Home Blog Page 1023

SGPC ਦਾ ਕਿਸਾਨਾਂ ਨੂੰ ਸਮਰਥਨ, ਦਫ਼ਤਰ ਤੇ ਅਦਾਰੇ 30 ਦਸੰਬਰ ਨੂੰ ਰਹਿਣਗੇ ਬੰਦ || Punjab News

0

SGPC ਦਾ ਕਿਸਾਨਾਂ ਨੂੰ ਸਮਰਥਨ, ਦਫ਼ਤਰ ਤੇ ਅਦਾਰੇ 30 ਦਸੰਬਰ ਨੂੰ ਰਹਿਣਗੇ ਬੰਦ

ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਦੇ ਸਮਰਥਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਅਦਾਰੇ ਬੰਦ ਰਹਿਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਇਹ ਫੈਸਲਾ ਕੀਤਾ ਹੈ।

ਜੱਗੂ ਭਗਵਾਨਪੁਰੀਆ ਗੈਂਗ ਦੇ 5 ਗੁਰਗੇ ਕੀਤੇ ਗ੍ਰਿਫਤਾਰ || Punjab News

ਇਸ ਤੋਂ ਪਹਿਲਾਂ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੀ 30 ਦਸੰਬਰ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵੀ 31 ਦਸੰਬਰ ’ਤੇ ਕਰ ਦਿੱਤੀ ਸੀ। ਐਡਵੋਕੇਟ ਧਾਮੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣਾ ਹਠੀ ਰਵੱਈਆ ਛੱਡ ਕੇ ਤਰਜੀਹੀ ਪੱਧਰ ਉੱਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮੰਨਣਾ ਚਾਹੀਦਾ ਹੈ।

ਜੱਗੂ ਭਗਵਾਨਪੁਰੀਆ ਗੈਂਗ ਦੇ 5 ਗੁਰਗੇ ਕੀਤੇ ਗ੍ਰਿਫਤਾਰ || Punjab News

0

ਜੱਗੂ ਭਗਵਾਨਪੁਰੀਆ ਗੈਂਗ ਦੇ 5 ਗੁਰਗੇ ਕੀਤੇ ਗ੍ਰਿਫਤਾਰ

ਤਰਨ ਤਾਰਨ ਪੁਲਿਸ ਨੇ ਜੱਗੂ ਭਗਵਾਨਪੁਰੀਆ ਤੇ ਅੰਮ੍ਰਿਤਪਾਲ ਬਾਠ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਕੋਲੋਂ 4 ਹਥਿਆਰ ਬਰਾਮਦ ਹੋਏ ਹਨ। ਇਹ ਪ੍ਰਗਟਾਵਾ DGP ਗੌਰਵ ਯਾਦਵ ਨੇ ਇਕ ਟਵੀਟ ਵਿਚ ਕੀਤਾ ਹੈ।

ਡੋਨਾਲਡ ਟਰੰਪ ਵਲੋਂ ਐਚ-1ਬੀ ਵੀਜ਼ਾ ਪ੍ਰੋਗਰਾਮ ਲਈ ਸਮਰਥਨ ਦੀ ਪੁਸ਼ਟੀ

ਉਹਨਾਂ ਦੱਸਿਆ ਕਿ ਫੜੇ ਹਥਿਆਰਾਂ ਵਿਚ ਇਕ ਗਲੋਕ 9 ਐਮ ਐਮ ਪਿਸਤੋਲ ਵੀ ਸ਼ਾਮਲ ਹੈ ਜੋ ਅਮਰੀਕਾ ਦੀ ਬਣੀ ਹੈ। ਮੁੱਢਲੀ ਪੁੱਛ ਗਿੱਛ ਤੋਂ ਸਾਹਮਣੇ ਆਇਆ ਹੈ ਕਿ ਉਹ ਆਪਣੇ ਵਿਰੋਧੀਆਂ ਨੂੰ ਮਾਰਨ ਦੀ ਯੋਜਨਾਬੰਦੀ ਕਰ ਰਹੇ ਸਨ। ਇਹ ਸ਼ੂਟਰ ਪਿਛਲੇ ਦਿਨਾਂ ਵਿਚ ਹੋਏ ਇਕ ਕਤਲ ਵਿਚ ਵੀ ਸ਼ਾਮਲ ਸਨ। ਪੁਲਿਸ ਅਗਲੇਰੀ ਜਾਂਚ ਕਰ ਰਹੀ ਹੈ।

ਡੋਨਾਲਡ ਟਰੰਪ ਵਲੋਂ ਐਚ-1ਬੀ ਵੀਜ਼ਾ ਪ੍ਰੋਗਰਾਮ ਲਈ ਸਮਰਥਨ ਦੀ ਪੁਸ਼ਟੀ

0

ਡੋਨਾਲਡ ਟਰੰਪ ਵਲੋਂ ਐਚ-1ਬੀ ਵੀਜ਼ਾ ਪ੍ਰੋਗਰਾਮ ਲਈ ਸਮਰਥਨ ਦੀ ਪੁਸ਼ਟੀ

ਵਾਸ਼ਿੰਗਟਨ ਡੀ.ਸੀ., 29 ਦਸੰਬਰ – ਆਪਣੇ ਪੁਰਾਣੇ ਰੁਖ ਤੋਂ ਇਕ ਵੱਡੀ ਤਬਦੀਲੀ ਵਿਚ, ਅਮਰੀਕਾ ਦੇ ਨਵਨਿਯੁਕਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਪ੍ਰੋਗਰਾਮ ਲਈ ਆਪਣਾ ਸਮਰਥਨ ਜ਼ਾਹਰ ਕੀਤਾ ਹੈ ਅਤੇ ਇਸ ਨੂੰ ਅਕਸਰ ਆਪਣੀਆਂ ਜਾਇਦਾਦਾਂ ਲਈ ਵਰਤਣ ਦੀ ਗੱਲ ਸਵੀਕਾਰ ਕੀਤੀ ਹੈ, ਇਸ ਨੂੰ ਇਕ “ਮਹਾਨ ਪ੍ਰੋਗਰਾਮ” ਕਹਿੰਦੇ ਹੋਏ, ਟਰੰਪ ਨੇ ਕਿਹਾ ਕਿ ਉਹ “ਹਮੇਸ਼ਾ” ਇਸਦੇ ਹੱਕ ਵਿਚ ਰਹੇ ਹਨ।

