫ ॥

(ਹੇ ਭਾਈ! ਪੂਰੇ ਗੁਰੂ ਦੀ ਸਰਨ ਪੈ ਕੇ) ਸਰਬ-ਵਿਆਪਕ ਨਾਸ-ਰਹਿਤ ਪ੍ਰਭੂ ਦੇ ਗੁਣ ਗਾਇਆ ਕਰ । (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਗੁਰੂ ਉਸ ਦੇ ਅੰਦਰੋਂ ਆਤਮਕ ਮੌਤ ਲਿਆਉਣ ਵਾਲੇ) ਕਾਮ ਕੋ੍ਰਧ (ਆਦਿਕ ਦੀ) ਜ਼ਹਰ ਸਾੜ ਦੇਂਦਾ ਹੈ । (ਇਹ ਜਗਤ ਵਿਕਾਰਾਂ ਦੀ) ਅੱਗ ਦਾ ਸਮੁੰਦਰ (ਹੈ, ਇਸ ਵਿਚੋਂ ਪਾਰ ਲੰਘਣਾ) ਬਹੁਤ ਕਠਨ ਹੈ (ਸਿਫ਼ਤਿ-ਸਾਲਾਹ ਦੇ ਗੀਤ ਗਾਣ ਵਾਲੇ ਮਨੁੱਖ ਨੂੰ ਗੁਰੂ) ਸਾਧ ਸੰਗਤਿ ਵਿਚ (ਰੱਖ ਕੇ, ਇਸ ਸਮੁੰਦਰ ਵਿਚੋਂ) ਪਾਰ ਲੰਘਾ ਦੇਂਦਾ ਹੈ ।੧। ਹੇ ਭਾਈ! ਪੂਰੇ ਗੁਰੂ ਦੀ ਸਰਨ ਪਉ । ਜੇਹੜਾ ਮਨੁੱਖ ਪੂਰੇ ਗੁਰੂ ਦੀ ਸਰਨ ਪਿਆ ਪੂਰੇ ਗੁਰੂ ਨੇ (ਉਸ ਦਾ) ਭਰਮ ਮਿਟਾ ਦਿੱਤਾ, (ਉਸ ਦਾ ਮਾਇਆ ਦੇ ਮੋਹ ਦਾ) ਹਨੇਰਾ ਦੂਰ ਕਰ ਦਿੱਤਾ । (ਹੇ ਭਾਈ! ਤੂੰ ਭੀ ਗੁਰੂ ਦੀ ਸਰਨ ਪੈ ਕੇ) ਪ੍ਰੇਮ-ਭਰੀ ਭਗਤੀ ਨਾਲ ਪ੍ਰਭੂ ਦਾ ਭਜਨ ਕਰਿਆ ਕਰ, (ਤੈਨੂੰ) ਪ੍ਰਭੂ ਅੰਗ-ਸੰਗ (ਦਿੱਸ ਪਏਗਾ) ।ਰਹਾਉ।