Petrol-Diesel ਦੀਆਂ ਕੀਮਤਾਂ ‘ਚ ਫਿਰ ਹੋਇਆ ਵਾਧਾ, ਆਮ ਲੋਕਾਂ ਨੂੰ ਇਸ ਮਹਿੰਗਾਈ ਤੋਂ ਨਹੀਂ ਮਿਲ ਰਹੀ ਰਾਹਤ

0
35

ਨਵੀਂ ਦਿੱਲੀ : ਪੈਟਰੋਲ – ਡੀਜ਼ਲ ਦੀ ਮਹਿੰਗਾਈ ਤੋਂ ਫਿਲਹਾਲ ਆਮ ਲੋਕਾਂ ਨੂੰ ਰਾਹਤ ਮਿਲਦੀ ਨਹੀਂ ਦਿਖ ਰਹੀ। ਤੇਲ ਮਾਰਕੀਟਿੰਗ ਕੰਪਨੀਆਂ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਇਨ੍ਹਾਂ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਹੈ। ਦੇਸ਼ ਦੇ 4 ਵੱਡੇ ਮਹਾਨਗਰਾਂ ‘ਚ ਅੱਜ ਪੈਟਰੋਲ 25 ਪੈਸੇ ਤੱਕ ਅਤੇ ਡੀਜ਼ਲ 13 ਪੈਸੇ ਤੱਕ ਮਹਿੰਗਾ ਹੋਇਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।

ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ‘ਚ ਪੈਟਰੋਲ 25 ਪੈਸੇ ਮਹਿੰਗਾ ਹੋ ਕੇ 96.66 ਰੁਪਏ ਅਤੇ ਡੀਜ਼ਲ 13 ਪੈਸੇ ਮਹਿੰਗਾ ਹੋ ਕੇ 87.41 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਕੀਮਤਾਂ ‘ਚ ਵਾਧੇ ਦਾ ਮੌਜੂਦਾ ਕੰਮ 4 ਮਈ ਨੂੰ ਸ਼ੁਰੂ ਹੋਇਆ ਸੀ। ਦਿੱਲੀ ‘ਚ ਮਈ ਮਹੀਨੇ ਦੌਰਾਨ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ। ਜੂਨ ‘ਚ ਹੁਣ ਤੱਕ ਪੈਟਰੋਲ ਦੀ ਕੀਮਤ 2.43 ਰੁਪਏ ਅਤੇ ਡੀਜ਼ਲ ਦੀ ਕੀਮਤ 2.26 ਰੁਪਏ ਵੱਧ ਚੁੱਕੀ ਹੈ।

ਮੁੰਬਈ ‘ਚ ਅੱਜ ਪੈਟਰੋਲ ਦੀ ਕੀਮਤ 24 ਪੈਸੇ ਅਤੇ ਡੀਜ਼ਲ ਦੀ 14 ਪੈਸੇ ਵਧੀ ਹੈ। ਉੱਥੇ ਇੱਕ ਲਿਟਰ ਪੈਟਰੋਲ ਹੁਣ 102. 82 ਰੁਪਏ ਦਾ ਅਤੇ ਡੀਜ਼ਲ 94.84 ਰੁਪਏ ਦਾ ਹੋ ਗਿਆ ਹੈ। ਚੇਨਈ ‘ਚ ਪੈਟਰੋਲ 22 ਪੈਸੇ ਮਹਿੰਗਾ ਹੋ ਕੇ 97.91 ਰੁਪਏ ਦਾ ਅਤੇ ਡੀਜਲ 12 ਪੈਸੇ ਮਹਿੰਗਾ ਹੋ ਕੇ 92.04 ਰੁਪਏ ਦਾ ਵਿਕਿਆ। ਕੋਲਕਾਤਾ ‘ਚ ਪੈਟਰੋਲ ਦੀ ਕੀਮਤ 24 ਪੈਸੇ ਵਧ ਕੇ 96.58 ਰੁਪਏ ਅਤੇ ਡੀਜ਼ਲ ਦੀ 13 ਪੈਸੇ ਵਧ ਕੇ 90.25 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਈ।

LEAVE A REPLY

Please enter your comment!
Please enter your name here