ਸੇਵਾ ਮਨੁੱਖ ਦੇ ਮਨ ਨੂੰ ਨਿਮਰਤਾ ਦੇ ਰਾਹਾਂ ਵੱਲ ਤੋਰਦੀ ਹੈ
ਉਤਰਾਖੰਡ ਆਉਣ ਵਾਲੇ ਸੈਲਾਨੀ ਸਾਵਧਾਨ! 24 ਘੰਟਿਆਂ ‘ਚ ਇੱਥੇ ਆ ਸਕਦਾ ਬਰਫੀਲਾ ਤੂਫਾਨ || Latest News
ਉਤਰਾਖੰਡ ਆਉਣ ਵਾਲੇ ਸੈਲਾਨੀ ਸਾਵਧਾਨ! 24 ਘੰਟਿਆਂ ‘ਚ ਇੱਥੇ ਆ ਸਕਦਾ ਬਰਫੀਲਾ ਤੂਫਾਨ
ਉੱਤਰਾਖੰਡ ‘ਚ ਬਰਫ਼ਬਾਰੀ ਦੀ ਚਿਤਾਵਨੀ: ਚਮੋਲੀ ਜ਼ਿਲ੍ਹੇ ‘ਚ ਅਗਲੇ 24 ਘੰਟਿਆਂ ਲਈ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਡਿਫੈਂਸ ਜਿਓਇਨਫੋਰਮੈਟਿਕਸ ਰਿਸਰਚ ਇਸਟੈਬਲਿਸ਼ਮੈਂਟ, ਚੰਡੀਗੜ੍ਹ ਨੇ ਇਹ ਚਿਤਾਵਨੀ ਜਾਰੀ ਕੀਤੀ ਹੈ।
ਅਲਰਟ ਨੂੰ ਗੰਭੀਰਤਾ ਨਾਲ ਲੈਂਦਿਆਂ ਚਮੋਲੀ ਪੁਲਿਸ ਆਫ਼ਤ ਦੇ ਸਾਜ਼ੋ-ਸਾਮਾਨ ਨਾਲ ਪੂਰੀ ਤਰ੍ਹਾਂ ਤਿਆਰ ਹੈ। ਸੰਭਾਵਿਤ ਬਰਫ਼ਬਾਰੀ ਪ੍ਰਭਾਵਿਤ ਇਲਾਕਿਆਂ ਦੇ ਆਲੇ-ਦੁਆਲੇ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਤੁਰੰਤ ਨਜਿੱਠਿਆ ਜਾ ਸਕੇ ਅਤੇ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਚਮੋਲੀ ਇਲਾਕੇ ‘ਚ ਬਰਫ ਖਿਸਕਣ ਦਾ ਡਰ
ਪੁਲਿਸ ਸੁਪਰਡੈਂਟ ਸਰਵੇਸ਼ ਪੰਵਾਰ ਨੇ ਕਿਹਾ ਕਿ ਡੀਜੀਆਰਈ ਰੱਖਿਆ ਮੰਤਰਾਲੇ ਦੇ ਅਧੀਨ ਇੱਕ ਪ੍ਰਮੁੱਖ ਖੋਜ ਸੰਸਥਾ ਹੈ, ਜਿਸ ਕੋਲ ਉੱਚ ਉਚਾਈ ਵਾਲੇ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਵਰਗੀਆਂ ਕੁਦਰਤੀ ਆਫ਼ਤਾਂ ਦੀ ਨਿਗਰਾਨੀ ਅਤੇ ਭਵਿੱਖਬਾਣੀ ਕਰਨ ਵਿੱਚ ਮੁਹਾਰਤ ਹੈ।
ਉਨ੍ਹਾਂ ਦੇ ਤਾਜ਼ਾ ਬੁਲੇਟਿਨ ‘ਚ ਚਮੋਲੀ ਖੇਤਰ ‘ਚ ਬਰਫ ਖਿਸਕਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਕਾਰਨ ਸਥਾਨਕ ਪ੍ਰਸ਼ਾਸਨ ਅਤੇ ਆਮ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਆਫ਼ਤ ਪ੍ਰਬੰਧਨ ਟੀਮਾਂ ਸਰਗਰਮ
ਚਮੋਲੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਆਫ਼ਤ ਪ੍ਰਬੰਧਨ ਟੀਮਾਂ ਨੂੰ ਸਰਗਰਮ ਕੀਤਾ। ਪ੍ਰਭਾਵਿਤ ਖੇਤਰਾਂ ਵਿੱਚ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਅਤੇ ਲੋੜੀਂਦੇ ਉਪਕਰਣਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ।
ਪੁਲਿਸ ਪ੍ਰਸ਼ਾਸਨ ਨੇ ਸਥਾਨਕ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਸਾਵਧਾਨੀ ਵਰਤਣ ਅਤੇ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਚੇਤਾਵਨੀ ਵਿਸ਼ੇਸ਼ ਤੌਰ ‘ਤੇ ਅਗਲੇ 24 ਘੰਟਿਆਂ ਲਈ ਹੈ, ਪਰ ਉੱਚ ਹਿਮਾਲੀਅਨ ਖੇਤਰਾਂ ਵਿੱਚ ਬਰਫ ਖਿਸਕਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ।
ਪੰਜਾਬ ਦੇ ਬਾਗਬਾਨੀ ਖੇਤਰ ਨੇ 2024 ਦੌਰਾਨ ਨਵੀਆਂ ਬੁਲੰਦੀਆਂ ਨੂੰ ਛੂਹਿਆਂ || Punjab News
ਪੰਜਾਬ ਦੇ ਬਾਗਬਾਨੀ ਖੇਤਰ ਨੇ 2024 ਦੌਰਾਨ ਨਵੀਆਂ ਬੁਲੰਦੀਆਂ ਨੂੰ ਛੂਹਿਆਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਾਗਬਾਨੀ ਖੇਤਰ ਦੇ ਵਿਸਥਾਰ ਅਤੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਬਾਗਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਅਤੇ ਬਾਗ਼ਬਾਨੀ ਦੇ ਵਿਕਾਸ ਲਈ ਵਿਭਾਗ ਨੇ ਸਾਲ 2024 ਵਿੱਚ ਵੱਖ-ਵੱਖ ਪਹਿਲਕਦਮੀਆਂ ਕੀਤੀਆਂ।
ਮੰਤਰੀ ਸ੍ਰੀ ਭਗਤ ਨੇ ਪੇਂਡੂ ਸਸ਼ਕਤੀਕਰਨ ਅਤੇ ਖੇਤੀ ਨਵੀਨਤਾ ਲਈ ਸਰਕਾਰ ਦੀਆ ਮਹੱਤਵਪੂਰਨ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਨੇ ਖੇਤੀ ਦੇ ਵਿਕਾਸ ਲਈ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏ.ਆਈ.ਐਫ.) ਤਹਿਤ 19,408 ਪ੍ਰੋਜੈਕਟਾਂ ਅਤੇ 4,478 ਕਰੋੜ ਰੁਪਏ ਦੇ ਮਿਆਦੀ ਕਰਜ਼ੇ ਮਨਜ਼ੂਰ ਕਰਕੇ ਦੇਸ਼ ਭਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
ਸ੍ਰੀ ਭਗਤ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ‘ਤੇ ਜ਼ੋਰ ਦੇਣ ਸਦਕਾ ਬਾਗਬਾਨੀ ਖੇਤਰ ਅਧੀਨ ਰਕਬਾ 4,39,210 ਤੋਂ ਵਧ ਕੇ 4,81,616 ਹੈਕਟੇਅਰ ਹੋ ਗਿਆ ਹੈ।
ਮੰਤਰੀ ਨੇ ਕਿਹਾ ਕਿ ਸਕੌਚ ਨੈਸ਼ਨਲ ਅਵਾਰਡ 2024 ਵਿੱਚ ਪੰਜਾਬ ਨੇ ਮਾਨਤਾ ਹਾਸਲ ਕੀਤੀ ਹੈ, ਜਿਸ ਵਿੱਚ ਸੂਬੇ ਨੇ ਰੇਸ਼ਮ ਦੀ ਖੇਤੀ ਪ੍ਰੋਜੈਕਟ, ਮਹਿਲਾ ਸਸ਼ਕਤੀਕਰਨ ਅਤੇ ਰੇਸ਼ਮ ਦੀ ਖੇਤੀ ਰਾਹੀਂ ਸਮਾਜਿਕ-ਆਰਥਿਕ ਵਿਕਾਸ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ।