ਹੇ ਭਾਈ! ਪਰਮਾਤਮਾ ਦਾ ਨਾਮ (ਸਾਰੇ ਰਸਾਂ ਦਾ ਖ਼ਜ਼ਾਨਾ ਹੈ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਸ) ਖ਼ਜ਼ਾਨੇ ਦਾ ਰਸ ਪੀਂਦਾ ਹੈ, ਉਸ ਦਾ ਮਨ ਉਸ ਦਾ ਤਨ (ਮਾਇਆ ਦੇ ਰਸਾਂ ਵਲੋਂ) ਰੱਜ ਜਾਂਦੇ ਹਨ । ਉਸ ਨੂੰ ਹਰ ਥਾਂ ਪਰਮਾਤਮਾ ਵਿਆਪਕ ਦਿੱਸ ਪੈਂਦਾ ਹੈ । ਉਹ ਮਨੁੱਖ ਫਿਰ ਨਾਹ ਜੰਮਦਾ ਹੈ ਨਾਹ ਮਰਦਾ ਹੈ ।੨। ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਨਾਮ ਰਤਨ ਲੱਭ ਲਿਆ, ਉਸ ਦੀ (ਆਤਮਕ ਜੀਵਨ ਵਾਲੀ) ਮੇਹਨਤ ਕਾਮਯਾਬ ਹੋ ਗਈ । (ਗੁਰੂ ਦੀ ਰਾਹੀਂ) ਜਿਸ ਮਨੁੱਖ ਦੇ ਮਨ ਵਿਚ ਸ੍ਰਿਸ਼ਟੀ ਦਾ ਪਾਲਣ-ਹਾਰ ਆ ਵੱਸਦਾ ਹੈ, ਉਹ ਮਨੁੱਖ ਅਸਲੀ ਜਪ ਤਪ ਸੰਜਮ ਦਾ ਭੇਤ ਸਮਝਣ ਵਾਲਾ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਦਾ ਗਿਆਤਾ ਹੋ ਜਾਂਦਾ ਹੈ ।੩। ਹੇ ਨਾਨਕ! ਆਖ-ਜਿਸ ਮਨੁੱਖ ਉਤੇ ਪ੍ਰਭੂ ਨੇ ਮੇਹਰ ਕੀਤੀ (ਉਸ ਨੂੰ ਪ੍ਰਭੂ ਨੇ ਗੁਰੂ ਮਿਲਾ ਦਿੱਤਾ, ਤੇ) ਉਸ ਦਾ ਮਨ ਉਸ ਦਾ ਤਨ ਆਤਮਕ ਆਨੰਦ ਨਾਲ ਪ੍ਰਫੁਲਤ ਹੋ ਗਿਆ । ਉਸ ਮਨੁੱਖ ਦੀ ਜਮਾਂ ਵਾਲੀ ਫਾਹੀ ਕੱਟੀ ਗਈ (ਉਸ ਦੇ ਗਲੋਂ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ ਜੋ ਆਤਮਕ ਮੌਤ ਲਿਆ ਕੇ ਜਮਾਂ ਦੇ ਵੱਸ ਪਾਂਦੀ ਹੈ), ਉਸ ਦੇ ਸਾਰੇ ਦੁੱਖ ਕਲੇਸ਼ ਕਸ਼ਟ ਦੂਰ ਹੋ ਗਏ