Bollywood ਦਾ ਇਹ ਅਦਾਕਾਰ 10 ਮਿੰਟਾਂ ਦੇ ਚਾਰਜ ਕਰਦਾ ਹੈ 10 ਕਰੋੜ ਰੁਪਏ || Entertainment News

H-1B ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ। ਇਹ ਆਮ ਤੌਰ ‘ਤੇ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਅਮਰੀਕਾ ਵਿੱਚ ਕੰਮ ਕਰਨ ਜਾਂਦੇ ਹਨ। ਦੂਜੇ ਸ਼ਬਦਾਂ ਵਿਚ ਐਚ-1ਬੀ ਵੀਜ਼ਾ ਅਜਿਹੇ ਹੁਨਰਮੰਦ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਕੰਮ ਦੀ ਅਮਰੀਕੀ ਕੰਪਨੀਆਂ ਨੂੰ ਲੋੜ ਹੁੰਦੀ ਹੈ। ਇਸ ਤੋਂ ਬਾਅਦ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ।

Bollywood ਦਾ ਇਹ ਅਦਾਕਾਰ 10 ਮਿੰਟਾਂ ਦੇ ਚਾਰਜ ਕਰਦਾ ਹੈ 10 ਕਰੋੜ ਰੁਪਏ || Entertainment News

0
This Bollywood actor charges 10 crore rupees for 10 minutes

Bollywood ਦਾ ਇਹ ਅਦਾਕਾਰ 10 ਮਿੰਟਾਂ ਦੇ ਚਾਰਜ ਕਰਦਾ ਹੈ 10 ਕਰੋੜ ਰੁਪਏ

Bollywood ਵਿੱਚ ਕਈ ਅਜਿਹੇ ਕਲਾਕਾਰ ਹਨ ਜੋ ਆਪਣੇ ਇੱਕ ਪ੍ਰੋਜੈਕਟ ਜਾਂ ਇੱਕ ਫ਼ਿਲਮ ਲਈ ਕਰੋੜਾਂ ਦੇ ਵਿੱਚ ਪੈਸੇ ਲੈਂਦੇ ਹਨ | ਪਰ ਇਸੇ ਦੇ ਵਿੱਚ ਕੁਝ ਅਜਿਹੇ ਵੀ ਹਨ ਜੋ ਬਸ ਕੁਝ ਮਿੰਟਾਂ ਵਿੱਚ ਹੀ ਕਰੋੜਾਂ ਰੁਪਏ ਇਕੱਠੇ ਕਰ ਲੈਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕਲਾਕਾਰ ਬਾਰੇ ਦੱਸਣ ਜਾ ਰਹੇ ਹਾਂ ਜੋ ਕੁਝ ਮਿੰਟਾਂ ਦੇ ਸੀਨ ਲਈ ਕਰੋੜਾਂ ਰੁਪਏ ਚਾਰਜ ਕਰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕੌਣ ਹੈ ਜੋ ਇੰਨੀ ਕਮਾਈ ਕਰਦਾ ਹੈ । ਦਰਅਸਲ ਅਸੀਂ ਜਿਸ ਸ਼ਖਸ ਦੀ ਗੱਲ ਕਰ ਰਹੇ ਹਾਂ ਉਹ ਕੋਈ ਹੋਰ ਨਹੀਂ ਸਗੋਂ ਸਲਮਾਨ ਖਾਨ ਹਨ।

27 ਦਸੰਬਰ ਨੂੰ ਬਾਲੀਵੁੱਡ ਦੇ ਭਾਈਜਾਨ ਨੇ ਆਪਣਾ ਜਨਮਦਿਨ ਮਨਾਇਆ। ਹੁਣ ਜੇਕਰ ਸਲਮਾਨ ਖਾਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ‘ਚ ਇਕ ਤੋਂ ਵਧ ਕੇ ਇਕ ਫਿਲਮਾਂ ਦਿੱਤੀਆਂ ਹਨ ਅਤੇ ਖੂਬ ਕਮਾਈ ਕੀਤੀ ਹੈ। ਹਰ ਕੋਈ ਇਸ ਗੱਲ ਤੋਂ ਵੀ ਵਾਕਿਫ ਹੈ ਕਿ ਸਲਮਾਨ ਖਾਨ ਆਲੀਸ਼ਾਨ ਜ਼ਿੰਦਗੀ ਜਿਊਣਾ ਪਸੰਦ ਕਰਦੇ ਹਨ ਪਰ ਫਿਰ ਵੀ ਉਹ ਜ਼ਮੀਨ ਨਾਲ ਜੁੜੇ ਹੋਏ ਹਨ।

ਕੁਝ ਮਿੰਟਾਂ ਦਾ ਵਿਗਿਆਪਨ ਕਰਨ ਲਈ 10 ਕਰੋੜ ਰੁਪਏ ਫੀਸ

ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਕੁਝ ਮਿੰਟਾਂ ਦਾ ਵਿਗਿਆਪਨ ਕਰਨ ਲਈ 10 ਕਰੋੜ ਰੁਪਏ ਫੀਸ ਲੈਂਦੇ ਹਨ। ਹੁਣ ਸਲਮਾਨ ਖਾਨ ਇੰਨੇ ਵੱਡੇ ਸੁਪਰਸਟਾਰ ਹਨ, ਤਾਂ ਜ਼ਾਹਿਰ ਹੈ ਕਿ ਉਨ੍ਹਾਂ ਦੀ ਫੀਸ ਵੀ ਇੰਨੀ ਵੱਡੀ ਹੋਵੇਗੀ, ਪਰ ਇਸ ਬਾਰੇ ਅਧਿਕਾਰਤ ਤੌਰ ‘ਤੇ ਕੋਈ ਜਾਣਕਾਰੀ ਨਹੀਂ ਹੈ। ਸਲਮਾਨ ਖਾਨ ਕੋਲ ਕਰੋੜਾਂ ਦੀ ਦੌਲਤ ਹੈ ਅਤੇ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 2900 ਕਰੋੜ ਰੁਪਏ ਹੈ।