ਉਹਨਾਂ ਦੱਸਿਆ ਕਿ ਪੰਜਾਬ ਨੇ ਉਪ-ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇੰਗਲੈਂਡ (ਯੂ.ਕੇ.) ਨੂੰ ਲੀਚੀ ਬਰਾਮਦ ਕਰਕੇ ਇੱਕ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ। ਬਾਗਬਾਨੀ ਵਿਭਾਗ ਦੁਆਰਾ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏ.ਪੀ.ਈ.ਡੀ.ਏ.) ਦੇ ਸਹਿਯੋਗ ਨਾਲ ਹਾਸਲ ਕੀਤੀ ਇਹ ਸ਼ਾਨਦਾਰ ਪ੍ਰਾਪਤੀ, ਵਿਸ਼ਵ ਪੱਧਰ ‘ਤੇ ਬਾਗਬਾਨੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਦੇ ਯਤਨਾਂ ਨੂੰ ਦਰਸਾਉਂਦੀ ਹੈ।
ਉਨ੍ਹਾ ਕਿਹਾ ਕਿ 3,250 ਹੈਕਟੇਅਰ ਵਿੱਚ ਫੈਲੀ ਲੀਚੀ ਦੀ ਖੇਤੀ ਅਤੇ ਲਗਭਗ 13,000 ਮੀਟ੍ਰਿਕ ਟਨ ਸਾਲਾਨਾ ਪੈਦਾਵਾਰ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਭਵਿੱਖ ਵਿੱਚ ਨਿਰਯਾਤ ਲਈ ਨਵੇਂ ਰਾਹ ਖੁੱਲਣਗੇ।
ਸ੍ਰੀ ਭਗਤ ਨੇ ਅੱਗੇ ਦੱਸਿਆ ਕਿ ਕਿਸਾਨਾਂ ਦੀ ਮਦਦ ਕਰਨ ਅਤੇ ਖੇਤੀ ਵਿੱਚ ਸੁਧਾਰ ਵਾਸਤੇ ਪੰਜਾਬ ਵਿੱਚ ਤਿੰਨ ਨਵੇਂ ਬਾਗਬਾਨੀ ਅਸਟੇਟ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਨਵੇ ਅਸਟੇਟਾਂ ਵਿੱਚ ਅੰਮ੍ਰਿਤਸਰ ਵਿੱਚ ਪੀਅਰ ਅਸਟੇਟ, ਪਟਿਆਲਾ ਵਿੱਚ ਗੁਆਵਾ ਅਸਟੇਟ ਅਤੇ ਪਠਾਨਕੋਟ ਵਿੱਚ ਲੀਚੀ ਅਸਟੇਟ ਸ਼ਾਮਲ ਹਨ।
ਵਿੱਤੀ ਸਹਾਇਤਾ ਪ੍ਰਦਾਨ
ਮੰਤਰੀ ਨੇ ਦੱਸਿਆ ਕਿ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਕਿਸਾਨਾਂ ਨੂੰ ਵੱਖ-ਵੱਖ ਕੰਮਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਵਿੱਚ ਨਵੇਂ ਬਾਗ ਲਗਾਉਣ, ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ, ਖੁੰਬਾਂ ਦੀ ਖੇਤੀ, ਮਧੂ ਮੱਖੀ ਪਾਲਣ, ਸੁਰੱਖਿਅਤ ਖੇਤੀ ਵਿਧੀਆਂ ਅਪਣਾਉਣ ਅਤੇ ਵਾਢੀ ਤੋਂ ਬਾਅਦ ਪ੍ਰਬੰਧਨ ਕਰਨਾ ਸ਼ਾਮਲ ਹੈ।
ਫਲਾਂ ਦੀ ਖੇਤੀ ਨੂੰ ਉਤਸ਼ਾਹਿਤ
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਈ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚ ਕਰਤਾਰਪੁਰ, ਜਲੰਧਰ ਵਿੱਚ ਸੈਂਟਰ ਆਫ਼ ਐਕਸੀਲੈਂਸ ਫ਼ਾਰ ਵੈਜੀਟੇਬਲਜ਼; ਬੀੜ ਚਾੜਿਕ, ਮੋਗਾ ਵਿੱਚ ਹਾਈ-ਟੈਕ ਵੈਜੀਟੇਬਲ ਸੀਡ ਸੈਂਟਰ; ਖਨੌਰਾ, ਹੁਸ਼ਿਆਰਪੁਰ ਵਿੱਚ ਸੈਂਟਰ ਆਫ਼ ਐਕਸੀਲੈਂਸ ਫ਼ਾਰ ਫਰੂਟਸ (ਨਿੰਬੂ); ਧੋਗੜੀ, ਜਲੰਧਰ ਵਿੱਚ ਸੈਂਟਰ ਆਫ਼ ਐਕਸੀਲੈਂਸ ਫ਼ਾਰ ਪੋਟੇਟੋ ਅਤੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਖੇੜੀ ਵਿਖੇ ਸੈਂਟਰ ਆਫ਼ ਐਕਸੀਲੈਂਸ ਫ਼ਾਰ ਅਨਿਅਨ ਸਥਾਪਿਤ ਕੀਤੇ ਗਏ ਹਨ।
ਮੰਤਰੀ ਨੇ ਰੇਸ਼ਮ ਦੀ ਖੇਤੀ ਵਿੱਚ ਸ਼ਾਨਦਾਰ ਪ੍ਰਗਤੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੋਕੂਨ ਦੀ ਕੀਮਤ 550 ਰੁਪਏ ਤੋਂ ਵੱਧ ਕੇ 1,250 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਹ ਵਾਧਾ ਕਿਸਾਨਾਂ, ਵਿਸ਼ੇਸ਼ ਤੌਰ ‘ਤੇ ਔਰਤਾਂ, ਜਿਹਨਾਂ ਦਾ ਇਸ ਸੈਕਟਰ ਵਿੱਚ 60 ਫ਼ੀਸਦ ਤੋਂ ਵੱਧ ਯੋਗਦਾਨ ਹੈ, ਲਈ ਬਿਹਤਰ ਕਮਾਈ ਨੂੰ ਯਕੀਨੀ ਬਣਾਉਂਦਾ ਹੈ।
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਪ੍ਰਦਾਨ: ਡਾ. ਬਲਬੀਰ || Punjab News
ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਮੰਤਰੀ ਸ੍ਰੀ ਭਗਤ ਨੇ ਦੱਸਿਆ ਕਿ ਕੋਕੂਨ ਦਾ ਸਾਲਾਨਾ ਉਤਪਾਦਨ 29,000 ਕਿਲੋਗ੍ਰਾਮ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਵੈ-ਨਿਰਭਰਤਾ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਮਾਮੂਲੀ ਕੀਮਤਾਂ ‘ਤੇ ਉੱਚ ਗੁਣਵੱਤਾ ਵਾਲੇ ਰੇਸ਼ਮ ਦੇ ਬੀਜ ਮੁਹੱਈਆ ਕਰਵਾਉਣ ਲਈ ਡਲਹੌਜ਼ੀ ਵਿੱਚ ਰੇਸ਼ਮ ਬੀਜ ਉਤਪਾਦਨ ਕੇਂਦਰ ਨੂੰ ਮੁੜ ਸਰਗਰਮ ਕਰ ਦਿੱਤਾ ਹੈ।
ਭਗਤ ਨੇ ਚੰਡੀਗੜ੍ਹ ਵਿੱਚ ਆਯੋਜਿਤ ਹੋਏ ਸਿਲਕ ਮਾਰਕ ਐਕਸਪੋ 2024 ਦੇ ਉਦਘਾਟਨ ਨੂੰ ਵੀ ਉਜਾਗਰ ਕੀਤਾ, ਜਿਸ ਵਿੱਚ ਰੇਸ਼ਮ ਦੀ ਕਾਰੀਗਰੀ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਨਾਲ ਰੇਸ਼ਮ ਦੇ ਵਪਾਰ ਨੂੰ ਵੱਡਾ ਹੁਲਾਰਾ ਮਿਲਿਆ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ਼ ਖੇਤਰੀ ਕਾਰੀਗਰਾਂ ਅਤੇ ਵਪਾਰੀਆਂ ਨੂੰ ਉਤਸ਼ਾਹਿਤ ਕਰਦੇ ਹਨ, ਸਗੋਂ ਰੇਸ਼ਮ ਦੀ ਖੇਤੀ ਅਤੇ ਬਾਗਬਾਨੀ ਰਾਹੀਂ ਪੇਂਡੂ ਭਾਈਚਾਰਿਆਂ ਨੂੰ ਉੱਚਾ ਚੁੱਕਣ ਵਿੱਚ ਪੰਜਾਬ ਦੀ ਅਹਿਮ ਭੂਮਿਕਾ ਨੂੰ ਵੀ ਦਰਸਾਉਂਦੇ ਹਨ।
