ਗੁਰਦਾਸਪੁਰ, 18 ਜੁਲਾਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਸ਼ਹਿਰ ਬਟਾਲਾ ਨੇੜੇ ਪਿੰਡ ਵੈਰੋਨੰਗਲ ਦੇ ਵਸਨੀਕ ਪੰਜਾਬੀ ਨੌਜਵਾਨ ਦੇ ਆਸਟ੍ਰੇਲੀਆ (Australia) ਵਿਚ ਜਿਊਂਦਾ ਹੀ ਸੜਨ ਦਾ ਸਮਾਚਾਰ ਹੈ ।
ਕੌਣ ਹੈ ਇਹ ਪੰਜਾਬੀ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਨੇੜਲੇ ਪਿੰਡ ਵੈਰੋਨੰਗਲ ਦਾ ਵਸਨੀਕ ਪੰਜਾਬੀ ਨੌਜਵਾਨ ਜੋ ਆਸਟ੍ਰੇਲੀਆ ਵਿਖੇ ਵਾਪਰੇ ਇਕ ਸੜਕ ਹਾਦਸੇ (Road accidents) ਦੌਰਾਨ ਜਿਊਂਦਾ ਹੀ ਸੜ ਕੇ ਮੌਤ (Death) ਦੇ ਘਾਟ ਉਤਰ ਗਿਆ ਦੀ ਪਛਾਣ 29 ਸਾਲਾ ਸੁਖਜਿੰਦਰ ਸਿੰਘ ਸੰਧੂ (Sukhjinder Singh Sandhu) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਸੁਖਜਿੰਦਰ ਜਦੋਂ ਲਬੌਰਨ ਤੋਂ ਸਿੰਡਨੀ ਜਾ ਰਿਹਾ ਸੀ ਤਾਂ ਰਾਹ ਵਿਚ ਜਾਂਦੇ ਵੇਲੇ ਹਾਈਵੇ ਤੇ ਉਸਦਾ ਟ੍ਰੇਲਰ ਸੜਕ ਕੰਢੇ ਖੜ੍ਹੇ ਇਕ ਤੇਲ ਦੇ ਟੈਂਕਰ ਨਾਲ ਟਕਰਾ ਗਿਆ । ਜਿਸ ਕਾਰਨ ਉਸਦੀ ਅੱਗ ਲੱਗਣ ਦੇ ਨਾਲ ਸੜ ਕੇ ਮੌਕੇ ਤੇ ਹੀ ਮੌਤ ਹੋ ਗਈ ।
ਕਦੋਂ ਗਿਆ ਸੀ ਸੁਖਜਿੰਦਰ ਆਸਟੇ੍ਰਲੀਆ
ਪ੍ਰਾਪਤ ਸੂਚਨਾ ਮੁਤਾਬਕ ਸੁਖਜਿੰਦਰ ਸਿੰਘ ਸੰਧੂ ਸਾਲ 2018 ਵਿਚ ਆਸਟ੍ਰੇਲੀਆ ਚਲਿਆ ਗਿਆ ਸੀ ਤੇ ਉਥੇ ਟ੍ਰੇਲਰ ਚਲਾਉਂਦਾ ਸੀ । ਟਰੇਲਰ ਜਿਸ ਵਿੱਚ ਜਲਣਸ਼ੀਲ ਪਦਾਰਥਾਂ ਦੇ ਡਰੰਮ ਲੱਦੇ ਹੋਏ ਸਨ ਨਤੀਜੇ ਵਜੋਂ ਟੱਕਰ ਤੋਂ ਤੁਰੰਤ ਬਾਅਦ ਇੱਕ ਜ਼ਬਰਦਸਤ ਧਮਾਕਾ (Powerful explosion) ਹੋਇਆ ਅਤੇ ਵਾਹਨ ਨੂੰ ਅੱਗ ਲੱਗ ਗਈ । ਅੱਗ ਦੀਆਂ ਲਪਟਾਂ ਦੀ ਲਪੇਟ ਵਿੱਚ ਆਉਣ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਆਸਟ੍ਰੇਲੀਆ ਵਿੱਚ ਰਹਿਣ ਵਾਲੇ ਸੁਖਜਿੰਦਰ ਸਿੰਘ ਦੇ ਦੋਸਤਾਂ ਨੇ ਉਸਦੇ ਪਰਿਵਾਰ ਨੂੰ ਇਸ ਹਾਦਸੇ ਬਾਰੇ ਸੂਚਿਤ ਕੀਤਾ ।
ਕੀ ਦੱਸਿਆ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ
ਪਰਿਵਾਰ ਅਨੁਸਾਰ ਸੁਖਜਿੰਦਰ ਸਿੰਘ ਦਾ ਵਿਆਹ ਲਗਭਗ ਇੱਕ ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਉਹ ਆਸਟ੍ਰੇਲੀਆ ਵਾਪਸ ਚਲਾ ਗਿਆ ਸੀ । ਇਹ ਵੀ ਦੱਸਿਆ ਗਿਆ ਹੈ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਸੁਖਜਿੰਦਰ ਸਿੰਘ ਨੇ ਆਪਣੇ ਪਿਤਾ ਨਾਲ ਫੋਨ ‘ਤੇ ਗੱਲ ਕੀਤੀ ਸੀ । ਆਪਣੇ ਨੌਜਵਾਨ ਪੁੱਤਰ ਦੀ ਅਚਾਨਕ ਮੌਤ ਕਾਰਨ ਪਰਿਵਾਰ ਡੂੰਘੇ ਸਦਮੇ ਵਿੱਚ ਹੈ ।









