ਸਕੂਲ ਬੱਸ ਅਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ; 8 ਸਾਲ ਦੀ ਬੱਚੀ ਦੀ ਮੌ.ਤ
ਕਪੂਰਥਲਾ ‘ਚ ਅੱਜ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਥੇ ਇਕ ਨਿੱਜੀ ਸਕੂਲ ਦੀ ਬੱਸ ਅਤੇ ਬਾਈਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ। ਜਦਕਿ ਬਾਈਕ ਸਵਾਰ ਪਤੀ-ਪਤਨੀ ਅਤੇ ਇਕ ਡੇਢ ਸਾਲ ਦੀ ਬੱਚੀ ਜ਼ਖਮੀ ਹੋ ਗਏ।
ਹਾਦਸੇ ਦੌਰਾਨ ਬੱਸ ਹੇਠਾਂ ਵੜੀ ਬਾਈਕ
ਮ੍ਰਿਤਕ ਲੜਕੀ ਦੀ ਪਛਾਣ 8 ਸਾਲਾ ਸੀਰਤ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਢਿਲਵਾਂ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਦੋਵੇਂ ਵਾਹਨ ਅਤੇ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਜ਼ੇਰੇ ਇਲਾਜ ਸੁਮਨ ਰਾਣੀ ਨੇ ਦੱਸਿਆ ਕਿ ਉਹ ਆਪਣੇ ਪਤੀ ਸਿਮਰਨਜੀਤ ਦੇ ਨਾਲ ਸ਼ੇਖੂਪੁਰ ਸਥਿਤ ਮਾਤਾ ਭੱਦਰਕਾਲੀ ਮੰਦਿਰ ਵਿਖੇ ਮੱਥਾ ਟੇਕਣ ਲਈ ਆਪਣੀਆਂ ਦੋ ਬੇਟੀਆਂ ਸੀਰਤ ਅਤੇ ਬਾਣੀ ਸਮੇਤ ਮੋਟਰ ਸਾਈਕਲ ‘ਤੇ ਗਈ ਸੀ। ਜਦੋਂ ਉਹ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ ਤਾਂ ਪਿੰਡ ਹੋਠੀਆਂ ਨੇੜੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਨਿੱਜੀ ਸਕੂਲ ਦੀ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਬਾਈਕ ਬੱਸ ਦੇ ਹੇਠਾਂ ਵੜ੍ਹ ਗਈ।
ਇਹ ਵੀ ਪੜ੍ਹੋ : ਸਾਬਕਾ MLA ਜੋਗਿੰਦਰ ਪਾਲ ਜੈਨ ਦਾ ਦਿਹਾਂਤ
ਹਾਦਸੇ ਵਿੱਚ 8 ਸਾਲਾ ਸੀਰਤ ਦੀ ਮੌਤ ਹੋ ਗਈ। ਜਦਕਿ ਬਾਈਕ ਚਾਲਕ ਸਿਮਰਜੀਤ ਸਿੰਘ ਦੀਆਂ ਦੋਵੇਂ ਲੱਤਾਂ ਵਿੱਚ ਫਰੈਕਚਰ ਹੋ ਗਈਆਂ। ਸੁਮਨ ਰਾਣੀ ਅਤੇ ਛੋਟੀ ਬੱਚੀ ਬਾਣੀਦੇ ਮੱਥੇ ‘ਤੇ ਸੱਟਾਂ ਲੱਗੀਆਂ।