ਬਰੈਂਪਟਨ, 18 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਪੰਜਾਬ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ (Punjabi youth) ਦਾ ਕੈਨੇਡਾ ਵਿਖੇ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਪੰਜਾਬੀ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਹੇ ਜਿਸ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਦਾ ਕਤਲ (Murder) ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਮ੍ਰਿਤਕ ਨੌਜਵਾਨ ਦੀ ਪਛਾਣ ਤਰੁਨਪ੍ਰੀਤ ਸਿੰਘ (Tarunpreet Singh) ਦੇ ਤੌਰ ‘ਤੇ ਹੋਈ ਹੈ । ਜਾਣਕਾਰੀ ਮੁਤਾਬਕ ਤਰੁਨਪ੍ਰੀਤ ਸਿੰਘ ਤਰੁਨਪ੍ਰੀਤ ਸਿੰਘ ਹੈਮਿਲਟਨ ਦੇ ਸਟੋਨੀ ਕੀਕ ਖੇਤਰ ਵਿਚ ਮਰਿਆ ਹੋਇਆ ਪਾਇਆ ਗਿਆ । ਉਸਦੀ ਲਾਸ਼ ਨੂੰ ਕਤਲ ਕਰਕੇ ਨਾਲੇ ਵਿਚ ਸੁੱਟ ਦਿੱਤਾ ਗਿਆ ਸੀ ।
ਕੀ ਜਾਣਕਾਰੀ ਦਿੱਤੀ ਹੈਮਿਲਟਨ ਪੁਲਸ ਨੇ
ਕੈਨੇਡਾ ਵਿਖੇ ਹੈਮਿਲਟਨ ਪੁਲਸ (Hamilton Police) ਨੇ ਦਸਿਆ ਕਿ ਤਰਨਪ੍ਰੀਤ ਸਿੰਘ ਦਾ ਕਤਲ ਕਿਸੇ ਹੋਰ ਥਾਂ ਕੀਤਾ ਗਿਆ ਅਤੇ ਸਬੂਤਾਂ ’ਤੇ ਪਰਦਾ ਪਾਉਣ ਲਈ ਕਾਤਲਾਂ ਨੇ ਲਾਸ਼ ਸਟੋਨੀ ਕ੍ਰੀਕ ਦੇ ਇਕ ਨਾਲੇ ਵਿਚ ਸੁੱਟ ਦਿਤੀ । ਪੁਲਸ ਨੇ ਅੱਗੇ ਦਸਿਆ ਕਿ ਇਕ ਰਾਹਗੀਰ ਨੇ ਸੀਵਰੇਜ ਨਾਲੇ ਵਿਚ ਲਾਸ਼ (Corpse) ਦੇਖੀ ਤਾਂ 911 ’ਤੇ ਇਤਲਾਹ ਦੇ ਦਿਤੀ । ਮੌਕੇ ’ਤੇ ਪੁੱਜੇ ਪੁਲਸ ਅਫ਼ਸਰਾਂ ਨੂੰ ਤਰਨਪ੍ਰੀਤ ਸਿੰਘ ਪਾਣੀ ਵਿਚ ਅੱਧਾ ਡੁੱਬਿਆ ਮਿਲਿਆ ਅਤੇ ਬਾਹਰ ਕੱਢਣ ਮਗਰੋਂ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ।