ਸਿਲਕ ਰੀਲਿੰਗ ਯੂਨਿਟ ਸਥਾਪਤ ਕਰਨ ਸਬੰਧੀ ਯੋਜਨਾਵਾਂ
ਭਗਤ ਨੇ ਰੇਸ਼ਮ ਦੇ ਖੇਤਰ ਵਿੱਚ ਸੁਨਹਿਰੀ ਭਵਿੱਖ ਲਈ ਪੰਜਾਬ ਸਿਲਕ ਬ੍ਰਾਂਡ ਸਥਾਪਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਿਲਕ ਰੀਲਿੰਗ ਯੂਨਿਟ ਸਥਾਪਤ ਕਰਨ ਸਬੰਧੀ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਰੇਸ਼ਮ ਦੀ ਖੇਤੀ ਦਾ ਵਿਸਥਾਰ ਕਰਨ, ਪੇਂਡੂ ਭਾਈਚਾਰਿਆਂ ਨੂੰ ਸਸ਼ਕਤ ਬਣਾਉਣ ਅਤੇ ਪੰਜਾਬ ਦੇ ਬਾਗਬਾਨੀ ਅਤੇ ਰੇਸ਼ਮ ਦੀ ਖੇਤੀ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਪ੍ਰਦਾਨ: ਡਾ. ਬਲਬੀਰ || Punjab News
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਪ੍ਰਦਾਨ: ਡਾ. ਬਲਬੀਰ
ਪੰਜਾਬ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਦੀਆਂ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਇਸਦੇ ਕਾਇਆ ਕਲਪ ਕਰਨ ਲਈ ਸ਼ੁਰੂ ਕੀਤੇ ਸੁਪਨਮਈ ਪ੍ਰਾਜੈਕਟ ‘ਆਮ ਆਦਮੀ ਕਲੀਨਿਕ’ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਨ੍ਹਾਂ ਕਲੀਨਿਕਾਂ ਤੋਂ 2.58 ਕਰੋੜ (1.08 ਕਰੋੜ ਪਹਿਲੀ ਵਾਰ ਆਉਣ ਵਾਲੇ ਮਰੀਜ਼/1.5 ਕਰੋੜ ਦੁਬਾਰਾ ਦਵਾਈ ਲੈਣ ਵਾਲੇ ਮਰੀਜ਼) ਲੋਕਾਂ ਨੇ ਮੁਫ਼ਤ ਇਲਾਜ ਦੀ ਸਹੂਲਤ ਦਾ ਲਾਭ ਲਿਆ ਹੈ।
ਦੱਖਣੀ ਕੋਰੀਆ ‘ਚ ਜਹਾਜ਼ ਹਾਦਸਾ# ਹੁਣ ਤੱਕ 177 ਲੋਕਾਂ ਦੀ ਹੋਈ ਮੌ.ਤ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 75ਵੇਂ ਸੁਤੰਰਤਤਾ ਦਿਵਸ ਮੌਕੇ 75 ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਸਮਰਪਿਤ ਕੀਤੇ ਸਨ, ਜਿਸ ਨਾਲ ਇਹਨਾਂ ਕਲੀਨਿਕਾਂ ਦੀ ਕੁੱਲ ਗਿਣਤੀ ਹੁਣ 881 ਹੋ ਗਈ ਹੈ। ਇਨ੍ਹਾਂ 881 ਆਮ ਆਦਮੀ ਕਲੀਨਿਕ ਵਿੱਚੋਂ 316 ਸ਼ਹਿਰੀ ਖੇਤਰਾਂ ਵਿੱਚ ਜਦਕਿ 565 ਕਲੀਨਿਕ ਪੇਂਡੂ ਖੇਤਰਾਂ ਵਿੱਚ ਸਥਿਤ ਹਨ।
ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿਖੇ ਮਰੀਜ਼ਾਂ ਲਈ 80 ਕਿਸਮਾਂ ਦੀਆਂ ਦਵਾਈਆਂ ਅਤੇ 38 ਕਿਸਮਾਂ ਦੇ ਡਾਇਗਨੌਸਟਿਕ ਟੈਸਟ ਮੁਫ਼ਤ ਉਪਲਬਧ ਹਨ। ਇਨ੍ਹਾਂ ਕਲੀਨਿਕਾਂ ਨੇ ਸੂਬੇ ਦੇ ਲੋਕਾਂ ਨੂੰ ਸਿਹਤ ਸੰਭਾਲ ‘ਤੇ ਆਉਣ ਵਾਲੇ ਖਰਚੇ ਨੂੰ 1200 ਕਰੋੜ ਰੁਪਏ ਤੱਕ ਘਟਾਉਣ ਵਿੱਚ ਯੋਗਦਾਨ ਪਾਇਆ ਹੈ।
ਇਸ ਤੋਂ ਇਲਾਵਾ, ਸੂਬੇ ਦੇ ਲੋਕਾਂ ਨੂੰ ਵਿਆਪਕ ਪ੍ਰਾਇਮਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਵਿੱਚ 3134 ਸਿਹਤ ਅਤੇ ਤੰਦਰੁਸਤੀ ਕੇਂਦਰ ਕਾਰਜਸ਼ੀਲ ਹਨ। ਇਸ ਦੇ ਨਾਲ ਹੀ ਨਵਾਂ ਸਟਾਫ਼ ਭਾਵ ਕਮਿਊਨਿਟੀ ਹੈਲਥ ਅਫਸਰ ਵੀ ਸ਼ਾਮਲ ਕੀਤੇ ਗਏ ਹਨ।
ਪੰਜਾਬ ਸਰਕਾਰ ਵੱਲੋਂ ਸੈਕੰਡਰੀ ਸਿਹਤ ਸਹੂਲਤਾਂ ਵਿੱਚ ਜ਼ਰੂਰੀ ਦਵਾਈਆਂ ਦੀ ਸੂਚੀ (ਈ.ਡੀ.ਐਲ.) ਅਧੀਨ ਆਉਂਦੀਆਂ ਸਾਰੀਆਂ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜਨਵਰੀ 2024 ਵਿੱਚ ਫ੍ਰੀ ਡਰੱਗ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਸਥਾਨਕ ਪੱਧਰ ‘ਤੇ ਸਿਵਲ ਸਰਜਨਾਂ ਅਤੇ ਐੱਸ.ਐੱਮ.ਓਜ਼ ਨੂੰ ਈ.ਡੀ.ਐਲ. ਤੋਂ ਬਾਹਰ ਵਾਲੀਆਂ ਦਵਾਈਆਂ ਜਾਂ ਕਿਸੇ ਖਾਸ ਦਵਾਈਆਂ ਦੀ ਘਾਟ ਹੋਣ ਦੀ ਸੂਰਤ ਵਿੱਚ ਇਹਨਾਂ ਦੀ ਖਰੀਦ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਸਰਕਾਰੀ ਸਿਹਤ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਨਾਲ ਇਸ ਸਾਲ ਜਨਵਰੀ ਵਿੱਚ ਡਾਇਗਨੌਸਟਿਕ ਇਨੀਸ਼ੀਏਟਿਵ ਵੀ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਸਾਰੀਆਂ ਸੈਕੰਡਰੀ ਸਿਹਤ ਸਹੂਲਤਾਂ ਵਿਖੇ ਐਕਸ-ਰੇ ਅਤੇ ਅਲਟਰਾਸਾਊਂਡ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਬੰਧ ਵਿੱਚ ਕੁੱਲ 202 ਐਕਸ-ਰੇ ਕੇਂਦਰਾਂ ਅਤੇ 389 ਅਲਟਰਾਸਾਊਂਡ ਕੇਂਦਰਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਜੋ ਸਰਕਾਰ ਵੱਲੋਂ ਨਿਰਧਾਰਤ ਕਿਫ਼ਾਇਤੀ ਕੀਮਤ ‘ਤੇ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਗੁਜਰਾਤ ‘ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਮੁਲਾਜ਼ਮਾਂ ਦੀ ਹੋਈ ਮੌ.ਤ || Today News
