ਲੁਧਿਆਣਾ, 23 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਇਕ ਸਕੂਲੀ ਵਿਦਿਆਰਥੀ ‘ਤੇ ਉਸ ਨਾਲ ਪੜ੍ਹਦੀ ਵਿਦਿਆਰਥਣ ਵਲੋਂ ਸਰਜੀਕਲ ਬਲੇਡ (Surgical blade) ਨਾਲ ਹਮਲਾ ਕੀਤਾ ਗਿਆ ਹੈ ।
ਜਖਮੀ ਵਿਦਿਆਰਥੀ ਦੇ ਡਾਕਟਰਾਂ ਨੂੰ ਲਗਾਉਣੇ ਗਏ 22 ਟਾਂਕੇ
ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਸਕੂਲ ਤੋਂ ਬਾਅਦ ਸਕੂਲ ਕੰਪਲੈਕਸ ਦੇ ਬਾਹਰ ਬੱਸ ਕੋਲ ਵਿਦਿਆਰਥਣ (Student) ਨੇ ਵਿਦਿਆਰਥੀ ਨੂੰ ਬੁਲਾਇਆ ਅਤੇ ਅਚਾਨਕ ਉਸ ਦੇ ਚਿਹਰੇ ਤੇ ਸਰਜੀਕਲ ਬਲੇਡ ਨਾਲ ਵਾਰ ਕਰ ਦਿੱਤਾ । ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਾਂ ਅਤੇ ਅਧਿਆਪਕ ਤੁਰੰਤ ਮੌਕੇ ‘ਤੇ ਪੁੱਜੇ ਅਤੇ ਜ਼ਖਮੀ ਵਿਦਿਆਰਥੀ ਨੂੰ ਬਿਨਾਂ ਦੇਰ ਕੀਤੇ ਡੀ. ਐੱਮ. ਸੀ. ਹਸਪਤਾਲ (D. M. C. Hospital) ਪਹੁੰਚਾਇਆ, ਜਿਥੇ ਡਾਕਟਰਾਂ ਨੂੰ ਉਸ ਦੇ ਚਿਹਰੇ ‘ਤੇ 22 ਤੋਂ 23 ਟਾਂਕੇ ਲਗਾਉਣੇ ਪਏ । ਜ਼ਖਮੀ ਵਿਦਿਆਰਥੀ ਦੇ ਪਿਤਾ ਵਿਕਾਸ ਸੂਦ ਨੇ ਥਾਣਾ ਪੀ. ਏ. ਯੂ. ਵਿਚ ਸਿ਼ਕਾਇਤ ਦਰਜ ਕਰਵਾਉਂਦੇ ਹੋਏ ਦੋਸ਼ੀ ਵਿਦਿਆਰਥਣ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ।
ਪੁਲਸ ਕਰ ਰਹੀ ਹੈ ਮਾਮਲੇ ਦੀ ਗੰਭੀਰਤਾ ਨਾਲ ਜਾਂਚ
ਜਾਣਕਾਰੀ ਮੁਤਾਬਕ ਇਹ ਵਿਵਾਦ ਕਿਚਲੂ ਨਗਰ ਸਥਿਤ ਇਕ ਟਿਊਸ਼ਨ ਸੈਂਟਰ ਵਿਚ ਹੋਇਆ ਅਤੇ ਕਿਸੇ ਬਹਿਸ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ । ਜਦੋਂ ਕਿ ਵਿਦਿਆਰਥਣ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਰਜੀਕਲ ਬਲੇਡ ਵਿਦਿਆਰਥੀ ਆਪਣੇ ਨਾਲ ਹੀ ਲੈ ਕੇ ਆਇਆ ਸੀ । ਇਸ ਸਬੰਧੀ ਉਨ੍ਹਾਂ ਨੇ ਵੀ ਪੁਲਸ ਨੂੰ ਸਿ਼ਕਾਇਤ ਦਿੱਤੀ ਹੈ । ਥਾਣਾ ਪੀ. ਏ. ਯੂ. ਦੇ ਮੁਖੀ ਇੰਸ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੇ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ।









