ਪਟਿਆਲਾ, 23 ਜੁਲਾਈ 2026 : ਸ਼ਾਹੀ ਸ਼ਹਿਰ ਪਟਿਆਲਾ ਦੀ ਕੇਂਦਰੀ ਜੇਲ (Central Jail) ਵਿਚ ਕੈਦੀਆਂ ਦੀ ਆਪਸੀ ਝੜੱਪ ਦੌਰਾਨ ਇਕ ਕੈਦੀ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।
ਕੌਣ ਹੈ ਇਹ ਕੈਦੀ ਜੋ ਉਤਰ ਗਿਆ ਮੌਤ ਦੇ ਘਾਟ
ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜੇਲ ਪਟਿਆਲਾ ਵਿਚ ਜੋ ਕੈਦੀਆਂ ਦੇ ਦੋ ਧੜਿਆਂ ਵਿਚਕਾਰ ਹੋਈ ਹਿੰਸਕ ਝੜੱਪ (Violent clash) ਦੌਰਾਨ ਕੈਦੀ ਜਖਮੀ ਹੋ ਗਏ ਸਨ ਵਿਚੋਂ ਇਕ ਕੈਦੀ ਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ ਹੈ ਦੀ ਪਛਾਣ ਗੋਪਾਲ ਕਾਲੋਨੀ ਵਾਸੀ ਅਜੇ ਕੁਮਾਰ (Ajay Kumar) ਦੇ ਤੌਰ ‘ਤੇ ਹੋਈ ਹੈ । ਜੇਲ ਵਿਚ ਵਾਪਰੇ ਇਸ ਘਟਨਾਕ੍ਰਮ ਦੇ ਚਲਦਿਆਂ ਜੇਲ ਪ੍ਰਸ਼ਾਸਨ ਦੇ ਜੇਲ ਅੰਦਰ ਪੁੱਖਤਾ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਕੇ ਸਾਹਮਣੇ ਆਈ ਹੈ ।
ਮੈਜਿਸਟ੍ਰੇਟ ਜਾਂਚ ਦੇ ਹੁਕਮ ਗਏ ਹਨ ਦਿੱਤੇ
ਪ੍ਰਾਪਤ ਸੂਚਨਾ ਮੁਤਾਬਕ ਪਟਿਆਲਾ ਦੀ ਕੇਂਦਰੀ ਜੇਲ ਵਿਚ ਜੋ ਕੈਦੀਆਂ ਦੀ ਹੋਈ ਆਪਸੀ ਲੜਾਈ ਦੇ ਚਲਦਿਆਂ ਜਖਮੀ ਕੈਦੀਆਂ (Injured prisoners) ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਦੇ ਚਲਦਿਆਂ ਅਜੇ ਕੁਮਾਰ ਨਾਮੀ ਕੈਦੀ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸਨੂੰ ਡਾਕਟਰਾਂ ਵਲੋਂ ਚੰਡੀਗੜ੍ਹ ਵਿਖੇ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਉਹ ਡਾਕਟਰੀ ਇਲਾਜ ਤੋਂ ਬਾਅਦ ਵੀ ਜਖਮਾਂ ਦੀ ਤਾਬ ਨਾਲ ਝਲਦਾ ਹੋਇਆ ਅਖੀਰਕਾਰ ਦਮ ਤੋੜ ਗਿਆ । ਉਪਰੋਕਤ ਘਟਨਾਕ੍ਰਮ ਦੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਵੀ ਦਿੱਤੇ ਗਏ ਹਨ ਤਾਂ ਜੋ ਕੈਦੀਆਂ ਦੀ ਲੜਾਈ ਦਾ ਕਾਰਨ ਖੁੱਲ੍ਹ ਕੇ ਸਾਹਮਣੇ ਆ ਸਕੇ ।









