Earthquake: ਦਿੱਲੀ-ਐਨਸੀਆਰ ‘ਚ ਤੜਕਸਾਰ ਜ਼ਬਰਦਸਤ ਭੂਚਾਲ, ਲੋਕ ਘਬਰਾ ਕੇ ਘਰਾਂ ਤੋਂ ਨਿਕਲੇ ਬਾਹਰ
ਨਵੀ ਦਿੱਲੀ, 17 ਫਰਵਰੀ: ਦਿੱਲੀ-ਐਨਸੀਆਰ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਸਵੇਰੇ 5.36 ਵਜੇ ਆਇਆ। ਭਾਰਤ ਸਰਕਾਰ ਦੇ ਭੂਚਾਲ ਵਿਗਿਆਨ ਮੰਤਰਾਲੇ ਦੇ ਅਧੀਨ ਭੂਚਾਲ ਰਿਕਾਰਡ ਕਰਨ ਵਾਲੀ ਸੰਸਥਾ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੇ ਅਨੁਸਾਰ, ਇਸਦੀ ਤੀਬਰਤਾ 4.0 ਮਾਪੀ ਗਈ।
ਪੀਐਮ ਮੋਦੀ ਵੱਲੋਂ ਅਪੀਲ
ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਲਾਕਿਆਂ ਦੇ ਲੋਕ ਡਰ ਗਏ ਅਤੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ – ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਪੀਐਮ ਮੋਦੀ ਨੇ ਭੂਚਾਲ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਟਵੀਟ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ “ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਰ ਕਿਸੇ ਨੂੰ ਸ਼ਾਂਤ ਰਹਿਣ ਅਤੇ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਸੰਭਾਵਿਤ ਝਟਕਿਆਂ ਤੋਂ ਸੁਚੇਤ ਰਹਿੰਦੇ ਹੋਏ, ਅਧਿਕਾਰੀ ਸਥਿਤੀ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ।