ਵਿਜੀਲੈਂਸ ਨੇ ਕੀਤਾ ਪਾਵਰਕਾਮ ਦੇ ਸਾਬਕਾ ਮੁੱਖ ਮੈਨੇਜਿੰਗ ਡਾਇਰੈਕਟਰ ਨੂੰ ਗ੍ਰਿਫ਼ਤਾਰ

0
20
vigilance

ਲੁਧਿਆਣਾ, 20 ਮਈ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਸੀ. ਐਮ. ਡੀ. (Former C. M. D.) ਕੇ. ਡੀ. ਚੌਧਰੀ ਨੂੰ ਗ੍ਰਿ਼ਫਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕੀ ਕਾਰਨ ਹੈ ਗ੍ਰਿ਼ਫ਼ਤਾਰ ਕਰਨ ਦਾ

ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਪੀ. ਸੀ. ਐਲ. ) ਦੇ ਸਾਬਕਾ ਸੀ. ਐਮ. ਡੀ. ਕੇ. ਡੀ. ਚੌਧਰੀ (K. D. Chaudhary) ਜੋ ਕਿ ਅਕਾਲੀ ਦਲ ਦੇ ਆਗੂਆਂ ਦੇ ਕਰੀਬੀ ਸਾਥੀ ਸਨ, ਨੂੰ ਕਰੋੜਾਂ ਰੁਪਏ ਦੇ ਕਥਿਤ ਘੁਟਾਲੇ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੇਵਾਮੁਕਤ ਸੰਜੀਵ ਪ੍ਰਭਾਕਰ ਅਤੇ ਲੁਧਿਆਣਾ ਦੇ ਬਿਲਡਰ ਅਮਿਤ ਗਰਗ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਗਿਆ ਸੀ ।

ਜਾਂਚ ਵਿਚ ਕੀ ਖੁਲਾਸਾ ਹੋਇਆ

ਵਿਜੀਲੈਂਸ ਜਾਂਚ ਵਿੱਚ ਇਹ ਖੁਲਾਸਾ ਹੋਇਆ ਕਿ ਤਿੰਨਾਂ ਨੇ ਕਥਿਤ ਤੌਰ `ਤੇ ਮਿਲੀਭੁਗਤ ਕੀਤੀ ਅਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦਿਆਂ, ਨਿੱਜੀ ਹਾਊਸਿੰਗ ਕਲੋਨੀ “ਬਸੰਤ ਸਿਟੀ” ਵਿੱਚ 66 ਕੇ. ਵੀ. ਸਬ-ਸਟੇਸ਼ਨ ਸਥਾਪਤ ਕਰਨ ਲਈ ਸਰਕਾਰੀ ਫੰਡਾਂ ਵਿੱਚੋਂ 10 ਕਰੋੜ ਰੁਪਏ ਖਰਚ ਕੀਤੇ ।

ਜਾਂਚ ਦੇ ਅਨੁਸਾਰ ਬਿਲਡਰ ਨੂੰ ਇਸ ਸਬਸਟੇਸ਼ਨ ਨੂੰ ਸਥਾਪਤ ਕਰਨ ਦੀ ਪੂਰੀ ਲਾਗਤ ਸਹਿਣ ਕਰਨੀ ਚਾਹੀਦੀ ਸੀ, ਪਰ ਇਹ ਦੋਸ਼ ਹੈ ਕਿ ਤਤਕਾਲੀ ਸੰਜੀਵ ਪ੍ਰਭਾਕਰ ਅਤੇ ਤਤਕਾਲੀ ਪੀ. ਐਸ. ਪੀ. ਸੀ. ਐਲ. ਸੀ. ਐਮ. ਡੀ. ਕੇ. ਡੀ. ਚੌਧਰੀ ਨੇ ਕੰਮ ਕਰਵਾਉਣ ਲਈ ਵਿਭਾਗੀ ਫੰਡਾਂ ਦੀ ਵਰਤੋਂ ਕੀਤੀ । ਵਿਜੀਲੈਂਸ ਜਾਂਚ ਵਿੱਚ ਅਧਿਕਾਰੀਆਂ ਅਤੇ ਬਿਲਡਰ ਵਿਚਕਾਰ ਮਿਲੀਭੁਗਤ ਦਾ ਵੀ ਖੁਲਾਸਾ ਹੋਇਆ।

LEAVE A REPLY

Please enter your comment!
Please enter your name here