ਕੁਲਵਿੰਦਰ ਘੁੰਮਣ (ਪਟਿਆਲਾ) : ਸੂਬੇ ‘ਚ ਕੋਰੋਨਾ ਮਹਾਨਾਮਰੀ ਕਾਰਨ ਮੌਤਾਂ ਦਾ ਸਿਲਸਿਲਾ ਲਗਤਾਰ ਜਾਰੀ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੋਤਾਂ ਨੂੰ ਲੈ ਕੇ ਅਫਵਾਹਾਂ ਵੀ ਲਗਤਾਰ ਫੈਲ ਰਹੀਆਂ ਨੇ। ਇਸੇ ਤਰ੍ਹਾਂ ਦੀਆਂ ਅਫਵਾਹਾਂ ਦੀ ਸ਼ਿਕਾਰ ਹੋਈ ਹੈ ਪਟਿਆਲਾ ਦੀ ਬੀਰਜੀ ਦੀਆਂ ਮੜੀਆਂ। ਜਿਸ ਨੂੰ ਲੈ ਕੇ ਅਫਵਾਹਾਂ ਫੈਲ ਰਹੀਆਂ ਸਨ ਕਿ ਪਟਿਆਲਾ ‘ਚ ਮੌਤਾਂ ਦਾ ਅੰਕੜਾ ਵਧਣ ਕਾਰਨ ਸ਼ਮਸ਼ਾਨ ਘਾਟ ਵਿਚ ਮ੍ਰਿਤਕ ਦੇਹਾਂ ਦੇ ਸਸਕਾਰ ਲਈ ਥਾਂ ਤੱਕ ਨਹੀਂ ਹੈ। ਜਿਵੇਂ ਹੀ ਇਹ ਅਫ਼ਵਾਹ ਫੈਲੀ ਤਾਂ ਲੋਕਾਂ ਅਤੇ ਪ੍ਰਸ਼ਾਸਨ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਇਸ ਮਸਲੇ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਕੀਤੀ ਗਈ।
ਇਹਨਾਂ ਅਫ਼ਵਾਹਾਂ ਦਾ ਖੰਡਨ ਸ਼ਮਸ਼ਾਨਘਾਟ ਦੇ ਵਾਇਸ ਚੇਅਰਮੈਨ ਨੇ ਖ਼ੁਦ ਕੀਤਾ। ਉਹਨਾਂ ਨੇ ਦੱਸਿਆ ਕਿ ਸ਼ਮਸ਼ਾਨ ਘਾਟ ਵਿਚ ਪੰਜਾਬ ਸਰਕਾਰ ਦੀਆ ਹਦਾਇਤਾਂ ਮੁਤਾਬਕ ਹਰ ਤਰ੍ਹਾਂ ਦੇ ਪ੍ਰਬੰਧ ਪਰੀ ਤਰ੍ਹਾਂ ਹਨ। ਜੋ ਕੁਝ ਸ਼ਰਾਰਤੀ ਲੋਕਾਂ ਵੱਲੋਂ ਅਫ਼ਵਾਹਾਂ ਫੈਲਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਉਹ ਸਭ ਗ਼ਲਤ ਹੈ। ਸਰਕਾਰੀ ਅੰਕੜਿਆਂ ਅਨੁਸਾਰ 28 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਸੀ। ਮੌਤਾਂ ਦੀ ਗਿਣਤੀ ਵਿੱਚ 9 ਮਰੀਜ਼ ਪਟਿਆਲਾ ਜ਼ਿਲੇ ਨਾਲ ਸਬੰਧਤ ਸਨ।
14 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ ਅਤੇ ਕਈਆਂ ਦਾ ਇਲਾਜ ਵੀ ਲਗਾਤਾਰ ਕੀਤਾ ਜਾ ਰਿਹਾ। ਇਸ ਬਿਮਾਰੀ ਨਾਲ ਮਰਨ ਵਾਲਿਆਂ ਦਾ ਪਟਿਆਲਾ ਦੇ ਸਭ ਤੋਂ ਵੱਡਾ ਸ਼ਮਸ਼ਾਨਘਾਟ ਬੀਰਜੀ ਦੀਆਂ ਮੜੀਆਂ ਵਿੱਚ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ। ਸਮੇਂ ਦੀ ਲੋੜ ਹੈ ਕਿ ਲੋਕਾਂ ਨੂੰ ਸਮਝਦਾਰੀ ਤੋਂ ਕੰਮ ਲੈਂਦਿਆ ਅਜਿਹੀ ਅਫ਼ਵਾਹਾਂ ‘ਤੇ ਗੌਰ ਨਾ ਕੀਤਾ ਜਾਵੇ। ਅਫ਼ਵਾਹਾਂ ਸਮਾਜ ਦਾ ਮਹੌਲ ਖਰਾਬ ਕਰਦੀਆਂ ਹਨ ਜਿੰਨਾ ਦੇ ਨਤੀਜੇ ਵੀ ਗੰਭੀਰ ਨਿਕਲਦੇ ਹਨ। ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਸੁਚੇਤ ਕੀਤਾ ਜਾਵੇ ਅਤੇ ਲੋਕਾਂ ਦੀ ਜਾਨ ਬਚਾਈ ਜਾ ਸਕੇ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਕਿ ਜਲਦ ਤੋਂ ਜਲਦ ਖ਼ੁਦ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਜਾਵੇ। 1 ਮਈ ਤੋਂ ਪੂਰੇ ਭਾਰਤ ਵਿੱਚ 18 ਸਾਲ ਦੀ ਉਮਰ ਤੋਂ ਉਪਰ ਵਾਲੇ ਲੋਕਾਂ ਲਈ ਵੈਕਸੀਨ ਲਗਾਉਣ ਦਾ ਕੰਮ ਕੀਤਾ ਜਾਣਾ ਹੈ। ਪਹਿਲਾਂ ਇਹ ਵੈਕਸੀਨ 45 ਸਾਲ ਤੋਂ ਉਪਰ ਦੀ ਉਮਰ ਵਾਲਿਆਂ ਲਈ ਮੁਹਈਆ ਕਰਵਾਏ ਜਾਂਦੇ ਸਨ ਅਤੇ ਹੁਣ ਇਹ ਵੈਕਸੀਨ 18 ਸਾਲ ਤੋਂ ਉਪਰ ਵਾਲਿਆਂ ਲਈ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਵੇਲੇ ਦੇਸ਼ ਭਰ ਵਿੱਚ ਆਕਸੀਜਨ ਨੂੰ ਲੈ ਕੇ ਮਾਰਾ ਮਾਰੀ ਹੋ ਰਹੀ ਹੈ। ਕਈ ਲੋਕ ਆਕਸੀਜਨ ਦਾ ਵੀ ਗੋਰਖ ਧੰਦਾ ਕਰਨ ਲੱਗੇ ਹਨ। ਜਿੱਥੇ ਲੋਕਾਂ ਦੇ ਨਾਲ ਮੋਢਾ ਜੋੜਕੇ ਖੜਨ ਦੀ ਜਰੂਰਤ ਹੈ ਓਥੇ ਹੀ ਅਫ਼ਵਾਹਾਂ ਦਾ ਦੌਰ ਚਲਾਇਆ ਜਾ ਰਿਹਾ ਹੈ।