ਸਿਰਫ ਫਿਲਮਾਂ ਰਾਹੀਂ ਹੀ ਨਹੀਂ ਬਲਕਿ ਸਲਮਾਨ ਖਾਨ ਕੋਲ ਕਮਾਈ ਦੇ ਹੋਰ ਵੀ ਕਈ ਸਰੋਤ ਹਨ। ਇੰਨਾ ਹੀ ਨਹੀਂ ਜੇਕਰ ਸਲਮਾਨ ਦੀਆਂ ਫਿਲਮਾਂ ਦੀ ਫੀਸ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਸਲਮਾਨ ਖਾਨ ਇੱਕ ਫਿਲਮ ਲਈ ਮੋਟੀ ਰਕਮ ਲੈਂਦੇ ਹਨ, ਜਿਸ ਵਿੱਚ ਉਨ੍ਹਾਂ ਦੀ ਫੀਸ 100 ਤੋਂ 120 ਕਰੋੜ ਰੁਪਏ ਤੱਕ ਹੁੰਦੀ ਹੈ। ਇੰਨਾ ਹੀ ਨਹੀਂ ਫਿਲਮ ਦੇ ਮੁਨਾਫੇ ‘ਚ 50 ਤੋਂ 70 ਫੀਸਦੀ ਹਿੱਸਾ ਅਦਾਕਾਰ ਦਾ ਵੀ ਹੁੰਦਾ ਹੈ।

ਪਨਵੇਲ ‘ਚ 100 ਕਰੋੜ ਰੁਪਏ ਦਾ ਫਾਰਮ ਹਾਊਸ

ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਦੀ ਭਾਰਤ ਵਿੱਚ ਹੀ ਨਹੀਂ ਬਲਕਿ ਭਾਰਤ ਤੋਂ ਬਾਹਰ ਵੀ ਜਾਇਦਾਦ ਹੈ। ਮੁੰਬਈ ਤੋਂ ਇਲਾਵਾ ਸਲਮਾਨ ਖਾਨ ਦਾ ਦੁਬਈ ‘ਚ ਵੀ ਬੰਗਲਾ ਹੈ। ਸਲਮਾਨ ਖਾਨ ਦਾ ਪਨਵੇਲ ‘ਚ 100 ਕਰੋੜ ਰੁਪਏ ਦਾ ਫਾਰਮ ਹਾਊਸ ਵੀ ਹੈ। ਉਥੇ ਹੀ ਜੇਕਰ ਭਾਈਜਾਨ ਦੀ ਕਾਰ ਕਲੈਕਸ਼ਨ ਦੀ ਗੱਲ ਕਰੀਏ ਤਾਂ ਸਲਮਾਨ ਕੋਲ ਇਕ ਤੋਂ ਵਧ ਕੇ ਇਕ ਲਗਜ਼ਰੀ ਕਾਰਾਂ ਹਨ। ਸਲਮਾਨ ਦੀ ਕਾਰ ਕਲੈਕਸ਼ਨ ਵਿੱਚ ਬੁਲੇਟਪਰੂਫ ਨਿਸਾਨ ਪੈਟਰੋਲ ਏਯੂਵੀ, ਲੈਕਸਸ ਐਲਐਕਸ, ਰੇਂਜ ਰੋਵਰ ਐਸਵੀ ਐਲਡਬਲਯੂਬੀ 3.0, ਬੀਐਮਡਬਲਯੂ ਐਕਸ6, ਟੋਇਟਾ ਲੈਂਡ ਕਰੂਜ਼ਰ ਐਲਸੀ200 ਐਸਯੂਵੀ ਸਮੇਤ ਕਈ ਵਾਹਨ ਸ਼ਾਮਲ ਹਨ।

 

 

 

 

 

 

 

 

 

 

Supreme Court ਦੇ ਫ਼ੈਸਲੇ ’ਤੇ ਬੋਲੇ ਕਿਸਾਨ ਆਗੂ ਡੱਲੇਵਾਲ, ਕਹੀ ਇਹ ਗੱਲ || Farmers Protest 2.0 || Punjab Update

0
Speaking on the Supreme Court's decision, farmer leader Dallewal said this

Supreme Court ਦੇ ਫ਼ੈਸਲੇ ’ਤੇ ਬੋਲੇ ਕਿਸਾਨ ਆਗੂ ਡੱਲੇਵਾਲ, ਕਹੀ ਇਹ ਗੱਲ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ’ਤੇ ਬੈਠਿਆਂ ਅੱਜ 33 ਦਿਨ ਹੋ ਗਏ ਹਨ | ਇਸੇ ਦੇ ਚੱਲਦਿਆਂ ਇਸ ’ਤੇ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਜਿਸ ਤੋਂ ਬਾਅਦ ਕਿਸਾਨ ਆਗੂ ਡੱਲੇਵਾਲ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ | ਦਰਅਸਲ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਲਾਈਵ ਹੋ ਕੇ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦਾ ਕਿਸਾਨ ਅੰਦੋਲਨ ਨੂੰ ਲੈ ਕੇ ਫ਼ੈਸਲਾ ਆਇਆ ਹੈ। ਮੈਨੂੰ ਬੇਹੱਦ ਖ਼ੁਸ਼ੀ ਹੋਈ ਕਿ ਸੁਪਰੀਮ ਕੋਰਟ ਮੇਰੀ ਸਿਹਤ ਨੂੰ ਲੈ ਕੇ ਚਿੰਤਤ ਹੈ।

