30 ਏਕੜ ਕਣਕ ਦੀ ਫਸਲ ਤੇ 10 ਏਕੜ ਨਾੜ ਸਮੇਤ ਟੈ੍ਕਟਰ ਸੜਿਆ

0
28
Wheet Burn

ਭੁਲੱਥ (ਕਪੂਰਥਲਾ), 18 ਅਪ੍ਰੈਲ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala District) ਦੇ ਸ਼ਹਿਰ ਭੁਲੱਥ ਦੇ ਪਿੰਡ ਲੰਮੇ ਵਿਖੇ 30 ਏਕੜ ਕਣਕ ਦੀ ਫਸਲ ਸਮੇਤ 10 ਏਕੜ ਨਾੜ ਤੇ ਟੈ੍ਕਟਰ ਸੜ ਜਾਣ ਦਾ ਸਮਾਚਾਰ ਹੈ ।

ਕਿਵੇਂ ਵਪਾਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਭੁਲੱਥ ਵਿਖੇ ਪੈਂਦੇ ਪਿੰਡ ਲੰਮੇ ਵਿਖੇ ਜੋ 30 ਏਕੜ ਕਣਕ ਫਸਲ (Wheat crop) ਸਮੇਤ 10 ਏਕੜ ਨਾੜ ਤੇ ਇਕ ਟੈ੍ਰਕਟਰ ਦੇ ਅੱਗ (Fire) ਵਿਚ ਸੜ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦਾ ਮੁੱਖ ਕਾਰਨ ਇਕ ਪਰਿਵਾਰ ਵਲੋਂ ਖੁਸ਼ੀਆਂ ਮਨਾਉਣ ਮੌਕੇ ਕੀਤੀ ਗਈ ਪਟਾਕੇਬਾਜੀ ਦੇ ਕਾਰਨ ਲੱਗੀ ਅੱਗ ਹੈ । ਪਟਾਕੇ ਚਲਾਉਂਦੇ ਵੇਲੇ ਚੰਗਿਆੜੀ ਨੇ ਕਣਕ ਦੇ ਖੇਤਾਂ ਵੱਲ ਰੁਖ ਕਰ ਲਿਆ ਤੇ ਦੇਖਦੇ ਹੀ ਦੇਖਦੇ ਕਣਕ ਦੀ ਫਸਲ ਸਾੜ (Crop burning) ਕੇ ਰੱਖ ਦਿੱਤੀ ।

ਕਿਸ ਦੀ ਕਿੰਨੀ ਕਣਕ ਦੀ ਫਸਲ ਤੇ ਨਾੜ ਸੜੀ

ਜਾਣਕਾਰੀ ਅਨੁਸਾਰ ਪਿੰਡ ਲੰਮੇ ਦੇ ਕਿਸਾਨ ਗੁਰਬਚਨ ਸਿੰਘ ਦੀ 13 ਏਕੜ, ਅੰਮ੍ਰਿਤਪਾਲ ਸਿੰਘ 3 ਏਕੜ, ਫੁੰਮਣ ਸਿੰਘ ਇਕ ਏਕੜ, ਕੁਲਵੰਤ ਸਿੰਘ ਤਿੰਨ ਏਕੜ, ਸੁਖਵਿੰਦਰ ਸਿੰਘ 10 ਏਕੜ ਅਤੇ ਇਸੇ ਤਰ੍ਹਾਂ ਕਰਨੈਲ ਸਿੰਘ ਦੀ 10 ਏਕੜ ਨਾੜ, ਸੁਖਵਿੰਦਰ ਸਿੰਘ ਤਿੰਨ ਏਕੜ ਨਾੜ, ਜਸਵੀਰ ਸਿੰਘ ਦੋ ਏਕੜ ਨਾੜ ਸੜ ਕੇ ਸੁਆਹ ਹੋ ਗਿਆ ਅਤੇ ਕਿਸਾਨ ਜਸਵਿੰਦਰ ਸਿੰਘ ਦਾ ਟਰੈਕਟਰ ਸੜ ਕੇ ਸੁਆਹ ਹੋ ਗਿਆ ।

ਕੀ ਦੱਸਿਆ ਫਾਇਰ ਬ੍ਰਿਗੇਡ ਇੰਚਾਰਜ ਨੇ

ਫਾਇਰ ਬ੍ਰਿਗੇਡ (Fire brigade) ਇੰਚਾਰਜ ਸੰਦੀਪ ਕੁਮਾਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਗਿਆ ਤੇ ਹੋਰ ਜਿਆਦਾ ਨੁਕਸਾਨ ਹੋਣ ਤੋਂ ਬਚ ਗਿਆ ।

LEAVE A REPLY

Please enter your comment!
Please enter your name here