ਕੋਰੋਨਾ ਮਹਾਂਮਾਰੀ ਦਾ ਕਹਿਰ ਭਾਰਤ ‘ਚ ਭਾਵੇਂ ਕਿ ਕੁੱਝ ਘੱਟ ਹੋ ਗਿਆ ਹੈ ਪਰ ਕੁੱਝ ਦੇਸ਼ਾਂ ‘ਚ ਕੋਰੋਨਾ ਦੇ ਅਜੇ ਵੀ ਕਾਫੀ ਕੇਸ ਸਾਹਮਣੇ ਆ ਰਹੇ ਹਨ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਨੇ ਭਾਰਤੀ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਹੈ ਤੇ ਆਪਣੇ ਨੋਟਿਸ ਵਿਚ ਕਿਹਾ ਹੈ ਕਿ ਭਾਰਤੀ ਵਿਦਿਆਰਥੀ ਚੀਨ ’ਚ ਉੱਚ ਪੱਧਰੀ ਸਿੱਖਿਆ ਦੇ ਲਈ ਅਰਜ਼ੀਆਂ ਸੋਚ-ਸਮਝ ਕੇ ਲਾਉਣ। ਦਰਅਸਲ ਚੀਨ ‘ਚ ਕੋਰੋਨਾ ਮਹਾਂਮਾਰੀ ਨੇ ਇਕ ਵਾਰ ਫਿਰ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਭਾਰਤੀ ਵਿਦਿਆਰਥੀ ਸੰਕਟ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ।

UGC ਨੇ ਕਿਹਾ ਕਿ ਹੁਣ ਤੱਕ ਕਈ ਭਾਰਤੀ ਵਿਦਿਆਰਥੀ ਚੀਨ ’ਚ ਆਪਣੀ ਉੱਚ ਸਿੱਖਿਆ ਨੂੰ ਪੂਰਾ ਕਰਨ ਲਈ ਵਾਪਸ ਨਹੀਂ ਜਾ ਸਕੇ ਹਨ। ਯੂ. ਜੀ. ਸੀ. ਨੇ ਆਪਣੇ ਨੋਟਿਸ ’ਚ ਕਿਹਾ ਕਿ ਜੋ ਵੀ ਵਿਦਿਆਰਥੀ ਚੀਨੀ ਯੂਨੀਵਰਸਿਟੀਆਂ ’ਚ ਸਿੱਖਿਆ ਪ੍ਰਾਪਤ ਕਰਨ ਦੇ ਇਛੁੱਕ ਹਨ, ਉਹ ਚੀਨ ਵੱਲੋਂ ਲਾਗੂ ਕੀਤੀਆਂ ਗਈਆਂ ਕੋਰੋਨਾ ਸਬੰਧੀ ਪਾਬੰਦੀਆਂ ਦਾ ਅਪਡੇਟ ਲੈਂਦੇ ਰਹਿਣ। ਹੁਣ ਤੱਕ ਗੁਆਂਢੀ ਦੇਸ਼ ਵੱਲੋਂ ਪਾਬੰਦੀਆਂ ’ਚ ਕੋਈ ਵੀ ਢਿੱਲ ਨਹੀਂ ਦਿੱਤੀ ਗਈ ਹੈ।

ਚੀਨੀ ਪ੍ਰਸ਼ਾਸਨ ਅਨੁਸਾਰ ਵੀ ਸਿੱਖਿਆ ਆਨਲਾਈਨ ਹੀ ਮੁਹੱਈਆ ਕਰਵਾਈ ਜਾਵੇਗੀ। ਯੂ. ਜੀ. ਸੀ. ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏ. ਆਈ. ਸੀ. ਟੀ.) ਦੇ ਨਿਯਮਾਂ ਅਨੁਸਾਰ ਬਿਨਾਂ ਕਿਸੇ ਅਗੇਤੀ ਮਨਜ਼ੂਰੀ ਦੇ ਆਨਲਾਈਨ ਮਾਧਿਅਮ ਨਾਲ ਲਈਆਂ ਗਈਆਂ ਡਿਗਰੀਆਂ ਨੂੰ ਹੁਣ ਤੱਕ ਮਾਨਤਾ ਨਹੀਂ ਦਿੱਤੀ ਗਈ ਹੈ।

LEAVE A REPLY

Please enter your comment!
Please enter your name here