ਗ਼ਲਤ ਕੰਮ ਕਰਨ ਵਾਲਿਆਂ ਲਈ ਟੈਲੀਗ੍ਰਾਮ CEO ਦਾ ਫਰਮਾਨ!
ਕਲਾਊਡ ਆਧਾਰਿਤ ਡੈਸਕਟਾਪ ਅਤੇ ਮੋਬਾਈਲ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ। ਟੈਲੀਗ੍ਰਾਮ ਦੇ ਸੀਈਓ ਪਾਵੇਲ ਡੁਰੋਵ (Telegram CEO Pavel Durov) ਨੇ ਐਲਾਨ ਕੀਤਾ ਹੈ ਕਿ ਕੰਪਨੀ Law Enforcement ਨਾਲ ਯੂਜ਼ਰਜ਼ ਦੇ ਵੇਰਵੇ ਸਾਂਝੇ ਕਰੇਗੀ। ਜੇ ਟੈਲੀਗ੍ਰਾਮ ਯੂਜ਼ਰਜ਼ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਦਾ ਸ਼ੱਕ ਹੁੰਦਾ ਹੈ, ਤਾਂ ਕੰਪਨੀ ਇਨ੍ਹਾਂ ਯੂਜ਼ਰਜ਼ ਦੇ ਫੋਨ ਨੰਬਰ ਅਤੇ IP ਐਡਰੈੱਸ ਸਰਕਾਰ ਨਾਲ ਸ਼ੇਅਰ ਕਰੇਗੀ। ਇਹ ਨਵੀਂ ਅਪਡੇਟ ਪਿਛਲੇ ਮਹੀਨੇ ਫਰਾਂਸੀਸੀ ਅਧਿਕਾਰੀਆਂ ਦੁਆਰਾ ਡੁਰੋਵ ਦੀ ਗ੍ਰਿਫਤਾਰੀ ਤੋਂ ਬਾਅਦ ਆਈ ਹੈ। ਉਸ ’ਤੇ ਟੈਲੀਗ੍ਰਾਮ ਉਪਰ ਗੈਰ-ਕਾਨੂੰਨੀ ਗਤੀਵਿਧੀਆਂ ਦੀ ਜਾਂਚ ਵਿਚ ਸਹਿਯੋਗ ਨਾ ਦੇਣ ਦੇ ਦੋਸ਼ ਲੱਗੇ ਸਨ।
ਟੈਲੀਗ੍ਰਾਮ ਦੇ ਸਰਚ ਆਈਕਨ ਤੋਂ ਨਾ ਲੱਭੋ ਗ਼ਲਤ ਕੰਟੈਂਟ
ਡੁਰੋਵ (Telegram CEO Pavel Durov) ਨੇ ਜਾਣਕਾਰੀ ਦਿੱਤੀ ਹੈ ਕਿ ਟੈਲੀਗ੍ਰਾਮ ਨੇ ਨਵੇਂ ਬਦਲਾਅ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਨਿਯਮਾਂ ਅਤੇ ਸੇਵਾ ਦੀਆਂ ਸ਼ਰਤਾਂ ਨੂੰ ਅਪਡੇਟ ਕੀਤਾ ਹੈ। ਟੈਲੀਗ੍ਰਾਮ ਦੇ ਸਰਚ ਫੀਚਰ ਨੂੰ ਲੈ ਕੇ ਵੀ ਵੱਡੀ ਅਪਡੇਟ ਹੈ। ਕੰਪਨੀ ਨੇ ਫੈਸਲਾ ਕੀਤਾ ਹੈ ਕਿ ਟੈਲੀਗ੍ਰਾਮ ਦੇ ਸਰਚ ਫੀਚਰ ਰਾਹੀਂ ਗੈਰ-ਕਾਨੂੰਨੀ ਸਾਮਾਨ ਜਾਂ ਸਮੱਗਰੀ ਦੀ ਖੋਜ ‘ਤੇ ਪਾਬੰਦੀ ਲਗਾਈ ਜਾਵੇਗੀ। ਜੇ ਕੋਈ ਵੀ ਟੈਲੀਗ੍ਰਾਮ ਯੂਜ਼ਰ ਪਲੇਟਫਾਰਮ ‘ਤੇ ਸਰਚ ਆਈਕਨ ਨਾਲ ਅਜਿਹੀ ਗਲਤ ਸਮੱਗਰੀ ਨੂੰ ਲੱਭਦਾ ਹੈ ਜਾਂ ਸਾਂਝਾ ਕਰਦਾ ਹੈ, ਤਾਂ ਉਸ ਦਾ ਵੇਰਵਾ ਸਿੱਧਾ ਸਰਕਾਰੀ ਅਧਿਕਾਰੀਆਂ ਕੋਲ ਜਾਵੇਗਾ।
ਟੈਲੀਗ੍ਰਾਮ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕਰੇਗਾ ਵਰਤੋਂ
ਡੁਰੋਵ ਨੇ ਇਸ ’ਤੇ ਜ਼ੋਰ ਦਿੱਤਾ ਕਿ ਟੈਲੀਗ੍ਰਾਮ ਦਾ ਸਰਚ ਫੰਕਸ਼ਨ ਉਪਭੋਗਤਾਵਾਂ ਨੂੰ ਦੋਸਤ ਜਾਂ ਖ਼ਬਰਾਂ ਲੱਭਣ ਵਿਚ ਮਦਦ ਕਰਨ ਲਈ ਹੈ। ਇਹ ਸਰਚ ਫੀਚਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਲੱਭਣ ਜਾਂ ਉਤਸ਼ਾਹਿਤ ਕਰਨ ਲਈ ਪ੍ਰਦਾਨ ਨਹੀਂ ਕੀਤਾ ਗਿਆ। ਇਸ ਨਵੇਂ ਬਦਲਾਅ ਲਈ ਪਲੇਟਫਾਰਮਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਵੀ ਕਰ ਰਿਹਾ ਹੈ। AI ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਟੈਲੀਗ੍ਰਾਮ ਸਰਚ ਬਾਰ ਰਾਹੀਂ ਡਰੱਗਜ਼, ਘੁਟਾਲੇ ਜਾਂ ਬਾਲ ਸ਼ੋਸ਼ਣ ਜਿਹੇ ਕੰਟੈਂਟ ਨਹੀਂ ਲੱਭੇ ਜਾ ਸਕਦੇ।