ਪੰਜਾਬੀ ਮੂਲ ਦੀ ਮਹਿਲਾ ਕੈਨੇਡਾ ਵਿਖੇ ਠੱਗੀ ਮਾਮਲੇ ਵਿਚ ਹੋਈ ਗ੍ਰਿਫ਼ਤਾਰ

0
24
Savreet Arrest

ਕੈਨੇਡਾ, 23 ਜੁਲਾਈ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੀ ਇਕ ਮਹਿਲਾ ਨੂੰ ਕੈਨੇਡਾ ਵਿਖੇ ਠੱਗੀ ਮਾਰਨ ਦੇ ਮਾਮਲਿਆਂ ਵਿਚ ਕੈਨੇਡਾ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਪੁਲਸ ਵਲੋਂ ਜਿਸ ਪੰਜਾਬੀ ਮੂਲ ਦੀ ਮਹਿਲਾ (Woman of Punjabi origin) ਨੂੰ ਠੱਗੀ ਕੀਤੇ ਜਾਣ ਦੇ ਵੱਖ-ਵੱਖ ਮਾਮਲਿਆਂ ਵਿਚ ਦੋਸ਼ੀ ਪਾਏ ਜਾਣ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸਵਰੀਤ ਕੌਰ (Swareet Kaur) ਦੇ ਤੌਰ ‘ਤੇ ਹੋਈ ਹੈ । ਪੁਲਸ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ ਉਪਰੋਕਤ ਔਰਤ ਇਕ ਕੈਨੇਡੀਅਨ ਨਾਗਰਿਕ ਹੈ ਅਤੇ ਬਰੈਂਪਟਨ ਵਿਚ ਰਹਿੰਦੀ ਹੈ । ਉਕਤ ਮਾਮਲਿਆਂ ਦੇ ਚਲਦਿਆਂ ਪੁਲਸ ਵਲੋਂ ਮਹਿਲਾ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ ਤਾਂ ਜੋ ਹੋਰ ਲੋਕ ਧੋਖੇਬਾਜਾਂ ਤੋਂ ਸੁਚੇਤ ਰਹਿ ਸਕਣ ।

ਕਿਵੇਂ ਠੱਗੀ ਕਰਦੀ ਸੀ ਲੋਕਾਂ ਨਾਲ

ਕੈਨੇਡੀਅਨ ਪੁਲਸ (Canadian Police) ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਲੋਕਾਂ ਨਾਲ ਕਿਰਾਏ ਦੇ ਮਕਾਨ ਦੁਆਉਣ ਦੇ ਬਹਾਨੇ 60 ਹਜ਼ਾਰ ਡਾਲਰ ਯਾਨੀ ਕਿ ਭਾਰਤੀ ਰੁਪਇਆਂ ਵਿਚ 4. 1 ਮਿਲੀਅਨ ਰੁਪਏ ਦੀ ਠੱਗੀ ਮਾਰੀ ਗਈ ਹੈ । ਉਕਤ ਮਹਿਲਾ ਵਲੋਂ ਸੋਸ਼ਲ ਮੀਡੀਆ ‘ਤੇ ਘਰ ਦਿਖਾ ਕੇ ਉਸਦਾ ਕਿਰਾਇਆ 1700 ਡਾਲਰ ਦੱਸਿਆ ਜਾਂਦਾ ਸੀ ਪਰ ਜਦੋਂ ਲੋਕ ਮਹਿਲਾ ਨੂੰ ਅਦਾਇਗੀ ਕਰਨ ਤੋਂ ਬਾਅਦ ਸਬੰਧਤ ਦਿਖਾਏ ਗਏ ਪਤੇ ਵਾਲੇ ਘਰ ਤੇ ਪਹੁੰਚਦੇ ਸਨ ਤਾਂ ਉਹ ਹੈਰਾਨ ਰਹਿ ਜਾਂਦੇ ਸਨ । ਜਿਸ ‘ਤੇ ਧੋਖਾਧੜੀ (Fraud) ਦੇ ਸਿ਼ਕਾਰ ਵਿਅਕਤੀਆਂ ਨੇ ਪੀਲ ਪੁਲਸ ਨਾਲ ਸੰਪਰਕ ਕੀਤਾ ਅਤੇ ਪੁਲਸ ਨੇ ਮਾਮਲਾ ਸਾਹਮਣੇ ਆਉਣ ਤੇ ਮਹਿਲਾ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ (Case registered) ਕਰ ਦਿੱਤਾ ਹੈ ।

LEAVE A REPLY

Please enter your comment!
Please enter your name here