Apple ਦੇ Worldwide Developers Conference ‘ਚ ਹੋਏ ਵੱਡੇ ਐਲਾਨ

0
63

Apple ਨੇ ਕੱਲ੍ਹ ਰਾਤ ਆਪਣੇ ਵਰਲਡ ਵਾਈਡ ਡਵੈਲਪਰਸ ਕਾਨਫਰੰਸ ‘ਚ ਵੱਡੇ ਐਲਾਨ ਕੀਤੇ। ਕਾਨਫਰੰਸ ਦੀ ਸ਼ੁਰੂਆਤ app ਡਵੈਲਪਰਸ ਦੀ ਇਕ ਫ਼ਿਲਮ ਦੇ ਨਾਲ ਸ਼ੁਰੂ ਹੋਈ। WWDC ਉਹ ਈਵੈਂਟ ਹੈ ਜਿੱਥੇ ਕੰਪਨੀ ਨਵੇਂ ਸੌਫਟਵੇਅਰ ਅਪਡੇਟ ਦਾ ਐਲਾਨ ਕਰਦੀ ਰਹਿੰਦੀ ਹੈ। ਜਾਣੋ ਕਾਨਫਰੰਸ ‘ਚ ਹੁਣ ਤੱਕ ਕੀ ਵੱਡੇ ਐਲਾਨ ਹੋਏ।

Apple Health: ਪਰਿਵਾਰ ਦੇ ਨਾਲ ਡਾਟਾ ਸ਼ੇਅਰਿੰਗ ਐਪਲ ਯੂਜ਼ਰਸ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਹੈਲਥ ਅਲਰਟ ਤੇ ਡਾਟਾ ਸ਼ੇਅਰ ਕਰ ਸਕਣਗੇ। ਉਹ ਬਿਰਧ ਮਾਪਿਆ ਦੀ ਸਿਹਤ ਤੇ ਨਜ਼ਰ ਰੱਖਣ ‘ਚ ਉਪਯੋਗੀ ਹੋ ਸਕਦਾ ਹੈ। ਕੰਪਨੀ ਦੇ ਮੁਤਾਬਕ ਟ੍ਰਾਂਜ਼ਿਟ ‘ਚ ਸਾਰਾ ਡਾਟਾ ਸਕ੍ਰਿਪਟ ਕੀਤਾ ਜਾਵੇਗਾ।

Apple Health ਦੇ ਨਵੇਂ ਫੀਚਰਸ: Apple ਇਕ ਨਵੀਏ ਸੁਵਿਧਾ ਜੋੜ ਰਿਹਾ ਹੈ ਜੋ ਤੁਹਾਡੇ ਚੱਲਣ ਦੇ ਤਰੀਕੇ ਦੇ ਆਧਾਰ ਤੇ ਤੁਹਾਡੇ ਡਿੱਗਣ ਦੇ ਜ਼ੋਖਿਮ ਨੂੰ ਦੇਖ ਸਕਦਾ ਹੈ। ਤੁਹਾਡੀ ਸਥਿਰਤਾ ਦਾ ਪਤਾ ਲਾਉਣ ਤੇ ਚੱਲਣ ਦੇ ਜ਼ੋਖਿਮ ਨੂੰ ਨਿਰਧਾਰਤ ਕਰਨ ਲਈ ਕਈ ਮੀਟ੍ਰਿਕ ਦਾ ਉਪਯੋਗ ਕੀਤਾ ਜਾਂਦਾ ਹੈ। ਯੂਜ਼ਰਸ ਨੂੰ ਇਕ ਨਵੀਂ ਸੂਚਨਾ ਮਿਲੇਗੀ ਤੇ ਉਨ੍ਹਾਂ ਦੀ ਸਥਿਰਤਾ ਘੱਟ ਹੋਵੇਗੀ। ਐਪ ‘ਚ ਤੁਹਾਡੇ ਡਿੱਗਣ ਦੇ ਜ਼ੋਖਿਮ ਨੂੰ ਘੱਟ ਕਰਨ ਲਈ ਐਕਸਰਸਾਇਜ਼ ਵੀ ਹੋਵੇਗੀ।

