ਨਵੀਂ ਦਿੱਲੀ : ਭਾਰਤ ਦੀ ਸਵਦੇਸ਼ੀ ਵੈਕਸੀਨ ਕੋਵੈਕਸੀਨ ਦੇ ਤੀਸਰੇ ਫੇਜ਼ ਦੇ ਟਰਾਇਲ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਖਿਲਾਫ ਕੋਵੈਕਸੀਨ 77.8 ਫੀਸਦੀ ਪ੍ਰਭਾਵੀ ਹੈ। ਫੇਜ਼ 3 ਟਰਾਇਲ ਦੇ ਡਾਟੇ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਦੀ ਸਬਜੈਕਟ ਐਕਸਪਰਟ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਫੇਜ਼ 3 ਟਰਾਏਲ 25,800 ਲੋਕਾਂ ‘ਤੇ ਹੋਇਆ ਸੀ। ਇਸ ਰੀਵਿਊ ‘ਚ ਇਹ ਦੇਖਿਆ ਗਿਆ ਸੀ ਕਿ ਇਹ ਵੈਕਸੀਨ ਕੋਰੋਨਾ ਹੋਣ ‘ਤੇ ਕਿੰਨਾ ਬਚਾਅ ਕਰਦੀ ਹੈ।
ਦੱਸ ਦਈਏ ਕਿ ਕੋਰੋਨਾ ਜਿਸ ਸਮੇਂ ਸਿਖਰ ‘ਤੇ ਸੀ ਅਤੇ ਟੀਕਾਕਰਣ ਅਭਿਆਨ ਨੂੰ ਜ਼ਲਦ ਸ਼ੁਰੂ ਕਰਨਾ ਸੀ ਤਾਂ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਗਈ ਸੀ। ਤੱਦ ਤੀਸਰੇ ਪੜਾਅ ਦੇ ਟਰਾਇਲ ਦੇ ਨਤੀਜ਼ਿਆਂ ਦੇ ਬਿਨ੍ਹਾਂ ਕੋਵੈਕਸੀਨ ਨੂੰ ਮਨਜ਼ੂਰੀ ਮਿਲਣ ‘ਤੇ ਕਾਫ਼ੀ ਸਵਾਲ ਚੁੱਕੇ ਗਏ ਸਨ।