ਪੰਜਾਬ ਵਿਚ ਚਾਈਨਾ ਡੋਰ ਬੈਨ ਕਰਨ ਤੇ NGT ਦੇ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਐੱਚਸੀ ਅਰੋੜਾ ਨੂੰ ਜਵਾਬ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਐੱਨਜੀਟੀ ਵੱਲੋਂ 11 ਜੁਲਾਈ 2017 ਨੂੰ ਜਾਰੀ ਹੁਕਮ ਦੀ ਪਾਲਣਾ ਬਾਰੇ ਪੰਜਾਬ ਦੇ ਸਾਰੇ ਫੀਲਡ ਅਫਸਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ।ਇਸ ਸਬੰਧੀ ਪੰਜਾਬ ਪੁਲਿਸ ਵਿਭਾਗ ਵੱਲੋਂ 10 ਜਨਵਰੀ 2023 ਨੂੰ ਹੁਕਮਾਂ ਦੀ ਪਾਲਣਾ ਸਬੰਧੀ ਚਿੱਠੀ ਜਾਰੀ ਕੀਤੀ ਗਈ ਹੈ।

ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰ ਤੇ ਐੱਸਐੱਸਪੀ ਨੂੰ NGT ਦੇ ਹੁਕਮਾਂ ਦੀ ਪਾਲਣਾ ਲਈ ਇਹ ਪੱਤਰ ਜਾਰੀ ਕੀਤਾ ਗਿਆ ਹੈ ਸੂਚਨਾ ਲਈ ਇਸ ਦੀ ਕਾਪੀ ਸਾਰੀ ਰੇਂਜ ਦੇ IGP, DIG ਤੇ ਲਾਅ ਐਂਡ ਆਰਡਰ ADGP ਨੂੰ ਵੀ ਭੇਜੀ ਗਈ ਹੈ। ਪੰਜਾਬ ਦੇ ਡੀਜੀਪੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧੀ ਪੰਜਾਬ ਪੁਲਿਸ ਵਿਭਾਗ ਵੱਲੋਂ CRPC ਐਕਟ 1973 ਅਨੁਸਾਰ ਧਾਰਾ 144 ਤਹਿਤ ਕਿਸੇ ਤਰ੍ਹਾਂ ਦੀ ਕਾਰਵਾਈ ਬਾਰੇ ਕੋਈ ਐਡਵਾਈਜਰੀ ਜਾਂ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਾਛੀਵਾੜਾ ‘ਚ ਖੌਫਨਾਕ ਵਾਰਦਾਤ! ਜੇਠ ਨੇ ਭਰਜਾਈ ਦਾ ਕੀਤਾ ਕਤਲ, ਬੋਰੇ ‘ਚ ਪਾ ਕੇ…

ਸਾਲ 2021 ਵਿਚ ਜਲੰਧਰ ਦੇ ਸੂਰਯ ਇਨਕਲੇਵ ਦੇ ਨਾਲ ਲੱਗਦੇ ਝਾਂਸੀ ਨਗਰ ਵਿਚ ਪਤੰਗ ਉਤਾਰਦੇ ਸਮੇਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਝੁਲਸੇ ਬੱਚੇ ਅੰਕੁਸ਼ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਸੀ।

11 ਜਨਵਰੀ 2023 ਨੂੰ ਲੁਧਿਆਣਾ ਦੇ ਪਿੰਡ ਬੱਦੋਵਾਲ ਵਿੱਚ ਚਾਈਨਾ ਡੋਰ ਤੋਂ ਪਤੰਗ ਉਡਾਉਂਦੇ ਹੋਏ 8 ਸਾਲਾ ਬੱਚੇ ਦੇ ਹੱਥ ਬੁਰੀ ਤਰ੍ਹਾਂ ਸੜ ਗਏ ਸਨ। ਪਤੰਗ ਉਡਾਉਂਦੇ ਸਮੇਂ ਹਾਈ ਵੋਲਟੇਜ ਤਾਰ ਵਿੱਚ ਤਾਰ ਫਸ ਜਾਣ ਕਾਰਨ ਕਰੰਟ ਲੱਗ ਗਿਆ। ਇਸ ਕਾਰਨ ਬੱਚੇ ਦੇ ਹੱਥ ਬੁਰੀ ਤਰ੍ਹਾਂ ਸੜ ਗਏ।

LEAVE A REPLY

Please enter your comment!
Please enter your name here