ਟੀਵੀ ਅਦਾਕਾਰ ਰੁਬੀਨਾ ਜਿਸ ਨੇ ਕਈ ਸੀਰੀਅਲ ‘ਚ ਕੰਮ ਕੀਤਾ ਹੈ। ਉਹ ਹੁਣ ਇੱਕ ਨਵੀਂ ਮੰਜ਼ਿਲ ਵੱਲ ਵਧ ਰਹੀ ਹੈ। ਮਸ਼ਹੂਰ ਟੀ. ਵੀ. ਅਦਾਕਾਰਾ ਰੁਬੀਨਾ ਦਿਲੈਕ ਹੁਣ ਜਲਦ ਹੋਰ ਵੀ ਵੱਡੇ ਬਾਲੀਵੁੱਡ ’ਚ ਨਜ਼ਰ ਆ ਸਕਦੀ ਹੈ। ਇਸ ਦੀ ਜਾਣਕਰੀ ਸੋਸ਼ਲ ਮੀਡੀਆ ‘ਤੇ ਦਿੱਤੀ ਗਈ ਹੈ।

ਉਨ੍ਹਾਂ ਨੂੰ ਹੁਣ ਬਾਲੀਵੁੱਡ ‘ਚ ਡੈਬਿਊ ਕਰਨ ਦਾ ਮੌਕਾ ਮਿਲ ਗਿਆ ਹੈ। ਰੁਬੀਨਾ ਦਿਲੈਕ ਬਾਲੀਵੁੱਡ ਫ਼ਿਲਮ ’ਚ ਨਜ਼ਰ ਆਉਣ ਵਾਲੀ ਹੈ, ਜਿਸ ਦੀ ਸ਼ੂਟਿੰਗ ਸਤੰਬਰ, 2021 ਤੋਂ ਸ਼ੁਰੂ ਹੋ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਦਿੱਤੀ ਹੈ ਤੇ ਰੁਬੀਨਾ ਦਿਲੈਕ ਨੇ ਵੀ ਉਨ੍ਹਾਂ ਦੇ ਟਵੀਟ ’ਤੇ ਮੋਹਰ ਲਗਾ ਦਿੱਤੀ ਹੈ।

ਰੁਬੀਨਾ ਦਿਲੈਕ ਦੇ ਪ੍ਰਸ਼ੰਸਕਾਂ ਲਈ ਚੰਗੀ ਖਬਰ ਹੈ ਕਿ ਉਹ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ। ਰੁਬੀਨਾ ਦਿਲੈਕ ਦੀ ਫ਼ਿਲਮ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਤਰਣ ਆਦਰਸ਼ ਨੇ ਟਵੀਟ ਕੀਤਾ ਹੈ, ‘ਰੁਬੀਨਾ ਦਿਲੈਕ ਬਿੱਗ ਸਕ੍ਰੀਨ ’ਤੇ ਡੈਬਿਊ ਕਰਨ ਜਾ ਰਹੀ ਹੈ। ‘ਅਰਧ’ ਨਾਲ ਮਿਊਜ਼ਿਕ ਕੰਪੋਜ਼ਰ ਪਲਾਸ਼ ਮੁਛਲ ਡਾਇਰੈਕਟਰ ਬਣਨ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਲਈ ਰੁਬੀਨਾ ਦਿਲੈਕ ਨੂੰ ਸਾਈਨ ਕੀਤਾ ਹੈ।

ਇਸ ਫਿਲਮ ’ਚ ਰਾਜਪਾਲ ਯਾਦਵ ਵੀ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਪਲਾਸ਼ ਮੁਛਲ ਸਤੰਬਰ, 2021 ਤੋਂ ਸ਼ੁਰੂ ਕਰਨਗੇ।’ ਇਸ ਟਵੀਟ ’ਤੇ ਪ੍ਰਤੀਕਿਿਰਆ ਦਿੰਦਿਆਂ ਰੁਬੀਨਾ ਦਿਲੈਕ ਨੇ ਲਿਿਖਆ, ‘ਅਰਧ’ ਤੇ ਫੈਨਸ ਵੀ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਨਜ਼ਰ ਆ ਰਹੇ ਨੇ ,,, ਰੁਬੀਨਾ ਤੇ ਅਭਿਨਵ ਦੋਨਾਂ ਨੇ ਸੋਸ਼ਲ ਮੀਡੀਆ ਤੇ ਲੋਗਾਤਾਰ ਵੀਡੀਓ ਸਾਂਝੀਆਂ ਕਰ ਤਹਿਲਕਾ ਮਚਾ ਰੱਖਿਆ ਹੈ।

LEAVE A REPLY

Please enter your comment!
Please enter your name here