ਨਵੀਂ ਦਿੱਲੀ: ਭਾਰਤ ਦੀ ਦੂਜੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇ ਗਾਹਕਾਂ ਲਈ ਬੁਰੀ ਖ਼ਬਰ ਹੈ। ਕੰਪਨੀ ਨੇ ਆਪਣੀ ਪੋਸਟ ਪੇਡ ਪਲਾਨ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਹੈ। ਏਅਰਟੈਲ ਨੇ ਆਪਣੀ ਕਾਰਪੋਰੇਟ ਪੋਸਟ ਪੇਡ ਪਲੈਨ ਦੀ ਕੀਮਤ 299 ਰੁਪਏ ਕਰ ਦਿੱਤੀ ਹੈ, ਭਾਵੇਂ ਗਾਹਕ ਇਸ ‘ਚ ਕੁਝ ਵਾਧੂ ਡਾਟਾ ਵੀ ਪ੍ਰਾਪਤ ਕਰਨਗੇ।
ਏਅਰਟੈੱਲ ਨੇ ਆਪਣੀ ਔਸਤ ਆਮਦਨੀ ਵਧਾਉਣ ਲਈ ਆਪਣੀਆਂ ਪ੍ਰਚੂਨ ਪੋਸਟ ਪੇਡ ਯੋਜਨਾਵਾਂ ਵਿੱਚ ਵੀ ਤਬਦੀਲੀ ਕੀਤੀ ਹੈ। ਕੰਪਨੀ ਨੇ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਹੈ ਜਦੋਂ ਦੂਰਸੰਚਾਰ ਕੰਪਨੀਆਂ ਨੂੰ ਮੋਬਾਈਲ ਡਾਟਾ ਤੇ ਕਾਲਿੰਗ ਦੀ ਸਹਾਇਤਾ ਨਾਲ ਆਪਣੀ ਆਮਦਨ ਵਧਾਉਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ। ਏਅਰਟੈੱਲ ਨੇ ਕਿਹਾ ਕਿ ਇਸ ਦੀ ਪੋਸਟ ਪੇਡ ਯੋਜਨਾ ਹੁਣ 299 ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਵਿਚ 30 ਜੀਬੀ ਡਾਟਾ ਮਿਲੇਗਾ, ਜਦੋਂਕਿ ਪਹਿਲਾਂ 10 ਜੀਬੀ ਡਾਟਾ ਮਿਲਦਾ ਸੀ। ਭਾਰਤੀ ਏਅਰਟੈੱਲ ਦਾ ਮੋਬਾਈਲ ਸਰਵਿਸ ਔਸਤਨ ਮਾਲੀਆ ਵਿੱਤੀ ਸਾਲ 21 ਦੇ ਜਨਵਰੀ-ਮਾਰਚ ਦੀ ਪਹਿਲੀ ਤਿਮਾਹੀ ਵਿਚ 5.8% ਦੀ ਗਿਰਾਵਟ ਦੇ ਨਾਲ 145 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਵਿਚ 154 ਕਰੋੜ ਰੁਪਏ ਸੀ।
5ਜੀ ਲਈ ਭਾਰੀ ਨਿਵੇਸ਼
ਏਅਰਟੈੱਲ ਬਿਜ਼ਨੇਸ ਦੇ ਡਾਇਰੈਕਟਰ ਤੇ ਸੀਈਓ ਅਜੇ ਚਿਤਕਾਰਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਏਅਰਟੈੱਲ ਨੇ 5ਜੀ ਤਿਆਰ ਤੇ ਸੁਰੱਖਿਅਤ ਨੈਟਵਰਕ ਬਣਾਉਣ ਲਈ ਸਪੈਕਟ੍ਰਮ, ਬੁਨਿਆਦੀ ਢਾਂਚੇ ਤੇ ਨਵੀਂ ਟੈਕਨਾਲੌਜੀ ਵਿੱਚ ਭਾਰੀ ਨਿਵੇਸ਼ ਕੀਤਾ ਹੈ।
ਰਿਲਾਇੰਸ ਜੀਓ ਦਾ ਵੀ ਇਹ ਪਲੈਨ ਹੈ ਮਹਿੰਗਾ
499 ਰੁਪਏ ਦੇ ਡਾਟਾ ਪਲਾਨ ‘ਚ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਰਿਲਾਇੰਸ ਜਿਓ ਹਰ ਰੋਜ਼ 1.5 ਜੀਬੀ ਡਾਟਾ ਦੀ ਪੇਸ਼ਕਸ਼ ਕਰਦੀ ਹੈ। ਡਿਜ਼ਨੀ + ਹੌਟਸਟਾਰ ਵੀਆਈਪੀ ਨੂੰ ਵੀ ਇਸ ਯੋਜਨਾ ਵਿਚ ਇਕ ਸਾਲ ਲਈ ਮੁਫਤ ਗਾਹਕੀ ਮਿਲਦੀ ਹੈ। ਸਿਰਫ ਇਹ ਹੀ ਨਹੀਂ, ਜੀਓਟੀਵੀ, ਜੀਓ ਨਿਊਜ਼, ਜ਼ੀ ਸਿਨੇਮਾ, ਜਿਓ ਸਕਿਊਰਿਟੀ ਤੇ ਜੀਓ ਕਲਾਉਡ ਤੋਂ ਇਲਾਵਾ ਹੋਰ ਲਾਭ ਵੀ ਉਪਲਬਧ ਹੋਣਗੇ। ਇਹ ਯੋਜਨਾ 56 ਦਿਨਾਂ ਲਈ ਯੋਗ ਹੋਵੇਗੀ।