ਉਨ੍ਹਾਂ ਦੱਸਿਆ ਕਿ ਜਨਵਰੀ 2024 ਤੋਂ ਬਾਅਦ ਕਲਰ ਡੋਪਲਰ/ਅਲਟਰਾਸਾਊਂਡ ਮਸ਼ੀਨਾਂ ਦੀ ਗਿਣਤੀ 65 ਤੋਂ ਵਧਾ ਕੇ 98 ਅਤੇ ਐਕਸ-ਰੇ ਮਸ਼ੀਨਾਂ ਦੀ ਗਿਣਤੀ 368 ਤੋਂ ਵਧਾ ਕੇ 384 ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਸਾਰੇ ਜ਼ਿਲ੍ਹਾ ਹਸਪਤਾਲ (ਡੀ.ਐਚਜ਼), ਸਬ-ਡਵੀਜ਼ਨਲ ਹਸਪਤਾਲ (ਐਸ.ਡੀ.ਐਚਜ਼) ਅਤੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀਜ਼) ਵਿਖੇ ਐਕਸ-ਰੇ ਅਤੇ ਅਲਟਰਾਸਾਊਂਡ ਸਹੂਲਤਾਂ ਉਪਲਬਧ ਹਨ। ਹੁਣ ਤੱਕ ਕੁੱਲ 10.11 ਲੱਖ ਮਰੀਜ਼ਾਂ (7.76 ਲੱਖ ਐਕਸ-ਰੇ ਸੇਵਾਵਾਂ ਅਤੇ 2.34 ਲੱਖ ਯੂ.ਐਸ.ਜੀ. ਸੇਵਾਵਾਂ) ਨੇ ਇਨ੍ਹਾਂ ਸੇਵਾਵਾਂ ਦਾ ਲਾਭ ਲਿਆ ਹੈ।
ਵਿਭਾਗ ਨੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਦੇ ਵਿਸਤਾਰ ਵਿੱਚ ਵੀ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਇਸ ਪ੍ਰਗਤੀ ਵਿੱਚ ਪਟਿਆਲਾ ਵਿਖੇ ਨੈਸ਼ਨਲ ਮਿਡਵਾਈਫਰੀ ਟਰੇਨਿੰਗ ਇੰਸਟੀਚਿਊਟ (ਐਨ.ਐਮ.ਟੀ.ਆਈ.) ਨੂੰ ਕਾਰਜਸ਼ੀਲ ਕਰਨ, ਨਵੇਂ ਮਦਰ ਐਂਡ ਚਾਈਲਡ ਹੈਲਥਕੇਅਰ (ਐਮ.ਸੀ.ਐਚ.) ਵਿੰਗਾਂ ਦੀ ਸਥਾਪਨਾ ਅਤੇ ਮਾਹਿਰ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਲਈ ਡੀ.ਐਨ.ਬੀ. ਪ੍ਰਾਗਰਾਮ ਦਾ ਵਿਸਤਾਰ ਸ਼ਾਮਲ ਹੈ।
ਛਾਤੀ ਦੇ ਦਰਦ ਵਾਲੇ 7,000 ਤੋਂ ਵੱਧ ਮਰੀਜ਼
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹੱਬ ਅਤੇ ਸਪੋਕ ਮਾਡਲ ‘ਤੇ ਆਧਾਰਿਤ ਪੰਜਾਬ ਸਟੈਮੀ ਪ੍ਰਾਜੈਕਟ ਨੂੰ ਅੱਠ ਜ਼ਿਲ੍ਹਿਆਂ ਵਿੱਚ ਸਫਲਤਾਪੂਰਵਕ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਛਾਤੀ ਦੇ ਦਰਦ ਵਾਲੇ 7,000 ਤੋਂ ਵੱਧ ਮਰੀਜ਼ ਸ਼ਾਮਲ ਹਨ। ਇਸ ਪ੍ਰਾਜੈਕਟ ਦਾ ਮੰਤਵ ਥ੍ਰੋਮਬੋਲਾਈਸਿਸ ‘ਤੇ ਧਿਆਨ ਕੇਂਦ੍ਰਤ ਕਰਦਿਆਂ, ਸਟੈਮੀ (ਦਿਲ ਦਾ ਦੌਰਾ) ਦੇ ਮਰੀਜ਼ਾਂ ਲਈ ਸਮੇਂ ਸਿਰ ਅਤੇ ਪ੍ਰਭਾਵੀ ਇਲਾਜ ਪ੍ਰਦਾਨ ਕਰਨਾ ਹੈ। ਟੈਨਿਕਟੀਪਲੇਸ ਇੰਜੈਕਸ਼ਨ- ਜੋ ਦਿਲ ਵਿੱਚ ਖੂਨ ਦੇ ਥੱਕੇ ਨੂੰ ਖੋਰਨ ਵਿੱਚ ਮਦਦ ਕਰਦਾ ਹੈ- ਜਿਸਦੀ ਕੀਮਤ 25000 ਤੋਂ 35000 ਰੁਪਏ ਤੱਕ ਹੈ, ਨੂੰ ਇਸ ਪ੍ਰਾਜੈਕਟ ਤਹਿਤ ਮੁਫਤ ਲਗਾਇਆ ਜਾ ਰਿਹਾ ਹੈ। ਇਹ ਟੀਕਾ ਦਿਲ ਵਿੱਚ ਖੂਨ ਦੇ ਥੱਕੇ ਨੂੰ ਖੋਰਨ ਵਿੱਚ ਮਦਦ ਕਰਦਾ ਹੈ। ਇਸ ਪ੍ਰਾਜੈਕਟ ਦਾ ਵਿਸਤਾਰ ਹੁਣ ਬਾਕੀ 15 ਜ਼ਿਲ੍ਹਿਆਂ ਵਿੱਚ ਵੀ ਕੀਤਾ ਜਾ ਰਿਹਾ ਹੈ, ਜਿਸ ਵਿੱਚ ਤਿੰਨ ਸਰਕਾਰੀ ਮੈਡੀਕਲ ਕਾਲਜ ਅਤੇ ਏਮਜ਼ ਬਠਿੰਡਾ ਸਮੇਤ 4 ਨਵੇਂ ਹੱਬ ਸ਼ਾਮਲ ਹਨ।
ਪੰਜਾਬ ਸਰਕਾਰ ਵੱਲੋਂ ਅਕਤੂਬਰ 2024 ਵਿੱਚ ਪੰਜਾਬ ਸਟ੍ਰੋਕ ਪ੍ਰਾਜੈਕਟ ਵੀ ਸ਼ੁਰੂ ਕੀਤਾ ਗਿਆ ਹੈ, ਜਿਸਦਾ ਉਦੇਸ਼ ਇਸਕੇਮਿਕ ਸਟ੍ਰੋਕ ਤੋਂ ਪੀੜਤ ਲਗਭਗ 200 ਸਟ੍ਰੋਕ ਮਰੀਜ਼ਾਂ ਨੂੰ ਮੁਫਤ ਮਕੈਨੀਕਲ ਥਰੋਮਬੈਕਟੋਮੀ ਪ੍ਰਦਾਨ ਕਰਨਾ ਹੈ। ਇਹ ਪ੍ਰਾਜੈਕਟ ਵੀ ਹੱਬ ਅਤੇ ਸਪੋਕ ਮਾਡਲ ‘ਤੇ ਅਧਾਰਤ ਹੈ, ਜਿਸ ਵਿੱਚ ਸੀ.ਐਮ.ਸੀ. ਲੁਧਿਆਣਾ ਨੂੰ ਹੱਬ ਅਤੇ 3 ਜ਼ਿਲ੍ਹਾ ਹਸਪਤਾਲਾਂ ਨੂੰ ਸਪੋਕ ਵਜੋਂ ਸ਼ਾਮਲ ਕੀਤਾ ਗਿਆ ਹੈ।
ਡੇਂਗੂ ਵਿਰੋਧੀ ਮੁਹਿੰਮ
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਡੇਂਗੂ ਵਿਰੋਧੀ ਮੁਹਿੰਮ ‘ਹਰ ਸ਼ੁਕਰਵਾਰ, ਡੇਂਗੂ ‘ਤੇ ਵਾਰ’ ਸਫ਼ਲਤਾਪੂਰਵਕ ਚੱਲ ਰਹੀ ਹੈ ਅਤੇ ਸਾਲ 2024 ਵਿੱਚ ਡੇਂਗੂ ਦੇ ਕੇਸਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਲਗਭਗ 55 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਡੇਂਗੂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 70 ਫੀਸਦੀ ਦੀ ਆਈ ਹੈ।
ਉਨ੍ਹਾਂ ਦੱਸਿਆ ਕਿ ਗੁਰਦਿਆਂ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਹੰਸ ਫਾਊਂਡੇਸ਼ਨ, ਮਾਤਾ ਗੁਜਰੀ ਟਰੱਸਟ ਜਗਰਾਉਂ ਅਤੇ ਹੈਲਪਫੁੱਲ ਐਨਜੀਓ ਸਮੇਤ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਮਰੀਜ਼ਾਂ ਨੂੰ ਮੁਫਤ ਡਾਇਲਸਿਸ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ, 23 ਜ਼ਿਲ੍ਹਾ ਹਸਪਤਾਲਾਂ, 14 ਸਬ-ਡਵੀਜ਼ਨਲ ਹਸਪਤਾਲਾਂ, ਤਿੰਨ ਕਮਿਊਨਿਟੀ ਹੈਲਥ ਸੈਂਟਰਾਂ ਵਿਖੇ ਸਥਿਤ 40 ਡਾਇਲਸਿਸ ਕੇਂਦਰਾਂ ਵਿੱਚ 168 ਡਾਇਲਸਿਸ ਮਸ਼ੀਨਾਂ ਉਪਲੱਬਧ ਹਨ। ਅਪ੍ਰੈਲ 2024 ਤੋਂ ਨਵੰਬਰ 2024 ਤੱਕ 4831 ਮਰੀਜ਼ਾਂ ਨੂੰ 32800 ਡਾਇਲਸਿਸ ਸੈਸ਼ਨ ਦਿੱਤੇ ਗਏ ਹਨ।
