police drug fight victim : ਪਰਮਜੀਤ ਰੰਗਪੁਰੀ (ਜਲੰਧਰ) : ਲੋਕਾਂ ਵੱਲੋਂ ਦੋ ਅਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜੋ ਸੜਕ ‘ਤੇ ਇੱਕ ਵਿਅਕਤੀ ਨੂੰ ਕੁੱਟ ਰਹੇ ਸਨ। ਫ਼ਿਰ ਪਤਾ ਲੱਗਿਆ ਕਿ ਜੋ ਲੋਕ ਕੁੱਟ ਰਹੇ ਸਨ ਉਹਨਾਂ ਵਿਚੋਂ ਇੱਕ ਪੁਲਿਸ ਮੁਲਾਜ਼ਮ ਹੈ ਅਤੇ ਦੂਜਾ ਪੜ੍ਹਾਈ ਕਰ ਰਿਹਾ। ਜਦੋਂ ਕੁੱਟਮਾਰ ਦਾ ਕਾਰਨ ਪੁੱਛਿਆ ਤਾਂ ਲੋਕਾਂ ਨੂੰ ਉਲਟਾ ਪੁਲਿਸ ਮੁਲਾਜ਼ਮ ਹੀ ਨਸ਼ੇ ਦੀ ਹਾਲਤ ਵਿੱਚ ਲੱਗਿਆ। ਲੋਕਾਂ ਮੁਤਾਬਕ ਪੁਲਿਸ ਮੁਲਾਜ਼ਮ ਦੇ ਬਿਆਨ ਪਲ ਪਲ ‘ਤੇ ਬਦਲ ਰਹੇ ਸਨ। ਓਧਰ ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਸਨੇ ਨਸ਼ਾ ਨਹੀਂ ਨਹੀਂ ਕੀਤਾ। ਇਸ ਸਾਰੇ ਮਾਮਲੇ ਨੂੰ ਲੈ ਕੇ ਲੋਕ ਪੁਲਿਸ ਥਾਣੇ ਤੱਕ ਜਾ ਪਹੁੰਚੇ।
ਜਦੋਂ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਕਾਬੂ ਕੀਤਾ ਤਾਂ ਉਸ ਪਾਸੋਂ ਗਾਂਜਾ ਨਸ਼ੇ ਦੇ 2 ਪੈਕਟ ਬਰਾਮਦ ਹੋਏ। ਜਿਸ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਉਸਦਾ ਕਹਿਣਾ ਹੈ ਕਿ ਉਹ ਸਫ਼ਾਈ ਕਰਮਚਾਰੀ ਹੈ ਅਤੇ ਪੁਲਿਸ ਵਾਲੇ ਨੇ ਉਸਨੂੰ ਕੁੱਟਕੇ ਪੈਸੇ ਅਤੇ ਫੋਨ ਚੋਰੀ ਕਰ ਲਿਆ। ਮੌਕੇ ‘ਤੇ ਪੁਲਿਸ ਥਾਣੇ ਤੋਂ ਅਧਿਕਾਰੀ ਪਹੁੰਚੇ ਤਾਂ ਪਤਾ ਲੱਗਿਆ ਕੁੱਟਮਾਰ ਕਰਨ ਵਾਲਾ ਵਿਅਕਤੀ ਪੀ.ਏ.ਪੀ. ਵਿੱਚ ਤਾਇਨਾਤ ਹੈ ਅਤੇ ਉਸਦੇ ਨਾਲ ਦਾ ਸਾਥੀ ਕੇਰਲ ਦਾ ਰਹਿਣ ਵਾਲਾ ਹੈ ਅਤੇ ਇਥੇ ਪੜ੍ਹਾਈ ਕਰ ਰਿਹਾ। ਸ਼੍ਰੀ ਨਗਰ ਤੋਂ ਨਸ਼ਾ ਲਿਆ ਕੇ ਦੋਵੇਂ ਨਸ਼ਾ ਕਰਦੇ ਸਨ। ਦੋਵਾਂ ਕੋਲ 5 ਨਸ਼ੇ ਦੀਆਂ ਪੁੜੀਆਂ ਹੋਣ ਦੀ ਗੱਲ ਆਖੀ ਜਾ ਰਹੀ ਸੀ ਪਰ ਪਰ ਬਰਾਮਦ 2 ਹੀ ਹੋਈਆਂ।
police drug fight victim ਪੰਜਾਬ ਸਰਕਾਰ ਜਿੰਨਾ ਦੇ ਸਿਰ ਉੱਤੇ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ, ਨਸ਼ੇ ਦਾ ਲੱਕ ਤੋੜਨ ਦੀ ਗੱਲ ਕੀਤੀ ਜਾਂਦੀ ਹੈ ਉਹ ਖੁਦ ਨਸ਼ਾ ਕਰ ਰਹੇ ਹਨ। ਇਥੋਂ ਤੱਕ ਕਿ ਨਸ਼ੇ ਦੀ ਹਾਲਤ ਵਿੱਚ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਜਲੰਧਰ ਵਿੱਚ ਵਾਪਰੀ ਇਸ ਘਟਨਾ ਉੱਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਸਰਬਜੀਤ ਸਿੰਘ ਜਲੰਧਰ ਪੀ.ਏ.ਪੀ. ਵਿੱਚ ਅਤੇ ਦੂਜਾ ਮੁਲਜ਼ਮ ਸਾਹਿਲ ਜੋ ਕਿ ਭਾਰੀ ਫੌਜ ਲਈ B.ED. ਦੀ ਪੜ੍ਹਾਈ ਕਰ ਰਿਹਾ ਹੈ। ਦੋਵਾਂ ਦੇ ਖਿਲਾਫ਼ ਪੁਲਿਸ ਵੱਲੋਂ 27/61/85, 379 ਅਤੇ D 34 IPC ਧਾਰਾ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ। ਫਿਲਹਾਲ ਦੋਵਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ।