ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਣਿਆ ਪਿੰਡ ਬੱਛੋਆਣਾ ਦਾ ਸਰਪੰਚ
ਮੰਗਲਵਾਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਵੱਡੀ ਜਿੱਤ ਹਾਸਿਲ ਕੀਤੀ ਹੈ। ਬੁਢਲਾਡਾ ਬਲਾਕ ਦੇ ਪਿੰਡ ਬੱਛੋਆਣਾ ਵਿਖੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਾਜ ਕੁਮਾਰ ਨੇ 411 ਵੋਟਾਂ ਦੇ ਵੱਡੇ ਫਰਕ ਨਾਲ ਸਰਪੰਚੀ ਦੀ ਚੋਣ ਜਿੱਤ ਲਈ ਹੈ। ਉਹ ਆਪਣੇ ਵਿਰੋਧੀ ਮੇਜਰ ਸਿੰਘ ਨੂੰ ਹਰਾ ਕੇ ਸਰਪੰਚ ਬਣਿਆ ਹੈ।
ਬੈਸਟ ਰੇਡਰ ਦੇ ਅਵਾਰਡ ਵੀ ਲੈ ਚੁੱਕਿਆ ਰਾਜ ਕੁਮਾਰ
ਕਬੱਡੀ ਖਿਡਾਰੀ 23 ਸਾਲਾ ਰਾਜਕੁਮਾਰ ਸਕੂਲੀ ਪੜ੍ਹਾਈ ਕਰਨ ਸਮੇਂ ਹੀ ਕਬੱਡੀ ਵਿੱਚ ਪੂਰੀ ਰੁਚੀ ਰੱਖਦਾ ਸੀ ਅਤੇ ਹੁਣ ਉਹੀ ਖਿਡਾਰੀ ਪਿੰਡ ਦੇ ਵਿਕਾਸ ਅਤੇ ਤਰੱਕੀ ਲਈ ਵਚਨਬਧਤਾ ਦੁਹਰਾ ਰਿਹਾ ਹੈ। ਦੱਸ ਦਈਏ ਕਿ ਰਾਜਕੁਮਾਰ ਕਬੱਡੀ ਖੇਡਣ ਸਮੇਂ ਹਰਿਆਣਾ ਪੰਜਾਬ ਦੇਸ਼ ਵਿਦੇਸ਼ ਵਿੱਚ ਆਪਣੀ ਕਬੱਡੀ ਦੇ ਚੰਗੇ ਜੋਹਰ ਦਿਖਾ ਚੁੱਕਿਆ ਹੈ ਅਤੇ ਬੈਸਟ ਰੇਡਰ ਦੇ ਅਵਾਰਡ ਵੀ ਲੈ ਚੁੱਕਿਆ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ‘ਚ ਉਮਰ ਅਬਦੁੱਲਾ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਜਾਣੋ ਕੌਣ-ਕੌਣ ਬਣਿਆ ਮੰਤਰੀ
ਪਿੰਡ ਬੱਛੂਆਣੇ ਦਾ ਇਤਿਹਾਸ ਰਿਹਾ ਹੈ ਕਿ ਇੱਥੇ ਜਿਸ ਸਮੇਂ ਵੀ ਪੰਚਾਇਤੀ ਚੋਣਾਂ ਹੋਈਆਂ ਹਨ ਉਹ ਸਮੇਂ ਤੋਂ ਹੀ ਇੱਥੇ ਸੱਤਾਧਾਰੀ ਧਿਰ ਜਾਂ ਵਿਰੋਧੀ ਧਿਰ ਦਾ ਹੀ ਸਰਪੰਚ ਚੁਣਿਆ ਜਾਂਦਾ ਹੈ ਪਰ ਪਿੰਡ ਵਾਸੀਆਂ ਨੇ ਨਵੀਂ ਰੀਤ ਚਲਾਉਂਦਿਆਂ ਨੌਜਵਾਨ ਮੁੰਡੇ ਨੂੰ ਪਿੰਡ ਦਾ ਸਰਪੰਚ ਚੁਣਿਆ ਹੈ।