ਖਨੌਰੀ ਬਾਰਡਰ ‘ਤੇ ਡੱਲੇਵਾਲ ਦਾ ਮਰਨ ਵਰਤ ਜਾਰੀ, ਡਾਕਟਰਾਂ ਵੱਲੋਂ ਕਿਸਾਨ ਆਗੂਆਂ ਨੂੰ ਸੌਪੀ ਗਈ ਮੈਡੀਕਲ ਰਿਪੋਰਟ || Today News

0

ਖਨੌਰੀ ਬਾਰਡਰ ‘ਤੇ ਡੱਲੇਵਾਲ ਦਾ ਮਰਨ ਵਰਤ ਜਾਰੀ, ਡਾਕਟਰਾਂ ਵੱਲੋਂ ਕਿਸਾਨ ਆਗੂਆਂ ਨੂੰ ਸੌਪੀ ਗਈ ਮੈਡੀਕਲ ਰਿਪੋਰਟ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਮੋਰਚੇ ‘ਤੇ ਚੱਲ ਰਿਹਾ ਮਰਨ ਵਰਤ ਅੱਜ 32ਵੇਂ ਦਿਨ ਵੀ ਜਾਰੀ ਰਿਹਾ, ਅੱਜ ਸਰਕਾਰੀ ਅਤੇ ਪ੍ਰਾਈਵੇਟ ਡਾਕਟਰਾਂ ਦੀਆਂ ਟੀਮਾਂ ਨੇ ਕੀਟੋਨ ਬਾਡੀ ਟੈਸਟ ਦੀ ਤਾਜ਼ਾ ਰਿਪੋਰਟ ਕਿਸਾਨ ਆਗੂਆਂ ਨੂੰ ਸਸੌਂਪੀ ਗਈ। ਜਗਜੀਤ ਸਿੰਘ ਡੱਲੇਵਾਲ ਦੀ ਕੀਟੋਨ ਬਾਡੀ ਦੇ ਨਤੀਜੇ ਦੋਵੇਂ ਰਿਪੋਰਟਾਂ ਵਿੱਚ ਬਹੁਤ ਜ਼ਿਆਦਾ ਹਨ, ਪ੍ਰਾਈਵੇਟ ਡਾਕਟਰਾਂ ਦੀ ਰਿਪੋਰਟ ਵਿੱਚ 6.8 ਅਤੇ ਸਰਕਾਰੀ ਡਾਕਟਰਾਂ ਦੀ ਰਿਪੋਰਟ ਵਿੱਚ 5.8 ਜੋ ਕਿ ਆਮ ਨਾਲੋਂ ਬਹੁਤ ਜ਼ਿਆਦਾ ਹਨ ਜੋ ਕਿ ਬਹੁਤ ਚਿੰਤਾਜਨਕ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਤਾਜ਼ਾ ਰਿਪੋਰਟਾਂ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਸਰੀਰ ਅੰਦਰੋਂ-ਅੰਦਰੀ ਖਾ ਰਿਹਾ ਹੈ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਵਰਤ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਕੀਟੋਨ ਦਾ ਪੱਧਰ ਕਾਫੀ ਵੱਧ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਵਿੱਚ ਕਿਸੇ ਵਿਅਕਤੀ ਵੱਲੋਂ ਮਾਣਹਾਨੀ ਦੀ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੇ ਨੁਮਾਇੰਦੇ ਸਾਲਿਸਟਰ ਜਨਰਲ ਦਾ ਰਵੱਈਆ ਜਮਹੂਰੀ ਕਦਰਾਂ-ਕੀਮਤਾਂ ਮੁਤਾਬਕ ਨਹੀਂ ਸੀ।

ਵੱਡੀ ਵਾਰਦਾਤ, ਭਰਾ ਨੇ ਆਪਣੀ ਹੀ ਭੈਣ ਦਾ ਕੀਤਾ ਬੇਰਹਿਮੀ ਨਾਲ ਕਤ.ਲ || Punjab News

ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਇਹ ਵੀ ਚਰਚਾ ਹੋਈ ਕਿ ਜਗਜੀਤ ਸਿੰਘ ਡੱਲੇਵਾਲ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ ਅਤੇ ਕੇਂਦਰ ਸਰਕਾਰ ਦੇ ਦਖਲ ਨਾਲ ਸਥਿਤੀ ਨੂੰ ਤਣਾਅਪੂਰਨ ਹੋਣ ਤੋਂ ਰੋਕਿਆ ਜਾ ਸਕਦਾ ਹੈ, ਪਰ ਨੁਮਾਇੰਦਿਆਂ ਦਾ ਰਵੱਈਆ ਕੇਂਦਰ ਸਰਕਾਰ ਗੱਲਬਾਤ ਪ੍ਰਤੀ ਹਾਂ-ਪੱਖੀ ਨਹੀਂ ਜਾਪਦੀ।

ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦੁਨੀਆ ਨੂੰ ਸੁਨੇਹਾ ਦਿੰਦੇ ਹਨ ਕਿ ਵੱਡੇ ਤੋਂ ਵੱਡੇ ਮਸਲੇ ਵੀ ਗੱਲਬਾਤ ਰਾਹੀਂ ਹੱਲ ਕੀਤੇ ਜਾਣਗੇ ਪਰ ਕੇਂਦਰ ਸਰਕਾਰ ਸਾਡੇ ਦੇਸ਼ ਦੇ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ?

ਕਿਸਾਨ ਆਗੂਆਂ ਨੇ ਦੁਹਰਾਇਆ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਜੀ ਨਾਲ ਕੋਈ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪ੍ਰਸ਼ਾਸਨ ਨੂੰ ਸਾਡੀਆਂ ਲਾਸ਼ਾਂ ‘ਤੇ ਤੁਰਨਾ ਪਵੇਗਾ ਅਤੇ ਜੇਕਰ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੋਵੇਗੀ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਇਸ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

