ਅਮਰੀਕਾ ਤੋਂ ਡਿਪੋਰਟ ਕੀਤੇ 112 ਭਾਰਤੀਆਂ ਨੂੰ ਲੈ ਕੇ ਤੀਜਾ ਜਹਾਜ਼ ਦੇਰ ਰਾਤ ਪਹੁੰਚਿਆ ਅੰਮ੍ਰਿਤਸਰ, ਹਰਿਆਣਾ ਦੇ 44 ਅਤੇ ਪੰਜਾਬ ਦੇ 31 ਲੋਕ ਸ਼ਾਮਲ
ਅਮਰੀਕਾ, 17 ਫਰਵਰੀ: ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀਆਂ ਦਾ ਤੀਜਾ ਜੱਥਾ 16 ਫਰਵਰੀ ਨੂੰ ਰਾਤ 10 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਅਮਰੀਕੀ ਹਵਾਈ ਸੈਨਾ ਦੇ ਸੀ-17 ਏ ਗਲੋਬਮਾਸਟਰ ਜਹਾਜ਼ ਵਿੱਚ 112 ਲੋਕ ਆਏ ਹਨ। ਇਨ੍ਹਾਂ ਵਿੱਚ ਹਰਿਆਣਾ ਦੇ 44 ਅਤੇ ਪੰਜਾਬ ਦੇ 31 ਲੋਕ ਸ਼ਾਮਲ ਸਨ। ਕਰੀਬ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਹ ਲੋਕ ਏਅਰਪੋਰਟ ਤੋਂ ਬਾਹਰ ਆਏ। ਪੁਲਿਸ ਅਧਿਕਾਰੀ ਹਰਿਆਣਾ ਦੇ ਲੋਕਾਂ ਲਈ ਵੋਲਵੋ ਬੱਸ ਲੈ ਕੇ ਪਹੁੰਚੇ।
Earthquake: ਦਿੱਲੀ-ਐਨਸੀਆਰ ‘ਚ ਤੜਕਸਾਰ ਜ਼ਬਰਦਸਤ ਭੂਚਾਲ, ਲੋਕ ਘਬਰਾ ਕੇ ਘਰਾਂ ਤੋਂ ਨਿਕਲੇ ਬਾਹਰ
ਦੱਸ ਦਈਏ ਕਿ ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਵੀ ਏਅਰਪੋਰਟ ਪਹੁੰਚੀ। ਉਨ੍ਹਾਂ ਕਿਹਾ ਕਿ ਸਾਰੇ ਲੋਕ ਸਰੀਰਕ ਤੌਰ ‘ਤੇ ਤੰਦਰੁਸਤ ਹਨ। ਇਸ ਤੋਂ ਪਹਿਲਾ 116 ਪਰਵਾਸੀ ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ ਸ਼ਨੀਵਾਰ ਦੇਰ ਰਾਤ 11:30 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ ਸੀ। ਸ਼ਨੀਵਾਰ ਨੂੰ ਜਬਰੀ ਵਾਪਸ ਭੇਜੇ ਗਏ ਲੋਕਾਂ ਵਿੱਚ ਪੰਜਾਬ ਦੇ 65, ਹਰਿਆਣਾ ਦੇ 33, ਗੁਜਰਾਤ ਦੇ 8, ਉੱਤਰ ਪ੍ਰਦੇਸ਼, ਗੋਆ, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ 2-2 ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਇੱਕ-ਇੱਕ ਵਿਅਕਤੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਜ਼ਿਆਦਾਤਰ 18 ਤੋਂ 30 ਸਾਲ ਦੀ ਉਮਰ ਦੇ ਸਨ।