ਕੇਂਦਰ ਸਰਕਾਰ ਨੂੰ ਕਿਸਾਨ ਅੰਦੋਲਨ ਵਿਚ ਦਖ਼ਲ ਦੇਣ ਲਈ ਕਹੋ

ਮੈਨੂੰ ਇਹ ਉਮੀਦ ਸੀ ਕਿ ਜੋ ਸਾਡੇ ਵੱਲੋਂ ਸੁਪਰੀਮ ਕੋਰਟ ਨੂੰ ਪੱਤਰ ਲਿਖਿਆ ਗਿਆ ਹੈ ਉਸ ’ਤੇ ਸ਼ਾਇਦ ਕੋਈ ਵਿਚਾਰ ਹੋਇਆ ਹੋਵੇਗਾ ਅਤੇ ਕੇਂਦਰ ਸਰਕਾਰ ਨੂੰ ਕੋਈ ਆਦੇਸ਼ ਜਾਰੀ ਕੀਤਾ ਜਾਵੇਗਾ। ਪਰ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਸਾਨਾਂ ’ਤੇ ਹੋਰ ਸਖ਼ਤੀ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹੋਇਆ ਕਿ ਇਕ ਪਾਸੇ ਤਾਂ ਸੁਪਰੀਮ ਕੋਰਟ ਮੇਰੀ ਸਿਹਤ ਨੂੰ ਲੈ ਕੇ ਚਿੰਤਤ ਹੈ ਤੇ ਦੂਜੇ ਪਾਸੇ ਸਾਡੇ ’ਤੇ ਸਖ਼ਤੀ ਕਰਨ ਦੇ ਆਦੇਸ਼ ਦੇ ਰਹੀ। ਅਜਿਹੀ ਹਮਦਰਦੀ ਮੈਂ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖੀ ਹੈ ਅਤੇ ਮੈਨੂੰ ਹੋਰ ਹੈਰਾਨੀ ਹੋਈ ਜਦੋਂ ਅੱਜ ਕੋਰਟ ਵਿਚ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਤੁਸੀਂ ਕੇਂਦਰ ਸਰਕਾਰ ਨੂੰ ਇਸ ਕਿਸਾਨ ਅੰਦੋਲਨ ਵਿਚ ਦਖ਼ਲ ਦੇਣ ਲਈ ਕਹੋ ਤਾਂ ਜੋ ਮਾਮਲੇ ਦਾ ਹੱਲ ਨਿਕਲ ਸਕੇ।

ਜਿਸ ਤਰ੍ਹਾਂ ਸਰਕਾਰਾਂ ਪ੍ਰਤੀਕਿਰਿਆ ਦਿੰਦੀਆਂ ਹਨ ਉਸੇ ਤਰ੍ਹਾਂ ਸੁਪਰੀਮ ਕੋਰਟ ਕਰ ਰਹੀ ਹੈ, ਜਦੋਂਕਿ ਸੁਪਰੀਮ ਕੋਰਟ ਇਕ ਅਜਿਹੀ ਜਗ੍ਹਾ ਹੈ ਜਿੱਥੇ ਸਭ ਨੂੰ ਇਨਸਾਫ਼ ਦੀ ਆਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਸਾਡੇ ’ਤੇ ਸਖ਼ਤ ਬਿਆਨ ਆਇਆ ਹੈ, ਉਸ ਤੋਂ ਲਗਦਾ ਹੈ ਕਿ ਕੋਰਟ ਵੀ ਇਹ ਚਾਹੁੰਦੀ ਹੈ ਕਿ ਸਰਕਾਰ ਕਿਸਾਨਾਂ ’ਤੇ ਸਖ਼ਤੀ ਕਰੇ। ਇਹ ਕਿਸਾਨਾਂ ਨਾਲ ਕਿਹੋ ਜਿਹੀ ਹਮਦਰਦੀ ਹੈ।

ਕੇਂਦਰ ਦੇ ਵਾਅਦਿਆਂ ਨੂੰ ਲੈ ਕੇ ਲੜ ਰਹੇ ਹਾਂ ਇਹ ਲੜਾਈ

ਦੂਜੀ ਗੱਲ ਮੈਂ ਸਪਸ਼ਟ ਕਰਦਾ ਹਾਂ ਕਿ ਜੋ ਇਹ ਮਰਨ ਵਰਤ ਚੱਲ ਰਿਹਾ ਹੈ, ਇਹ ਸਾਡੀਆਂ ਕੇਂਦਰ ਸਰਕਾਰ ਤੋਂ ਮੰਗਾਂ ਬਾਰੇ ਹੈ। ਬਲਕਿ ਇਹ ਮੰਗਾਂ ਵੀ ਨਹੀਂ ਹਨ ਇਹ ਕੇਂਦਰ ਸਰਕਾਰ ਦੇ ਸਾਡੇ ਨਾਲ ਕੀਤੇ ਗਏ ਵਾਅਦਿਆਂ ਸਬੰਧੀ ਹੈ। ਅਸੀਂ ਉਨ੍ਹਾਂ ਦੇ ਵਾਅਦਿਆਂ ਨੂੰ ਲੈ ਕੇ ਇਹ ਲੜਾਈ ਲੜ ਰਹੇ ਹਾਂ ਅਤੇ ਸ਼ਾਂਤੀ ਨਾਲ ਬੈਠੇ ਹਾਂ। ਹੁਣ ਤਾਂ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਨੇ ਵੀ ਰਿਪੋਰਟ ਦੇ ਦਿੱਤੀ ਹੈ ਕਿ ਕਿਸਾਨਾਂ ਨੂੰ ਐੱਮਐੱਸਪੀ ਦੇਣ ਦੀ ਲੋੜ ਹੈ।

ਸੋ ਮੇਰੀ ਸੁਪਰੀਮ ਕੋਰਟ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ’ਤੇ ਸਖ਼ਤੀ ਕਰਨ ਦੀ ਬਜਾਏ ਕੇਂਦਰ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣ ਦਾ ਆਦੇਸ਼ ਦਿੱਤਾ ਜਾਵੇ। ਦੇਸ਼ ਦੇ ਲੋਕਾਂ ਲਈ ਵਿਸ਼ਵਾਸ ਦੀ ਇੱਕੋ ਜਗ੍ਹਾ ਹੈ ਸੁਪਰੀਮ ਕੋਰਟ। ਕਿਤੇ ਇਹ ਨਾ ਹੋਵੇ ਕਿ ਲੋਕਾਂ ਦਾ ਇਥੋਂ ਵੀ ਵਿਸ਼ਵਾਸ ਟੁੱਟ ਜਾਵੇ। ਪਤਾ ਨਹੀਂ ਸੁਪਰੀਮ ਕੋਰਟ ਨੂੰ ਇਹ ਜਾਣਕਾਰੀ ਕਿਸ ਨੇ ਦੇ ਦਿੱਤੀ ਕਿ ਲੋਕਾਂ ਨੇ ਮੈਨੂੰ ਆਪਣੇ ਕਬਜ਼ੇ ’ਚ ਕਰ ਰੱਖਿਆ ਹੈ। ਮੈਂ ਆਪਣੀ ਜਿੰਮੇਵਾਰੀ ਸਮਝ ਕੇ ਮਰਨ ਵਰਤ ’ਤੇ ਬੈਠਾ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜਿਹਾ ਭਰਮ ਨਾ ਫੈਲਾਇਆ ਜਾਵੇ ਕਿ ਮੈਂ ਕਿਸੇ ਦੇ ਦਬਾਅ ਹੇਠ ਬੈਠਾ ਹਾਂ।