223 ਦੁਰਘਟਨਾ ਪੀੜਤਾਂ ਨੂੰ ਮੁਫ਼ਤ ਡਾਕਟਰੀ ਇਲਾਜ
ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਦੇ ਪੀੜਤਾਂ ਨੂੰ ਤੁਰੰਤ ਤੇ ਨਿਰਵਿਘਨ ਇਲਾਜ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਫਰਿਸ਼ਤੇ ਸਕੀਮ ਕੀਮਤੀ ਜਾਨਾਂ ਬਚਾਉਣ ਲਈ ਵਰਦਾਨ ਸਾਬਤ ਹੋ ਰਹੀ ਹੈ। ਇਸਦੀ ਸ਼ੁਰੂਆਤ ਤੋਂ ਲੈ ਕੇ, ਇਸ ਸਕੀਮ ਤਹਿਤ ਲਗਭਗ 223 ਦੁਰਘਟਨਾ ਪੀੜਤਾਂ ਨੂੰ ਮੁਫ਼ਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਗਿਆ ਹੈ ਜੋ ਸੜਕ ਹਾਦਸਿਆਂ ਕਾਰਨ ਹੋਣ ਵਾਲੀ ਮੌਤ ਦੀ ਦਰ ਨੂੰ ਘਟਾਉਣ ਵਿੱਚ ਇਸਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ।
ਹਰਿਆਣਾ ‘ਚ ਖਾਪ ਮਹਾਪੰਚਾਇਤ ਦਾ ਕੇਂਦਰ ਨੂੰ ਅਲਟੀਮੇਟਮ || Latest News
ਜ਼ਿਕਰਯੋਗ ਹੈ ਕਿ ਆਮ ਲੋਕਾਂ ਨੂੰ ਅੱਗੇ ਆਉਣ ਅਤੇ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਅਤੇ ਪੀੜਤਾਂ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਅਜਿਹੇ “ਫਰਿਸ਼ਤਿਆਂ” ਨੂੰ 2000 ਰੁਪਏ ਦੇ ਨਕਦ ਇਨਾਮ, ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਕਾਨੂੰਨੀ ਪੇਚੀਦਗੀਆਂ ਤੇ ਪੁਲਿਸ ਪੁੱਛਗਿੱਛ ਤੋਂ ਰਾਹਤ ਦਿੱਤੀ ਜਾਂਦੀ ਹੈ। ਹੁਣ ਤੱਕ, 66 “ਫਰਿਸ਼ਤੇ” ਰਾਜ ਸਿਹਤ ਏਜੰਸੀ (ਐਸ.ਐਚ.ਏ) ਪੰਜਾਬ ਨਾਲ ਰਜਿਸਟਰ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਸ.ਏ.ਐਸ.ਨਗਰ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਏਰੀ ਸਾਇੰਸਜ਼ ਵੀ ਲੋਕਾਂ ਨੂ ਸਮਰਪਿਤ ਕੀਤਾ ਗਿਆ ਹੈ ਜਿੱਥੇ ਲੋਕ ਯੂ.ਜੀ.ਆਈ. ਐਂਡੋਸਕੋਪੀ, ਫਾਈਬਰੋਸਕਨ, ਐਂਡੋਸਕੋਪਿਕ ਅਲਟਰਾਸਾਊਂਡ ਅਤੇ ਈ.ਆਰ.ਸੀ.ਪੀ. ਵਰਗੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ ਇੰਸਟੀਚਿਊਟ ਨੂੰ ਦਿ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਏਰੀ ਸਾਇੰਸਜ਼ (ਆਈ.ਐਲ.ਬੀ.ਐਸ.), ਨਵੀਂ ਦਿੱਲੀ ਦੀ ਤਰਜ਼ ‘ਤੇ ਸਥਾਪਤ ਕੀਤਾ ਗਿਆ ਹੈ।
Cablevision ਦੇ ਸੰਸਥਾਪਕ ਚਾਰਲਸ ਡੋਲਨ ਦੀ ਹੋਈ ਮੌ.ਤ
Cablevision ਦੇ ਸੰਸਥਾਪਕ ਚਾਰਲਸ ਡੋਲਨ ਦੀ ਹੋਈ ਮੌ.ਤ
ਚਾਰਲਸ ਡੋਲਨ, ਪੇ-ਟੈਲੀਵਿਜ਼ਨ ਪਾਇਨੀਅਰ ਜਿਸਨੇ ਮੈਨਹਟਨ ਵਿੱਚ ਪਹਿਲੀ ਕੇਬਲ-ਟੀਵੀ ਫਰੈਂਚਾਈਜ਼ੀ ਜਿੱਤੀ, ਹੋਮ ਬਾਕਸ ਆਫਿਸ ਇੰਕ. ਦੀ ਸਥਾਪਨਾ ਕੀਤੀ ਅਤੇ ਬਾਅਦ ਵਿੱਚ ਪੰਜਵੀਂ ਸਭ ਤੋਂ ਵੱਡੀ ਯੂਐਸ ਕੇਬਲ ਕੰਪਨੀ ਵਿੱਚ ਕੇਬਲਵਿਜ਼ਨ ਸਿਸਟਮ ਕਾਰਪੋਰੇਸ਼ਨ ਦਾ ਨਿਰਮਾਣ ਕੀਤਾ, ਦੀ ਮੌਤ ਹੋ ਗਈ ਹੈ। ਉਹ 98 ਸਾਲ ਦੇ ਸਨ।
ਇੱਕ ਬੁਲਾਰੇ ਦੁਆਰਾ ਸਾਂਝੇ ਕੀਤੇ ਗਏ ਉਸਦੇ ਪਰਿਵਾਰ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ, ਨਿਊਜ਼ਡੇਅ ਨੇ ਰਿਪੋਰਟ ਦਿੱਤੀ, ਡੋਲਨ ਦੀ ਸ਼ਨੀਵਾਰ ਨੂੰ ਕੁਦਰਤੀ ਕਾਰਨਾਂ ਕਰਕੇ, ਉਸਦੇ ਅਜ਼ੀਜ਼ਾਂ ਦੁਆਰਾ ਘਿਰੇ ਹੋਏ ਮੌਤ ਹੋ ਗਈ।
ਗੁਜਰਾਤ ‘ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਮੁਲਾਜ਼ਮਾਂ ਦੀ ਹੋਈ ਮੌ.ਤ || Today News
ਡੋਲਨ ਨੂੰ ਇੱਕ ਮੌਲਿਕ ਅਤੇ ਦੂਰਦਰਸ਼ੀ ਮੰਨਿਆ ਜਾਂਦਾ ਸੀ ਜਿਸਨੇ ਸਮੇਂ-ਸਮੇਂ ‘ਤੇ ਆਪਣੀ ਕੰਪਨੀ ਦੇ ਕਰਜ਼ੇ ਨੂੰ ਚਲਾ ਕੇ ਵਾਲ ਸਟਰੀਟ ਨੂੰ ਪਰੇਸ਼ਾਨ ਕਰਦੇ ਹੋਏ ਨਿਵੇਸ਼ਕਾਂ ਅਤੇ ਵਿਰੋਧੀਆਂ ਨੂੰ ਲਗਾਤਾਰ ਹੈਰਾਨ ਕੀਤਾ।
ਉਸਨੇ ਕੇਬਲਵਿਜ਼ਨ ਦੇ ਸਥਾਪਿਤ ਕੇਬਲ ਪ੍ਰਣਾਲੀਆਂ ਅਤੇ ਬਾਅਦ ਵਿੱਚ, ਨਿਊਯਾਰਕ ਦੇ ਮੈਡੀਸਨ ਸਕੁਏਅਰ ਗਾਰਡਨ ਦੇ ਨਾਲ-ਨਾਲ ਉੱਥੇ ਖੇਡਣ ਵਾਲੀਆਂ ਪੇਸ਼ੇਵਰ ਖੇਡਾਂ ਦੀਆਂ ਟੀਮਾਂ – ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੇ ਨਿਕਸ, ਨੈਸ਼ਨਲ ਹਾਕੀ ਲੀਗ ਦੇ ਰੇਂਜਰਸ ਅਤੇ ਮਹਿਲਾ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੀ ਆਜ਼ਾਦੀ। ਉਹ ਚੇਅਰਮੈਨ ਦੇ ਤੌਰ ‘ਤੇ ਬਣੇ ਰਹੇ ਜਦੋਂ ਉਨ੍ਹਾਂ ਦੇ ਪੁੱਤਰ, ਜੇਮਜ਼ ਨੇ 1995 ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਦੇ ਰੂਪ ਵਿੱਚ ਉਨ੍ਹਾਂ ਦੀ ਥਾਂ ਲਈ।
