Home News ਲੁਧਿਆਣਾ ਪੱਛਮੀ ਉਪ-ਚੋਣ: ਰਿਟਰਨਿੰਗ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਨਾਲ ਕੀਤੀ ਮੀਟਿੰਗ

ਲੁਧਿਆਣਾ ਪੱਛਮੀ ਉਪ-ਚੋਣ: ਰਿਟਰਨਿੰਗ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਨਾਲ ਕੀਤੀ ਮੀਟਿੰਗ

0
ਲੁਧਿਆਣਾ ਪੱਛਮੀ ਉਪ-ਚੋਣ: ਰਿਟਰਨਿੰਗ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਨਾਲ ਕੀਤੀ ਮੀਟਿੰਗ

ਲੁਧਿਆਣਾ :ਲੁਧਿਆਣਾ ਪੱਛਮੀ ਉਪ-ਚੋਣ ਲਈ (ਰਿਟਰਨਿੰਗ ਅਫ਼ਸਰ) ਆਰ.ਪੀ. ਸਿੰਘ ਦੀ ਪ੍ਰਧਾਨਗੀ ਹੇ ਇੱਕ ਮੀਟਿੰਗ ਬੁਲਾਈ ਗਈ ਜੋ ਕਿ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵੀ ਹਨ। ਇਸ ਮੀਟਿੰਗ ਵਿੱਚ ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ।

ਯੁੱਧ ਨਸ਼ਿਆਂ ਵਿਰੁੱਧ ਤਹਿਤ਼ ਜ਼ਿਲਾ ਪ੍ਰਸ਼ਾਸਨ ਦੀ ਨਿਵੇਕਲੀ ਪਹਿਲਕਦਮੀ:ਬਰੂਸਲੀ ਦਾ ਰਿਕਾਰਡ ਤੋੜਨ ਵਾਲੇ ਨੌਜਵਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੂੰ ਬਣਾਇਆ ਯੂਥ ਆਈਕੋਨ

ਰਿਟਰਨਿੰਗ ਅਫ਼ਸਰ ਨੇ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਚੋਣ ਕਮਿਸ਼ਨ (ਈ.ਸੀ.ਆਈ.) ਦੁਆਰਾ ਜਾਰੀ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਲੁਧਿਆਣਾ ਪੱਛਮੀ ਹਲਕੇ ਲਈ ਵੋਟਰ ਸੂਚੀ ਦੇ ਖਰੜੇ ਪ੍ਰਕਾਸ਼ਨ ‘ਤੇ ਕੇਂਦ੍ਰਿਤ ਸੀ ਜੋ ਕਿ 9 ਅਪ੍ਰੈਲ, 2025 ਨੂੰ ਪੂਰੀ ਹੋ ਗਈ ਸੀ।

ਆਰ.ਪੀ ਸਿੰਘ ਨੇ ਅੱਗੇ ਦੱਸਿਆ ਕਿ 24 ਅਪ੍ਰੈਲ ਡਰਾਫਟ ਵੋਟਰ ਸੂਚੀ ਸੰਬੰਧੀ ਦਾਅਵਿਆਂ ਅਤੇ ਇਤਰਾਜ਼ਾਂ ਨੂੰ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ ਸੀ ਜਿਸ ਵਿੱਚ ਸਾਰੇ ਮੁੱਦਿਆਂ ਦਾ 2 ਮਈ, 2025 ਤੱਕ ਹੱਲ ਕੀਤਾ ਜਾਣਾ ਸੀ। ਅੰਤਿਮ ਵੋਟਰ ਸੂਚੀ 5 ਮਈ, 2025 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਅਖ਼ੀਰ ਵਿੱਚ ਰਿਟਰਨਿੰਗ ਅਫ਼ਸਰ ਨੇ ਪਾਰਦਰਸ਼ੀ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਭਾਗੀਦਾਰੀ ਅਤੇ ਸਹਿਯੋਗ ਲਈ ਪ੍ਰਤੀਨਿਧੀਆਂ ਦਾ ਧੰਨਵਾਦ ਕੀਤਾ।

 

LEAVE A REPLY

Please enter your comment!
Please enter your name here