ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਖਿਲਾਫ ਮੰਗਲਵਾਰ ਨੂੰ ਦਿੱਲੀ ਵਿੱਚ FIR ਦਰਜ ਕੀਤੀ ਗਈ। ਦਿੱਲੀ ਦੇ ਨਾਗਰਿਕ ਮਨੀਸ਼ ਸਿੰਘ ਨੇ ਇਹ ਕੇਸ ਦਰਜ ਕਰਵਾਇਆ ਹੈ। ਦਰਅਸਲ, ਇੰਸਟਾਗ੍ਰਾਮ ਉੱਤੇ ਹਿੰਦੂਆਂ ਦੀਆਂ ਭਾਵਨਾਵਾਂ ਭੜਕਾਉਣ ਦਾ ਦੋਸ਼ ਲੱਗਾ ਹੈ। ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਇੰਸਟਾਗ੍ਰਾਮ ਨੇ ਭਗਵਾਨ ਸ਼ਿਵ ਦਾ ਸਟਿੱਕਰ ਅਪਮਾਨਜਨਕ ਢੰਗ ਨਾਲ ਪ੍ਰਦਰਸ਼ਿਤ ਕੀਤਾ। ਸ਼ਿਕਾਇਤ ਵਿੱਚ ਕਿਹਾ ਹੈ ਕਿ ਇੰਸਟਾਗ੍ਰਾਮ ‘ਤੇ SHIV ਕੀ-ਵਰਡ ਸਰਚ ਕਰਨ ਨਾਲ ਕਈ ਸਟਿੱਕਰ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਭਗਵਾਨ ਸ਼ਿਵ ਨੂੰ ਵਾਈਨ ਗਲਾਸ ਤੇ ਫੋਨ ਨਾਲ ਦਿਖਾਇਆ ਗਿਆ ਹੈ।

ਸਟਿੱਕਰ ਸੋਸ਼ਲ ਮੀਡੀਆ ਪਲੇਟਫਾਰਮ ਦਾ, ਕਿਸੇ ਯੂਜਰ ਦਾ ਨਹੀਂ
ਸ਼ਿਕਾਇਤਕਰਤਾ ਮਨੀਸ਼ ਸਿੰਘ ਨੇ ਕਿਹਾ ਕਿ ਉਹ ਇੰਸਟਾਗ੍ਰਾਮ ਸਟਰੀ ਅਪਲੋਡ ਕਰ ਰਹੇ ਸੀ ਤਾਂ ਇਸੇ ਦੌਰਾਨ ਉਨ੍ਹਾਂ SHIV ਕੀਵਰਡ ਸਰਚ ਕੀਤਾ। ਇਸ ਤੋਂ ਬਾਅਦ ਉਨ੍ਹਾਂ ਇਹ ਇਤਰਾਜ਼ਯੋਗ ਸਟਿੱਕਰ ਦੇਖਿਆ। ਮਨੀਸ਼ ਨੇ ਕਿਹਾ ਕਿ ਇਹ ਸਟੀਕਰ ਕਿਸੇ ਉਪਭੋਗਤਾ ਨੇ ਨਹੀ, ਬਲਕਿ ਇਹ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਟਿੱਕਰ ਨੂੰ ਬਣਾਉਣ ਦਾ ਉਦੇਸ਼ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਇਸ ਕਾਰਜ ਲਈ ਇੰਸਟਾਗ੍ਰਾਮ ਦੇ CEO ਤੇ ਹੋਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਇੰਸਟਾਗ੍ਰਾਮ ‘ਤੇ ਮੌਜੂਦ ਕਈ ਇਤਰਾਜ਼ਯੋਗ ਸਟਿੱਕਰਾਂ ਬਾਰੇ ਸ਼ਿਕਾਇਤਾਂ ਕੀਤੀਆਂ ਜਾ ਚੁੱਕੀਆਂ ਹਨ।

LEAVE A REPLY

Please enter your comment!
Please enter your name here