ਡੋਲਨ ਨੇ 1973 ਵਿੱਚ ਨਿਊਯਾਰਕ ਦੇ ਲੋਂਗ ਆਈਲੈਂਡ ‘ਤੇ ਕੇਬਲਵਿਜ਼ਨ ਦੀ ਸਥਾਪਨਾ ਕਰਨ ਤੋਂ ਪਹਿਲਾਂ – HBO ਸਮੇਤ – ਆਪਣੇ ਪਹਿਲੇ ਦੋ ਕਾਰੋਬਾਰਾਂ ਦਾ ਨਿਯੰਤਰਣ ਗੁਆ ਦਿੱਤਾ, ਜਦੋਂ ਇਹ ਸਿਰਫ 1,500 ਗਾਹਕਾਂ ਦੀ ਸੇਵਾ ਕਰਦਾ ਸੀ। ਉੱਥੇ, ਉਸਨੇ ਇੱਕ ਲੋਹੇ ਦੀ ਪਕੜ ਬਣਾਈ ਰੱਖੀ, ਭਾਵੇਂ ਕੇਬਲਵਿਜ਼ਨ 1986 ਵਿੱਚ ਜਨਤਕ ਹੋਣ ਤੋਂ ਬਾਅਦ, ਕਲਾਸ ਬੀ ਦੇ ਬਹੁਤੇ ਸ਼ੇਅਰਾਂ ਦੇ ਮਾਲਕ ਹੋ ਕੇ, ਜੋ ਕੰਪਨੀ ਦੇ ਤਿੰਨ-ਚੌਥਾਈ ਡਾਇਰੈਕਟਰਾਂ ਨੂੰ ਚੁਣਦੇ ਹਨ।
ਲਿਬਰਟੀ ਮੀਡੀਆ ਕਾਰਪੋਰੇਸ਼ਨ ਦੇ ਚੇਅਰਮੈਨ ਜੌਹਨ ਸੀ ਮੈਲੋਨ ਨੇ 1994 ਵਿੱਚ ਲਾਸ ਏਂਜਲਸ ਟਾਈਮਜ਼ ਨੂੰ ਕਿਹਾ, “ਮੈਨੂੰ ਚੱਕ ਨੇ ਆਪਣੀ ਕੰਪਨੀ ਬਣਾਉਣ ਦੇ ਤਰੀਕੇ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਅਤੇ ਨਿਯੰਤਰਣ ਬਰਕਰਾਰ ਰੱਖਿਆ ਹੈ। “ਉਸਦਾ ਪੋਰਟਫੋਲੀਓ ਬਹੁਤ ਵਿਭਿੰਨ ਹੈ। ਕੋਈ ਵੀ ਗਲਤੀ ਨਹੀਂ ਹੈ ਜੋ ਕਦੇ ਵੀ ਲੈ ਸਕਦਾ ਹੈ।
ਗੁਜਰਾਤ ‘ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਮੁਲਾਜ਼ਮਾਂ ਦੀ ਹੋਈ ਮੌ.ਤ || Today News
ਗੁਜਰਾਤ ‘ਚ ਜ਼ਹਿਰੀਲੀ ਗੈਸ ਲੀਕ ਹੋਣ ਨਾਲ 4 ਮੁਲਾਜ਼ਮਾਂ ਦੀ ਹੋਈ ਮੌ.ਤ
ਗੁਜਰਾਤ ਦੇ ਭਰੂਚ ਜ਼ਿਲ੍ਹੇ ‘ਚ ਸਥਿਤ ਇੱਕ ਕੈਮੀਕਲ ਪਲਾਂਟ ਵਿੱਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਚਾਰ ਮੁਲਾਜ਼ਮਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਦਹੇਜ ਥਾਣੇ ਦੇ ਇੰਸਪੈਕਟਰ ਬੀ.ਐਮ. ਪਾਟੀਦਾਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 10 ਵਜੇ ਗੁਜਰਾਤ ਫਲੋਰੋਕੈਮੀਕਲਸ ਲਿਮਟਿਡ (ਜੀ.ਐੱਫ.ਐੱਲ.) ਦੇ ਕਰਮਚਾਰੀ ਉਤਪਾਦਨ ਯੂਨਿਟ ‘ਚ ਪਾਈਪ ‘ਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਬੇਹੋਸ਼ ਹੋ ਗਏ।
IND vs AUS 4th Test: ਕੀ ਭਾਰਤ ਪੰਜਵੇਂ ਦਿਨ ਰਚੇਗਾ ਇਤਿਹਾਸ?
ਅਧਿਕਾਰੀ ਨੇ ਦੱਸਿਆ ਕਿ ਚਾਰ ਕਰਮਚਾਰੀਆਂ ਨੂੰ ਭਰੂਚ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਵਿੱਚੋਂ ਤਿੰਨ ਦੀ ਐਤਵਾਰ ਤੜਕੇ 3 ਵਜੇ ਦੇ ਕਰੀਬ ਮੌਤ ਹੋ ਗਈ, ਜਦੋਂ ਕਿ ਦੂਜੇ ਦੀ ਸਵੇਰੇ 6 ਵਜੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਤ ਕਰੀਬ 10 ਵਜੇ ਵਾਪਰੀ। ਕੰਪਨੀ ਦੇ ਸੀਐਮਐਸ ਪਲਾਂਟ ਦੀ ਹੇਠਲੀ ਮੰਜ਼ਿਲ ਤੋਂ ਲੰਘਦੀ ਪਾਈਪ ਵਿੱਚੋਂ ਗੈਸ ਲੀਕ ਹੋਣ ਕਾਰਨ ਚਾਰ ਮੁਲਾਜ਼ਮ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਚਾਰਾਂ ਦੀ ਮੌਤ ਹੋ ਗਈ, ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ
ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਜੇਸ਼ ਕੁਮਾਰ (ਗੁਜਰਾਤ), ਮੁਦਰੀਕਾ ਯਾਦਵ (ਝਾਰਖੰਡ), ਸੁਸ਼ਿਤ ਪ੍ਰਸਾਦ ਅਤੇ ਮਹੇਸ਼ ਨੰਦਲਾਲ (ਦੋਵੇਂ ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਦਹੇਜ ਸਥਿਤ ਜੀਐਫਐਲ ਦੇ ਡਿਪਟੀ ਜਨਰਲ ਮੈਨੇਜਰ ਜਿਗਨੇਸ਼ ਪਰਮਾਰ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ, “ਕੰਪਨੀ ਅਤੇ ਪ੍ਰਬੰਧਨ ਇਸ ਘਟਨਾ ਤੋਂ ਦੁਖੀ ਹਨ। ਭਰੂਚ ਦੀ ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਮਨਾਨੀ ਨੇ ਕਿਹਾ ਕਿ ਅਸੀਂ ਅਧਿਕਾਰੀਆਂ ਨਾਲ ਸਹਿਯੋਗ ਕਰਨ ਦਾ ਵਾਅਦਾ ਕੀਤਾ ਹੈ ਅਤੇ ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ ਅਤੇ ਆਪਣੀ ਰਿਪੋਰਟ ਸੌਂਪਾਂਗੇ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭਰੂਚ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਖਣੀ ਕੋਰੀਆ ‘ਚ ਜਹਾਜ਼ ਹਾਦਸਾ# ਹੁਣ ਤੱਕ 177 ਲੋਕਾਂ ਦੀ ਹੋਈ ਮੌ.ਤ
ਦੱਖਣੀ ਕੋਰੀਆ ‘ਚ ਜਹਾਜ਼ ਹਾਦਸਾ# ਹੁਣ ਤੱਕ 177 ਲੋਕਾਂ ਦੀ ਹੋਈ ਮੌ.ਤ
