ਮੁੰਬਈ : ਬਾਲੀਵੁੱਡ ਦੇ ਧਰਮਿੰਦਰ ਨੇ ਤੰਦਰੁਸਤ ਰਹਿਣ ਲਈ ਯੋਗ ਅਤੇ ਵਾਟਰ ਏਰੋਬਿਕਸ ਸ਼ੁਰੂ ਕਰ ਦਿੱਤੀ ਹੈ। ਧਰਮਿੰਦਰ ਇਨ੍ਹਾਂ ਦਿਨਾਂ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੇ ਹਨ। ਧਰਮਿੰਦਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੀ ਫਿਟਨੈੱਸ ਦਾ ਕਮਾਲ ਦੇਖਿਆ ਜਾ ਸਕਦਾ ਹੈ। ਧਰਮਿੰਦਰ ਨੇ ਟਵਿੱਟਰ ‘ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਆਪਣੇ ਫ਼ਾਰਮ ਹਾਊਸ ਦੇ ਛੋਟੇ- ਜਿਹੇ ਸਵਿਮਿੰਗ ਪੂਲ ਦੇ ਅੰਦਰ ਵਾਟਰ ਏਰੋਬਿਕਸ ਕਰਦੇ ਦਿੱਖ ਰਹੇ ਹੈ।

ਇਸ ਵੀਡੀਓ ਦੇ ਨਾਲ ਧਰਮਿੰਦਰ ਨੇ ਲਿਖਿਆ, ‘‘ਦੋਸਤੋਂ, ਉਸ ਦੇ ਆਸ਼ੀਰਵਾਦ ਅਤੇ ਤੁਹਾਡੀ ਸ਼ੁਭ ਕਾਮਨਾਵਾਂ ਦੇ ਚਲਦੇ, ਮੈਂ ਯੋਗ ਅਤੇ ਹੱਲਕੀ ਕਸਰਤ ਦੇ ਨਾਲ ਵਾਟਰ ਏਰੋਬਿਕਸ ਸ਼ੁਰੂ ਕਰ ਦਿੱਤੀ ਹੈ। ਸਿਹਤ ਜਾਰੀ ਰੱਖਣਾ ਉਸ ਦੀ ਮਹਾਨ ਅਸੀਸ ਹੈ, ਜੋ ਚੱਲਦੀ ਰਹਿਣੀ ਚਾਹੀਦੀ ਹੈ। ਖ਼ੁਸ਼, ਤੰਦੁਰੁਸਤ ਅਤੇ ਮਜ਼ਬੂਤ ਰਹੋ।’’

Author