ਵਿਜੀਲੈਂਸ ਵੱਲੋਂ ਪੰਜਾਬ ਦੇ ਚੀਫ ਟਾਊਨ ਪਲੈਨਰ ਪੰਕਜ ਬਾਵਾ ਨੂੰ ਅੱਜ ਗਿਫਤਾਰ ਕਰ ਲਿਆ ਹੈ। ਪਿਛਲੇ ਦਿਨ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਾ ਵੱਲੋਂ ਕਲੋਨੀਆਂ ਦੇ ਮਾਮਲੇ ਵਿੱਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਪੰਕਜ ਬਾਵਾ ਨੂੰ ਸਸਪੈਂਡ ਕੀਤਾ ਸੀ। ਜਾਣਕਾਰੀ ਮੁਤਾਬਕ ਪੰਕਜ ਬਾਵਾ ਦੀ ਗ੍ਰਿਫਤਾਰੀ ਨਾਲ ਪੰਜਾਬ ਸਰਕਾਰ ਦੇ ਕਈ ਸੀਨੀਅਰ ਅਧਿਕਾਰੀ ਮੁਸ਼ਕਿਲ ‘ਚ ਘਿਰ ਗਏ ਹਨ।
ਸੂਤਰ ਦੱਸਦੇ ਹਨ ਕਿ ਜਦੋਂ ਵੀ ਪਿੰਡ ਮੋਹਾਲੀ ਸਮੇਤ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਮਿਉਂਸਪਲ ਕਮੇਟੀਆਂ ਤੇ ਨਿਗਮ ਦੀਆਂ ਹੱਦਾਂ ਨੂੰ ਚੌੜਾ ਕਰਨ ਲਈ ਪਿੰਡਾਂ ਦੇ ਰਲੇਵੇਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਸੂਤਰ ਦੱਸਦੇ ਹਨ ਕਿ ਪੰਕਜ ਬਾਵਾ ਪਹਿਲਾਂ ਹੀ ਆਪਣੇ ਨੇੜਲੇ ਸੀਨੀਅਰ ਅਧਿਕਾਰੀਆਂ ਜ਼ਮੀਨਾਂ ਖਰੀਦਣ ਲਈ ਕਹਿੰਦਾ ਸੀ।