ਮਸਤੂਆਣਾ ਸਾਹਿਬ : ਸਿਮਰਨਜੋਤ ਸਿੰਘ ਮੱਕੜ
ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਇੱਕ ਵੱਡਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਇਆ। ਮਸਤੂਆਣਾ ਸਾਹਿਬ ਤੋਂ ਸੰਗਰੂਰ ਫ਼ਿਰ ਪਟਿਆਲਾ ਅਤੇ ਸ਼ੰਬੂ ਤੋਂ ਹੁੰਦਾ ਹੋਇਆ ਕਾਫ਼ਲਾ ਦਿੱਲੀ ਪਹੁੰਚੇਗਾ। ਸ਼ੰਬੂ ਬਾਰਡਰ ਤੋਂ ਨਵਦੀਪ ਹਰਿਆਣਾ ਵਾਲਾ ਵੀ ਆਪਣਾ ਕਾਫ਼ਲਾ ਲੈ ਕੇ ਨਾਲ ਤੁਰੇਗਾ। ਇਸ ਦੌਰਾਨ ਜਦੋਂ ਇੱਕ ਵੱਡਾ ਕਾਫ਼ਲਾ ਮਸਤੂਆਣਾ ਸਾਹਿਬ ਤੋਂ ਚਲਦਾ ਹੈ ਤਾਂ ਲੱਖਾ ਸਿਧਾਣਾ ਮੀਡੀਆ ਨਾਲ ਕਰਮੀਆਂ ਨਾਲ ਰੁ-ਬ-ਰੁ ਹੁੰਦੇ ਹਨ। ਲੱਖਾ ਦਾ ਕਹਿਣਾ ਹੈ ਕਿ ਉਹ ਸੰਘਰਸ਼ ਕਰਕੇ ਹਨ ਨਾ ਕੇ ਸੰਘਰਸ਼ ਉਹਨਾਂ ਕਾਰਨ। ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਵੱਡੀ ਗਿਣਤੀ ਵਿੱਚ ਉਹ ਵੀ ਨਾਲ ਜੁੜਨ ਅਤੇ ਮੁੜ ਤੋਂ ਸੰਘਰਸ਼ ਨੂੰ ਚੜਦੀਆਂ ਕਲਾਂ ਵੱਲ ਨੂੰ ਲੈ ਕੇ ਜਾਇਆ ਜਾਵੇ।
ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਉਹਨਾਂ ਦੇ ਛੋਟੇ ਭਰਾ ਨੂੰ ਪਟਿਆਲਾ ਤੋਂ ਲੰਘੀ ਰਾਤ ਗ੍ਰਿਫ਼ਤਾਰ ਕਰ ਲਿਆ। ਲੱਖਾ ਦਾ ਭਰਾ ਪੇਪਰ ਦੇਣ ਲਈ ਜਾ ਰਿਹਾ ਸੀ ਅਤੇ ਓਸੇ ਦੌਰਾਨ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਲੱਖਾ ਦਾ ਕਹਿਣਾ ਹੈ ਕਿ ਉਸ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਪਰ ਉਹ ਉਸਦੀ ਪ੍ਰਵਾਹ ਨਹੀਂ ਕਰਦੇ। ਮੋਰਚਾ ਚੜਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਕਿਸੇ ਦੀ ਗ੍ਰਿਫ਼ਤਾਰੀ ਨਾਲ ਕੋਈ ਅਸਰ ਨਹੀਂ ਘਟਨਾ ਚਾਹੀਦਾ। ਲੱਖਾ ਨੇ ਇਹ ਵੀ ਕਿਹਾ ਕਿ ਦੀਪ ਸਿੱਧੂ ਜਦੋਂ ਬਾਹਰ ਆ ਗਿਆ ਤਾਂ ਇਕੱਠੇ ਹੋ ਉਹ ਸੰਘਰਸ਼ ਲਈ ਲੜਨਗੇ। ਇਹ ਵੀ ਕਿਹਾ ਗਿਆ ਕਿ ਨਾ ਤਾਂ ਇਹ ਸੰਘਰਸ਼ ਕਾਮਰੇਡਾਂ ਦਾ ਹੈ ਨਾ ਹਿੰਦੂ-ਸਿੱਖ-ਮੁਸਲਮਾਨਾਂ ਦਾ ਹੈ।
ਇਹ ਸਰਕਾਰੀ ਖੇਡ ਨੂੰ ਸਮਝਿਆ ਜਾਵੇ ਅਤੇ ਬਚਿਆ ਜਾਵੇ। ਸਾਰੇ ਇਕੱਠੇ ਰਹਾਂਗੇ ਤਾਂਹੀ ਜਿਤਾਂਗੇ। ਦੀਪ ਸਿੱਧੂ ਦੀ ਜ਼ਮਾਨਤ ਬਾਰੇ ਵੀ ਬੋਲਦਿਆਂ ਲੱਖਾ ਨੇ ਕਿਹਾ ਕਿ ਉਸਨੂੰ ਜਲਦ ਹੀ ਜ਼ਮਾਨਤ ਮਿਲ ਜਾਵੇਗੀ। ਦੀਪ ਸਿੱਧੂ ਨੂੰ ਕੋਈ ਵੀ ਗੁਨਾਹ ਨਹੀਂ ਕੀਤਾ, ਇਸ ਲਈ ਉਹ ਰਿਹਾਅ ਹੋ ਜਾਵੇਗਾ। ਲੱਖਾ ਸਿਧਾਣਾ ਦੇ ਭਰਾ ਗੁਰਦੀਪ ਨਾਲ ਜੋ ਹੋਇਆ ਉਸ ਬਾਰੇ ਵੀ ਕਿਹਾ ਗਿਆ ਕਿ ਜਾਣਬੁਝ ਕੇ ਸਾਨੂੰ ਤੋੜਨ ਲਈ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਪਰ ਇਸ ਨਾਲ ਸੰਘਰਸ਼ ਕਮਜ਼ੋਰ ਨਹੀਂ ਹੋਵੇਗਾ। ਸੰਘਰਸ਼ ਹੋਰ ਮਜਬੂਤ ਹੋਵੇਗਾ। ਸਰਕਾਰ ਸਾਨੂੰ ਡਰਾ ਨਹੀਂ ਸਕਦੀ ਤੇ ਨਾ ਹੀ ਅਸੀਂ ਡਰਨ ਵਾਲੇ ਹਾਂ। ਪੰਜਾਬ ਵਿੱਚ ਵੀ ਸਿਆਸਤ ਆਪਣਾ ਭਵਿੱਖ ਦੇਖ ਰਹੀ ਕੋਈ ਵੀ ਕਿਸਾਨਾਂ ਦਾ ਨਹੀਂ ਸੋਚ ਰਿਹਾ। ਜੇਕਰ ਪੰਜਾਬ ਹੀ ਨਾ ਰਿਹਾ ਤਾਂ ਸਿਆਸਤ ਕਿਸ ਉੱਤੇ ਕਰੋ। ਮੁੱਖ ਮੰਤਰੀ ਕਿਸ ਰਾਜ ਦਾ ਬਣੋਗੇ।