ਖਨੌਰੀ ਬਾਰਡਰ ‘ਤੇ ਵਾਪਰੀ ਦਰਦਨਾਕ ਘਟਨਾ, ਬੁਰੀ ਤਰਾਂ ਝੁਲਸਿਆ ਨੌਜਵਾਨ
ਖਨੌਰੀ ਸਰਹੱਦ ‘ਤੇ ਅੱਜ ਇਕ ਨੌਜਵਾਨ ਬੁਰੀ ਤਰਾਂ ਝੁਲਸ ਗਿਆ। ਦੱਸਿਆ ਜਾ ਰਿਹਾ ਹੈ ਕਿ ਦੇਸੀ ਗੀਜ਼ਰ ਨੂੰ ਤਪਾਉਣ ਸਮੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਘਟਨਾ ਦੇ ਤੁਰੰਤ ਬਾਅਦ ਉਸ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਦੇ ਹੱਥ-ਪੈਰ ਬੁਰੀ ਤਰਾਂ ਸੜ ਗਏ ਹਨ।
ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖਬਰ! ਪੰਜਾਬ ‘ਚ ਇਸ ਅਹੁਦੇ ‘ਤੇ ਨਿਕਲੀਆਂ ਭਰਤੀਆਂ, ਪੜੋ ਵੇਰਵਾ
ਇਸ ਤੋਂ ਪਹਿਲਾ ਅੱਜ ਸ਼ੰਭੂ ਬਾਰਡਰ ‘ਤੇ ਚੱਲ ਰਹੇ ਅੰਦੋਲਨ ਦੌਰਾਨ ਇਕ ਕਿਸਾਨ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਕਿਸਾਨਾਂ ਅਨੁਸਾਰ ਕਿਸਾਨ ਨੇ ਅੱਜ ਸਵੇਰੇ ਲੰਗਰ ਵਾਲੀ ਥਾਂ ਨੇੜੇ ਸਲਫਾਸ ਨਿਗਲ ਲਈ। ਇਸ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਨੂੰ ਤੁਰੰਤ ਮੌਕੇ ‘ਤੇ ਹੀ ਮੁੱਢਲੀ ਸਹਾਇਤਾ ਦਿੱਤੀ ਗਈ। ਇਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।