
ਅੰਮ੍ਰਿਤਸਰ: ਯੁੱਧ ਨ਼ਸਿਆਂ ਵਿਰੁੱਧ ਮੁਹਿੰਮ ਤਹਿਤ਼ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਅਤੇ ਸਿਹਤ ਸੰਭਾਲ ਲਈ ਉਤਸ਼ਾਹਤ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ 22 ਸਾਲਾਂ ਨੋਜਵਾਨ ਜੋ ਕਿ ਤਿੰਨ ਵਾਰ ਦਾ ਗਿਨੀਜ਼ ਵਰਲਡ ਰਿਕਾਰਡ ਹੋਲਡਰ, ਕੁਲ 29 ਵਰਲਡ ਰਿਕਾਰਡ ਸਮੇਤ ਮਸ਼ਹੂਰ ਕਰਾਟੇ ਚੈਪਿੰਅਨ ਬਰੂਸ ਲੀ ਦਾ ਪੁਸ਼ ਅਪ ਰਿਕਾਰਡ ਤੋੜਨ ਵਾਲੇ ਕੁੰਵਰ ਅੰਮ੍ਰਿਤਬੀਰ ਸਿੰਘ ਨੂੰ ਯੂਥ ਆਈਕੋਨ ਬਣਾਇਆ ਗਿਆ ਹੈ।
ਡਰਾਈਵਿੰਗ ਲਾਇਸੈਂਸ ਘੁਟਾਲੇ ਵਿੱਚ ਪੰਜਾਬ ਵਿਜੀਲੈਂਸ ਦੇ ਮੁਖੀ ਮੁਅੱਤਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋ ਨਸ਼ਿਆਂ ਵਿਰੁੱਧ ਜੋ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ,ਉਸ ਮੁਹਿੰਮ ਵਿਚ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣ ਦੀ ਲੋੜ ਹੈ। ਉਨ੍ਹਾ ਕਿਹਾ ਕਿ ਇਹ ਮੁਹਿੰਮ ਸਿਰਫ ਨਸ਼ਿਆਂ ਵਿਰੁੱਧ ਨਹੀ ਸਗੋਂ ਇਕ ਨਵੇ ਪੰਜਾਬ ਦੀ ਰਚਨਾ ਵੱਲ ਵੀ ਇਕ ਨਵਾਂ ਕਦਮ ਹੈ ਅਤੇ ਲੋੜ ਹੈ ਕਿ ਅਸੀ ਸਮੂਹ ਪੰਜਾਬ ਮਿਲ ਕੇ ਯੁੱਧ ਨ਼ਸਿਆਂ ਵਿਰੁੱਧ ਵਿਚ ਸਰਕਾਰ ਦਾ ਸਾਥ ਦੇਈਏ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਨੌਜਵਾਨ ਹੋਰ ਨੌਜਵਾਨਾਂ ਲਈ ਵੀ ਪੇ੍ਰਣਾ ਦਾ ਸਰੋਤ ਬਣੇਗਾ। ਉਨ੍ਹਾ ਦੱਸਿਆ ਕਿ ਇਸ ਨੌਜਵਾਨ ਨੇ ਕਦੇ ਵੀ ਕੋਈ ਜਿਮ ਜਾਇੰਨ ਨਹੀ ਕੀਤਾ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਸਪਲੀਮੈਟਾਂ ਦੀ ਵਰਤੋ ਕੀਤੀ ਹੈ।
ਇਸ ਮੌਕੇ ਕਵਰ ਅੰਮ੍ਰਿਤਬੀਰ ਸਿੰਘ ਨੇ ਕਿਹਾ ਕਿ ਉਹ ਖਾਲਸਾ ਕਾਲਜ ਦਾ ਵਿਦਿਆਰਥੀ ਹੈ ਅਤੇ ਉਹ ਜਿਲਾ ਪ੍ਰਸ਼ਾਸਨ ਦਾ ਇਸ ਗੱਲੋਂ ਸ਼ੁਕਰ ਗੁਜ਼ਾਰ ਹੈ ਕਿ ਉਹਨਾਂ ਨੇ ਉਸ ਨੂੰ ਵੱਡੀ ਜਿੰਮੇਵਾਰੀ ਸੌਂਪੀ ਹੈ। ਉਹਨਾਂ ਕਿਹਾ ਕਿ ਉਹ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਜਿਲਾ ਪ੍ਰਸ਼ਾਸਨ ਦਾ ਹਰ ਤਰ੍ਹਾਂ ਸਾਥ ਦੇਣਗੇ, ਤਾਂ ਜੋ ਨੌਜਵਾਨ ਆਪਣੀ ਸਰੀਰਕ ਤੰਦਰੁਸਤੀ ਅਤੇ ਮਨ ਨੂੰ ਪੜ੍ਹਾਈ, ਖੇਡਾਂ ਅਤੇ ਕਾਰੋਬਾਰ ਵੱਲ ਕੇਂਦਰਿਤ ਕਰਨ ਵੱਲ ਵੱਧ ਧਿਆਨ ਦੇਣ।