ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ

0
36

ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ

ਇੱਕ ਐਥਲੀਟ ਦੀ ਗੁਰੂ ਨਾਨਕ ਸਟੇਡੀਅਮ ਵਿੱਚ ਮੌਤ ਹੋ ਗਈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਲੰਧਰ ਤੋਂ 54 ਸਾਲਾ ਵੈਟਰਨ ਐਥਲੀਟ ਵਰਿੰਦਰ ਸਿੰਘ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਵਿੱਚ ਹਿੱਸਾ ਲੈਣ ਲਈ ਆਇਆ ਸੀ। ਅਥਲੀਟ ਵਰਿੰਦਰ ਆਪਣੇ ਦੋਸਤ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ।

Jammu Kashmir Assembly: ਧਾਰਾ 370 ਦੀ ਬਹਾਲੀ ਦਾ ਪ੍ਰਸਤਾਵ ਪਾਸ

ਫੋਨ ਜੇਬ ਵਿੱਚ ਰੱਖਦਿਆਂ ਹੀ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਹ ਡਿੱਗ ਪਿਆ। ਜਦੋਂ ਤੱਕ ਆਸ-ਪਾਸ ਮੌਜੂਦ ਖਿਡਾਰੀ ਉਸ ਨੂੰ ਸੰਭਾਲਦੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।ਕੋਚ ਬਿਕਰਮਜੀਤ ਨੇ ਦੱਸਿਆ ਕਿ ਵਰਿੰਦਰ ਲਗਾਤਾਰ ਖੇਡਾਂ ਵਿੱਚ ਹਿੱਸਾ ਲੈਂਦਾ ਸੀ ਅਤੇ ਪਿਛਲੇ ਸਾਲ ਵੀ ਇਸ ਵਿੱਚ ਭਾਗ ਲਿਆ ਸੀ। ਉਹ ਆਪਣੇ ਦੋਸਤਾਂ ਨਾਲ ਆਇਆ ਹੋਇਆ ਸੀ, ਜਿਨ੍ਹਾਂ ਨੇ ਤੁਰੰਤ ਉਸ ਦੇ ਪਰਿਵਾਰ ਨੂੰ ਫੋਨ ਕਰਕੇ ਉਸ ਦੀ ਹਾਲਤ ਬਾਰੇ ਦੱਸਿਆ।

ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਮ੍ਰਿਤਕ

ਵਰਿੰਦਰ ਦੀ ਪਤਨੀ ਅਤੇ ਪੁੱਤਰ ਸਸਕਾਰ ਲਈ ਉਨ੍ਹਾਂ ਦੇ ਜੱਦੀ ਸ਼ਹਿਰ ਜਲੰਧਰ ਲੈ ਗਏ। ਵਰਿੰਦਰ ਦੀ ਬੇਟੀ ਵਿਦੇਸ਼ ‘ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਦਾ ਬੇਟਾ ਜਲੰਧਰ ‘ਚ ਇੰਜੀਨੀਅਰ ਹੈ। ਵਰਿੰਦਰ ਖੁਦ ਇੱਕ ਪ੍ਰਾਈਵੇਟ ਕੰਪਨੀ ਵਿੱਚ ਐੱਚ.ਆਰ. ਸੀ।

LEAVE A REPLY

Please enter your comment!
Please enter your name here