ਵੱਡੀ ਵਾਰਦਾਤ, ਭਰਾ ਨੇ ਆਪਣੀ ਹੀ ਭੈਣ ਦਾ ਕੀਤਾ ਬੇਰਹਿਮੀ ਨਾਲ ਕਤ.ਲ || Punjab News

0

 ਵੱਡੀ ਵਾਰਦਾਤ, ਭਰਾ ਨੇ ਆਪਣੀ ਹੀ ਭੈਣ ਦਾ ਕੀਤਾ ਬੇਰਹਿਮੀ ਨਾਲ ਕਤ.ਲ

ਮੋਗਾ (ਕਸ਼ਿਸ਼) : ਨਾਜਾਇਜ਼ ਸੰਬੰਧਾਂ ਦੇ ਸ਼ੱਕ ਵਿਚ ਭਰਾ ਵਲੋਂ ਭੈਣ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਾਣੀ ਕੌਰ ਪਤਨੀ ਸਵ: ਨਛੱਤਰ ਸਿੰਘ ਵਾਸੀ ਵੈਰੋਕੇ ਥਾਣਾ ਸਮਾਲਸਰ ਨੇ ਪੁਲਸ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੰਮਪਾਲ ਸਿੰਘ ਅਤੇ ਇਸ ਦੀ ਭੈਣ ਵੀਰਜੋਤ ਕੌਰ ਆਪਣੇ ਨਾਨਾ-ਨਾਨੀ (ਮੁਦੱਈ ਮੁਕੱਦਮਾ) ਦੇ ਘਰ ਪਿੰਡ ਵੈਰੋਕੇ ਵਿਖੇ ਰਹਿੰਦੇ ਸੀ। ਮੰਮਪਾਲ ਸਿੰਘ ਆਪਣੀ ਭੈਣ ਵੀਰਜੋਤ ਕੌਰ ਦੇ ਕਿਸੇ ਨਾਲ ਨਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ। ਵੀਰਵਾਰ ਦੀ ਸਵੇਰ ਨੂੰ ਵੀਰਜੋਤ ਕੌਰ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਅਤੇ ਰਾਤ ਸਮੇਂ ਵਾਪਸ ਆਈ ਜਿਸ ਕਰਕੇ ਮੰਮਪਾਲ ਸਿੰਘ ਅਤੇ ਵੀਰਜੋਤ ਕੌਰ ਵਿਚਕਾਰ ਤਕਰਾਰ ਹੋ ਗਈ।

ਨਾਨੀ ਨੂੰ ਡਰਾ ਧਮਕਾ ਕੇ ਕਰਵਾਇਆ ਚੁੱਪ

ਇਸ ਦੌਰਾਨ ਇਨ੍ਹਾਂ ਦੀ ਨਾਨੀ ਰਾਣੀ ਕੌਰ ਨੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਮੰਮਪਾਲ ਸਿੰਘ ਨੇ ਤਹਿਸ਼ ਵਿਚ ਆ ਕੇ ਆਪਣੀ ਭੈਣ ਵੀਰਜੋਤ ਕੌਰ ਦਾ ਘੋਟਣਾ ਮਾਰ ਕੇ ਕਤਲ ਕਰ ਦਿੱਤਾ ਅਤੇ ਆਪਣੀ ਨਾਨੀ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦਿੱਤਾ। ਇਸ ਮਗਰੋਂ ਮੰਮਪਾਲ ਸਿੰਘ ਨੇ ਵੀਰਜੋਤ ਕੌਰ ਦੇ ਸਿਰ ਵਿਚੋਂ ਜੋ ਖੂਨ ਨਿਕਲਿਆ ਸੀ ਉਸ ਖੂਨ ਨੂੰ ਬੈੱਡ ਦੀ ਚਾਦਰ ਨਾਲ ਸਾਫ ਕਰਕੇ ਉਸ ਦੇ ਸਿਰ ‘ਤੇ ਰੁਮਾਲ ਬੰਨ੍ਹ ਕੇ ਵੀਰਜੋਤ ਕੌਰ ਨੂੰ ਦੂਸਰੇ ਕਮਰੇ ਵਿਚ ਮੰਜੇ ‘ਤੇ ਲਿਟਾ ਦਿੱਤਾ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ

