ਨਵੀਂ ਦਿੱਲੀ : ਭਾਰਤ ਨੇ ਸ਼ੁੱਕਰਵਾਰ ਨਿਊਜ਼ੀਲੈਂਡ ਦੇ ਨਾਲ ਹੋਣ ਵਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਫਾਇਨਲ ਲਈ ਮੰਗਲਵਾਰ ਨੂੰ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਨਿਊਜੀਲੈਂਡ ਦੀ ਟੀਮ ਨੇ ਵੀ ਡਬਲਿਊਟੀਸੀ ਫਾਇਨਲ ਲਈ ਮੰਗਲਵਾਰ ਨੂੰ ਹੀ ਆਪਣੀ ਟੀਮ ਦਾ ਐਲਾਨ ਕੀਤਾ ਹੈ। ਬੀਸੀਸੀਆਈ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਟੀਮ ਦਾ ਐਲਾਨ ਕੀਤਾ। ਬੋਰਡ ਨੇ 15 ਮੈਂਬਰੀ ਟੀਮ ‘ਚ ਰਿਸ਼ਭ ਪੰਤ ਅਤੇ ਰਿੱਧੀਮਾਨ ਸਾਹਾ ਦੇ ਰੂਪ ‘ਚ ਦੋ ਵਿਕੇਟਕੀਪਰਾਂ ਨੂੰ ਰੱਖਿਆ ਹੈ। ਇਸ ਤੋਂ ਇਲਾਵਾ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜ਼ਡੇਜਾ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਹੈ।
ਤੇਜ਼ ਬੱਲੇਬਾਜ਼ਾਂ ‘ਚ ਜਸਪ੍ਰੀਤ ਬੁਮਰਾਹ, ਈਸ਼ਾਂਤ ਸ਼ਰਮਾ ਮੁਹੰਮਦ ਸ਼ਮੀ, ਉਮੇਸ਼ ਯਾਦਵ ਅਤੇ ਮੋਹੰਮਦ ਸਿਰਾਜ ਨੂੰ ਜਗ੍ਹਾ ਦਿੱਤੀ ਗਈ ਹੈ, ਜਦੋਂ ਕਿ ਬੱਲੇਬਾਜਾਂ ‘ਚ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਕਪਤਾਨ ਵਿਰਾਟ ਕੋਹਲੀ, ਉਕਪਤਾਨ ਅਜਿੰਕਿਆ ਰਹਾਣੇ ਅਤੇ ਹਨੁਮਾ ਵਿਹਾਰੀ ਸ਼ਾਮਲ ਹਨ। ਇੰਗਲੈਂਡ ਦੌਰੇ ਲਈ ਸ਼ਾਮਲ ਟੀਮ ਦੇ ਖਿਡਾਰੀਆਂ ‘ਚ ਮਯੰਕ ਅਗਰਵਾਲ, ਅਕਸ਼ਰ ਪਟੇ, ਵਾਸ਼ਿੰਗਟਨ ਸੁੰਦਰ, ਸ਼ਾਦਰੁਲ ਠਾਕੁਰ ਅਤੇ ਲੋਕੇਸ਼ ਰਾਹੁਲ ਨੂੰ ਡਬਲਿਊਟੀਸੀ ਲਈ ਚੁਣੀ ਗਈ ਟੀਮ ਤੋਂ ਬਾਹਰ ਰੱਖਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ਵਿੱਚੋਂ ਪਟੇਲ ਅਤੇ ਸੁੰਦਰ ਭਾਰਤ ਪਿਛਲੀ ਟੈਸਟ ਟੀਮ ਦਾ ਹਿੱਸਾ ਸਨ, ਜੋ ਕਿ ਮਾਰਚ ‘ਚ ਅਹਿਮਦਾਬਾਦ ‘ਚ ਇੰਗਲੈਂਡ ਦੇ ਖਿਲਾਫ ਖੇਡਿਆ ਗਿਆ ਸੀ।
ਨਿਊਜ਼ੀਲੈਂਡ ਦੀ ਟੀਮ : ਕੇਨ ਵਿਲੀਅਮਸਨ (ਕਪਤਾਨ), ਟਾਮ ਬਲੰਡੇਲ, ਟ੍ਰੇਂਟ ਬੋਲਟ, ਡੇਵੋਨ ਕਾਨਵੇ, ਕੋਲਿਨ ਡੀ ਗ੍ਰੈਡਹੋਮ, ਮੈਟ ਹੈਨਰੀ, ਕਾਈਲ ਜੈੈਮੀਸਨ, ਟਾਮ ਲਾਥਮ, ਹੈਨਰੀ ਨਿਕੋਲਸ, ਅਜਾਜ ਪਟੇਲ, ਟਿਮ ਸਾਊਦੀ, ਰਾਸ ਟੇਲਰ, ਨੀਲ ਵੈਗਰਨ, ਬੀਜੇ ਵਾਟਲਿੰਗ, ਵਿਲ ਯੰਗ।