IPL Auction ਦਾ ਦੂਜਾ ਦਿਨ: ਇਨ੍ਹਾਂ ਤਿੰਨ ਖਿਡਾਰੀਆਂ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਨਵੀ ਦਿੱਲੀ : ਆਈਪੀਐਲ ਦੇ 18ਵੇਂ ਸੀਜ਼ਨ ਲਈ ਨਿਲਾਮੀ ਪ੍ਰਕਿਰਿਆ ਐਤਵਾਰ ਤੋਂ ਸ਼ੁਰੂ ਹੋ ਗਈ ਹੈ। ਜੇਦਾਹ ‘ਚ ਖਿਡਾਰੀਆਂ ਦੀ ਬੋਲੀ ਦੌਰਾਨ ਕੁਝ ਖਿਡਾਰੀ ਅਜਿਹੇ ਸਨ, ਜਿਨ੍ਹਾਂ ‘ਤੇ ਪੈਸਿਆਂ ਦੀ ਵਰਖਾ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਐਤਵਾਰ ਨੂੰ ਪਹਿਲੇ ਦਿਨ ਸਭ ਤੋਂ ਮਹਿੰਗੇ ਰਿਸ਼ਭ ਪੰਤ ਸਨ, ਜਿਨ੍ਹਾਂ ਨੂੰ ਲਖਨਊ ਨੇ 27 ਕਰੋੜ ਰੁਪਏ ‘ਚ ਖਰੀਦਿਆ। ਜਦਕਿ ਸ਼੍ਰੇਅਸ ਅਈਅਰ ਨੂੰ ਪੰਜਾਬ ਕਿੰਗਜ਼ ਨੇ 26.75 ਕਰੋੜ ਰੁਪਏ ‘ਚ ਖਰੀਦਿਆ।
493 ਖਿਡਾਰੀਆਂ ‘ਤੇ ਲੱਗੇਗੀ ਬੋਲੀ
ਆਈਪੀਐਲ ਦੀ ਮੈਗਾ ਨਿਲਾਮੀ ਦੇ ਦੂਜੇ ਦਿਨ ਦੀ ਨਿਲਾਮੀ ਪ੍ਰਕਿਰਿਆ ਦੁਪਹਿਰ 3:30 ਵਜੇ ਸ਼ੁਰੂ ਹੋਵੇਗੀ। ਸੋਮਵਾਰ ਨੂੰ 493 ਖਿਡਾਰੀਆਂ ‘ਤੇ ਬੋਲੀ ਲੱਗੇਗੀ। ਸਭ ਦੀਆਂ ਨਜ਼ਰਾਂ ਅਫਰੀਕੀ ਬੱਲੇਬਾਜ਼ ਫਾਫ ਡੂ ਪਲੇਸਿਸ, ਭਾਰਤੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਅਤੇ ਭੁਵਨੇਸ਼ਵਰ ਕੁਮਾਰ ‘ਤੇ ਹੋਣਗੀਆਂ।
ਇਹ ਵੀ ਪੜੋ: ਸੜਕ ਹਾਦਸੇ ‘ਚ UKD ਨੇਤਾ ਤ੍ਰਿਵੇਂਦਰ ਸਿੰਘ ਪੰਵਾਰ ਸਮੇਤ ਦੋ ਦੀ ਮੌਤ, ਸੀਐਮ ਧਾਮੀ ਨੇ ਜਤਾਇਆ ਸੋਗ
ਆਲਰਾਊਂਡਰ ਵੈਂਕਟੇਸ਼ ਅਈਅਰ ਦੀ ਰਾਸ਼ੀ ਨੂੰ ਲੈ ਕੇ ਲੋਕ ਹੈਰਾਨ ਹਨ। ਕੇਕੇਆਰ ਦੀ ਟੀਮ ਨੇ ਉਨ੍ਹਾਂ ਨੂੰ 23 ਕਰੋੜ 75 ਲੱਖ ਰੁਪਏ ਦੀ ਵੱਡੀ ਰਕਮ ਨਾਲ ਆਪਣੇ ਬੇੜੇ ‘ਚ ਦੁਬਾਰਾ ਸ਼ਾਮਲ ਕੀਤਾ ਹੈ। ਅਰਸ਼ਦੀਪ ਸਿੰਘ ਬਾਰੇ ਵੀ ਪਹਿਲਾਂ ਹੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਆਈਪੀਐਲ ਨਿਲਾਮੀ ਵਿੱਚ ਬਹੁਤ ਮਹਿੰਗੇ ਸਾਬਤ ਹੋ ਸਕਦੇ ਹਨ,ਅਰਸ਼ਦੀਪ ਲਈ 18 ਕਰੋੜ ਰੁਪਏ ਦੀ ਬੋਲੀ ਲਗਾਈ ਗਈ। ਪੰਜਾਬ ਕਿੰਗਜ਼ ਦੀ ਟੀਮ ਨੇ ਅਰਸ਼ਦੀਪ ਨੂੰ 18 ਕਰੋੜ ਰੁਪਏ ਦੀ ਵੱਡੀ ਰਕਮ ਨਾਲ ਟੀਮ ਵਿੱਚ ਸ਼ਾਮਲ ਕੀਤਾ ਹੈ।