ਹੁਣ Instagram ‘ਚ ਵੀ ਆਇਆ WhatsApp ਵਾਲਾ ਇਹ ਫੀਚਰ, ਜਾਣੋ ਵਰਤਣ ਦਾ ਸਹੀ ਤਰੀਕਾ
ਜੇਕਰ ਤੁਸੀਂ ਵੀ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ‘ਚ ਇੱਕ ਨਵਾਂ ਫੀਚਰ ਆਇਆ ਹੈ। ਇਸ ਨਵੀਂ ਅਪਡੇਟ ਤੋਂ ਬਾਅਦ ਤੁਸੀਂ ਆਪਣੇ ਦੋਸਤਾਂ ਨਾਲ ਲਾਈਵ ਲੋਕੇਸ਼ਨ ਵੀ ਸ਼ੇਅਰ ਕਰ ਸਕਦੇ ਹੋ। ਇਹ ਫੀਚਰ ਮੈਟਾ ਦੇ ਦੂਜੇ ਐਪ WhatsApp ‘ਤੇ ਲੰਬੇ ਸਮੇਂ ਤੋਂ ਮੌਜੂਦ ਹੈ। ਇਸ ਇੰਸਟਾਗ੍ਰਾਮ ਲਾਈਵ ਲੋਕੇਸ਼ਨ ਸ਼ੇਅਰਿੰਗ ਨੂੰ ਡਾਇਰੈਕਟ ਮੈਸੇਜ ‘ਚ ਸਟਿੱਕਰ ਪੈਕ ਦੇ ਨਾਲ ਜੋੜਿਆ ਗਿਆ ਹੈ ।
ਇਹ ਵੀ ਪੜੋ : Parliament ਸੈਸ਼ਨ ਦਾ ਅੱਜ ਤੀਜਾ ਦਿਨ; ਪ੍ਰਿਅੰਕਾ ਗਾਂਧੀ ਅਤੇ ਰਵਿੰਦਰ ਚਵਾਨ ਸੰਸਦ ਮੈਂਬਰ ਵਜੋਂ ਚੁੱਕਣਗੇ ਸਹੁੰ
ਇਸ ਨਾਲ ਤੁਹਾਡਾ ਸਮਾਂ ਬਚੇਗਾ ਅਤੇ ਤੁਸੀਂ ਆਪਣੇ ਦੋਸਤਾਂ ਨਾਲ ਜ਼ਿਆਦਾ ਸਮਾਂ ਬਿਤਾ ਸਕੋਗੇ। ਇੰਸਟਾਗ੍ਰਾਮ ਵਿੱਚ ਲਾਈਵ ਲੋਕੇਸ਼ਨ ਨੂੰ ਸਟਿੱਕਰ ਅਤੇ ਛੋਟੇ ਨਾਮ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਇੰਸਟਾਗ੍ਰਾਮ ਅਪਡੇਟ ਦੇ ਮੁਤਾਬਕ ਲਾਈਵ ਲੋਕੇਸ਼ਨ ਨੂੰ ਵੱਧ ਤੋਂ ਵੱਧ 1 ਘੰਟੇ ਲਈ ਸ਼ੇਅਰ ਕੀਤਾ ਜਾ ਸਕਦਾ ਹੈ।
ਇੰਸਟਾਗ੍ਰਾਮ ਲਾਈਵ ਲੋਕੇਸ਼ਨ ਫ਼ੀਚਰ ਦੀ ਵਰਤੋਂ ਇੰਝ ਕਰੋ-
– ਸਭ ਤੋਂ ਪਹਿਲਾਂ ਆਪਣੀ ਇੰਸਟਾਗ੍ਰਾਮ ਐਪ ਨੂੰ ਅਪਡੇਟ ਕਰੋ।
– ਹੁਣ ਡਾਇਰੈਕਟ ਮੈਸੇਜ ‘ਤੇ ਜਾਓ।
– ਇੱਥੇ ਤੁਹਾਨੂੰ ਬਹੁਤ ਸਾਰੇ ਸਟਿੱਕਰ ਨਜ਼ਰ ਆਉਣਗੇ।
– ਇਨ੍ਹਾਂ ‘ਚੋ ਲੋਕੇਸ਼ਨ ਵਾਲੇ ਸਟਿੱਕਰ ਚੁਣੋ
– ਹੁਣ ਲੋਕੇਸ਼ਨ ਦਾ ਐਕਸੈਸ ਦਿਓ ਅਤੇ nickname ਨਾਲ ਸ਼ੇਅਰ ਕਰੋ