 

 

 

 

 

 

 

 

 

 

 

 

 

 

 

 

 

 

 

ਸੁਖਬੀਰ ਬਾਦਲ ਨਾਲ ਜੁੜੀ ਹੋਈ ਵੱਡੀ ਖ਼ਬਰ, ਨਵੇਂ ਸਾਲ ’ਚ ਮਨਜ਼ੂਰ ਹੋ ਸਕਦਾ ਹੈ ਅਸਤੀਫ਼ਾ || Punjab Update

0
Big news related to Sukhbir Badal, resignation may be approved in the new year

ਸੁਖਬੀਰ ਬਾਦਲ ਨਾਲ ਜੁੜੀ ਹੋਈ ਵੱਡੀ ਖ਼ਬਰ, ਨਵੇਂ ਸਾਲ ’ਚ ਮਨਜ਼ੂਰ ਹੋ ਸਕਦਾ ਹੈ ਅਸਤੀਫ਼ਾ

ਸੁਖਬੀਰ ਬਾਦਲ ਨਾਲ ਜੁੜੀ ਹੋਈ ਵੱਡੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ SGPC ਦੀ ਵਰਕਿੰਗ ਕਮੇਟੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਨਵੇਂ ਵਰ੍ਹੇ ਯਾਨੀ ਜਨਵਰੀ ਦੇ ਪਹਿਲੇ ਹਫ਼ਤੇ ਮਨਜ਼ੂਰ ਕਰ ਸਕਦੀ ਹੈ। ਇਸ ਦੇ ਨਾਲ ਹੀ ਨਵੇਂ ਸਾਲ ਹੀ ਪਾਰਟੀ ਜ਼ੋਰਦਾਰ ਢੰਗ ਨਾਲ ਭਰਤੀ ਮੁਹਿੰਮ ਵੀ ਸ਼ੁਰੂ ਕਰ ਦੇਵੇਗੀ। ਬੀਤੇ ਕੱਲ੍ਹ ਸੈਕਟਰ 9 ਸਥਿਤ ਸੁਖਬੀਰ ਬਾਦਲ ਨੇ ਆਪਣੀ ਰਿਹਾਇਸ਼ ’ਤੇ ਕੋਰ ਕਮੇਟੀ, ਵਰਕਿੰਗ ਕਮੇਟੀ, ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਹਨ। ਵਰਕਿੰਗ ਕਮੇਟੀ ਨੇ ਇਹ ਫ਼ੈਸਲਾ ਹੇਠਲੇ ਪੱਧਰ ’ਤੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਹੀ ਲਿਆ ਹੈ |

ਸੂਤਰਾਂ ਅਨੁਸਾਰ ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਜ਼ਮੀਨੀ ਪੱਧਰ ’ਤੇ ਸਥਿਤੀ ਅਤੇ ਮੌਜੂਦਾ ਸਿਆਸੀ ਹਾਲਾਤ ਬਾਰੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਉਨ੍ਹਾਂ ਦੀ ਰਾਏ ਪੁੱਛੀ। ਜ਼ਿਆਦਾਤਰ ਆਗੂਆਂ ਨੇ ਸੁਖਬੀਰ ਨੂੰ ਉਨ੍ਹਾਂ ਨਾਲ ਚੱਲਣ ਦਾ ਭਰੋਸਾ ਦਿੱਤਾ ਹੈ।

ਸੁਖਬੀਰ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਲੰਬੀ ਵਿਚਾਰ ਚਰਚਾ

ਦੱਸ ਦਈਏ ਕਿ ਸੁਖਬੀਰ ਬਾਦਲ ਪਹਿਲਾਂ ਹੀ ਆਪਣਾ ਅਸਤੀਫ਼ਾ ਦੇ ਚੁੱਕੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੋ ਦਸੰਬਰ ਨੂੰ ਸੁਣਾਏ ਫ਼ੈਸਲੇ ਵਿਚ ਵਰਕਿੰਗ ਕਮੇਟੀ ਨੂੰ ਅਸਤੀਫ਼ਾ ਪ੍ਰਵਾਨ ਕਰ ਕੇ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੂੰ ਸੂਚਿਤ ਕਰਨ ਦੇ ਹੁਕਮ ਦਿੱਤੇ ਸਨ ਪਰ ਅਕਾਲੀ ਆਗੂਆਂ ਨੇ ਧਾਰਮਿਕ ਸੇਵਾ ਦਾ ਹਵਾਲਾ ਦਿੰਦੇ ਹੋਏ ਵਰਕਿੰਗ ਕਮੇਟੀ ਦੀ ਮੀਟਿੰਗ ਕਰਨ ਲਈ ਸਮਾਂ ਹੋਰ ਮੰਗ ਲਿਆ ਸੀ। ਮੀਟਿੰਗ ਵਿਚ ਸੁਖਬੀਰ ਬਾਦਲ ਦੇ ਅਸਤੀਫ਼ੇ ਨੂੰ ਲੈ ਕੇ ਵੀ ਲੰਬੀ ਵਿਚਾਰ ਚਰਚਾ ਹੋਈ ਹੈ। ਦੱਸਿਆ ਜਾਂਦਾ ਹੈ ਕਿ ਮੀਟਿੰਗ ਦੌਰਾਨ ਅਕਾਲੀ ਆਗੂਆਂ ਨੂੰ ਸਪੱਸ਼ਟ ਇਸ਼ਾਰਾ ਕਰ ਦਿੱਤਾ ਗਿਆ ਹੈ ਕਿ ਜ਼ੋਰਦਾਰ ਢੰਗ ਨਾਲ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਜਾਵੇ ਪਰ ਉਨ੍ਹਾਂ ਵਰਕਰਾਂ, ਵਿਅਕਤੀਆਂ ਨੂੰ ਮੈਂਬਰ ਤੇ ਡੇਲੀਗੇਟ ਬਣਾਇਆ ਜਾਵੇ, ਜਿਹੜੇ ਹੇਠਲੇ ਪੱਧਰ ’ਤੇ ਪੂਰੇ ਭਰੋਸੇਮੰਦ ਤੇ ਪਾਰਟੀ ਲੀਡਰਸ਼ਿਪ ਨਾਲ ਚੱਲਣ ਵਾਲਾ ਵਫ਼ਾਦਾਰ ਹੋਣ।

ਜਨਵਰੀ ਦੇ ਪਹਿਲੇ ਹਫ਼ਤੇ ਮਨਜ਼ੂਰ ਕੀਤਾ ਜਾਵੇਗਾ ਅਸਤੀਫ਼ਾ

ਵਰਕਿੰਗ ਕਮੇਟੀ ਨੇ ਫ਼ੈਸਲਾ ਕੀਤਾ ਕਿ ਸੁਖਬੀਰ ਬਾਦਲ ਦਾ ਅਸਤੀਫ਼ਾ ਜਨਵਰੀ ਦੇ ਪਹਿਲੇ ਹਫ਼ਤੇ ਮਨਜ਼ੂਰ ਕੀਤਾ ਜਾਵੇਗਾ। ਅਜਿਹਾ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਅਸਤੀਫ਼ਾ ਪ੍ਰਵਾਨ ਕਰਨ ਦੇ ਹੁਕਮ ਦਿੱਤੇ ਹੋਏ ਹਨ। ਜੇਕਰ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਲੋਕਾਂ ਤੇ ਪੰਥਕ ਹਲਕਿਆਂ ਵਿਚ ਇਹ ਸੁਨੇਹਾ ਜਾਵੇਗਾ ਕਿ ਅਕਾਲੀ ਲੀਡਰਸ਼ਿਪ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਨੂੰ ਮੰਨ ਨਹੀਂ ਰਹੀ। ਦੂਜੇ ਪਾਸੇ ਅਕਾਲੀ ਹਲਕਿਆਂ ਵਿਚ ਇਹ ਵੀ ਚਰਚਾ ਹੈ ਕਿ ਸੁਖਬੀਰ ਬਾਦਲ ਦੀ ਬਤੌਰ ਪ੍ਰਧਾਨ ਮਿਆਦ ਵੀ 14 ਦਸੰਬਰ ਨੂੰ ਖ਼ਤਮ ਹੋ ਚੁੱਕੀ ਹੈ।

 

 

 

 

 

 

 

 

 

 

 

 

 

 

ਪਾਕਿਸਤਾਨ-ਅਫ਼ਗਾਨਿਸਤਾਨ ‘ਚ ਹੋ ਰਹੀ ਭਿਆਨਕ ਲੜਾਈ, ਤਾਲਿਬਾਨ ਨੇ ਭੇਜੇ 15 ਹਜ਼ਾਰ ਲੜਾਕੇ || Pakistan News || International News

0
Terrible war going on in Pakistan-Afghanistan, Taliban sent 15 thousand fighters

ਪਾਕਿਸਤਾਨ-ਅਫ਼ਗਾਨਿਸਤਾਨ ‘ਚ ਹੋ ਰਹੀ ਭਿਆਨਕ ਲੜਾਈ, ਤਾਲਿਬਾਨ ਨੇ ਭੇਜੇ 15 ਹਜ਼ਾਰ ਲੜਾਕੇ

ਪਾਕਿਸਤਾਨ-ਅਫ਼ਗਾਨਿਸਤਾਨ ‘ਚ ਭਿਆਨਕ ਲੜਾਈ ਹੋ ਰਹੀ ਹੈ | ਜਿੱਥੇ ਕਿ ਪਾਕਿਸਤਾਨੀ ਫ਼ੌਜੀ ਜਹਾਜ਼ਾਂ ਨੇ ਅਫ਼ਗਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ ‘ਤੇ ਬੰਬਾਰੀ ਕੀਤੀ ਸੀ ਜਿਸ ਤੋਂ ਬਾਅਦ ਕਾਬੁਲ ਨੇ ਇਸ ‘ਤੇ ਜਵਾਬੀ ਕਾਰਵਾਈ ਕੀਤੀ ਹੈ। ਦੋਹਾਂ ਦੇਸ਼ਾਂ ਦੀ ਸਰਹੱਦ ‘ਤੇ ਅਫ਼ਗਾਨ ਅਤੇ ਪਾਕਿਸਤਾਨੀ ਫ਼ੌਜੀਆਂ ਵਿਚਾਲੇ ਭਿਆਨਕ ਸੰਘਰਸ਼ ਹੋਇਆ, ਜਿਸ ‘ਚ 19 ਪਾਕਿਸਤਾਨੀ ਫ਼ੌਜੀ ਅਤੇ ਤਿੰਨ ਅਫ਼ਗਾਨੀ ਨਾਗਰਿਕ ਮਾਰੇ ਗਏ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪੂਰਬੀ ਅਫ਼ਗਾਨਿਸਤਾਨ ਦੇ ਖੋਸਤ ਅਤੇ ਪਕਤਿਕਾ ਸੂਬਿਆਂ ‘ਚ ਭਿਆਨਕ ਲੜਾਈ ਚੱਲ ਰਹੀ ਹੈ।

ਕਈ ਪਾਕਿਸਤਾਨੀ ਫ਼ੌਜੀ ਚੌਕੀਆਂ ਨੂੰ ਲਗਾ ਦਿੱਤੀ ਅੱਗ

ਇੱਕ ਮੀਡੀਆ ਮੁਤਾਬਕ ਅਫ਼ਗਾਨ ਬਲਾਂ ਨੇ ਖੋਸਤ ਸੂਬੇ ਦੇ ਅਲੀ ਸ਼ਿਰ ਜ਼ਿਲੇ ‘ਚ ਕਈ ਪਾਕਿਸਤਾਨੀ ਫ਼ੌਜੀ ਚੌਕੀਆਂ ਨੂੰ ਅੱਗ ਲਗਾ ਦਿੱਤੀ ਅਤੇ ਪਕਤਿਕਾ ਸੂਬੇ ਦੇ ਡੰਡ-ਏ-ਪਾਟਨ ਜ਼ਿਲੇ ‘ਚ ਦੋ ਪਾਕਿਸਤਾਨੀ ਚੌਕੀਆਂ ‘ਤੇ ਕਬਜ਼ਾ ਕਰ ਲਿਆ। ਇਸ ਦੇ ਨਾਲ ਹੀ ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਮਾਰੂ ਹਵਾਈ ਹਮਲਿਆਂ ਦਾ ਬਦਲਾ ਲੈਣ ਲਈ ਉਸਦੇ ਫ਼ੌਜੀ ਬਲਾਂ ਨੇ ਪਾਕਿਸਤਾਨ ਦੇ ਅੰਦਰ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨ ਨੇ ਪਿਛਲੇ ਮੰਗਲਵਾਰ ਨੂੰ ਪਕਤਿਕਾ ਸੂਬੇ ਦੇ ਸੱਤ ਪਿੰਡਾਂ ‘ਤੇ ਹਵਾਈ ਹਮਲੇ ਕੀਤੇ ਸਨ।