ਮੁਦੱਈ ਰਾਣੀ ਕੌਰ ਵੱਲੋਂ ਥਾਣਾ ਸਮਾਲਸਰ ਵਿਖੇ ਘਟਨਾ ਦੀ ਇਤਲਾਹ ਦੇਣ ‘ਤੇ ਐੱਸ.ਆਈ. ਜਨਕ ਰਾਜ ਮੁੱਖ ਅਫਸਰ ਥਾਣਾ ਸਮਾਲਸਰ ਵੱਲੋਂ ਸਮੇਤ ਪੁਲਸ ਪਾਰਟੀ ਮੌਕੇ ‘ਤੇ ਪਹੁੰਚੇ ਅਤੇ ਤਫਤੀਸ਼ ਸ਼ੁਰੂ ਕੀਤੀ। ਪੁਲਸ ਵਲੋਂ ਭਾਲ ਕਰਨ ‘ਤੇ ਮੁਲਜ਼ਮ ਨੂੰ ਬੱਸ ਸਟੈਂਡ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ

0

ਵਿੱਤ ਮੰਤਰੀ ਹਰਪਾਲ ਚੀਮਾ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਖਨੌਰੀ ਬਾਰਡਰ ਦਾ ਦੌਰਾ ਕਰਕੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ।

ਮੰਤਰੀ ਚੀਮਾ ਨੇ ਡੱਲੇਵਾਲ ਦੀ ਕਿਸਾਨਾਂ ਦੇ ਹਿੱਤਾਂ ਪ੍ਰਤੀ ਅਟੁੱਟ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਚੱਲ ਰਹੇ ਸੰਘਰਸ਼ ਨਾਲ ਪੂਰੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।  ਚੀਮਾ ਦੇ ਨਾਲ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਮਨਜੀਤ ਸਿੰਘ ਬਿਲਾਸਪੁਰੀ, ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਕਰਮਜੀਤ ਅਨਮੋਲ ਹਾਜ਼ਰ ਸਨ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਇਸ ਦੇਸ਼ ਦੇ ਕਿਸਾਨਾਂ ਦੇ ਹੱਕਾਂ ਲਈ ਦ੍ਰਿੜ ਇਰਾਦੇ ਨਾਲ ਲੜ ਰਹੇ ਹਨ। ਅਸੀਂ 21ਵੀਂ ਸਦੀ ਵਿੱਚ ਭਾਰਤੀ ਕਿਸਾਨਾਂ ਦੇ ਭਵਿੱਖ ਦੀ ਰਾਖੀ ਲਈ ਇਸ ਅਹਿਮ ਲੜਾਈ ਦੀ ਅਗਵਾਈ ਕਰਨ ਲਈ ਉਨ੍ਹਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ।

ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੀ ਇਤਿਹਾਸਕ ਕਿਸਾਨ ਲਹਿਰ ਨੂੰ ਯਾਦ ਕਰਦਿਆਂ ਚੀਮਾ ਨੇ ਇਸੇ ਤਰ੍ਹਾਂ ਦੇ ਨਤੀਜੇ ਦੀ ਆਸ ਪ੍ਰਗਟਾਈ। ਉਨ੍ਹਾਂ ਕਿਹਾ, “ਜਦੋਂ ਕਿਸਾਨ ਆਪਣੇ ਪਹਿਲੇ ਸੰਘਰਸ਼ ਵਿੱਚ ਇੱਕਜੁੱਟ ਹੋਏ ਤਾਂ ਮੋਦੀ ਸਰਕਾਰ ਨੂੰ ਝੁਕਣਾ ਪਿਆ ਅਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਪਿਆ। ਮੇਰਾ ਪੂਰਾ ਵਿਸ਼ਵਾਸ ਹੈ ਕਿ ਕੇਂਦਰ ਸਰਕਾਰ ਨੂੰ ਅਜਿਹੇ ਮੁੱਦਿਆਂ ਦੇ ਹੱਲ ਲਈ ਇੱਕ ਵਾਰ ਫਿਰ ਝੁਕਣਾ ਪਵੇਗਾ ਅਤੇ ਸਾਰਥਕ ਗੱਲਬਾਤ ਕਰਨੀ ਪਵੇਗੀ। ਅਜਿਹੇ ਮਸਲੇ ਹਮੇਸ਼ਾ ਗੱਲਬਾਤ ਰਾਹੀਂ ਹੱਲ ਹੁੰਦੇ ਹਨ, ਜਿੱਦ ਨਾਲ ਨਹੀਂ।”

