Home News ਪੰਜਾਬ ਚ ਤਾਪਮਾਨ ਆਮ ਨਾਲੋਂ 2.8 ਡਿਗਰੀ ਜ਼ਿਆਦਾ; ਹੀਟਵੇਵ ਦਾ ਅਲਰਟ ਜਾਰੀ

ਪੰਜਾਬ ਚ ਤਾਪਮਾਨ ਆਮ ਨਾਲੋਂ 2.8 ਡਿਗਰੀ ਜ਼ਿਆਦਾ; ਹੀਟਵੇਵ ਦਾ ਅਲਰਟ ਜਾਰੀ

0
ਪੰਜਾਬ ਚ ਤਾਪਮਾਨ ਆਮ ਨਾਲੋਂ 2.8 ਡਿਗਰੀ ਜ਼ਿਆਦਾ; ਹੀਟਵੇਵ ਦਾ ਅਲਰਟ ਜਾਰੀ

ਚੰਡੀਗੜ੍ਹ, 28 ਅਪ੍ਰੈਲ : ਪੰਜਾਬ ਵਿੱਚ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹੀਂ ਦਿਨੀਂ ਪੰਜਾਬ ਵਿੱਚ ਗਰਮੀ ਦੀ ਲਹਿਰ ਜਾਰੀ ਰਹੇਗੀ। ਅੱਜ ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਪਰ ਅਜੇ ਵੀ ਤਾਪਮਾਨ ਆਮ ਨਾਲੋਂ 2.8 ਡਿਗਰੀ ਸੈਲਸੀਅਸ ਵੱਧ ਹੈ। ਜਿਸ ਕਾਰਨ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ

ਲੁਧਿਆਣਾ ਦੇ ਜਵਾਹਰ ਨਗਰ ਕੈਂਪ ‘ਚ ਐਲਪੀਜੀ ਧਮਾਕੇ ਕਾਰਨ ਲੱਗੀ ਅੱਗ

28 ਅਪ੍ਰੈਲ ਨੂੰ ਪੰਜਾਬ ਦੇ ਉੱਤਰੀ ਜ਼ਿਲ੍ਹਿਆਂ (ਜਿਵੇਂ ਕਿ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਆਦਿ) ਵਿੱਚ ਮੌਸਮ ਆਮ ਰਹੇਗਾ, ਜਦੋਂ ਕਿ ਦੱਖਣੀ ਜ਼ਿਲ੍ਹਿਆਂ (ਜਿਵੇਂ ਕਿ ਫਾਜ਼ਿਲਕਾ, ਬਠਿੰਡਾ, ਫਰੀਦਕੋਟ ਆਦਿ) ਵਿੱਚ ਲੂ ਦੀ ਚੇਤਾਵਨੀ ਹੈ।
ਅਮ੍ਰਿਤਸਰ ‘ਚ ਅੱਜ ਅਸਮਾਨ ਸਾਫ਼ ਰਹੇਗਾ। ਤਾਪਮਾਨ ਵਿੱਚ ਤਬਦੀਲੀ ਬਹੁਤ ਘੱਟ ਹੋਵੇਗੀ। ਤਾਪਮਾਨ 19 ਤੋਂ 41 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਦੇ ਅਨੁਸਾਰ, ਪੰਜਾਬ 1 ਮਈ, 2025 ਤੱਕ ਲੂ ਦਾ ਕਹਿਰ ਜਾਰੀ ਰਹੇਗਾ।ਇੰਨਾ ਹੀ ਨਹੀਂ, 1 ਮਈ ਨੂੰ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਗਰਜ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਹੈ।

 

LEAVE A REPLY

Please enter your comment!
Please enter your name here