ਮੁਹਾਲੀ ਪੁਲਿਸ ਤੇ AGTF ਨੂੰ ਮਿਲੀ ਵੱਡੀ ਸਫ਼ਲਤਾ, ਦਵਿੰਦਰ ਬੰਬੀਹਾ ਗੈਂ/ਗ ਦੇ ਦੋ ਮੈਂਬਰ ਹਥਿਆਰਾਂ ਸਮੇਤ ਕਾਬੂ
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਮੋਹਾਲੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦਵਿੰਦਰ ਬੰਬੀਹਾ ਗੈਂਗ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਅਮਰੀਕਾ ਸਥਿਤ ਕੁਲਵੀਰ ਸਿੰਘ ਉਰਫ਼ ਲਾਲਾ ਬੈਨੀਪਾਲ ਦੀਆਂ ਹਦਾਇਤਾਂ ’ਤੇ ਕੰਮ ਕਰਦਾ ਸੀ। ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਮੁਲਜ਼ਮ ਟ੍ਰਾਈਸਿਟੀ ਦੇ ਕਿਸੇ ਇਲਾਕੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।
ਇਹ ਵੀ ਪੜੋ : ਸਕੂਲ ਬੱਸ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ; 8 ਸਾਲ ਦੀ ਬੱਚੀ ਦੀ ਮੌ.ਤ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ, ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਐਸ.ਏ.ਐਸ.ਨਗਰ ਪੁਲਿਸ ਵੱਲੋ ਸਾਂਝੇ ਆਪ੍ਰੇਸ਼ਨ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆ ਨੂੰ ਅਮਰੀਕਾ-ਅਧਾਰਤ ਕੁਲਵੀਰ ਸਿੰਘ ਉਰਫ ਲਾਲਾ ਬੈਨੀਪਾਲ, ਜੋ ਕਿ ਵਿਦੇਸ਼-ਅਧਾਰਤ ਫਰਾਰ ਲੱਕੀ ਪਟਿਆਲ ਦਾ ਸਹਾਇਕ ਹੈ, ਦੁਆਰਾ ਸੰਚਾਲਿਤ ਕੀਤਾ ਜਾ ਰਿਹਾ ਸੀ, ਜਿਸ ਨੇ ਪਹਿਲਾਂ ਐੱਸ.ਏ.ਐਸ. ਨਗਰ ਵਿੱਚ ਇੱਕ ਫਾਈਨਾਂਸਰ ਅਤੇ ਇੱਕ ਵਿਰੋਧੀ ਗੈਂਗ ਮੈਂਬਰ ‘ਤੇ ਦੋ ਵੱਖ-ਵੱਖ ਹਮਲੇ ਕਰਵਾਏ ਸਨ। ਮੁਲਜ਼ਮਾਂ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਟ੍ਰਾਈਸਿਟੀ ਖੇਤਰ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਕੰਮ ਸੌਂਪਿਆ ਗਿਆ ਸੀ। ਰਿਕਵਰੀ: 2 ਪਿਸਤੌਲਾਂ ਸਮੇਤ 7 ਜਿੰਦਾ ਕਾਰਤੂਸ,ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।”