BSNL ‘ਚ ਆਪਣਾ ਨੰਬਰ ਕਰਨਾ ਚਾਹੁੰਦੇ ਹੋ ਪੋਰਟ ! ਇੱਥੋ ਜਾਣੋ ਤਰੀਕਾ

ਵਿੱਤ ਮੰਤਰੀ ਨੇ ਕੇਂਦਰ ਸਰਕਾਰ ਦੇ ਅੜੀਅਲ ਰੁਖ਼ ਦੀ ਸਖ਼ਤ ਆਲੋਚਨਾ ਕਰਦਿਆਂ ਉਸ ਨੂੰ ਆਪਣੀ ਜ਼ਿੱਦ ਛੱਡ ਕੇ ਤੁਰੰਤ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ।  ਉਨ੍ਹਾਂ ਨੇ ਡੱਲੇਵਾਲ ਦੀ ਡਾਕਟਰੀ ਦੇਖਭਾਲ ਸਬੰਧੀ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਹਾਲ ਹੀ ਵਿੱਚ ਦਿੱਤੇ ਨਿਰਦੇਸ਼ਾਂ ਦਾ ਵੀ ਹਵਾਲਾ ਦਿੱਤਾ।  ਚੀਮਾ ਨੇ ਕਿਹਾ, “ਅਸੀਂ ਨਿਆਂਪਾਲਿਕਾ ਦੀ ਚਿੰਤਾ ਦਾ ਸਤਿਕਾਰ ਕਰਦੇ ਹਾਂ, ਪਰ ਮੇਰਾ ਮੰਨਣਾ ਹੈ ਕਿ ਸੁਪਰੀਮ ਕੋਰਟ ਨੂੰ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰਨ ਦਾ ਨਿਰਦੇਸ਼ ਦੇਣਾ ਚਾਹੀਦਾ ਹੈ। ਅਜਿਹੀ ਕਾਰਵਾਈ ਨਾਲ 24 ਘੰਟਿਆਂ ਦੇ ਅੰਦਰ ਸਮੱਸਿਆ ਦਾ ਹੱਲ ਹੋ ਜਾਵੇਗਾ।”

ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਕਦਮੀ ਕਰਨ ਅਤੇ ਡੈੱਡਲਾਕ ਨੂੰ ਤੋੜਨ ਲਈ ਕਿਹਾ।  ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਪੱਤਰ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਉਸਾਰੂ ਗੱਲਬਾਤ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਨੂੰ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ ਅਤੇ ਮੈਨੂੰ ਭਰੋਸਾ ਹੈ ਕਿ ਇਸ ਨਾਲ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਗੇ।”

ਕਿਸਾਨਾਂ ਦੇ ਸੰਘਰਸ਼ ਦੇ ਨਾਲ ਖੜ੍ਹੀ ਹੈ ਪੰਜਾਬ ਸਰਕਾਰ

ਕਿਸਾਨ ਭਾਈਚਾਰੇ ਪ੍ਰਤੀ ਪੰਜਾਬ ਸਰਕਾਰ ਦੀ ਅਟੁੱਟ ਹਮਾਇਤ ਨੂੰ ਦੁਹਰਾਉਂਦਿਆਂ ਮੰਤਰੀ ਚੀਮਾ ਨੇ ਕਿਹਾ ਕਿ ‘ਆਪ’ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਸੰਘਰਸ਼ ਦੇ ਨਾਲ ਖੜ੍ਹੀ ਹੈ ਅਤੇ ਅਸੀਂ ਇਸ ਨੂੰ ਜਾਰੀ ਰੱਖਾਂਗੇ। ਜਗਜੀਤ ਸਿੰਘ ਡੱਲੇਵਾਲ ਦੀ ਆਵਾਜ਼ ਨੂੰ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਲੜਾਈ ਨੂੰ ਹੋਰ ਮਜਬੂਤੀ ਮਿਲੇਗੀ। ਸਾਡੇ ਸਪੀਕਰ ਅਤੇ ਕਈ ਕੈਬਨਿਟ ਮੰਤਰੀਆਂ ਦੇ ਨਾਲ-ਨਾਲ ਵਿਧਾਇਕਾਂ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸਮਰਥਨ ਦੇਣ ਲਈ ਮੁਲਾਕਾਤ ਕੀਤੀ ਹੈ।