ਘੱਟ ਤੋਂ ਘੱਟ 46 ਲੋਕ ਮਾਰੇ ਗਏ

ਉਸ ਨੇ ਕਥਿਤ ਤੌਰ ‘ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਅੱਤਵਾਦੀ ਕੈਂਪ ਨੂੰ ਤਬਾਹ ਕਰਨ ਅਤੇ ਬਾਗੀਆਂ ਨੂੰ ਮਾਰਨ ਲਈ ਇਹ ਕਾਰਵਾਈ ਸ਼ੁਰੂ ਕੀਤੀ ਸੀ। ਇਸ ਹਮਲੇ ਵਿਚ ਘੱਟ ਤੋਂ ਘੱਟ 46 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ। ਅਫ਼ਗਾਨ ਤਾਲਿਬਾਨ ਨੇ ਪਾਕਿਸਤਾਨ ਦੇ ਹਮਲੇ ਨੂੰ ਵਹਿਸ਼ੀ ਕਾਰਾ ਦੱਸਦਿਆਂ ਕਿਹਾ ਸੀ ਕਿ ਉਹ ਬਦਲਾ ਲਵੇਗਾ। ਅਫ਼ਗਾਨਿਸਤਾਨ ਨੇ ਪਾਕਿਸਤਾਨ ਖ਼ਿਲਾਫ਼ ਜਵਾਬੀ ਕਾਰਵਾਈ ਲਈ 15 ਹਜ਼ਾਰ ਲੜਾਕੇ ਭੇਜੇ ਹਨ।

ਉੱਥੇ ਹੀ ਸ਼ਨੀਵਾਰ ਨੂੰ, ਅਫ਼ਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਟਵਿੱਟਰ ‘ਤੇ ਪੋਸਟ ਕੀਤਾ ਕਿ ਉਸ ਦੀਆਂ ਫ਼ੌਜਾਂ ਨੇ ਪਾਕਿਸਤਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜੋ ਖ਼ਤਰਨਾਕ ਤੱਤਾਂ ਅਤੇ ਉਨ੍ਹਾਂ ਦੇ ਸਮਰਥਕਾਂ ਲਈ ਛੁਪਣਗਾਹ ਵਜੋਂ ਕੰਮ ਕਰਦੇ ਸਨ। ਅਫ਼ਗਾਨਿਸਤਾਨ ਵਿੱਚ ਹਮਲੇ ਇਹਨਾਂ ਟਿਕਾਣਿਆਂ ਤੋਂ ਸੰਗਠਿਤ ਅਤੇ ਤਾਲਮੇਲ ਕੀਤੇ ਗਏ ਸਨ।

ਮੰਤਰਾਲੇ ਦੇ ਬੁਲਾਰੇ ਇਨਾਇਤੁੱਲਾ ਖਵਾਰਜਾਮੀ ਨੇ ਹਮਲਿਆਂ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ। ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਖੋਸਤ ਸੂਬੇ ਵਿੱਚ ਲੋਕਾਂ ਨੇ ਅਫ਼ਗਾਨਿਸਤਾਨ ਦੇ ਜਵਾਬੀ ਕਾਰਵਾਈ ਦਾ ਜਸ਼ਨ ਮਨਾਇਆ। ਹਜ਼ਾਰਾਂ ਲੋਕ ਜਸ਼ਨ ਮਨਾਉਣ ਅਤੇ ਅਫ਼ਗਾਨ ਫ਼ੌਜ ਲਈ ਸਮਰਥਨ ਪ੍ਰਗਟਾਉਣ ਲਈ ਘਰਾਂ ਤੋਂ ਬਾਹਰ ਆਏ।

24 ਘੰਟਿਆਂ ਦੌਰਾਨ ਦੋ ਧਮਾਕਿਆਂ ਨਾਲ ਹਿਲਾ ਕੇ ਰੱਖ ਦਿੱਤਾ

ਇਸ ਦੌਰਾਨ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਪਿਛਲੇ 24 ਘੰਟਿਆਂ ਦੌਰਾਨ ਦੋ ਧਮਾਕਿਆਂ ਨਾਲ ਹਿਲਾ ਕੇ ਰੱਖ ਦਿੱਤੀ ਗਈ। ਸ਼ਨੀਵਾਰ ਸਵੇਰੇ 10 ਵਜੇ ਕਾਬੁਲ ਦੇ ਸ਼ੇਖ ਜਾਇਦ ਹਸਪਤਾਲ ਦੇ ਸਾਹਮਣੇ ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਨੇੜੇ ਇਕ ਧਮਾਕਾ ਹੋਣ ਦੀ ਸੂਚਨਾ ਮਿਲੀ। ਸਥਾਨਕ ਨਿਵਾਸੀ ਸਮੀਉੱਲਾ ਨੇ ਦੱਸਿਆ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਆਸ-ਪਾਸ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਦੂਤਾਵਾਸ ਨੇੜੇ ਧਮਾਕਾ ਹੋਇਆ ਸੀ। ਕਾਬੁਲ ਵਿੱਚ ਇੱਕ ਸਥਾਨਕ ਨਾਗਰਿਕ ਨੇ ਦੱਸਿਆ ਕਿ ਇਸ ਧਮਾਕੇ ਵਿੱਚ ਦਰਜਨਾਂ ਲੋਕ ਮਾਰੇ ਗਏ ਹਨ। ਇਸ ਤੋਂ ਪਹਿਲਾਂ 24 ਦਸੰਬਰ ਨੂੰ ਜਲਾਲਾਬਾਦ ਸਥਿਤ ਭਾਰਤੀ ਵਣਜ ਦੂਤਘਰ ਦੇ ਇਕ ਅਫ਼ਗਾਨ ਕਰਮਚਾਰੀ ‘ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ।

 

 

 

 

 

 

 

 

 

 

Runway ‘ਤੇ ਜਹਾਜ਼ ਹੋਇਆ Cr/a/sh, 181 ਯਾਤਰੀ ਸੀ ਸਵਾਰ, ਹੁਣ ਤੱਕ 62 ਲੋਕਾਂ ਦੀ ਹੋਈ ਮੌ.ਤ || South Korea plane crash

0
Cr/a/sh plane crashed on runway, 181 passengers were on board, 62 people died so far

Runway ‘ਤੇ ਜਹਾਜ਼ ਹੋਇਆ Cr/a/sh, 181 ਯਾਤਰੀ ਸੀ ਸਵਾਰ, ਹੁਣ ਤੱਕ 62 ਲੋਕਾਂ ਦੀ ਹੋਈ ਮੌ.ਤ

South Korea ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਕਿ ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਜਹਾਜ਼ ਰਨਵੇਅ ਤੋਂ ਤਿਲਕ ਗਿਆ। ਇਸ ਹਾਦਸੇ ‘ਚ ਹੁਣ ਤਕ 62 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ​​ਗਈ ਹੈ ਤੇ ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵੀ ਵਧ ਸਕਦੀ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ ਅਤੇ ਜ਼ਖਮੀ ਯਾਤਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਇਹ ਜਹਾਜ਼ ਥਾਈਲੈਂਡ ਤੋਂ ਵਾਪਸ ਆ ਰਿਹਾ ਸੀ। ਜਹਾਜ਼ ਦੱਖਣੀ ਕੋਰੀਆ ਦੇ ਮੁਆਨ ਹਵਾਈ ਅੱਡੇ ‘ਤੇ ਉਤਰ ਰਿਹਾ ਸੀ। ਇਸ ਦੌਰਾਨ ਉਹ ਰਨਵੇ ‘ਤੇ ਫਿਸਲ ਗਿਆ ਅਤੇ ਇਕ ਕੰਧ ਨਾਲ ਟਕਰਾ ਗਿਆ। ਇਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ।

175 ਯਾਤਰੀ ਅਤੇ ਛੇ ਜਹਾਜ਼ ਦੇ ਚਾਲਕ ਦਲ ਦੇ ਸਨ ਮੈਂਬਰ

ਇੱਕ ਮੀਡੀਆ ਰਿਪੋਰਟ ਮੁਤਾਬਕ ਹੁਣ ਤਕ 62 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਅੰਕੜਾ ਹੋਰ ਵਧ ਸਕਦਾ ਹੈ। ਇਸ ਹਾਦਸੇ ‘ਚ ਕਈ ਯਾਤਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇੱਕ ਹੋਰ ਨਿਊਜ਼ ਏਜੰਸੀ ਮੁਤਾਬਕ ਜੇਜੂ ਏਅਰਲਾਈਨਜ਼ ਦੀ ਫਲਾਈਟ 2216 ਥਾਈਲੈਂਡ ਤੋਂ ਵਾਪਸ ਆ ਰਹੀ ਸੀ। ਸਥਾਨਕ ਅਧਿਕਾਰੀਆਂ ਮੁਤਾਬਕ ਹੁਣ ਤਕ ਦੋ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਜਹਾਜ਼ ਦੇ ਪਿਛਲੇ ਹਿੱਸੇ ਤੋਂ ਯਾਤਰੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜਹਾਜ਼ ਵਿੱਚ ਕੁੱਲ 181 ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ 175 ਯਾਤਰੀ ਅਤੇ ਛੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਸਨ।

ਕਾਲੇ ਧੂੰਏਂ ਦਾ ਗੁਬਾਰ

ਹਾਦਸੇ ਵਾਲੀ ਥਾਂ ਤੋਂ ਕਾਲੇ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹਾਦਸਾ ਸੰਭਵ ਤੌਰ ‘ਤੇ ਪੰਛੀਆਂ ਦੇ ਟਕਰਾਉਣ ਕਾਰਨ ਵਾਪਰਿਆ ਹੈ, ਜਿਸ ਕਾਰਨ ਲੈਂਡਿੰਗ ਸਮੇਂ ਗੇਅਰ ‘ਚ ਤਕਨੀਕੀ ਖਰਾਬੀ ਆ ਗਈ ਸੀ। ਨੈਸ਼ਨਲ ਫਾਇਰ ਏਜੰਸੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲੱਗੀ ਅੱਗ ਲਗਪਗ ਬੁਝ ਗਈ ਹੈ। ਖ਼ਬਰ ਲਿਖੇ ਜਾਣ ਤੱਕ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਜਹਾਜ਼ ‘ਚੋਂ ਜਿਨ੍ਹਾਂ ਦੋ ਲੋਕਾਂ ਨੂੰ ਜ਼ਿੰਦਾ ਕੱਢਿਆ ਗਿਆ, ਉਹ ਇਕ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਹਨ।

 

 

 

 

 

 

ਬਠਿੰਡਾ-ਤਲਵੰਡੀ ਸਾਬੋ ਬੱਸ ਹਾਦਸਾ: CM ਮਾਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ

0

ਬਠਿੰਡਾ-ਤਲਵੰਡੀ ਸਾਬੋ ਬੱਸ ਹਾਦਸਾ: CM ਮਾਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਨੇੜੇ ਪ੍ਰਾਈਵੇਟ ਬੱਸ ਦੇ ਨਾਲੇ ਵਿੱਚ ਡਿੱਗਣ ਕਾਰਨ ਯਾਤਰੀਆਂ ਦੀ ਹੋਈ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਭਿਆਨਕ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਇਸ ਔਖੀ ਘੜੀ ਵਿੱਚ ਪਰਿਵਾਰਾਂ ਨੂੰ ਇਹ ਨਾ ਪੂਰਿਆ ਜਾਣ ਵਾਲਾ ਘਾਟਾ ਸਹਿਣ ਕਰਨ ਦਾ ਬਲ ਬਖਸ਼ਣ ਅਤੇ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖ਼ਸ਼ਣ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ ਐਕਸ ਗ੍ਰੇਸ਼ੀਆ ਵਜੋਂ 3-3 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।