ਨਵੀਂ ਦਿੱਲੀ : ਅਮਰੀਕਾ ਦੀ ਕੋਰੋਨਾ ਵੈਕਸੀਨ ਨਿਰਮਾਤਾ Pfizer ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਟੀਕੇ ਦਾ ਟਰਾਇਲ ਦੇਣਾ ਸ਼ੁਰੂ ਕਰ ਦਿੱਤਾ ਹੈ। ਪਹਿਲੇ ਪੜਾਅ ਵਿੱਚ ਬਹੁਤ ਘੱਟ ਬੱਚਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਫਾਈਜ਼ਰ ਨੇ ਟਰਾਇਲ ਲਈ ਦੁਨੀਆ ਦੇ ਚਾਰ ਦੇਸ਼ਾਂ ਦੇ 4,500 ਤੋਂ ਵੱਧ ਬੱਚਿਆਂ ਦੀ ਚੋਣ ਕੀਤੀ ਹੈ। ਇਨ੍ਹਾਂ ਚਾਰ ਵੱਡੇ ਦੇਸ਼ਾਂ ਵਿੱਚ ਅਮਰੀਕਾ, ਫਿਨਲੈਂਡ, ਪੋਲੈਂਡ ਤੇ ਸਪੇਨ ਸ਼ਾਮਲ ਹਨ। ਕੰਪਨੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਟਰਾਇਲ ਦੇ ਪਹਿਲੇ ਪੜਾਅ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਟਰਾਇਲ ਅੱਗੇ ਵਧਾਇਆ ਜਾਵੇਗਾ। ਕੰਪਨੀ ਨੇ ਅੱਗੇ ਕਿਹਾ ਕਿ ਵੈਕਸੀਨ ਟਰਾਇਲ ਲਈ 5 ਤੋਂ 11 ਸਾਲ ਦੀ ਉਮਰ ਤੋਂ ਬੱਚਿਆਂ ਦੀ ਚੋਣ ਦਾ ਕੰਮ ਸ਼ੁਰੂ ਹੋ ਜਾਵੇਗਾ।

ਇਨ੍ਹਾਂ ਬੱਚਿਆਂ ਨੂੰ 10 ਮਾਈਕਰੋਗ੍ਰਾਮ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਹ ਖੁਰਾਕ ਬਾਲਗਾਂ ਅਤੇ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਖੁਰਾਕ ਦਾ ਇਕ ਤਿਹਾਈ ਹਿੱਸਾ ਹੈ। ਇਸ ਦੇ ਕੁਝ ਹਫ਼ਤੇ ਬਾਅਦ 6 ਮਹੀਨਿਆਂ ਤੋਂ ਵੱਧ ਉਮਰ ਦੇ ਬੱਚਿਆਂ ‘ਤੇ ਵੈਕਸੀਨ ਦਾ ਟਰਾਇਲ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੂੰ ਤਿੰਨ ਮਾਈਕਰੋਗ੍ਰਾਮ ਵੈਕਸੀਨ ਦਿੱਤੀ ਜਾਵੇਗੀ। ਖ਼ਬਰਾਂ ਅਨੁਸਾਰ, ਫਾਈਜ਼ਰ ਤੋਂ ਇਲਾਵਾ ਮੋਡੇਰਨਾ ਵੀ 12 ਤੋਂ 17 ਸਾਲ ਦੇ ਬੱਚਿਆਂ ‘ਤੇ ਵੈਕਸੀਨ ਦਾ ਟਰਾਇਲ ਕਰ ਰਿਹਾ ਹੈ। ਇਸ ਦੇ ਨਤੀਜੇ ਜਲਦੀ ਵੀ ਸਾਹਮਣੇ ਆ ਸਕਦੇ ਹਨ।

LEAVE A REPLY

Please enter your comment!
Please enter your name here