BSNL ‘ਚ ਆਪਣਾ ਨੰਬਰ ਕਰਨਾ ਚਾਹੁੰਦੇ ਹੋ ਪੋਰਟ ! ਇੱਥੋ ਜਾਣੋ ਤਰੀਕਾ

0

BSNL ‘ਚ ਆਪਣਾ ਨੰਬਰ ਕਰਨਾ ਚਾਹੁੰਦੇ ਹੋ ਪੋਰਟ ! ਇੱਥੋ ਜਾਣੋ ਤਰੀਕਾ

ਇਸ ਸਾਲ ਜੁਲਾਈ ‘ਚ Jio, Airtel ਤੇ Vi ਵਰਗੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੇ ਆਪਣੀਆਂ ਟੈਰਿਫ ਕੀਮਤਾਂ ‘ਚ 25 ਫੀਸਦੀ ਤਕ ਦਾ ਵਾਧਾ ਕੀਤਾ ਸੀ। ਇਸ ਦਾ ਅਸਰ ਇਹ ਹੋਇਆ ਕਿ ਕਈ ਗਾਹਕ ਸਰਕਾਰੀ ਟੈਲੀਕਾਮ ਕੰਪਨੀ BSNL ਨਾਲ ਜੁੜ ਗਏ। ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ BSNL ਅਜੇ ਵੀ ਕਿਫਾਇਤੀ ਕੀਮਤਾਂ ‘ਤੇ ਪ੍ਰੀਪੇਡ ਪਲਾਨ ਪੇਸ਼ ਕਰਦਾ ਹੈ ਤੇ ਕੰਪਨੀ ਦਾ 4G ਨੈੱਟਵਰਕ ਵੀ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਮੌਜੂਦ ਹੈ। ਜੇਕਰ ਤੁਸੀਂ ਵੀ ਆਪਣਾ ਪੁਰਾਣਾ ਨੈੱਟਵਰਕ ਛੱਡ ਕੇ BSNL ‘ਤੇ ਪੋਰਟ ਕਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਇਸ ਦਾ ਤਰੀਕਾ ਦੱਸਣ ਜਾ ਰਹੇ ਹਾਂ।

BSNL ਮੋਬਾਈਲ ਨੰਬਰ ਪੋਰਟ ਕਰਨਾ ਆਸਾਨ ਪ੍ਰਕਿਰਿਆ ਹੈ। ਸਭ ਤੋਂ ਪਹਿਲਾਂ ਯੂਜ਼ਰਜ਼ ਨੂੰ ਆਪਣੇ ਮੌਜੂਦਾ ਮੋਬਾਈਲ ਨੰਬਰ ਦੇ ਬਾਅਦ ‘PORT’ ਟੈਕਸਟ ਨਾਲ 1900 ‘ਤੇ ਇੱਕ SMS ਭੇਜ ਕੇ ਇੱਕ ਵਿਲੱਖਣ ਪੋਰਟਿੰਗ ਕੋਡ (UPC) ਬਣਾਉਣ ਦੀ ਲੋੜ ਹੁੰਦੀ ਹੈ।

