ਚੰਡੀਗੜ੍ਹ : ਪੰਜਾਬ ਸਰਕਾਰ ਨੇ ਰਾਜ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਵੀਰਵਾਰ ਨੂੰ ਜਾਰੀ ਨਵੀਂ ਗਾਈਡਲਾਇਨ ਦੇ ਅਨੁਸਾਰ ਰਾਜ ਵਿੱਚ ਐਂਟਰੀ ਤੋਂ ਪਹਿਲਾਂ ਨੈਗੇਟਿਵ RT – PCR ਰਿਪੋਰਟ ਦਿਖਾਉਣੀ ਹੋਵੇਗੀ। ਇਹ ਪਾਬੰਦੀਆਂ15 ਸਤੰਬਰ ਤੱਕ ਜਾਰੀ ਰਹਿਣਗੀਆਂ। ਰਾਜ ਸਰਕਾਰ ਨੇ ਕਿਹਾ ਹੈ, ਦੂਜੇ ਰਾਜਾਂ ਤੋਂ ਜੋ ਵੀ ਪੰਜਾਬ ਵਿੱਚ ਦਾਖਲ ਹੁੰਦਾ ਹੈ, ਉਸ ਦੇ ਲਈ ਕੋਰੋਨਾ ਦੀਆਂ ਦੋਵਾਂ ਡੋਜ ਲੱਗਣ ਦਾ ਸਰਟੀਫਿਕੇਟ ਜਾਂ ਨੈਗਿਟਿਵ ਆਰਟੀਪੀਸੀਆਰ ਰਿਪੋਰਟ ਦਿਖਾਉਣਾ ਲਾਜ਼ਮੀ ਹੋਵੇਗਾ।

ਇਸ ਦੇ ਨਾਲ ਹੀ, ਘਰ ਦੇ ਅੰਦਰ 150 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਅਤੇ ਘਰ ਦੇ ਬਾਹਰ 300 ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੋਵੇਗੀ। ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਖੇਡ ਮੈਦਾਨ, ਜਿੰਮ, ਮਾਲ, ਅਜਾਇਬ ਘਰ, ਚਿੜੀਆਘਰ, ਆਦਿ ਨੂੰ 50% ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਹੋਵੇਗੀ ਪਰ ਸਾਰੇ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਣਾ ਚਾਹੀਦਾ ਹੈ।

ਉਥੇ ਹੀ ਕਾਲਜ , ਕੋਕੋਚਿੰਗ ਸੈਂਟਰ ਅਤੇ ਉੱਚ ਸਿੱਖਿਆ ਸੰਸਥਾਵਾਂ ਸਿਰਫ ਇਸ ਸ਼ਰਤ ਤੇ ਖੁੱਲ੍ਹ ਸਕਦੀਆਂ ਹਨ ਕਿ ਟੀਚਿੰਗ, ਨਾਨ-ਟੀਚਿੰਗ ਸਟਾਫ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋਈਆਂ ਹੋਣ. ਇਸਦੇ ਨਾਲ, ਇਹੀ ਨਿਯਮ ਸਕੂਲਾਂ ‘ਤੇ ਵੀ ਲਾਗੂ ਹੋਵੇਗਾ, ਹਾਲਾਂਕਿ ਬੱਚਿਆਂ ਦੇ ਕੋਲ ਆਨਲਾਈਨ ਪੜਾਈ ਦਾ ਵਿਕਲਪ ਵੀ ਮੌਜੂਦ ਰਹੇਗਾ।

LEAVE A REPLY

Please enter your comment!
Please enter your name here