ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਖੇ ਅੱਤਵਾਦੀ ਹਮਲੇ ਵਿਚ ਮੁਲਾਜਮ ਸ਼ਹੀਦ

0
22
Anantnag Attack

ਸ਼੍ਰੀਨਗਰ, 22 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਦੇ ਅਨੰਤਨਾਗ ਕਸਬੇ ਵਿਖੇ ਅੱਤਵਾਦੀਆਂ (Terrorists) ਵਲੋਂ ਕੀਤੇ ਗਏ ਹਮਲੇ ਵਿਚ ਪੁਲਸ ਮੁਲਾਜਮ (Police officer) ਦੇ ਸ਼ਹੀਦ ਹੋਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੁਲਸ ਮੁਲਾਜਮ

ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਬੁੱਧਾਰ ਜੰਮੂ ਕਸ਼ਮੀਰ ਦੇ ਅਨੰਤਨਾਗ ਕਸਬੇ (Anantnag town) ਵਿਚ ਜੋ ਅੱਤਵਾਦੀਆਂ ਦੇ ਹਮਲੇ ਵਿਚ ਇਕ ਪੁਲਸ ਮੁਲਾਜਮ ਸ਼ਹੀਦ ਹੋ ਗਿਆ ਹੈ ਦੀ ਡਿਊਟੀ ਸ੍ਰੀ ਅਮਰਨਾਥ ਯਾਤਰਾ ਸੁਰੱਖਿਆ ਡਿਊਟੀ ‘ਤੇ ਲੱਗੀ ਹੋਈ ਸੀ ਦੀ ਪਛਾਣ ਆਸਿ਼ਕ ਹੁਸੈਨ (Ashiq Hussain) ਦੇ ਤੌਰ ‘ਤੇ ਹੋਈ ਹੈ ।

ਕਿਸ ਅੱਤਵਾਦੀ ਜਥੇਬੰਦੀ ਨੇ ਲਈ ਹੈ ਜਿੰਮੇਵਾਰੀ

ਅਧਿਕਾਰੀਆਂ ਨੇ ਦੱਸਿਆ ਕਿ ਜਖਮੀ ਪੁਲਸ ਮੁਲਾਜਮ ਨੂੰ ਹਸਪਤਾਲ ਲਿਜਾਉਣ ਤੇ ਡਾਕਟਰਾਂ ਨੇ ਹੁਸੈਨ ਨੂੰ ਮ੍ਰਿਤਕ ਐਲਾਨ ਦਿੱਤਾ । ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ (Security forces) ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ । ਲਸ਼ਕਰ-ਏ-ਤੋਇਬਾ (Lashkar-e-Taiba) ਦੀ ਇੱਕ ਸ਼ੈਡੋ ਜਥੇਬੰਦੀ, ਰੈਜਿ਼ਸਟੈਂਸ ਫਰੰਟ (ਟੀ. ਆਰ. ਐਫ.) ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ । ਦੱਸਣਯੋਗ ਹੈ ਕਿ ਉਕਤ ਹਮਲਾ ਅੱਜ ਦੁਪਹਿਰ ਸਾਢੇ 12 ਵਜੇ ਦੇ ਕਰੀਬ ਹੋਇਆ ।

LEAVE A REPLY

Please enter your comment!
Please enter your name here