ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸਿ਼ਪ 6 ਸਤੰਬਰ ਤੋਂ

0
29
kahlon

ਪਟਿਆਲਾ, 5 ਸਤੰਬਰ 2026 : ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (Cycling Association of Punjab) ਵਲੋਂ ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸਿ਼ਪ-2026 6 ਸਤੰਬਰ ਨੂੰ ਹੋਵੇਗੀ ।

ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਸਾਈਕਲਿਸਟ ਲੈਣਗੇ ਭਾਗ

ਮਿਲੀ ਜਾਣਕਾਰੀ ਅਨੁਸਾਰ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵਲੋਂ ਜੋ ਪੰਜਾਬ ਸਟੇਟ ਐਮ. ਟੀ. ਬੀ. ਸਾਈਕਲਿੰਗ ਚੈਂਪੀਅਨਸਿ਼ਪ (Punjab State M. T. B. Cycling Championship)-2026 ਪਟਿਆਲਾ ਵਿਖੇ 6 ਸਤੰਬਰ ਦਿਨ ਐਤਵਾਰ ਨੂੰ ਸਵੇਰੇ 6 ਵਜੇ ਤੋਂ ਕਰਵਾਈ ਜਾ ਰਹੀ ਹੈ ਵਿਚ ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਸਾਈਕਲਿਸਟ ਭਾਗ ਲੈਣਗੇ ।

ਕਿਥੇ ਕਰਵਾਈ ਜਾਵੇਗੀ ਇਹ ਸਾਈਕਲਿੰਗ ਚੈਂਪੀਅਨਸਿ਼ਪ

ਉਕਤ ਚੈਂਪੀਅਨਸਿ਼ਪ ਜੋਤੀ ਸਿਟੀ ਦੇ ਬੈਕ ਗੇਟ, ਅਕਾਲ ਅਕੈਡਮੀ ਰੋਡ ਨੇੜੇ, ਪਿੰਡ ਰੀਠ ਖੇੜੀ, ਜਿ਼ਲ੍ਹਾ ਪਟਿਆਲਾ ਵਿਖੇ ਕਰਵਾਈ ਜਾਵੇਗੀ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਤਿਭਾਸ਼ਾਲੀ ਸਾਈਕਲਿਸਟ (Talented cyclist) ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ । ਇਸ ਮੌਕੇ ਪੁਜੀਸ਼ਨ ਹਾਸਿਲ ਕਰਨ ਵਾਲੇ ਸਾਈਕਲਿਸਟਾਂ ਦੇ ਅਧਾਰ ‘ਤੇ ਪੰਜਾਬ ਦੀ ਐਮ.ਟੀ.ਬੀ. ਟੀਮ ਦੀ ਚੋਣ ਕੀਤੀ ਜਾਵੇਗੀ, ਜਿਹੜੀ ਕਿ ਨੈਸ਼ਨਲ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ ।

ਸਾਈਕਲਿੰਗ ਐਸੋੋਸੀਏਸ਼ਨ ਆਫ ਪੰਜਾਬ ਪ੍ਰਧਾਨ ਨੇ ਜਾਣਕਾਰੀ ਦਿੱਤੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਚੈਂਪੀਅਨਸਿ਼ਪ ਨੂੰ ਸੁਚਾਰੂ ਅਤੇ ਖੇਡ ਮਿਆਰਾਂ ਅਨੁਸਾਰ ਕਰਵਾਉਣ ਲਈ ਐਸੋਸੀਏਸ਼ਨ ਵੱਲੋਂ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਸ ਸੂਬਾ ਪੱਧਰੀ ਚੈਂਪੀਅਨਸ਼ਿਪ ਦਾ ਮੁੱਖ ਮਕਸਦ ਪੰਜਾਬ ਦੇ ਪ੍ਰਤਿਭਾਸ਼ਾਲੀ ਸਾਈਕਲਿਸਟਾਂ ਨੂੰ ਉੱਚ ਪੱਧਰੀ ਮੁਕਾਬਲੇ ਦਾ ਮੰਚ ਮੁਹੱਈਆ ਕਰਵਾਉਣਾ ਅਤੇ ਨਵੀਂ ਪ੍ਰਤਿਭਾ ਨੂੰ ਅੱਗੇ ਲਿਆਉਣਾ ਹੈ ।

ਸਾਈਕਲਿੰਗ ਢਾਂਚੇ ਨੂੰ ਮਜਬੂਤ ਕਰਨ ਲਈ ਕੀਤਾ ਜਾ ਰਿਹੈ ਯੋਜਨਾਬੱਧ ਢੰਗ ਨਾਲ ਕੰਮ : ਕਾਹਲੋਂ

ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਸੂਬੇ ਵਿੱਚ ਸਾਈਕਲਿੰਗ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ । ਇਸੇ ਲੜੀ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿ਼ਲ੍ਹਾ ਪੱਧਰੀ ਐਮ. ਟੀ. ਬੀ. ਸਾਈਕਲਿੰਗ ਮੁਕਾਬਲੇ ਕਰਵਾਏ ਗਏ ਹਨ, ਜਿਨ੍ਹਾਂ ਰਾਹੀਂ ਉੱਭਰਦੇ ਖਿਡਾਰੀਆਂ ਨੂੰ ਮੁਕਾਬਲੇ ਦਾ ਤਜਰਬਾ ਹਾਸਲ ਕਰਨ ਦੇ ਨਾਲ-ਨਾਲ ਸੂਬਾ ਪੱਧਰ ‘ਤੇ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ ।

LEAVE A REPLY

Please enter your comment!
Please enter your name here