ਦੱਖਣੀ ਕੋਰੀਆ ਦੇ ਮੁਆਨ ਹਵਾਈ ਅੱਡੇ ‘ਤੇ ਜੇਜੂ ਏਅਰ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਸਮਾਚਾਰ ਏਜੰਸੀ ਏਪੀ ਦੇ ਅਨੁਸਾਰ, ਜਹਾਜ਼ ਵਿੱਚ 175 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਸਮੇਤ 181 ਲੋਕ ਸਵਾਰ ਸਨ। 177 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਬਚਾਅ ਦਲ ਨੇ ਦੋ ਲੋਕਾਂ ਨੂੰ ਜ਼ਿੰਦਾ ਬਚਾਇਆ। ਬਾਕੀ ਦੋ ਯਾਤਰੀਆਂ ਦੇ ਵੀ ਮਾਰੇ ਜਾਣ ਦਾ ਖਦਸ਼ਾ ਹੈ। ਮਰਨ ਵਾਲਿਆਂ ਵਿੱਚ 82 ਪੁਰਸ਼ ਅਤੇ 84 ਔਰਤਾਂ ਸਨ। ਅਜੇ ਤੱਕ 11 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਹਰਿਆਣਾ ‘ਚ ਖਾਪ ਮਹਾਪੰਚਾਇਤ ਦਾ ਕੇਂਦਰ ਨੂੰ ਅਲਟੀਮੇਟਮ || Latest News
ਹਾਦਸਾ ਐਤਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 5:37 ਵਜੇ (ਸਥਾਨਕ ਸਮੇਂ ਅਨੁਸਾਰ 9:07 ਵਜੇ) ਵਾਪਰਿਆ। ਬੈਂਕਾਕ ਤੋਂ ਆ ਰਿਹਾ ਜਹਾਜ਼ ਏਅਰਪੋਰਟ ‘ਤੇ ਲੈਂਡ ਕਰਨ ਵਾਲਾ ਸੀ ਪਰ ਲੈਂਡਿੰਗ ਗੀਅਰ ‘ਚ ਖਰਾਬੀ ਕਾਰਨ ਜਹਾਜ਼ ਦੇ ਪਹੀਏ ਨਹੀਂ ਖੁੱਲ੍ਹੇ।
ਹਵਾਈ ਅੱਡੇ ਦੀ ਚਾਰਦੀਵਾਰੀ ਨਾਲ ਟਕਰਾਇਆ
ਜਹਾਜ਼ ਦੀ ਬੇਲੀ ਲੈਂਡਿੰਗ ਐਮਰਜੈਂਸੀ ਵਿੱਚ ਕੀਤੀ ਗਈ। ਇਸ ‘ਚ ਜਹਾਜ਼ ਦੀ ਬਾਡੀ ਸਿੱਧੇ ਰਨਵੇ ਨਾਲ ਟਕਰਾ ਜਾਂਦੀ ਹੈ। ਇਸ ਦੌਰਾਨ ਜਹਾਜ਼ ਰਨਵੇ ‘ਤੇ ਫਿਸਲ ਗਿਆ ਅਤੇ ਹਵਾਈ ਅੱਡੇ ਦੀ ਚਾਰਦੀਵਾਰੀ ਨਾਲ ਟਕਰਾ ਗਿਆ। ਧਮਾਕੇ ਨਾਲ ਇਸ ਨੂੰ ਅੱਗ ਲੱਗ ਗਈ।
ਇੱਥੇ ਰਾਇਟਰਜ਼ ਨੇ ਦੱਸਿਆ ਹੈ ਕਿ ਹਾਦਸੇ ਤੋਂ ਪਹਿਲਾਂ ਮੁਆਨ ਹਵਾਈ ਅੱਡੇ ਦੇ ਏਅਰ ਟ੍ਰੈਫਿਕ ਕੰਟਰੋਲਰ (ਏ.ਟੀ.ਸੀ.) ਤੋਂ ਜਹਾਜ਼ ਨਾਲ ਪੰਛੀਆਂ ਦੇ ਟਕਰਾਉਣ ਬਾਰੇ ਅਲਰਟ ਭੇਜਿਆ ਗਿਆ ਸੀ। ਇਹ ਵੀ ਜਹਾਜ਼ ਦੇ ਲੈਂਡਿੰਗ ਗੀਅਰ ‘ਚ ਖਰਾਬੀ ਦਾ ਕਾਰਨ ਹੋ ਸਕਦਾ ਹੈ।
ਹਰਿਆਣਾ ‘ਚ ਖਾਪ ਮਹਾਪੰਚਾਇਤ ਦਾ ਕੇਂਦਰ ਨੂੰ ਅਲਟੀਮੇਟਮ || Latest News
ਹਰਿਆਣਾ ‘ਚ ਖਾਪ ਮਹਾਪੰਚਾਇਤ ਦਾ ਕੇਂਦਰ ਨੂੰ ਅਲਟੀਮੇਟਮ
ਹਰਿਆਣਾ ਦੀਆਂ 102 ਖਾਪ ਪੰਚਾਇਤਾਂ ਨੇ ਮਰਨ ਵਰਤ ‘ਤੇ ਬੈਠੇ ਜਗਜੀਤ ਡੱਲੇਵਾਲ ਨਾਲ ਗੱਲ ਕਰਨ ਲਈ ਕੇਂਦਰ ਸਰਕਾਰ ਨੂੰ 9 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਹੈ। ਖਾਪ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਹੋਇਆ ਤਾਂ ਮੁਜ਼ੱਫਰਨਗਰ ‘ਚ 9 ਜਨਵਰੀ ਨੂੰ ਦੇਸ਼ ਦੇ ਸਾਰੇ ਖਾਪਾਂ ਦੀ ਮਹਾਪੰਚਾਇਤ ਬੁਲਾਈ ਜਾਵੇਗੀ। ਜਿਸ ਵਿੱਚ ਸਖ਼ਤ ਫੈਸਲੇ ਲਏ ਜਾਣਗੇ।
IND vs AUS 4th Test: ਕੀ ਭਾਰਤ ਪੰਜਵੇਂ ਦਿਨ ਰਚੇਗਾ ਇਤਿਹਾਸ?
ਹਿਸਾਰ ਦੇ ਬਾਸ ਪਿੰਡ ਵਿੱਚ 5 ਘੰਟੇ ਤੱਕ ਚੱਲੀ ਮਹਾਪੰਚਾਇਤ ਵਿੱਚ ਖਾਪਾਂ ਨੇ ਕਿਸਾਨ ਅੰਦੋਲਨ ਨੂੰ ਉਦੋਂ ਤੱਕ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਕਿਸਾਨ ਇੱਕਜੁੱਟ ਨਹੀਂ ਹੋ ਜਾਂਦੇ। ਖਾਪ ਦੇ ਨੁਮਾਇੰਦਿਆਂ ਨੇ ਕਿਹਾ ਕਿ ਜੇਕਰ ਅੰਦੋਲਨਕਾਰੀ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਸਾਂਝੀ ਏਕਤਾ ਦਾ ਸੱਦਾ ਦਿੰਦੇ ਹਨ ਤਾਂ ਖਾਪ ਦੀ 18 ਮੈਂਬਰੀ ਕਮੇਟੀ ਸਾਰਿਆਂ ਨੂੰ ਇੱਕ ਮੰਚ ‘ਤੇ ਲਿਆਉਣ ਲਈ ਜਾਵੇਗੀ।
14 ਵਾਰ ਮੀਟਿੰਗਾਂ
ਇਸ ਤੋਂ ਪਹਿਲਾਂ ਸ਼ੰਭੂ-ਖਨੌਰੀ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਦੇ ਕਨਵੀਨਰ ਸਰਵਣ ਸਿੰਘ ਪੰਧੇਰ ਨੇ ਕਿਹਾ- ‘ਅਸੀਂ ਕਿਸਾਨ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾਂ 14 ਵਾਰ ਮੀਟਿੰਗਾਂ ਕੀਤੀਆਂ। ਕਿਸਾਨ ਜਥੇਬੰਦੀਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਇਕੱਠੇ ਨਹੀਂ ਹੋਇਆ। ਅਸੀਂ ਪੰਜਾਬ ਵਿੱਚ ਅੰਦੋਲਨ ਸ਼ੁਰੂ ਕੀਤਾ। ਉਥੇ ਮਾਹੌਲ ਬਣ ਗਿਆ। ਹੁਣ ਹਰਿਆਣਾ ਵਿੱਚ ਵੀ ਮਾਹੌਲ ਸਿਰਜਿਆ ਜਾ ਰਿਹਾ ਹੈ।
IND vs AUS 4th Test: ਕੀ ਭਾਰਤ ਪੰਜਵੇਂ ਦਿਨ ਰਚੇਗਾ ਇਤਿਹਾਸ?
IND vs AUS 4th Test: ਕੀ ਭਾਰਤ ਪੰਜਵੇਂ ਦਿਨ ਰਚੇਗਾ ਇਤਿਹਾਸ?
ਮੈਲਬੋਰਨ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਕਸਿੰਗ ਡੇ ਟੈਸਟ ਦੇ ਚੌਥੇ ਦਿਨ ਦੀ ਖੇਡ ਖਤਮ ਹੋ ਚੁੱਕੀ ਹੈ। ਦੋਵਾਂ ਟੀਮਾਂ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਇਹ ਚੌਥਾ ਟੈਸਟ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼ੁੱਕਰਵਾਰ ਨੂੰ ਦੂਜੇ ਦਿਨ ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ਵਿੱਚ 474 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ 369 ਦੌੜਾਂ ‘ਤੇ ਸਮਾਪਤ ਹੋ ਗਈ।
IND vs AUS 4th Test: ਕੀ ਭਾਰਤ ਪੰਜਵੇਂ ਦਿਨ ਰਚੇਗਾ ਇਤਿਹਾਸ?
ਚੌਥੇ ਦਿਨ ਦੀ ਖੇਡ ਸਮਾਪਤ ਹੋ ਚੁੱਕੀ ਹੈ। ਆਸਟਰੇਲੀਆ ਨੇ ਆਪਣੀ ਦੂਜੀ ਪਾਰੀ ਵਿੱਚ ਨੌਂ ਵਿਕਟਾਂ ਗੁਆ ਕੇ 228 ਦੌੜਾਂ ਬਣਾ ਲਈਆਂ ਹਨ। ਪਹਿਲੀ ਪਾਰੀ ਦੇ ਆਧਾਰ ‘ਤੇ ਉਨ੍ਹਾਂ ਕੋਲ 105 ਦੌੜਾਂ ਦੀ ਬੜ੍ਹਤ ਸੀ। ਅਜਿਹੇ ‘ਚ ਟੀਮ ਦੀ ਕੁੱਲ ਬੜ੍ਹਤ 333 ਦੌੜਾਂ ਹੋ ਗਈ ਹੈ। ਸਕਾਟ ਬੋਲੈਂਡ ਅਤੇ ਨਾਥਨ ਲਿਓਨ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਭਾਰਤ ਨੂੰ ਵਿਕਟਾਂ ਲਈ ਤਰਸਿਆ ਹੋਇਆ ਹੈ। ਹੁਣ ਤੱਕ ਦੋਵਾਂ ਨੇ 10ਵੀਂ ਵਿਕਟ ਲਈ 110 ਗੇਂਦਾਂ ‘ਚ 55 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਲਿਓਨ 41 ਦੌੜਾਂ ਬਣਾ ਕੇ ਨਾਬਾਦ ਹਨ ਅਤੇ ਬੋਲੈਂਡ 10 ਦੌੜਾਂ ਬਣਾ ਕੇ ਨਾਬਾਦ ਹਨ। ਆਸਟ੍ਰੇਲੀਆ ਨੂੰ 173 ਦੇ ਸਕੋਰ ‘ਤੇ ਨੌਵਾਂ ਝਟਕਾ ਲੱਗਾ। ਕੰਗਾਰੂਆਂ ਨੇ ਆਪਣੀ ਪਹਿਲੀ ਪਾਰੀ ਵਿੱਚ 474 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ ਐਤਵਾਰ ਨੂੰ ਹੀ 369 ਦੌੜਾਂ ‘ਤੇ ਸਮਾਪਤ ਹੋ ਗਈ।
ਲਿਓਨ ਅਤੇ ਬੋਲੈਂਡ ਦੀ ਸਾਂਝੇਦਾਰੀ ਨੇ ਭਾਰਤ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ। 110 ਗੇਂਦਾਂ ਯਾਨੀ ਦੋਵਾਂ ਨੇ ਮਿਲ ਕੇ ਲਗਭਗ 18 ਓਵਰਾਂ ਦੀ ਬੱਲੇਬਾਜ਼ੀ ਕੀਤੀ ਹੈ। ਟੀਮ ਇੰਡੀਆ ਨੂੰ ਦਿਨ ਦੇ ਆਖਰੀ ਓਵਰ ‘ਚ ਵੀ ਮੌਕਾ ਮਿਲਿਆ ਪਰ ਬੁਮਰਾਹ ਦੀ ਉਹ ਗੇਂਦ ਨੋ ਬਾਲ ਰਹੀ। ਬੁਮਰਾਹ ਦੀ ਨੋ ਗੇਂਦ ਲਿਓਨ ਦੇ ਬੱਲੇ ਦੇ ਕਿਨਾਰੇ ਨਾਲ ਲੱਗੀ ਅਤੇ ਗੇਂਦ ਸਲਿੱਪ ਵਿੱਚ ਚਲੀ ਗਈ। ਰਾਹੁਲ ਨੇ ਕੈਚ ਵੀ ਲਿਆ, ਪਰ ਨੋ ਗੇਂਦ ਹੋਣ ਕਾਰਨ ਲਿਓਨ ਨੂੰ ਜਾਨ ਮਿਲੀ।
ਸਕੋਰ ਟੀਮ ਖਿਲਾਫ ਸਾਲ
332 ਇੰਗਲੈਂਡ ਆਸਟ੍ਰੇਲੀਆ 1928
297 ਇੰਗਲੈਂਡ ਆਸਟ੍ਰੇਲੀਆ 1895
295 ਦੱਖਣੀ ਅਫਰੀਕਾ ਆਸਟ੍ਰੇਲੀਆ 1953
286 ਆਸਟ੍ਰੇਲੀਆ ਇੰਗਲੈਂਡ 1929
282 ਇੰਗਲੈਂਡ ਆਸਟ੍ਰੇਲੀਆ 1908
ਹੁਣ ਸੋਮਵਾਰ ਨੂੰ 98 ਓਵਰਾਂ ਦਾ ਮੈਚ ਹੋਵੇਗਾ। ਹੁਣ ਇਹ ਦੇਖਣਾ ਹੋਵੇਗਾ ਕਿ ਟੀਮ ਇੰਡੀਆ ਸ਼ੁਰੂਆਤੀ ਸੈਸ਼ਨ ‘ਚ ਆਸਟ੍ਰੇਲੀਆਈ ਪਾਰੀ ਨੂੰ ਸੰਭਾਲ ਸਕਦੀ ਹੈ ਜਾਂ ਨਹੀਂ। ਹੁਣ ਉਹ ਮੈਲਬੌਰਨ ‘ਚ ਵੀ ਇਤਿਹਾਸ ਰਚੇਗਾ ਕਿਉਂਕਿ ਇਸ ਤੋਂ ਪਹਿਲਾਂ ਮੈਲਬੌਰਨ ‘ਚ ਟੈਸਟ ‘ਚ ਸਭ ਤੋਂ ਸਫਲ ਪਿੱਛਾ ਕਰਦਿਆਂ 332 ਦੌੜਾਂ ਬਣਾਈਆਂ ਸਨ, ਜੋ ਇੰਗਲੈਂਡ ਨੇ 1928 ‘ਚ ਆਸਟ੍ਰੇਲੀਆ ਖਿਲਾਫ ਕੀਤੀ ਸੀ। ਦੂਜੀ ਪਾਰੀ ਵਿੱਚ ਆਸਟਰੇਲੀਆ ਦੀ ਬੱਲੇਬਾਜ਼ੀ ਖ਼ਰਾਬ ਰਹੀ। ਮਾਰਨਸ ਲੈਬੁਸ਼ਗਨ ਨੇ ਸਭ ਤੋਂ ਵੱਧ 70 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਕਪਤਾਨ ਪੈਟ ਕਮਿੰਸ ਨੇ 41 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਲਿਓਨ ਨੇ ਦੌੜਾਂ ਬਣਾਈਆਂ। ਆਸਟਰੇਲੀਆ ਦੇ ਪੰਜ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਇਨ੍ਹਾਂ ਵਿੱਚ ਸੈਮ ਕੋਂਸਟਾਸ (8), ਟ੍ਰੈਵਿਸ ਹੈੱਡ (1), ਮਿਸ਼ੇਲ ਮਾਰਸ਼ (0), ਐਲੇਕਸ ਕੈਰੀ (2) ਅਤੇ ਮਿਸ਼ੇਲ ਸਟਾਰਕ (5) ਸ਼ਾਮਲ ਹਨ। ਉਸਮਾਨ ਖਵਾਜਾ 21 ਦੌੜਾਂ ਬਣਾ ਕੇ ਆਊਟ ਹੋਏ ਅਤੇ ਸਟੀਵ ਸਮਿਥ 13 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਲਈ ਬੁਮਰਾਹ ਨੇ ਹੁਣ ਤੱਕ ਚਾਰ ਅਤੇ ਸਿਰਾਜ ਨੇ ਤਿੰਨ ਵਿਕਟਾਂ ਲਈਆਂ ਹਨ। ਰਵਿੰਦਰ ਜਡੇਜਾ ਨੂੰ ਇਕ ਵਿਕਟ ਮਿਲੀ।
ਮਹਾਕੁੰਭ ਮੇਲੇ ਦਾ ਸੱਦਾ ਲੈ ਕੇ ਦਿੱਲੀ ਪਹੁੰਚੇ CM ਯੋਗੀ || Today News
ਮਹਾਕੁੰਭ ਮੇਲੇ ਦਾ ਸੱਦਾ ਲੈ ਕੇ ਦਿੱਲੀ ਪਹੁੰਚੇ CM ਯੋਗੀ
ਉੱਤਰ ਪ੍ਰਦੇਸ਼ ‘ਚ ਮਹਾਕੁੰਭ 2025 ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ। ਮੁੱਖ ਮੰਤਰੀ ਯੋਗੀ ਖੁਦ ਮਹਾਕੁੰਭ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਈ ਵਾਰ ਦੌਰਾ ਕਰ ਚੁੱਕੇ ਹਨ। ਇਸ ਦੌਰਾਨ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦਿੱਲੀ ਦਾ ਦੌਰਾ ਕੀਤਾ ਅਤੇ ਕੁੰਭ ਮੇਲੇ ਦਾ ਸੱਦਾ ਦੇਣ ਲਈ ਭਾਜਪਾ ਦੇ ਚੋਟੀ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਸਮਾਗਮ ਦੀ ਯੂਐਸਪੀ ਇਹ ਹੈ ਕਿ ਇਸ ਨੂੰ ਇੱਕ ਵਿਸ਼ਾਲ ਅਧਿਆਤਮਕ ਤਿਉਹਾਰ ਵਜੋਂ ਮਨਾਉਣ ਦੀ ਯੋਜਨਾ ਬਣਾਈ ਗਈ ਹੈ।
SGPC ਦਾ ਕਿਸਾਨਾਂ ਨੂੰ ਸਮਰਥਨ, ਦਫ਼ਤਰ ਤੇ ਅਦਾਰੇ 30 ਦਸੰਬਰ ਨੂੰ ਰਹਿਣਗੇ ਬੰਦ || Punjab News
ਦੱਸ ਦੇਈਏ ਕਿ ਸੀਐਮ ਯੋਗੀ ਆਦਿੱਤਿਆਨਾਥ ਮਹਾਕੁੰਭ 2025 ਦਾ ਸੱਦਾ ਦੇਣ ਲਈ ਦਿੱਲੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।
ਸੋਸ਼ਲ ਮੀਡੀਆ ‘ਤੇ ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਬੈਠਕ ਤੋਂ ਬਾਅਦ ਗ੍ਰਹਿ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ‘ਚ ਦੱਸਿਆ ਗਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮਹਾਕੁੰਭ ਮੇਲੇ ‘ਚ ਸੱਦਾ ਦਿੱਤਾ। ਇਸ ਤੋਂ ਇਲਾਵਾ ਮੁੱਖ ਮੰਤਰੀ ਯੋਗੀ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਮਿਜ਼ੋਰਮ ਦੇ ਨਵੇਂ ਗਵਰਨਰ ਜਨਰਲ ਡਾ. ਵਿਜੇ ਕੁਮਾਰ ਸਿੰਘ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੀ ਸੱਦਾ ਪੱਤਰ ਦਿੱਤਾ।