ਪੋਰਟਿੰਗ ਪ੍ਰਕਿਰਿਆ ਸ਼ੁਰੂ ਕਰਨ ਲਈ ਇਹ ਕੋਡ ਬਹੁਤ ਮਹੱਤਵਪੂਰਨ ਹੈ। ਇੱਕ ਵਾਰ ਇਹ ਕੋਡ ਪ੍ਰਾਪਤ ਹੋਣ ਤੋਂ ਬਾਅਦ ਉਪਭੋਗਤਾ ਜਾਂ ਤਾਂ ਨੇੜਲੇ BSNL ਸਟੋਰ ‘ਤੇ ਜਾ ਸਕਦੇ ਹਨ ਜਾਂ ਆਨਲਾਈਨ ਪ੍ਰਕਿਰਿਆ ਨਾਲ ਅੱਗੇ ਵਧ ਸਕਦੇ ਹਨ। ਆਨਲਾਈਨ ਪ੍ਰਕਿਰਿਆ ਕਰਨ ਲਈ ਉਪਭੋਗਤਾਵਾਂ ਨੂੰ BSNL ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਣਾ ਹੋਵੇਗਾ, ‘MOBILE NUMBER PORTABILITY’ ਸੈਕਸ਼ਨ ‘ਤੇ ਜਾਓ ਤੇ ਲੋੜੀਂਦੇ ਵੇਰਵਿਆਂ ਨਾਲ UPC ਦਾਖ਼ਲ ਕਰੋ। ਇੱਕ ਵਾਰ ਸਮਿੱਟ ਕੀਤੇ ਜਾਣ ‘ਤੇ BSNL ਬੇਨਤੀ ‘ਤੇ ਕਾਰਵਾਈ ਕਰੇਗਾ ਤੇ ਉਪਭੋਗਤਾਵਾਂ ਨੂੰ ਅੱਪਡੇਟ ਦਿੱਤੇ ਜਾਣਗੇ।

BSNL ‘ਚ ਆਨਲਾਈਨ ਮੋਬਾਈਲ ਨੰਬਰ ਪੋਰਟ ਕਰਨ ਲਈ ਜਾਣੋ ਸਟੈੱਪਸ

BSNL ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।

ਫਿਰ ‘ਮੋਬਾਈਲ ਨੰਬਰ ਪੋਰਟੇਬਿਲਟੀ’ ਸੈਕਸ਼ਨ ‘ਤੇ ਜਾਓ।

ਆਪਣਾ ਮੌਜੂਦਾ ਮੋਬਾਈਲ ਨੰਬਰ ਤੇ ਜਨਰੇਟ ਕੀਤਾ ਗਿਆ ਪੋਰਟਿੰਗ ਕੋਡ (UPC) ਐਂਟਰ ਕਰੋ।

 

ਗੰਦੇ ਨਾਲੇ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਹੋਈ ਮੌ.ਤ || Punjab News
ਫਿਰ ਲੋੜੀਂਦੇ ਨਿੱਜੀ ਤੇ ਪਛਾਣ ਵੇਰਵੇ ਦਾਖਲ ਕਰੋ।

ਆਪਣੀ ਪਸੰਦੀਦਾ BSNL ਪਲਾਨ (ਪ੍ਰੀਪੇਡ ਜਾਂ ਪੋਸਟਪੇਡ) ਸਿਲੈਕਟ ਕਰੋ।

 

ਫਿਰ ਫਾਰਮ ਜਮ੍ਹਾਂ ਕਰੋ ਤੇ BSNL ਤੋਂ ਪੁਸ਼ਟੀ ਹੋਣ ਦੀ ਉਡੀਕ ਕਰੋ।

ਪੋਰਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ BSNL ਸਿਮ ਕਾਰਡ ਆਪਣੇ ਮੋਬਾਈਲ ‘ਚ ਪਾਓ।
ਆਫਲਾਈਨ ਵਿਧੀ ਵੀ ਜਾਣ ਲਓ

ਗਾਹਕ ਵੈਧ ਪਛਾਣ ਸਬੂਤ ਤੇ ਯੂਨੀਕ ਪੋਰਟਿੰਗ ਕੋਡ (UPC) ਨਾਲ ਕਿਸੇ ਵੀ BSNL ਸਟੋਰ ‘ਤੇ ਜਾ ਸਕਦੇ ਹਨ। ਸਟੋਰ ‘ਤੇ ਉਨ੍ਹਾਂ ਨੂੰ ਪੋਰਟਿੰਗ ਫਾਰਮ ਭਰਨਾ ਹੋਵੇਗਾ, ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਨੇ ਹੋਣਗੇ ਤੇ ਇਕ ਪਲੈਨ ਸਿਲੈਕਟ ਕਰਨਾ ਹੋਵੇਗਾ। ਫਾਰਮ ਜਮ੍ਹਾਂ ਕਰਨ ਤੋਂ ਬਾਅਦ ਪੋਰਟਿੰਗ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।