ਕਪੂਰਥਲਾ ਵਿਖੇ ਅਣਪਛਾਤੇ ਵਿਅਕਤੀਆਂ ਕੀਤਾ ਨੌਜਵਾਨ ਤੇ ਹਮਲਾ

0
41
Attack

ਕਪੂਰਥਲਾ, 13 ਜੂੂਨ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਚਕੋਕੀ ਮੰਡ ਖੇਤਰ ਵਿਖੇ ਖੇਤਾਂ ਤੋਂ ਵਾਪਸ ਆਉਂਦੇ ਸਮੇਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਨੌਜ਼ਵਾਨ ਗੋਲੀਬਾਰੀ (Shooting) ਤੇ ਹਥਿਆਰਾਂ ਨਾਲ ਜਖਮੀ ਕਰ ਦਿੱਤਾ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਲਾ ਕਪੂਰਥਲਾ ਦੇ ਚੱਕੋਕੀ ਮੰਡ ਖੇਤਰ ਵਿਚ ਜੋ ਖੇਤਾਂ ਤੋਂ ਕੰਮ ਕਰਕੇ ਵਾਪਸ ਆ ਰਹੇ ਨੌਜਵਾਨ ਤੇ ਅਣਪਛਾਤੇ ਹਮਲਾਵਰਾਂ (Unknown attackers) ਨੇ ਪਹਿਲਾਂ ਗੋਲੀਬਾਰੀ ਅਤੇ ਫਿਰ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜਖਮੀ (Seriously injured) ਕਰ ਦਿੱਤਾ ਹੈ ਦੀ ਪਛਾਣ ਜੋਬਨਪ੍ਰੀਤ ਸਿੰਘ ਵਜੋਂ ਹੋਈ ਹੈ । ਜਖਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ।

ਕੀ ਜਾਣਕਾਰੀ ਦਿੱਤੀ ਜਖਮੀ ਜੋਬਨਪ੍ਰੀਤ ਸਿੰਘ ਨੇ

ਗੋਲੀਬਾਰੀ ਤੇ ਤੇਜਧਾਰ ਹਥਿਆਰਾਂ ਨਾਲ ਜਖਮੀ ਹੋਏ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ ਉਸ ਉਪਰ ਹਮਲਾ ਕੀਤਾ ਹੈ ਵਲੋਂ ਪਹਿਲਾਂ ਉਸਦੇ ਸਾਥੀਆਂ ਦੀ ਕਾਰ ਅਤੇ ਫਿਰ ਉਸਦੇ ਟੈ੍ਰਕਟਰ ਤੇ ਗੋਲੀਬਾਰੀ ਕੀਤੀ ਗਈ । ਜਦੋਂ ਉਹ ਆਪਣੀ ਜਾਨ ਬਚਾਉਣ ਲਈ ਭੱਜਣ ਲੱਗਿਆ ਤਾਂ ਹਮਲਾਵਰਾਂ ਨੇ ਉਸਨੂੰ ਘੇਰ ਲਿਆ ਅਤੇ ਹਮਲਾ ਕਰਕੇ ਜਖਮੀ ਕਰ ਦਿੱਤਾ ।

ਕੀ ਦੱਸਿਆ ਥਾਣਾ ਢਿਲਵਾਂ ਦੇ ਥਾਣਾ ਮੁਖੀ ਨੇ

ਉਪਰੋਕਤ ਗੋਲੀਬਾਰੀ ਅਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤੇ ਜਾਣ ਦੀ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਢਿੱਲਵਾਂ ਦੇ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਲੜਾਈ-ਝਗੜੇ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ । ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here