Apple WWDC 2021: ਪ੍ਰਾਈਵੇਸੀ : Apple ਜ਼ਿਆਦਾ ਪ੍ਰਾਈਵੇਸੀ ਕੇਂਦਰਤ ਫੀਚਰ ਜੋੜ ਰਿਹਾ ਹੈ। ਐਪਲ ਆਈਪੀ ਐਡਰੈਸ ਨੂੰ ਲੁਕਾਉਣ ਲਈ ਮੇਲ ਪ੍ਰਾਈਵੇਸੀ ਪ੍ਰੋਟੈਕਸ਼ਨ ਜੋੜ ਰਿਹਾ ਹੈ ਜੋ ਸੈਂਡਰ ਨੂੰ ਇਹ ਦੇਖਣ ਤੋਂ ਰੋਕੇਗਾ ਕਿ ਤੁਸੀਂ ਈਮੇਲ ਖੋਲੀ ਤੇ ਕਦੋਂ ਖੋਲੀ। Apple ਸਫਾਰੀ ‘ਚ ਟੈਕਰਸ ਤੋਂ ਆਈਪੀ ਐਡਰੈਸ ਵੀ ਲੁਕਾ ਰਿਹਾ ਹੈ। ਐਪਲ ਸੈਟਿੰਗਸ ‘ਚ ਇਕ ਪ੍ਰਾਈਵੇਸੀ ਰਿਪੋਰਟ ਜੋੜ ਰਿਹਾ ਹੈ। ਇਸ ਨਾਲ ਤੁਸੀਂ ਦੇਖੇਗੇ ਕਿ ਐਪ ਕਿਸ ਤਰ੍ਹਾਂ ਪ੍ਰਾਈਵੇਸੀ ਸੈਟਿੰਗਸ ਦਾ ਇਸਤੇਮਾਲ ਕਰ ਰਹੇ ਹਨ। ਜਿਸ ਲਈ ਤੁਸੀਂ ਉਨ੍ਹਾਂ ਨੂੰ ਐਕਸੈਸ ਦਿੱਤਾ ਹੈ। ਅਕਸਰ ਕਈ ਐਪ ਤੁਹਾਡੀ ਲੋਕੇਸ਼ਨ, ਤਸਵੀਰਾਂ ਆਦਿ ਦਾ ਇਸਤੇਮਾਲ ਕਰਦੇ ਹਨ।

Apple iOS 15: ਕੈਮਰਾ ਨੂੰ ਮਿਲਿਆ Google ਲੈਂਸ ਜਿਹਾ ਫੀਚਰ- ਲਾਈਵ ਟੈਕਸਟ

ਅਜਿਹਾ ਲੱਗਦਾ ਹੈ ਕਿ iOS ਨੂੰ ਆਖਿਰਕਾਰ Google ਲੈਂਸ ਜਿਹੀ ਸੁਵਿਧਾ ਮਿਲ ਰਹੀ ਹੈ। ਜਿੱਥੇ ਇਹ ਇਕ ਫੋਟੋ ‘ਚ ਟੈਕਸਟ ਦੀ ਪਛਾ ਕਰ ਸਕਦਾ ਹੈ ਤੇ ਯੂਜ਼ਰ ਨੂੰ ਇਸ ਨੂੰ ਕਾਪੀ ਕਰਨ ਦੀ ਪਰਮਿਸ਼ਨ ਦੇ ਸਕਦਾ ਹੈ। ਲਾਈਵ ਟੈਕਸਟ ਯੂਜ਼ਰ ਨੂੰ ਟੈਕਸਟ, ਫੋਨ ਨੰਬਰ, ਲਿੰਕ ਆਦਿ ਪਛਾਣਨ ਦੇਵੇਗਾ। ਇਹ ਸਕ੍ਰੀਨਸ਼ੌਟ, ਕੁਇਕ ਲੁਕ ਤੇ ਕੰਮ ਕਰੇਗਾ ਤੇ ਸੱਤਾ ਭਾਸ਼ਾਵਾਂ ਸਮਝੇਗਾ। ਇਹ ਆਈਫੋਨ, ਆਈਪੈਡ ਤੇ ਮੈਕ ‘ਤੇ ਕੰਮ ਕਰੇਗਾ।

Apple iOS 15: Notifications

ਨੋਟੀਫਿਕੇਸ਼ਨ ਵੀ ਬਿਹਤਰ ਹੋਇਆ ਹੈ। ਤੁਸੀਂ ਇਕਤ ਡੈਡੀਕੇਟਡ ਮੋਡ ਸੈਟ ਕਰ ਸਕਦੇ ਹੋ ਤਾਂ ਕਿ ਮੈਸੇਜ ਤਹਾਨੂੰ ਪਰੇਸ਼ਾਨ ਨਾ ਕਰੇ। ਹਾਲਾਂਕਿ ਬਹੁਤ ਜ਼ਰੂਰੀ ਮੈਸੇਜ ਅਜੇ ਵੀ ਆਪਣਾ ਰਸਤਾ ਬਣਾ ਸਕਦੇ ਹਨ। ਇਕ ਨਵਾਂ ਫੋਕਸ ਮੋਡ ਵੀ ਹੋਵੇਗਾ। ਜਿਸ ਜ਼ਰੀਏ ਯੂਜ਼ਰਸ ਇਕ ਫੋਕਸ ਮੋਡ ਸੈੱਟ ਕਰ ਸਕਦੇ ਹਨ ਜਿੱਥੇ ਦਿਨ ਦੇ ਇਕ ਨਿਰਧਾਰਤ ਸਮੇਂ ਦੌਰਾਨ ਸਿਰਫ਼ ਕੁਝ ਐਪਸ ਦੇ ਨੋਟੀਫਿਕੇਸ਼ਨ ‘ਤੇ ਅਲਰਟ ਤਹਾਨੂੰ ਦਿਖਾਈ ਦੇਵੇਗਾ।

LEAVE A REPLY

Please enter your comment!
Please enter your name here