Home News Breaking News ਬੀਤੇ ਦਿਨ 29 ਅਪ੍ਰੈਲ ਦੀਆਂ ਚੋਣਵੀਆਂ ਖ਼ਬਰਾਂ 30-4-2025

ਬੀਤੇ ਦਿਨ 29 ਅਪ੍ਰੈਲ ਦੀਆਂ ਚੋਣਵੀਆਂ ਖ਼ਬਰਾਂ 30-4-2025

0
ਬੀਤੇ ਦਿਨ 29 ਅਪ੍ਰੈਲ ਦੀਆਂ ਚੋਣਵੀਆਂ ਖ਼ਬਰਾਂ 30-4-2025

ਪਾਕਿਸਤਾਨੀ ਫ਼ੌਜ ਦਾ ਪੈਰਾ ਕਮਾਂਡੋ ਨਿਕਲਿਆ ਪਹਿਲਗਾਮ ‘ਚ 26 ਬੇਕਸੂਰਾਂ ਦੀ ਜਾਨ ਲੈਣ ਵਾਲਾ

ਨਵੀਂ ਦਿੱਲੀ, 29 ਅਪ੍ਰੈਲ 2025 – ਪਹਿਲਗਾਮ ਅੱਤਵਾਦੀ ਹਮਲੇ ‘ਚ ਸ਼ਾਮਲ ਅੱਤਵਾਦੀਆਂ ‘ਚੋਂ ਇਕ ਹਾਸ਼ਿਮ ਮੂਸਾ ਦੀ ਪਛਾਣ ਪਾਕਿਸਤਾਨੀ ਫ਼ੌਜ ਦੇ ਪੈਰਾ ਕਮਾਂਡੋ ਵਜੋਂ ਹੋਈ ਹੈ। ਇਸ ਹਮਲੇ ਦੇ ਸਿਲਸਿਲੇ ‘ਚ ਹਿਰਾਸਤ ‘ਚ ਲਏ ਸ਼ੱਕੀਆਂ ਤੋਂ ਪੁੱਛ-ਗਿੱਛ ‘ਚ ਇਹ ਵੱਡਾ ਖੁਲਾਸਾ ਹੋਇਆ ਹੈ। ਪਹਿਲਗਾਮ ਦੇ ਗੁਨਾਹਗਾਰਾਂ ਦੇ ਸਕੈੱਚ ਜਾਰੀ ਕੀਤੇ ਗਏ। ਬਾਕੀ 2 ਅੱਤਵਾਦੀਆਂ ਦੀ ਪਛਾਣ,,,,,,,ਅੱਗੇ ਪੜ੍ਹੋ

ਪੰਜਾਬ-ਚੰਡੀਗੜ੍ਹ ਵਿੱਚ ਭਲਕੇ ਵੇਰਕਾ ਦੁੱਧ ਦੀਆਂ ਕੀਮਤਾਂ ‘ਚ ਹੋਵੇਗਾ ਵਾਧਾ

ਕੱਲ੍ਹ ਯਾਨੀ 30 ਅਪ੍ਰੈਲ ਤੋਂ ਪੰਜਾਬ-ਚੰਡੀਗੜ੍ਹ ਅਤੇ ਨਾਲ ਲੱਗਦੇ ਰਾਜਾਂ ਵਿੱਚ ਵੇਰਕਾ ਦਾ ਦੁੱਧ ਮਹਿੰਗਾ ਹੋ ਜਾਵੇਗਾ। ਵੇਰਕਾ ਨੇ ਆਪਣੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ। ਇਸ ਨਾਲ ਲੋਕਾਂ ਦੀਆਂ ਜੇਬਾਂ ‘ਤੇ ਬੋਝ ਪਵੇਗਾ। ਹਾਲਾਂਕਿ, ਕੁਝ ਸਮਾਂ ਪਹਿਲਾਂ ਵੀ,,,,,,,ਅੱਗੇ ਪੜ੍ਹੋ

ਵੀਰਵਾਰ ਨੂੰ ਪੰਜਾਬ ਵਿਚ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਚੰਡੀਗੜ੍ਹ, 29 ਅਪ੍ਰੈਲ 2025 – ਪੰਜਾਬ ਸਰਕਾਰ ਨੇ ਵੀਰਵਾਰ 1 ਮਈ, 2025 ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਇਸ ਦਿਨ ਲੇਬਰ ਡੇਅ (ਮਜਦੂਰ ਦਿਵਸ) ਦੇ ਮੱਦੇਨਜ਼ਰ ਗਜ਼ਟਿਡ ਛੁੱਟੀ ਐਲਾਨੀ ਹੋਈ ਹੈ। ਇਸ ਦਿਨ ਪੰਜਾਬ ਭਰ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ, ਸਰਕਾਰੀ ਦਫ਼ਤਰ ਬੰਦ ਰਹਿਣਗੇ।,,,,,,,ਅੱਗੇ ਪੜ੍ਹੋ

ਭਾਰਤ-ਪਾਕਿਸਤਾਨ ਅਟਾਰੀ ਸਰਹੱਦ ਅੱਜ ਤੋਂ ਬੰਦ: 786 ਪਾਕਿਸਤਾਨੀ ਨਾਗਰਿਕ ਵਾਪਸ ਪਰਤੇ

ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ, ਭਾਰਤ ਅਤੇ ਪਾਕਿਸਤਾਨ ਵਿਚਕਾਰ ਅਟਾਰੀ ਸਰਹੱਦ ਅੱਜ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਸ਼ਾਮ 5 ਵਜੇ ਤੋਂ ਬਾਅਦ ਅੱਜ, ਕੋਈ ਵੀ ਪਾਕਿਸਤਾਨੀ ਨਾਗਰਿਕ ਇਸ ਸਰਹੱਦ ਰਾਹੀਂ ਪਾਕਿਸਤਾਨ ਨਹੀਂ ਗਿਆ,,,,,,,ਅੱਗੇ ਪੜ੍ਹੋ

ਕਸ਼ਮੀਰ ਦੇ ਬਡਗਾਮ ਵਿੱਚ ਸੀਆਰਪੀਐਫ ਦਾ ਵਾਹਨ ਡਿੱਗਿਆ ਖਾਈ ‘ਚ, 10 ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦਾ ਇੱਕ ਵਾਹਨ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ 10 ਸੈਨਿਕ ਜ਼ਖਮੀ ਹੋ ਗਏ ਹਨ। ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਦੂਧਪਥਰੀ ਇਲਾਕੇ ਦੇ ਤੰਗਨਾਰ ਨੇੜੇ ਵਾਪਰੀ। ਸੀਆਰਪੀਐਫ ਦੀ 181 ਬਟਾਲੀਅਨ ਦਾ ਵਾਹਨ,,,,,,,ਅੱਗੇ ਪੜ੍ਹੋ

LEAVE A REPLY

Please enter your comment!
Please enter your name here