ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਮਹਾਂਮਾਰੀ ਕਾਰਨ ਅਨਾਥ ਹੋਏ ਬੱਚਿਆਂ ਦੀ ਭਲਾਈ ਲਈ ਕਈ ਅਹਿਮ ਐਲਾਨ ਕੀਤੇ ਹਨ।ਜਿਸ ਵਿੱਚ 10 ਲੱਖ ਰੁਪਏ ਦਾ ਇੱਕ ਬਾਂਡ, ਜੋ ਉਨ੍ਹਾਂ ਨੂੰ 18 ਵਰ੍ਹਿਆਂ ਦੇ ਹੋਣ ’ਤੇ ਮਿਲੇਗਾ ਅਤੇ ਸਿੱਖਿਆ ਮੁਹੱਈਆ ਕਰਵਾਉਣਾ ਸ਼ਾਮਲ ਹੈ।

ਪ੍ਰਧਾਨ ਮੰਤਰੀ ਨੇ ਇਹ ਐਲਾਨ ਸ਼ਨੀਵਾਰ ਨੂੰ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ ਦੀ ਦੂਜੀ ਵਰ੍ਹੇਗੰਢ ਦੀ ਪੂਰਵਸੰਧਿਆ ਮੌਕੇ ਕੀਤੇ। ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ ਭਲਾਈ ਲਈ ਚੁੱਕੇ ਜਾਣ ਵਾਲੇ ਕਦਮਾਂ ’ਤੇ ਚਰਚਾ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ‘ਪੀਐੱਮ-ਕੇਅਰਸ ਫਾਰ ਚਿਲਡਰਨ’ ਸਕਮਿ ਰਾਹੀਂ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।

PMO ਵੱਲੋਂ ਜਾਰੀ ਬਿਆਨ ’ਚ ਕਿਹਾ ਕਿ ਅਜਿਹੇ ਬੱਚਿਆਂ ਦੇ ਨਾਂ ਇੱਕ ਐੱਫਡੀ ਖਾਤਾ ਖੁੱਲ੍ਹਵਾਇਆ ਜਾਵੇਗਾ ਅਤੇ 18 ਸਾਲਾਂ ਦੇ ਹੋਣ ’ਤੇ ਉਨ੍ਹਾਂ ਨੂੰ 10 ਲੱਖ ਰੁਪਏ ਦਾ ਬਾਂਡ ਮੁਹੱਈਆ ਕਰਵਾਉਣ ਲਈ ਪੀਐੱਮ-ਕੇਅਰਸ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ ਸਕੀਮ ਰਾਹੀਂ ਇਸ ਵਿੱਚ ਯੋਗਦਾਨ ਪਾਇਆ ਜਾਵੇਗਾ।

ਫੰਡ ਵਿਚੋਂ 18 ਸਾਲ ਦੀ ਉਮਰ ਤੋਂ ਉਨ੍ਹਾਂ (ਲੜਕੀ ਜਾਂ ਲੜਕੇ) ਨੂੰ ਅਗਲੇ ਪੰਜ ਸਾਲ ਉਨ੍ਹਾਂ ਦੀਆਂ ਨਿੱਜੀ ਜ਼ਰੂਰਤਾਂ ਲਈ ਮਹੀਨਾਵਾਰ ਅਦਾਇਗੀ ਕੀਤੀ ਜਾਵੇਗੀ ਅਤੇ 23 ਸਾਲਾਂ ਦੇ ਹੋਣ ’ਤੇ ਉਨ੍ਹਾਂ ਨੂੰ ਫੰਡ ’ਚ ਜਮ੍ਹਾਂ ਰਾਸ਼ੀ ਸੌਂਪ ਦਿੱਤੀ ਜਾਵੇਗੀ। ਇਹ ਵੀ ਕਿਹਾ ਗਿਆ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਨੇੜਲੇ ਕੇਂਦਰੀ ਵਿਿਦਆਲੇ ਜਾਂ ਹੋਸਟਲ ਵਾਲੇ ਨਿੱਜੀ ਸਕੂੁਲ ’ਚ ਦਾਖ਼ਲਾ ਦਿੱਤਾ ਜਾਵੇਗਾ।

ਇਸਦੇ ਨਾਲ ਹੀ 11 ਤੋਂ 18 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਨੂੰ ਕਿਸੇ ਵੀ ਕੇਂਦਰੀ ਸਰਕਾਰੀ ਰਿਹਾਇਸ਼ੀ ਸਕੂਲ, ਜਿਵੇਂ ਸੈਨਿਕ ਸਕੂਲ ਤੇ ਨਵੋਦਿਆ ਵਿਿਦਆਲੇ ਵਿੱਚ ਦਾਖ਼ਲਾ ਦਿੱਤਾ ਜਾਵੇਗਾ। ਉਚੇਰੀ ਸਿੱਖਿਆ ਲਈ ਅਜਿਹੇ ਬੱਚੇ ਐਜੂਕੇਸ਼ਨ ਲੋਨ ਵੀ ਲੈ ਸਕਣਗੇ।ਜਿਸ ਦਾ ਵਿਆਜ ਪੀ.ਐੱਮ.ਕੇਅਰਸ ਫੰਡ ਵੱਲੋਂ ਅਦਾ ਕੀਤਾ ਜਾਵੇਗਾ।