Ind vs Eng: ਭਾਰਤ ਅਤੇ ਇੰਗਲੈਂਡ ਵਿਚਾਲੇ ਰੋਮਾਂਚਕ T-20 ਸੀਰੀਜ਼ ਦਾ ਪਹਿਲਾ ਮੈਚ ਅੱਜ, ਜਾਣੋ ਪਿਚ ਰਿਪੋਰਟ ਅਤੇ ਸੰਭਾਵੀ ਪਲੇਇੰਗ-11
ਨਵੀ ਦਿੱਲੀ : ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਰੋਮਾਂਚਕ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ‘ਚ ਖੇਡਿਆ ਜਾਣਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੀ ਇਸ ਟੀ-20 ਸੀਰੀਜ਼ ‘ਚ ਸੂਰਿਆਕੁਮਾਰ ਯਾਦਵ ਟੀਮ ਇੰਡੀਆ ਦੀ ਅਗਵਾਈ ਕਰਨਗੇ, ਜਦਕਿ ਇੰਗਲੈਂਡ ਕ੍ਰਿਕਟ ਟੀਮ ਦੀ ਕਪਤਾਨੀ ਅਨੁਭਵੀ ਸਲਾਮੀ ਬੱਲੇਬਾਜ਼ ਜੋਸ ਬਟਲਰ ਕਰਨਗੇ।
ਮੁਹੰਮਦ ਸ਼ਮੀ ਦੀ ਵਾਪਸੀ
ਮੰਨਿਆ ਜਾ ਰਿਹਾ ਹੈ ਕਿ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਇਸ ਮੈਚ ਤੋਂ ਵਾਪਸੀ ਕਰ ਸਕਦੇ ਹਨ। ਉਹ 2023 ਵਨਡੇ ਵਿਸ਼ਵ ਕੱਪ ਫਾਈਨਲ ਤੋਂ 14 ਮਹੀਨੇ ਬਾਅਦ ਹੁਣ ਅੰਤਰਰਾਸ਼ਟਰੀ ਮੈਚ ਖੇਡਣਗੇ। ਉਨ੍ਹਾਂ ਨੇ ਆਪਣਾ ਆਖਰੀ ਮੈਚ 19 ਨਵੰਬਰ 2023 ਨੂੰ ਆਸਟ੍ਰੇਲੀਆ ਖਿਲਾਫ ਖੇਡਿਆ ਸੀ। ਪਹਿਲਾ ਟੀ-20 ਮੈਚ ਅੱਜ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਮੈਚ ਦਾ ਟਾਸ ਸ਼ਾਮ 6:30 ਵਜੇ ਹੋਵੇਗਾ।
ਪਿਚ ਰਿਪੋਰਟ
ਇਹ ਮੈਚ ਅੱਜ ਕੋਲਕਾਤਾ ਦੇ ਵੱਕਾਰੀ ਈਡਨ ਗਾਰਡਨ ਵਿੱਚ ਖੇਡਿਆ ਜਾਣਾ ਹੈ। ਇਹ ਮੈਦਾਨ ਦੌੜਾਂ ਦੀ ਬਾਰਿਸ਼ ਲਈ ਮਸ਼ਹੂਰ ਰਿਹਾ ਹੈ। ਇੱਥੇ ਬੱਲੇਬਾਜ਼ਾਂ ਨੂੰ ਵੱਡਾ ਫਾਇਦਾ ਮਿਲਦਾ ਹੈ ਅਤੇ ਬਹੁਤ ਜ਼ਿਆਦਾ ਦੌੜਾਂ ਦੇਖਣ ਨੂੰ ਮਿਲਦੀਆਂ ਹਨ, ਭਾਵੇਂ ਕ੍ਰਿਕਟ ਦਾ ਫਾਰਮੈਟ ਕੋਈ ਵੀ ਹੋਵੇ।ਇਸ ਤੋਂ ਇਲਾਵਾ ਕੋਲਕਾਤਾ ਵਿੱਚ ਇਸ ਸਮੇਂ ਸ਼ਾਮ ਨੂੰ ਤ੍ਰੇਲ ਮੈਚਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਜਿਸ ਕਾਰਨ ਗੇਂਦ ਤੇਜ਼ ਰਫਤਾਰ ਨਾਲ ਨਿਕਲਦੀ ਹੈ। ਅਜਿਹੇ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਜ਼ਿਆਦਾ ਫਾਇਦਾ ਮਿਲ ਸਕਦਾ ਹੈ।
ਦੋਵੇਂ ਟੀਮਾਂ
ਭਾਰਤ ਦੇ ਸੰਭਾਵਿਤ ਪਲੇਇੰਗ-11: ਸੂਰਿਆਕੁਮਾਰ ਯਾਦਵ (ਕਪਤਾਨ), ਅਕਸ਼ਰ ਪਟੇਲ (ਉਪ ਕਪਤਾਨ), ਸੰਜੂ ਸੈਮਸਨ, ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਰਿੰਕੂ ਸਿੰਘ, ਹਾਰਦਿਕ ਪੰਡਯਾ, ਨਿਤੀਸ਼ ਕੁਮਾਰ ਰੈਡੀ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ ਅਤੇ ਮੁਹੰਮਦ ਸ਼ਮੀ।
ਇੰਗਲੈਂਡ ਦੀ ਪਲੇਇੰਗ-11: ਜੋਸ ਬਟਲਰ (ਕਪਤਾਨ), ਬੇਨ ਡਕੇਟ, ਫਿਲ ਸਾਲਟ (ਵਿਕਟ-ਕੀਪਰ), ਹੈਰੀ ਬਰੂਕ, ਲਿਆਮ ਲਿਵਿੰਗਸਟਨ, ਜੈਕਬ ਬੈਥਲ, ਜੈਮੀ ਓਵਰਟਨ, ਗੁਸ ਐਟਕਿੰਸਨ, ਜੋਫਰਾ ਆਰਚਰ, ਆਦਿਲ ਰਾਸ਼ਿਦ ਅਤੇ ਮਾਰਕ ਵੁੱਡ।